HOME » NEWS » Life

161 ਸਾਲਾਂ ਬਾਅਦ ਸੁਲਝਾਈ ਗਈ ਗਣਿਤ ਦੀ ਇਹ ਪਹੇਲੀ , ਭਾਰਤੀ ਨੇ ਕੀਤਾ ਸਫਲਤਾ ਦਾ ਦਾਅਵਾ

News18 Punjabi | News18 Punjab
Updated: July 8, 2021, 9:53 AM IST
share image
161 ਸਾਲਾਂ ਬਾਅਦ ਸੁਲਝਾਈ ਗਈ ਗਣਿਤ ਦੀ ਇਹ ਪਹੇਲੀ , ਭਾਰਤੀ ਨੇ ਕੀਤਾ ਸਫਲਤਾ ਦਾ ਦਾਅਵਾ
161 ਸਾਲਾਂ ਬਾਅਦ ਸੁਲਝਾਈ ਗਈ ਗਣਿਤ ਦੀ ਇਹ ਪਹੇਲੀ , ਭਾਰਤੀ ਨੇ ਕੀਤਾ ਸਫਲਤਾ ਦਾ ਦਾਅਵਾ (ਫਾਇਲ ਫੋਟੋ)

  • Share this:
  • Facebook share img
  • Twitter share img
  • Linkedin share img
ਹੈਦਰਾਬਾਦ ਦੇ ਰਹਿਣ ਵਾਲੇ ਗਣਿਤ ਮਾਹਰ ਕੁਮਾਰ ਈਸ਼ਵਰਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ 161 ਸਾਲ ਪੁਰਾਣੀ ਗਣਿਤ ਦੀ ਪਹੇਲੀ ਨੂੰ ਸੁਲਝਾ ਲਿਆ ਹੈ। ਇਸ ਦਾ ਨਾਮ ਰੀਮਨ ਹਾਈਪੋਥਿਸਿਸ (Riemann hypothesis) ਹੈ। ਈਸ਼ਵਰਨ ਦਾ ਕਹਿਣਾ ਹੈ ਕਿ ਉਸ ਨੇ ਇਸ ਹਾਈਪੋਥਿਸਿਸ ਦਾ ਪ੍ਰੂਫ ਖੋਜ ਲਿਆ ਹੈ।

ਜਾਣਕਾਰੀ ਦੇ ਅਨੁਸਾਰ, ਅਮਰੀਕਾ ਦੇ ਕਲੇ ਮੈਥੇਮੈਟਿਕਸ ਇੰਸਟੀਚਿਊਟ ਆਫ ਕੈਮਬ੍ਰਿਜ ਦੁਆਰਾ ਘੋਸ਼ਿਤ ਕੀਤੀ ਗਈ  ਮਿਲੇਨੀਅਮ ਪ੍ਰਾਈਜ਼ ਪ੍ਰਾਬਲਮ ਵਿੱਚ ਰੀਮਨ ਹਾਈਪੋਥੈਸਿਸ ਵੀ ਸ਼ਾਮਲ ਹੈ। ਸੰਸਥਾ ਨੇ ਇਸ ਨੂੰ ਹੱਲ ਕਰਨ ਵਾਲੇ ਵਿਅਕਤੀ ਨੂੰ 10 ਲੱਖ ਡਾਲਰ ਦਾ ਇਨਾਮ ਦੇਣ ਦਾ ਐਲਾਨ ਵੀ ਕੀਤਾ ਹੈ।

