ਅੱਜ ਦੇ ਇਸ ਦੌਰ ਵਿੱਚ ਔਰਤਾਂ ਨੇ ਕਈ ਮਾਮਲਿਆਂ ਵਿੱਚ ਮਰਦਾਂ ਨੂੰ ਪਛਾੜ ਦਿੱਤਾ ਹੈ। ਇਕ ਸਰਵੇ 'ਚ ਦਾਅਵਾ ਕੀਤਾ ਗਿਆ ਹੈ ਕਿ ਨੌਕਰੀ ਬਦਲਣ ਦੇ ਮਾਮਲੇ 'ਚ ਔਰਤਾਂ ਹੁਣ ਪੁਰਸ਼ ਕਰਮਚਾਰੀਆਂ ਦੇ ਮੁਕਾਬਲੇ ਅੱਗੇ ਹਨ। ਉਹ ਆਪਣੇ ਕੰਮ ਦੇ ਜੀਵਨ ਵਿੱਚ ਸੰਤੁਲਨ ਬਣਾਈ ਰੱਖਣ ਲਈ ਤੇਜ਼ੀ ਨਾਲ ਨਵੀਂ ਨੌਕਰੀ ਦੀ ਤਲਾਸ਼ ਕਰ ਰਹੀਆਂ ਹਨ।
ਲਿੰਕਡਇਨ ਦੀ ਸਰਵੇ ਰਿਪੋਰਟ ਮੁਤਾਬਕ ਮਹਾਮਾਰੀ ਦੌਰਾਨ ਘਰ ਤੋਂ ਕੰਮ ਕਰਨ ਕਾਰਨ ਮਹਿਲਾ ਕਰਮਚਾਰੀਆਂ ਦਾ ਕੰਮਕਾਜੀ ਜੀਵਨ ਸੰਤੁਲਨ ਵਿਗੜ ਗਿਆ ਹੈ। ਅਜਿਹੇ 'ਚ ਮੌਜੂਦਾ ਨੌਕਰੀ ਛੱਡ ਕੇ ਉਹ ਤੇਜ਼ੀ ਨਾਲ ਨਵੇਂ ਮੌਕਿਆਂ ਦੀ ਤਲਾਸ਼ 'ਚ ਹਨ।
ਜਿਕਰਯੋਗ ਹੈ ਕਿ ਸਰਵੇਖਣ ਵਿਚ ਸ਼ਾਮਿਲ 43 ਫੀਸਦੀ ਔਰਤ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਹ ਸਰਗਰਮੀ ਨਾਲ ਨਵੀਆਂ ਨੌਕਰੀਆਂ ਦੀ ਤਲਾਸ਼ ਵਿਚ ਹਨ। 37 ਪ੍ਰਤੀਸ਼ਤ ਦਾ ਕਹਿਣਾ ਹੈ ਕਿ ਉਹ ਕੰਮ ਦੇ ਜੀਵਨ ਸੰਤੁਲਨ ਨੂੰ ਸੁਧਾਰਨ ਲਈ ਨੌਕਰੀਆਂ ਬਦਲਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਜਾਣਕਾਰੀ ਲਈ ਦੱਸ ਦੇਈਏ ਕਿ ਜੌਬ ਮਾਰਕੀਟ ਵਿੱਚ ਹੱਲ-ਚੱਲ ਇਸ ਸਾਲ ਦੌਰਾਨ ਵੀ ਜਾਰੀ ਰਹੇਗੀ। ਰਿਪੋਰਟ ਮੁਤਾਬਕ 82 ਫੀਸਦੀ ਕਰਮਚਾਰੀ ਨੌਕਰੀ ਬਦਲਣਾ ਚਾਹੁੰਦੇ ਹਨ। ਇਸ ਵਿੱਚ ਫਰੈਸ਼ਰਾਂ ਦੀ ਗਿਣਤੀ ਸਭ ਤੋਂ ਵੱਧ 92 ਫੀਸਦੀ ਹੈ।
