Home /News /lifestyle /

Indian Navy Recruitment 2021: ਭਾਰਤੀ ਨੌਸੇਨਾ ਵਿੱਚ ਬੰਪਰ ਭਰਤੀਆਂ, 10ਵੀਂ ਪਾਸ ਕਰ ਸਕਦੇ ਹਨ ਅਪਲਾਈ

Indian Navy Recruitment 2021: ਭਾਰਤੀ ਨੌਸੇਨਾ ਵਿੱਚ ਬੰਪਰ ਭਰਤੀਆਂ, 10ਵੀਂ ਪਾਸ ਕਰ ਸਕਦੇ ਹਨ ਅਪਲਾਈ

  • Share this:

ਭਾਰਤੀ ਨੌਸੇਨਾ (The Indian Navy ) ਨੇ ਵੱਖ-ਵੱਖ ਕਮਾਨਾਂ ਵਿੱਚ ਟ੍ਰੇਡਸਮੈਨ ਮੇਟ (Tradesman Mate recruitment 2021) ਦੇ ਪਦਾਂ ਦੀ ਭਰਤੀ ਲਈ ਆਨਲਾਈਨ ਆਵੇਦਨ ਮੰਗੇ ਹਨ। ਅਪਲਾਈ ਕਰਨ ਦੇ ਚਾਹਵਾਨ, joinindiannavy.gov.in. ਲਿੰਕ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।

ਟਾਈਮਜ਼ ਆਫ਼ ਇੰਡੀਆ ਦੀ ਇੱਕ ਰਿਪੋਰਟ ਦੇ ਅਨੁਸਾਰ, ਨੇਵੀ ਕੁੱਲ 1,159 ਪਦਾਂ 'ਤੇ ਭਰਤੀਆਂ ਕਰਨ ਜਾ ਰਹੀ ਹੈ। ਟ੍ਰੇਡਸਮੈਨ ਮੇਟ ਦੀ ਇਹ ਭਰਤੀ, ਭਾਰਤੀ ਨੌਸੇਨਾ ਨੇ ਈਸਟਨ ਨੇਵਲ ਕਮਾਂਡ, ਵੈਸਟਰਨ ਨੇਵਲ ਕਮਾਂਡ ਅਤੇ ਸਰਦਨ ਨੇਵਲ ਕਮਾਂਡ ਲਈ ਆਈ ਹੈ ਅਤੇ ਇਸ ਲਈ ਆਵੇਦਨ ਕਰਨ ਦੀ ਅੰਤਿਮ ਤਾਰੀਖ 07 ਮਾਰਚ ਹੈ।

ਆਫੀਸ਼ੀਅਲ ਨੋਟੀਫ਼ਿਕੇਸ਼ਨ ਦੇ ਅਨੁਸਾਰ, ਆਵੇਦਨ ਕਰਨ ਵਾਲੇ ਕੈਂਡੀਡੇਟ ਦੀ ਉਮਰ 18-25 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ। ਜਦਕਿ SC/ST ਅਵੇਦਕਾਂ ਲਈ ਉਮਰ ਸੀਮਾ ਵਿੱਚ 5 ਸਾਲ ਅਤੇ OBC ਲਈ 3 ਸਾਲ ਦੀ ਛੂਟ ਦਿੱਤੀ ਗਈ ਹੈ। ਆਵੇਦਕ ਨੇ ਕਿਸੇ ਮਾਨਤਾ ਪ੍ਰਾਪਤ ਸੰਸਥਾ ਜਾਂ ਬੋਰਡ ਤੋਂ ਘੱਟੋ-ਘੱਟ 10ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ ਤੇ ਨਾਲ ਹੀ ਉਸ ਕੋਲ ਇੰਡਸਟ੍ਰੀਅਲ ਟ੍ਰੇਨਿੰਗ ਇੰਸਟੀਚਿਊਟ (ITI) ਦੁਆਰਾ ਪ੍ਰਾਪਤ ਸਰਟੀਫਿਕੇਟ ਹੋਣਾ ਲਾਜ਼ਮੀ ਹੈ।

