• Home
  • »
  • News
  • »
  • lifestyle
  • »
  • INDIAN RAILWAY BHARAT GAURAV TOURIST TRAIN START NEXT MONTH GH AP AS

ਦੋ ਦੇਸ਼ਾਂ ਨੂੰ ਜੋੜੇਗੀ ਪਹਿਲੀ Bharat Gaurav Tourist Train, ਜਾਣੋ Full Details

Bharat Gaurav Tourist Train: ਇਹ ਟਰੇਨ ਦੇਸ਼ ਦੇ 8 ਰਾਜਾਂ ਦੀ ਯਾਤਰਾ ਕਰੇਗੀ, ਜਿਸ ਵਿੱਚ ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ, ਆਂਧਰਾ ਪ੍ਰਦੇਸ਼ ਸ਼ਾਮਿਲ ਹਨ।  ਜ਼ਿਕਰਯੋਗ ਹੈ ਕਿ ਇਹ ਟਰੇਨ ਭਗਵਾਨ ਸ਼੍ਰੀ ਰਾਮ ਨਾਲ ਸਬੰਧਤ 12 ਵੱਡੇ ਸ਼ਹਿਰਾਂ 'ਚੋਂ ਲੰਘੇਗੀ, ਜਿੱਥੇ ਯਾਤਰੀ ਇਨ੍ਹਾਂ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਸਕਣਗੇ। ਇਨ੍ਹਾਂ ਵਿੱਚ ਅਯੁੱਧਿਆ, ਬਕਸਰ, ਜਨਕਪੁਰ, ਸੀਤਾਮੜੀ, ਕਾਸ਼ੀ, ਪ੍ਰਯਾਗ, ਚਿਤਰਕੂਟ, ਨਾਸਿਕ, ਹੰਪੀ, ਰਾਮੇਸ਼ਵਰਮ, ਕਾਂਚੀਪੁਰਮ ਅਤੇ ਭਦ੍ਰਾਂਚਲ ਸ਼ਾਮਿਲ ਹਨ।

  • Share this:
ਭਾਰਤੀ ਰੇਲਵੇ ਦੁਆਰਾ ਦੇਸ਼ ਦੀ ਪਹਿਲੀ ਭਾਰਤ ਗੌਰਵ ਟੂਰਿਸਟ ਟਰੇਨ 'ਸ਼੍ਰੀ ਰਾਮਾਇਣ ਯਾਤਰਾ' ਚਲਾਈ ਜਾ ਰਹੀ ਹੈ। ਭਾਰਤ ਗੌਰਵ ਟੂਰਿਸਟ ਟਰੇਨ ਦੇ ਤਹਿਤ ਚੱਲਣ ਵਾਲੀ ਇਹ ਦੇਸ਼ ਦੀ ਪਹਿਲੀ ਟਰੇਨ ਹੈ। ਇਸ ਟਰੇਨ ਨੂੰ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਵੱਲੋਂ ਚਲਾਇਆ ਜਾਵੇਗਾ। ਇਸ ਟਰੇਨ ਦਾ ਰੂਟ ਤੈਅ ਹੋ ਗਿਆ ਹੈ, ਇਹ ਟਰੇਨ ਅਗਲੇ ਮਹੀਨੇ ਰਵਾਨਾ ਹੋਵੇਗੀ।

