Home /News /lifestyle /

Indian Bank ਨੇ ਵਧਾਈ MCLR ਦਰ, ਹੁਣ ਲੋਨ ਲੈਣਾ ਹੋਵੇਗਾ ਮਹਿੰਗਾ

Indian Bank ਨੇ ਵਧਾਈ MCLR ਦਰ, ਹੁਣ ਲੋਨ ਲੈਣਾ ਹੋਵੇਗਾ ਮਹਿੰਗਾ

Indian Bank ਨੇ ਵਧਾਈ MCLR ਦਰ, ਹੁਣ ਲੋਨ ਲੈਣਾ ਹੋਵੇਗਾ ਮਹਿੰਗਾ

Indian Bank ਨੇ ਵਧਾਈ MCLR ਦਰ, ਹੁਣ ਲੋਨ ਲੈਣਾ ਹੋਵੇਗਾ ਮਹਿੰਗਾ

ਇੰਡੀਅਨ ਬੈਂਕ (Indian Bank) ਭਾਰਤ ਦਾ ਇੱਕ ਪ੍ਰਮੁੱਖ ਰਾਸ਼ਟਰੀਕ੍ਰਿਤ ਬੈਂਕ ਹੈ। ਇਹ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦੀ ਮਲਕੀਅਤ ਅਧੀਨ ਹੈ। ਪਬਲਿਕ ਖੇਤਰ ਦੇ ਇਸ ਬੈਂਕ ਨੇ ਹਾਲ ਹੀ ਵਿਚ ਆਪਣੇ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਬੈਂਕ ਨੇ ਆਪਣੀਆਂ MCLR ਦਰਾਂ ਵਿਚ ਵਾਧਾ ਕਰ ਦਿੱਤਾ ਹੈ। ਇਸ ਕਾਰਨ ਹੁਣ ਬੈਂਕ ਤੋਂ ਕਰਜ਼ਾ ਲੈਣਾ ਮਹਿੰਗਾ ਹੋ ਜਾਵੇਗਾ। ਬੈਂਕ ਨੇ ਕਿਹਾ ਕਿ ਉਸਨੇ ਐਤਵਾਰ ਤੋਂ ਸੀਮਾਂਤ ਲਾਗਤ ਅਧਾਰਤ ਉਧਾਰ ਦਰ (Marginal Cost Based Lending Rate, MCLR) ਵਿੱਚ 0.15 ਪ੍ਰਤੀਸ਼ਤ ਦਾ ਵਾਧਾ ਕੀਤਾ ਹੈ।

ਹੋਰ ਪੜ੍ਹੋ ...
  • Share this:

ਵਿੱਤੀ ਸਾਲ 2022-23 ਦੇ ਬੈਂਚਮਾਰਕ MCLR ਨੂੰ 7.40 ਫੀਸਦੀ ਤੋਂ ਵਧਾ ਕੇ 7.55 ਫੀਸਦੀ ਕਰ ਦਿੱਤਾ ਗਿਆ ਹੈ। ਜ਼ਿਆਦਾਤਰ ਖਪਤਕਾਰਾਂ ਦੇ ਕਰਜ਼ਿਆਂ ਦੀਆਂ ਵਿਆਜ ਦਰਾਂ ਇਸ ਆਧਾਰ 'ਤੇ ਤੈਅ ਕੀਤੀਆਂ ਜਾਂਦੀਆਂ ਹਨ। ਜਿਸ ਕਾਰਨ ਹੁਣ ਕਰਜ਼ਦਾਰਾਂ ਉੱਤੇ ਵਿੱਤੀ ਬੋਝ ਵੱਧ ਜਾਵੇਗਾ। ਬੈਂਕ ਨੇ ਕਿਹਾ ਹੈ ਕਿ ਰੈਗੂਲੇਟਰੀ ਫਾਈਲਿੰਗ ਵਿੱਚ ਇੱਕ ਦਿਨ ਤੋਂ ਲੈ ਕੇ ਛੇ ਮਹੀਨਿਆਂ ਤੱਕ ਦੇ ਕਰਜ਼ਿਆਂ 'ਤੇ ਐਮਸੀਐਲਆਰ ਨੂੰ ਉਸੇ ਅਨੁਪਾਤ ਵਿੱਚ 6.75 ਤੋਂ ਵਧਾ ਕੇ 7.40 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ MCLR ਵਧਣ ਨਾਲ ਮਿਆਦੀ ਕਰਜ਼ਿਆਂ 'ਤੇ EMI ਵਧਣ ਦੀ ਉਮੀਦ ਹੈ। ਜ਼ਿਆਦਾਤਰ ਖਪਤਕਾਰ ਲੋਨ ਸੀਮਾਂਤ ਲਾਗਤ ਆਧਾਰਿਤ ਉਧਾਰ ਦਰ 'ਤੇ ਆਧਾਰਿਤ ਹੁੰਦੇ ਹਨ। ਅਜਿਹੇ 'ਚ MCLR ਵਧਣ ਨਾਲ ਪਰਸਨਲ ਲੋਨ, ਵੀਹਕਲ ਲੋਨ ਅਤੇ ਹੋਮ ਲੋਨ ਮਹਿੰਗੇ ਹੋ ਜਾਣ ਦੀ ਸੰਭਾਵਨਾ ਹੈ।

MCLR ਬਾਰੇ ਜਾਣਨਾ ਵੀ ਜ਼ਰੂਰੀ ਹੈ ਕਿ ਇਹ ਕੀ ਹੈ?

MCLR ਭਾਰਤੀ ਰਿਜ਼ਰਵ ਬੈਂਕ (Reserve Bank of India, RBI) ਦੁਆਰਾ ਵਿਕਸਤ ਇੱਕ ਵਿਧੀ ਹੈ ਜਿਸ ਦੇ ਆਧਾਰ 'ਤੇ ਬੈਂਕ ਕਰਜ਼ੇ ਲਈ ਵਿਆਜ ਦਰ ਨਿਰਧਾਰਤ ਕਰਦੇ ਹਨ। RBI ਨੇ 1 ਅਪ੍ਰੈਲ 2016 ਤੋਂ ਦੇਸ਼ ਵਿੱਚ MCLR ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਪਹਿਲਾਂ ਸਾਰੇ ਬੈਂਕ ਆਧਾਰ ਦਰ ਦੇ ਆਧਾਰ 'ਤੇ ਗਾਹਕਾਂ ਲਈ ਵਿਆਜ ਦਰ ਤੈਅ ਕਰਦੇ ਸਨ। ਬੈਂਕ ਅਪ੍ਰੈਲ 2016 ਤੋਂ ਬੇਸ ਰੇਟ ਦੀ ਜਗ੍ਹਾ MCLR ਦੀ ਵਰਤੋਂ ਕਰ ਰਹੇ ਹਨ। ਹੁਣ ਬੈਂਕਾਂ ਦੁਆਰਾ MCLR ਵਿੱਚ ਕੋਈ ਵਾਧਾ ਜਾਂ ਕਟੌਤੀ ਨਵੇਂ ਅਤੇ ਮੌਜੂਦਾ ਲੈਣਦਾਰਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ।

Published by:rupinderkaursab
First published:

Tags: Car loan, Home loan, Life, Loan