Home /News /lifestyle /

ਬਿਜਲੀ ਸੰਕਟ ਤੋਂ ਬਚਣ ਲਈ ਭਾਰਤੀ ਰੇਲਵੇ ਦਾ ਵੱਡਾ ਕਦਮ, 670 ਟ੍ਰੇਨਾਂ ਕੀਤੀਆਂ ਰੱਦ, ਜਾਣੋ ਯੋਜਨਾ

ਬਿਜਲੀ ਸੰਕਟ ਤੋਂ ਬਚਣ ਲਈ ਭਾਰਤੀ ਰੇਲਵੇ ਦਾ ਵੱਡਾ ਕਦਮ, 670 ਟ੍ਰੇਨਾਂ ਕੀਤੀਆਂ ਰੱਦ, ਜਾਣੋ ਯੋਜਨਾ

 ਲਖਨਊ-ਚੰਡੀਗੜ੍ਹ ਐਕਸਪ੍ਰੈਸ ਟਰੇਨ 'ਚ ਨਹੀਂ ਹੋਵੇਗੀ ਵੇਟਿੰਗ ਦੀ ਪਰੇਸ਼ਾਨੀ, ਰੇਲਵੇ ਨੇ ਕੀਤੇ ਖਾਸ ਇੰਤਜ਼ਾਮ (ਸੰਕੇਤਿਕ ਤਸਵੀਰ)

ਲਖਨਊ-ਚੰਡੀਗੜ੍ਹ ਐਕਸਪ੍ਰੈਸ ਟਰੇਨ 'ਚ ਨਹੀਂ ਹੋਵੇਗੀ ਵੇਟਿੰਗ ਦੀ ਪਰੇਸ਼ਾਨੀ, ਰੇਲਵੇ ਨੇ ਕੀਤੇ ਖਾਸ ਇੰਤਜ਼ਾਮ (ਸੰਕੇਤਿਕ ਤਸਵੀਰ)

ਕੋਰੋਨਾ ਮਹਾਮਾਰੀ ਦੇ ਚੱਲਦਿਆਂ ਤੇ ਹੁਣ ਵੀ ਸਾਡਾ ਦੇਸ਼ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਦੇਸ਼ ਵਿੱਚ ਪੈਦਾ ਹੋਏ ਬਿਜਲੀ ਸੰਕਟ ਨਾਲ ਨਜਿਠਣ ਲਈ ਵੀ ਕਈ ਯਤਨ ਕੀਤੇ ਜਾ ਰਹੇ ਹਨ। ਕਿਉਂਕਿ ਗਰਮੀ ਦੇ ਵਧਦੇ ਪ੍ਰਕੋਪ ਨਾਲ ਬਿਜਲੀ ਦੀ ਮੰਗ ਕਾਫੀ ਵੱਧ ਗਈ ਹੈ। ਇਸ ਮੰਗ ਨੂੰ ਪੂਰਾ ਕਰਨ ਲਈ ਬਿਜਲੀ ਉਤਪਾਦਨ ਪਲਾਂਟ ਜ਼ਿਆਦਾ ਬਿਜਲੀ ਪੈਦਾ ਕਰ ਰਹੇ ਹਨ। ਇਸ ਕਾਰਨ ਕੋਲੇ ਦੀ ਖਪਤ ਵਧੀ ਹੈ। ਪਰ ਬਿਜਲੀ ਪਲਾਂਟਾਂ ਨੂੰ ਖਪਤ ਦੇ ਮੁਕਾਬਲੇ ਕੋਲੇ ਦੀ ਲੋੜੀਂਦੀ ਸਪਲਾਈ ਨਹੀਂ ਮਿਲ ਰਹੀ ਹੈ।

ਹੋਰ ਪੜ੍ਹੋ ...
  • Share this:

ਰੇਲਵੇ 'ਤੇ ਆਵਾਜਾਈ ਦਾ ਦਬਾਅ ਵੱਧ ਗਿਆ ਹੈ।ਇਨ੍ਹਾਂ ਸਭ ਦੇ ਚੱਲਦਿਆਂ ਕੋਲੇ ਦੀ ਕਮੀ ਨੂੰ ਦੂਰ ਕਰਨ ਲਈ ਰੇਲਵੇ ਨੇ ਵੱਡਾ ਕਦਮ ਚੁੱਕਿਆ ਹੈ। ਰੇਲਵੇ ਨੇ ਇਸ ਦੇ ਲਈ ਮਾਲ ਗੱਡੀਆਂ ਦੀ ਗਿਣਤੀ ਵਧਾ ਦਿੱਤੀ ਹੈ। ਕੋਲਾ ਮਾਲ ਗੱਡੀਆਂ ਦੇ ਸੰਚਾਲਨ ਨੂੰ ਵਧਾਉਣ ਅਤੇ ਉਨ੍ਹਾਂ ਨੂੰ ਸਮੇਂ 'ਤੇ ਪਹੁੰਚਣ ਲਈ, ਰੇਲਵੇ ਪਿਛਲੇ ਕੁਝ ਹਫ਼ਤਿਆਂ ਤੋਂ ਰੋਜ਼ਾਨਾ ਮੇਲ, ਐਕਸਪ੍ਰੈਸ ਅਤੇ ਯਾਤਰੀ ਰੇਲਗੱਡੀਆਂ ਨੂੰ ਰੱਦ ਕਰ ਰਿਹਾ ਹੈ। ਜੇਕਰ ਤੁਸੀਂ ਵੀ ਟ੍ਰੇਨ ਵਿੱਚ ਸਫਰ ਕਰਨ ਜਾ ਰਹੇ ਹੋ, ਤਾਂ ਰੇਲਵੇ ਤੋਂ ਆਪਣੀ ਟ੍ਰੇਨ ਦੀ ਸਥਿਤੀ ਬਾਰੇ ਸਹੀ ਜਾਣਕਾਰੀ ਲੈਣ ਤੋਂ ਬਾਅਦ ਹੀ ਸਟੇਸ਼ਨ ਲਈ ਨਿਕਲੋ।