ਦੂਜੇ ਪਾਸੇ, ਕੁਮਾਰ ਈਸ਼ਵਰਨ ਦਾ ਕਹਿਣਾ ਹੈ ਕਿ ਉਸ ਨੇ ਇਸ ਹਾਈਪੋਥਿਸਿਸ ਦੇ ਪ੍ਰੂਫ ਨੂੰ ਲਗਭਗ 5 ਸਾਲ ਪਹਿਲਾਂ ਹੀ ਇੰਟਰਨੈੱਟ ਉੱਤੇ ਅਪਲੋਡ ਕਰ ਦਿੱਤਾ ਸੀ। ਉਹ ਸ਼੍ਰੀਨਿਧੀ ਇੰਸਟੀਚਿਊਟ ਆਫ ਸਾਇੰਸ ਐਂਡ ਟੈਕਨੋਲੋਜੀ ਵਿਚ ਗਣਿਤ ਮਾਹਰ ਵਜੋਂ ਕੰਮ ਕਰਦੇ ਹਨ। ਉਨ੍ਹਾਂ ਅਨੁਸਾਰ, ਅੰਤਰਰਾਸ਼ਟਰੀ ਰਸਾਲਿਆਂ ਦੇ ਸੰਪਾਦਕ ਇਸ ਪ੍ਰੂਫ ਦੀ ਦੁਬਾਰਾ ਸਮੀਖਿਆ ਕਰਨਾ ਚਾਹੁੰਦੇ ਸਨ।
ਕੁਮਾਰ ਈਸ਼ਵਰਨ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਕਿ 1 ਤੋਂ ਲੈ ਕੇ 20 ਦੇ ਵਿਚਕਾਰ ਪ੍ਰਾਈਮ ਨੰਬਰਾਂ ਦੀ ਗਿਣਤੀ ਨੂੰ ਆਸਾਨੀ ਨਾਲ ਗਿਣਿਆਂ ਜਾ ਸਕਦਾ ਹੈ, ਪਰ ਇਕ ਮਿਲੀਅਨ (ਦਸ ਲੱਖ) ਤੋਂ 10 ਬਿਲੀਅਨ (ਦਸ ਅਰਬ) ਦੇ ਵਿਚਕਾਰ ਪ੍ਰਾਈਮ ਨੰਬਰਾਂ ਦੀ ਗਿਣਤੀ ਕਰਨਾ ਇਕ ਮੁਸ਼ਕਲ ਕੰਮ ਹੈ। ਇਸ ਹਾਈਪੋਥੈਸਿਸ ਨੂੰ ਪ੍ਰੂਫ ਕਰਨਾ ਜ਼ਰੂਰੀ ਸੀ ਕਿਉਂਕਿ ਇਹ ਪ੍ਰਾਈਮ ਨੰਬਰਾਂ ਦੀ ਸਹੀ ਗਣਨਾ ਸੰਭਵ ਬਣਾਏਗਾ।

ਕੁਮਾਰ ਈਸ਼ਵਰਨ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਹਾਈਪੋਥਿਸਿਸ ਦੇ ਪ੍ਰੂਫ ਨੂੰ ਇੰਟਰਨੈਟ ਉੱਤੇ 2016 ਵਿੱਚ ਸਮੀਖਿਆ ਲਈ ਅਪਲੋਡ ਕੀਤਾ ਸੀ। ਇਸ ਨੂੰ 6 ਹਫ਼ਤਿਆਂ ਬਾਅਦ ਡਾਊਨਲੋਡ ਕੀਤਾ ਗਿਆ ਸੀ। 2018-19 ਵਿਚ, ਉਸ ਨੇ ਪ੍ਰੂਫ ਦੇ ਅਧਾਰ ਉਤੇ ਬਹੁਤ ਸਾਰੇ ਲੈਕਚਰ ਵੀ ਦਿੱਤੇ।

ਉਹ ਇਹ ਵੀ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੀ ਹਾਈਪੋਥਿਸਿਸ ਦੇ ਪ੍ਰੂਫ ਨੂੰ ਹਜ਼ਾਰਾਂ ਵਾਰ ਡਾਊਨਲੋਡ ਕੀਤਾ ਗਿਆ ਸੀ। 2020 ਵਿਚ ਅੱਠ ਗਣਿਤ-ਵਿਗਿਆਨੀਆਂ ਦੀ ਇਕ ਮਾਹਰ ਕਮੇਟੀ ਬਣਾਈ ਗਈ, ਜਿਸ ਨੇ ਉਨ੍ਹਾਂ ਦੇ ਕੰਮ ਦੀ ਸਮੀਖਿਆ ਕੀਤੀ।
Published by: Gurwinder Singh
First published: June 30, 2021, 12:56 PM IST
ਹੋਰ ਪੜ੍ਹੋ
ਅਗਲੀ ਖ਼ਬਰ