ਅਪਲਾਈ ਕਰਨ ਦੀ ਪ੍ਰਕਿਰਿਆ (Apply Process) ਪੂਰੀ ਕਰਨ ਲਈ ਉਮੀਦਵਾਰਾਂ ਨੂੰ ਆਨਲਾਈਨ ਹੀ 205 ਰੁਪਏ ਦੀ ਫ਼ੀਸ ਜਮਾ ਕਰਨੀ ਪਵੇਗੀ। ਐਡਮਿਟ ਕਾਰਡ ਸਿਰਫ਼ ਉਨ੍ਹਾਂ ਉਮੀਦਵਾਰਾਂ ਨੂੰ ਜਾਰੀ ਕੀਤੇ ਜਾਣਗੇ ਜਿਨ੍ਹਾਂ ਨੇ ਪ੍ਰੀਖਿਆ ਫ਼ੀਸ ਦਾ ਸਫਲਤਾਪੂਰਵਕ ਭੁਗਤਾਨ ਕੀਤਾ ਹੋਵੇਗਾ ਜਾਂ ਜੋ ਪ੍ਰੀਖਿਆ ਫ਼ੀਸ ਮੁਆਫ਼ੀ ਦੇ ਹੱਕਦਾਰ ਹਨ। ਇੱਕ ਵਾਰ ਭੁਗਤਾਨ ਕਰਨ ਤੋਂ ਬਾਅਦ, ਫ਼ੀਸ ਵਾਪਸ ਨਹੀਂ ਕੀਤੀ ਜਾ ਸਕਦੀ ਹੈ।

ਇਸ ਤਰਾਂ ਕਰੋ ਅਪਲਾਈ

1: ਉਮੀਦਵਾਰਾਂ ਨੂੰ ਅਧਿਕਾਰਤ ਵੈੱਬਸਾਈਟ joinindiannavy.gov.in 'ਤੇ ਜਾਣਾ ਪਵੇਗਾ

2: ਪੇਜ 'ਤੇ ਪਹੁੰਚ ਕੇ, ਉਨ੍ਹਾਂ ਨੂੰ ਸਬਜੈਕਸ਼ਨ ਵਿੱਚ ‘join navy’ 'ਤੇ ਕਲਿੱਕ ਕਰਨਾ ਹੋਵੇਗਾ, ਫਿਰ ‘ways to join navy’ ਅਤੇ ਟ੍ਰੇਡਸਮੇਨ ਮੇਟ ਲਈ ‘civilians’ 'ਤੇ ਕਲਿੱਕ ਕਰਨਾ ਹੋਵੇਗਾ

3: ਫਿਰ ਉਮੀਦਵਾਰਾਂ ਨੂੰ ਨਿੱਜੀ ਜਾਣਕਾਰੀ ਦੀ ਵਰਤੋਂ ਕਰਦਿਆਂ ਰਜਿਸਟਰ ਕਰਨਾ ਹੋਵੇਗਾ

4: ਉਨ੍ਹਾਂ ਨੂੰ ਲੌਗਇਨ ਕਰ ਕੇ ਫਾਰਮ ਭਰਨਾ ਹੋਵੇਗਾ, ਤਸਵੀਰ ਅਪਲੋਡ ਕਰਨੀ ਹੋਵੇਗੀ ਅਤੇ ਫਿਰ ਫ਼ੀਸ ਭੁਗਤਾਨ ਕਰਨਾ ਪਏਗਾ।

ਦਿ ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਦੇ ਅਨੁਸਾਰ, ਚੁਣੇ ਗਏ ਉਮੀਦਵਾਰਾਂ ਨੂੰ ਸੱਤਵੇਂ ਪੇ ਕਮਿਸ਼ਨ ਲੈਵਲ 1 ਦੇ ਅਨੁਸਾਰ, 18,000 ਰੁਪਏ - 56,900 ਰੁਪਏ ਮਾਸਿਕ ਵੇਤਨ ਮਿਲੇਗਾ।

Published by:Anuradha Shukla
First published:

Tags: Class 10 results, Indian Navy, Jobs