ਕੀਤੇ ਗਏ ਸਰਵੇ ਅਨੁਸਾਰ ਨੌਕਰੀ ਬਦਲਣ ਦੇ ਕਈ ਕਾਰਨ ਹਨ। ਸਰਵੇ ਵਿੱਚ ਇਹ ਪਾਇਆ ਗਿਆ ਹੈ ਕਿ ਨਵੇਂ ਸਾਲ ਵਿੱਚ ਨੌਕਰੀ ਬਦਲਣ ਦੇ ਸਭ ਦੇ ਆਪੋ- ਆਪਣੇ ਕਾਰਨ ਹਨ। ਸਰਵੇ 'ਚ ਸ਼ਾਮਿਲ 30 ਫੀਸਦੀ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਹ ਕੰਮ ਦੀ ਜ਼ਿੰਦਗੀ 'ਚ ਸੰਤੁਲਨ ਨਹੀਂ ਬਣਾ ਪਾ ਰਹੇ ਹਨ।
ਇਸਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅਜਿਹੇ ਕੰਮ ਦੀ ਤਲਾਸ਼ ਵਿੱਚ ਹਨ, ਜਿਸ ਵਿੱਚ ਕੰਮ ਦੇ ਨਾਲ-ਨਾਲ ਪਰਿਵਾਰ ਨੂੰ ਵੀ ਸਮਾਂ ਦਿੱਤਾ ਜਾ ਸਕੇ। 28 ਫੀਸਦੀ ਮੁਲਾਜ਼ਮ ਤਨਖਾਹਾਂ ਨਾ ਮਿਲਣ ਕਾਰਨ ਨਵੇਂ ਮੌਕੇ ਲੱਭ ਰਹੇ ਹਨ। 23 ਫੀਸਦੀ ਤਰੱਕੀ ਲਈ ਨੌਕਰੀਆਂ ਬਦਲਣਾ ਚਾਹੁੰਦੇ ਹਨ।
ਲਿੰਕਡਇਨ ਨਿਊਜ਼ ਇੰਡੀਆ ਦੇ ਮੈਨੇਜਿੰਗ ਐਡੀਟਰ ਅੰਕਿਤ ਵੇਂਗਰਲੇਕਰ ਦਾ ਕਹਿਣਾ ਹੈ ਕਿ 45 ਫੀਸਦੀ ਪੇਸ਼ੇਵਰ ਆਪਣੀ ਜੌਬ ਪ੍ਰੋਫਾਈਲ ਤੋਂ ਸੰਤੁਸ਼ਟ ਹਨ। 45% ਕੈਰੀਅਰ ਤੋਂ ਸੰਤੁਸ਼ਟ ਹਨ। 38 ਫੀਸਦੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਸਾਲ ਬਿਹਤਰ ਮੌਕਾ ਮਿਲ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਹੁਣ ਲੋਕਾਂ ਵਿੱਚ ਨੌਕਰੀ ਜਾਣ ਦਾ ਡਰ ਵੱਧ ਗਿਆ ਹੈ। 71 ਫੀਸਦੀ ਪੇਸ਼ੇਵਰ ਹੁਣ ਕੋਰੋਨਾ ਦੌਰ ਤੋਂ ਪਹਿਲਾ ਨਾਲੋਂ ਵੱਧ ਸਵਾਲ ਪੁੱਛ ਰਹੇ ਹਨ, ਕਿ ਉਨ੍ਹਾਂ ਦੀ ਸਮਰੱਥਾ ਕੀ ਹੈ। ਕਿਸ ਯੋਗਤਾ ਦੇ ਆਧਾਰ 'ਤੇ ਉਨ੍ਹਾਂ ਨੂੰ ਇਹ ਨੌਕਰੀ ਮਿਲੀ ਹੈ ਅਤੇ ਕੀ ਇਹ ਭਵਿੱਖ ਵਿਚ ਜਾਰੀ ਰਹੇਗੀ ਜਾਂ ਨਹੀਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Corona, Coronavirus, COVID-19, Employees, Family, Job, MONEY