ਦੱਸ ਦੇਈਏ ਕਿ ਰੇਲ ਮੰਤਰਾਲੇ ਨੇ ਰੇਲ ਗੱਡੀਆਂ ਨੂੰ ਕਿਰਾਏ 'ਤੇ ਦੇਣ ਲਈ ਨਵੀਂ ਯੋਜਨਾ ਭਾਰਤ ਗੌਰਵ ਸ਼ੁਰੂ ਕੀਤੀ ਹੈ। ਇਸ ਤਹਿਤ ਚੱਲਣ ਵਾਲੀ ਪਹਿਲੀ ਟਰੇਨ ਭਾਰਤ ਅਤੇ ਨੇਪਾਲ ਦੋਵਾਂ ਦੇਸ਼ਾਂ ਨੂੰ ਜੋੜੇਗੀ। ਇਹ ਟਰੇਨ ਨੇਪਾਲ ਦੇ ਜਨਕਪੁਰ ਤੱਕ ਜਾਵੇਗੀ, ਜਿੱਥੇ ਰਾਮਜਾਨਕੀ ਮੰਦਰ ਹੈ। ਰੇਲ ਮੰਤਰਾਲੇ ਦੇ ਅਧਿਕਾਰੀਆਂ ਦੇ ਅਨੁਸਾਰ ਇਹ ਟਰੇਨ ਪੂਰੇ ਸਫ਼ਰ 'ਚ 8000 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ।

ਇਹ ਟਰੇਨ ਦੇਸ਼ ਦੇ 8 ਰਾਜਾਂ ਦੀ ਯਾਤਰਾ ਕਰੇਗੀ, ਜਿਸ ਵਿੱਚ ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ, ਆਂਧਰਾ ਪ੍ਰਦੇਸ਼ ਸ਼ਾਮਿਲ ਹਨ।  ਜ਼ਿਕਰਯੋਗ ਹੈ ਕਿ ਇਹ ਟਰੇਨ ਭਗਵਾਨ ਸ਼੍ਰੀ ਰਾਮ ਨਾਲ ਸਬੰਧਤ 12 ਵੱਡੇ ਸ਼ਹਿਰਾਂ 'ਚੋਂ ਲੰਘੇਗੀ, ਜਿੱਥੇ ਯਾਤਰੀ ਇਨ੍ਹਾਂ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਸਕਣਗੇ। ਇਨ੍ਹਾਂ ਵਿੱਚ ਅਯੁੱਧਿਆ, ਬਕਸਰ, ਜਨਕਪੁਰ, ਸੀਤਾਮੜੀ, ਕਾਸ਼ੀ, ਪ੍ਰਯਾਗ, ਚਿਤਰਕੂਟ, ਨਾਸਿਕ, ਹੰਪੀ, ਰਾਮੇਸ਼ਵਰਮ, ਕਾਂਚੀਪੁਰਮ ਅਤੇ ਭਦ੍ਰਾਂਚਲ ਸ਼ਾਮਿਲ ਹਨ।

ਇਸਦੇ ਨਾਲ ਹੀ ਇਹ ਟਰੇਨ 21 ਜੂਨ ਨੂੰ ਸਫਦਰਜੰਗ ਰੇਲਵੇ ਸਟੇਸ਼ਨ ਦਿੱਲੀ ਤੋਂ ਰਵਾਨਾ ਹੋਵੇਗੀ। ਇਸਦੀ ਪੂਰੀ ਯਾਤਰਾ 18 ਦਿਨਾਂ ਦੀ ਹੋਵੇਗੀ। ਇਸ ਵਿੱਚ ਕਰੀਬ 600 ਯਾਤਰੀ ਇਕੱਠੇ ਸਫ਼ਰ ਕਰ ਸਕਣਗੇ। ਇਸ ਟਰੇਨ ਦੇ ਸਾਰੇ ਡੱਬੇ ਥਰਡ ਏਸੀ ਹਨ ਅਤੇ ਟਰੇਨ 'ਚ ਪੈਂਟਰੀ ਕਾਰ ਹੋਵੇਗੀ, ਸਾਰੀ ਟਰੇਨ ਸੀਸੀਟੀਵੀ ਕੈਮਰਿਆਂ ਨਾਲ ਲੈਸ ਹੈ।

