HOME » NEWS » Life

ਬਾਇਕ ਦੇ ਸ਼ੌਕੀਨਾਂ ਲਈ FTR 1200 S ਭਾਰਤ ਵਿਚ ਲਾਂਚ, ਕੀਮਤ 15.99 ਲੱਖ

News18 Punjab
Updated: August 28, 2019, 8:34 PM IST
ਬਾਇਕ ਦੇ ਸ਼ੌਕੀਨਾਂ ਲਈ FTR 1200 S ਭਾਰਤ ਵਿਚ ਲਾਂਚ, ਕੀਮਤ 15.99 ਲੱਖ
News18 Punjab
Updated: August 28, 2019, 8:34 PM IST
ਸੁਪਰ ਬਾਇਕ ਬਣਾਉਣ ਵਾਲੀ ਕੰਪਨੀ ਇੰਡੀਅਨ ਮੋਟਰਸਾਇਕਲ ਨੇ ਸੋਮਵਾਰ ਨੂੰ ਨਵੀਂ FTR 1200 S ਨੂੰ ਭਾਰਤੀ ਬਾਜ਼ਾਰ ਵਿਚ ਲਾਂਚ ਕੀਤਾ ਹੈ। ਕੰਪਨੀ ਨੇ ਨਵੇਂ ਮਾਡਲ ਦੀ ਕੀਮਤ 15.99 ਲੱਖ ਰੁਪਏ ਰੱਖੀ ਹੈ। ਕੰਪਨੀ ਨੇ ਪੋਲਾਰੀਸ ਇੰਡਸਟਰੀ ਦੀ ਇੰਡੀਅਨ ਮੋਟਰਸਾਇਕਲ ਨੇ 1200 ਐਸ ਰੇਸ ਰੇਪਿਲਕਾ ਨੂੰ ਵੀ ਬਾਜ਼ਾਰ ਵਿਚ ਉਤਾਰਿਆ ਹੈ। ਇਸ ਮਾਡਲ ਦੀ ਸ਼ੁਰੂਆਤੀ ਕੀਮਤ 17.99 ਲੱਖ ਰੁਪਏ ਤੋਂ ਸ਼ੁਰੂ ਹੈ। ਇਹ ਜਾਣਕਾਰੀ ਪੋਲਾਰੀਸ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅਤੇ ਰਿਜ਼ਨਲ ਹੈੱਡ ਪੰਕਜ ਦੁਬੇ ਨੇ ਦਿੱਤੀ।Loading...
ਦੋਵਾਂ ਬਾਇਕਾਂ ਵਿਚ 1203 ਸੀ ਸੀ ਵੀ ਟੀਵਨ ਇੰਜਣ ਹੈ, ਜੋ 120 ਹਾਰਸ ਦੀ ਪਾਵਰ ਦਿੰਦਾ ਹੈ। ਬਾਇਕ ਵਿਚ ਸਟੈਂਡਰਡ, ਸਪੋਰਟਸ ਅਤੇ ਰੇਨ ਜਿਹੇ ਤਿੰਨ ਰਾਇਡਿੰਗ ਮੋਡ ਦਿੱਤੇ ਗਏ ਹਨ। ਚਾਲਕ ਦੀ ਸੁਰੱਖਿਆ ਲਈ ਵਹੀਕਲ ਕੰਟਰੋਲ, ਟ੍ਰੈਕਸ਼ਨ ਕੰਟਰੋਲ ਅਤੇ ਕਾਰਨਿੰਗ ਏਬੀਐਸ ਫੀਚਰਸ ਹਨ। ਬਾਇਕ ਨੂੰ ਮੋਬਾਇਲ ਨਾਲ ਕੁਨੈਕਟ ਕਰਨ ਲਈ ਬਲਿਊਟੂਥ ਨਾਲ ਲੈਸ LCD ਟਚ ਸਕਰੀਨ, 4.3 ਇੰਚ ਦਾ ਰਾਇਡ ਕਮਾਂਡ ਸਕਰੀਨ ਟਚ ਡੈਸ਼ਬੋਰਡ ਵੀ ਦਿੱਤਾ ਗਿਆ ਹੈ।


ਜ਼ਿਕਰਯੋਗ ਹੈ ਕਿ ਇੰਡੀਅਨ ਮੋਟਰਸਾਇਕਲ ਅਮਰੀਕਾ ਦੀ ਪਹਿਲੀ ਮੋਟਰਸਾਈਕਲ ਕੰਪਨੀ ਹੈ। ਗਾਹਕ 2 ਲੱਖ ਰੁਪਏ ਦੇ ਕੇ ਬਾਇਕ ਦੀ ਪ੍ਰੀ-ਬੁਕਿੰਗ ਕਰਵਾ ਸਕਦੇ ਹਨ।
First published: August 19, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...