500 ਤੋਂ ਵੱਧ ਦੂਰੀ ਦੀਆਂ ਟ੍ਰੇਨਾਂ

ਮਨੀਕੰਟਰੋਲ ਦੀ ਰਿਪੋਰਟ ਮੁਤਾਬਕ ਕੋਲੇ ਦੀ ਆਵਾਜਾਈ ਦੇ ਦਬਾਅ ਨੂੰ ਘੱਟ ਕਰਨ ਲਈ ਰੇਲਵੇ ਨੇ 24 ਮਈ ਤੱਕ 670 ਟ੍ਰੇਨਾਂ ਨੂੰ ਰੱਦ ਕਰ ਦਿੱਤਾ ਹੈ। ਇਨ੍ਹਾਂ ਵਿੱਚ 500 ਤੋਂ ਵੱਧ ਲੰਬੀ ਦੂਰੀ ਦੀਆਂ ਮੇਲ ਅਤੇ ਐਕਸਪ੍ਰੈਸ ਰੇਲ ਗੱਡੀਆਂ ਸ਼ਾਮਲ ਹਨ। ਰੇਲਵੇ ਨੇ ਕੋਲੇ ਦੀ ਢੋਆ-ਢੁਆਈ ਲਈ ਰੋਜ਼ਾਨਾ 415 ਮਾਲ ਗੱਡੀਆਂ ਚਲਾਉਣ ਦਾ ਵਾਅਦਾ ਕੀਤਾ ਹੈ। ਵੀਰਵਾਰ ਤੱਕ ਕੋਲੇ ਦੀ ਢੋਆ-ਢੁਆਈ ਲਈ 405 ਮਾਲ ਗੱਡੀਆਂ ਤਾਇਨਾਤ ਕੀਤੀਆਂ ਗਈਆਂ ਸਨ। ਦੱਸ ਦਈਏ ਕਿ ਹਰ ਮਾਲ ਗੱਡੀ 3,500 ਟਨ ਕੋਲਾ ਲਿਜਾ ਸਕਦੀ ਹੈ।

ਬਿਜਲੀ ਸੰਕਟ ਤੋਂ ਬਚਣ ਲਈ ਚੁੱਕੇ ਕਦਮ

ਅਧਿਕਾਰੀਆਂ ਦੇ ਹਵਾਲੇ ਨਾਲ ਰਿਪੋਰਟ ਵਿੱਚ ਇਹ ਕਿਹਾ ਗਿਆ ਹੈ ਕਿ ਪਾਵਰ ਪਲਾਂਟਾਂ 'ਤੇ ਕੋਲੇ ਦੇ ਢੁਕਵੇਂ ਭੰਡਾਰ ਨੂੰ ਯਕੀਨੀ ਬਣਾਉਣ ਲਈ ਅਗਲੇ ਦੋ ਮਹੀਨਿਆਂ ਤੱਕ ਆਮ ਨਾਲੋਂ ਜ਼ਿਆਦਾ ਢੋਆ-ਢੁਆਈ ਜਾਰੀ ਰਹਿ ਸਕਦੀ ਹੈ। ਇਸ ਨਾਲ ਜੁਲਾਈ-ਅਗਸਤ ਵਿੱਚ ਬਿਜਲੀ ਸੰਕਟ ਤੋਂ ਵੀ ਬਚਿਆ ਜਾ ਸਕੇਗਾ। ਜੁਲਾਈ-ਅਗਸਤ ਵਿੱਚ ਮੀਂਹ ਪੈਣ ਕਾਰਨ ਖਾਣਾਂ ਵਿੱਚੋਂ ਕੋਲਾ ਕੱਢਣ ਦਾ ਕੰਮ ਘੱਟ ਜਾਂਦਾ ਹੈ। ਯਾਨੀ ਟਰੇਨਾਂ ਨੂੰ ਰੱਦ ਕਰਨ ਦੀ ਪ੍ਰਕਿਰਿਆ ਅੱਗੇ ਵੀ ਜਾਰੀ ਰਹਿ ਸਕਦੀ ਹੈ। ਤੁਹਾਨੂੰ ਦੱਸ ਦਈਏ ਕਿ ਦੇਸ਼ ਦੇ 70 ਫੀਸਦੀ ਬਿਜਲੀ ਉਤਪਾਦਨ ਵਿੱਚ ਕੋਲੇ ਦੀ ਵਰਤੋਂ ਕੀਤੀ ਜਾਂਦੀ ਹੈ। ਅਧਿਕਾਰੀਆਂ ਮੁਤਾਬਕ ਇਸ ਸਾਲ ਬਿਜਲੀ ਦੀ ਮੰਗ 'ਚ ਭਾਰੀ ਵਾਧੇ ਕਾਰਨ ਕੋਲੇ ਦੀ ਮੰਗ ਕਈ ਗੁਣਾ ਵੱਧ ਗਈ ਹੈ।

Published by:Rupinder Kaur Sabherwal
First published:

Tags: Coal, Indian Railways, Power, Powercut, Railway, Railwaystations