ਇਸ ਤੋਂ ਬਿਨ੍ਹਾਂ ਇਸ ਵਿੱਚ ਸੁਰੱਖਿਆ ਲਈ ਗਾਰਡ ਵੀ ਮੌਜੂਦ ਰਹਿਣਗੇ।  ਭਗਵਾਨ ਰਾਮ ਨਾਲ ਸੰਬੰਧਿਤ ਸ਼ਹਿਰ1. ਅਯੁੱਧਿਆ - ਰਾਮ ਜਨਮ ਭੂਮੀ ਮੰਦਰ, ਹਨੂੰਮਾਨ ਗੜ੍ਹੀ, ਸਰਯੂ ਘਾਟ, ਨੰਦੀਗ੍ਰਾਮ, ਭਾਰਤ ਹਨੂੰਮਾਨ ਮੰਦਰ ਅਤੇ ਭਾਰਤ ਕੁੰਡ2. ਰਾਮੇਸ਼ਵਰਮ - ਰਾਮਨਾਥਸਵਾਮੀ ਮੰਦਰ ਅਤੇ ਧਨੁਸ਼ਕੋਠੀ3. ਸੀਤਾਮੜੀ- ਜਾਨਕੀ ਮੰਦਰ ਅਤੇ ਪੁਰਾਣਾ ਧਾਮ4. ਚਿੱਤਰਕੂਟ-ਗੁਪਤ ਗੋਦਾਵਰੀ, ਰਾਮਘਾਟ, ਸਤੀ ਅਨੁਸੂਈਆ ਮੰਦਿਰ5. ਬਕਸਰ- ਰਾਮ ਰੇਖਾ ਘਾਟ, ਰਾਮੇਸ਼ਵਰਨਾਥ ਮੰਦਰ6. ਵਾਰਾਣਸੀ - ਤੁਲਸੀ ਮਾਨਸ ਮੰਦਿਰ, ਸੰਕਟ ਮੋਚਨ ਮੰਦਿਰ, ਵਿਸ਼ਵਨਾਥ ਮੰਦਿਰ ਅਤੇ ਗੰਗਾ ਆਰਤੀ7. ਪ੍ਰਯਾਗਰਾਜ- ਸੀਤਾ ਕੰਟੇਨਮੈਂਟ ਸਾਈਟ, ਸੀਤਾਮੜੀ, ਭਾਰਦਵਾਜ ਆਸ਼ਰਮ, ਗੰਗਾ-ਯਮੁਨਾ ਸੰਗਮ ਅਤੇ ਹਨੂੰਮਾਨ ਮੰਦਰ8. ਸ਼੍ਰਿੰਗਵਰਪੁਰ- ਸ਼੍ਰਿੰਗੀ ਰਿਸ਼ੀ ਆਸ਼ਰਮ, ਸ਼ਾਂਤਾ ਦੇਵੀ ਮੰਦਿਰ, ਰਾਮਚੌਰਾ9. ਨਾਸਿਕ-ਤਰੰਬਕੇਸ਼ਵਰ ਸ਼ਿਵ ਮੰਦਰ, ਪੰਚਵਟੀ, ਸੀਤਾ ਗੁਫਾ, ਕਾਲਾਰਾਮ ਮੰਦਰ10. ਕਾਂਚੀਪੁਰਮ - ਵਿਸ਼ਨੂੰ ਕਾਂਚੀ, ਸ਼ਿਵ ਕਾਂਚੀ ਅਤੇ ਕਾਮਾਕਸ਼ੀ ਅੱਮਾਨ ਮੰਦਰ11. ਭਦਰਚਲਮ - ਸ਼੍ਰੀ ਸੀਤਾਰਾਮ ਸਵਾਮੀ ਮੰਦਿਰ, ਅੰਜਨੀ ਸਵਾਮੀ ਮੰਦਿਰ12. ਹੰਪੀ- ਅੰਜਨਦਰੀ ਪਹਾੜੀ, ਵਿਰੂਪਕਸ਼ਾ ਮੰਦਿਰ ਅਤੇ ਵਿੱਠਲ ਮੰਦਿਰ13. ਜਨਕਪੁਰ (ਨੇਪਾਲ)- ਰਾਮਜਾਨਕੀ ਮੰਦਰ
Published by:Amelia Punjabi
First published: