Home /News /lifestyle /

Indian Railway Baby Berth: ਭਾਰਤੀ ਰੇਲਵੇ ਦਾ ਮਾਵਾਂ ਨੂੰ ਖਾਸ ਤੋਹਫ਼ਾ, Baby Berth ਸੁਵਿਧਾ ਕੀਤੀ ਸ਼ੁਰੂ, ਜਾਣੋ ਕੀ ਹੋਵੇਗਾ ਲਾਭ

Indian Railway Baby Berth:  ਭਾਰਤੀ ਰੇਲਵੇ ਨੇ ਔਰਤਾਂ ਲਈ ਰਾਖਵੀਂ ਹੇਠਲੀ ਬਰਥ ਦੇ ਨਾਲ 'ਬੇਬੀ ਬਰਥ' ਦਾ ਪ੍ਰਬੰਧ ਕੀਤਾ ਹੈ, ਤਾਂ ਜੋ ਛੋਟੇ ਬੱਚੇ ਬਿਨਾਂ ਕਿਸੇ ਸਮੱਸਿਆ ਦੇ ਆਪਣੀ ਮਾਂ ਦੇ ਨਾਲ ਸਾਈਡ 'ਤੇ ਸੌਂ ਸਕਣ। ਦਰਅਸਲ ਟਰੇਨ 'ਚ ਸਫਰ ਦੌਰਾਨ ਔਰਤਾਂ ਨੂੰ ਹੋਣ ਵਾਲੀ ਪਰੇਸ਼ਾਨੀ ਦੇ ਮੱਦੇਨਜ਼ਰ ਸੀਟ ਦੇ ਨਾਲ 'ਬੇਬੀ ਬਰਥ' ਬਣਾਈ ਗਈ ਹੈ। ਔਰਤਾਂ ਲਈ ਰਾਖਵੀਂ ਬਰਥ ਦੇ ਨਾਲ ਬੱਚੇ ਦੇ ਬੈਠਣ ਦੀ ਵਿਵਸਥਾ ਕੀਤੀ ਗਈ ਹੈ। ਹਾਲਾਂਕਿ, ਫਿਲਹਾਲ ਇਸ ਨੂੰ ਟਰਾਇਲ ਦੇ ਆਧਾਰ 'ਤੇ ਕੁਝ ਟਰੇਨਾਂ 'ਚ ਲਗਾਇਆ ਗਿਆ ਹੈ।

ਹੋਰ ਪੜ੍ਹੋ ...
  • Share this:

ਜਾਣਕਾਰੀ ਮੁਤਾਬਕ ਲਖਨਊ ਮੇਲ 'ਚ ਦੋ ਬਰਥਾਂ ਦਾ ਇੰਤਜ਼ਾਮ ਕੀਤਾ ਗਿਆ ਹੈ। ਰੇਲਵੇ ਇਸ ਲਈ ਕੋਈ ਵਾਧੂ ਕਿਰਾਇਆ ਨਹੀਂ ਲਵੇਗਾ। ਰੇਲਵੇ ਨੇ ਟਵੀਟ ਕਰ ਕੇ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ, ਇਸ ਸਹੂਲਤ ਤੋਂ ਬਾਅਦ ਉਹ ਮਾਵਾਂ ਜੋ ਛੋਟੇ ਬੱਚੇ ਦੇ ਨਾਲ ਸਫਰ ਕਰਦੀਆਂ ਹਨ, ਉਨ੍ਹਾਂ ਨੂੰ ਵੱਡੀ ਰਾਹਤ ਮਿਲੇਗੀ।

ਰੇਲਵੇ ਨੇ ਟਵੀਟ ਕਰ ਕੇ ਬੱਚੇ ਦੀ ਸੀਟ ਦੀ ਫੋਟੋ ਵੀ ਸ਼ੇਅਰ ਕੀਤੀ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਲਖਨਊ ਮੇਲ ਦੇ ਏਸੀ 3 ਵਿੱਚ ਦੋ ਬਰਥਾਂ ਨਾਲ ਬੇਬੀ ਬਰਥ (Baby Berth) ਬਣਾਈ ਗਈ ਹੈ।

ਉੱਤਰੀ ਰੇਲਵੇ (Northern Railway) ਨੇ ਇੱਕ ਟਵੀਟ ਵਿੱਚ ਲਿਖਿਆ ਕਿ "ਮਾਂ ਦਿਵਸ 'ਤੇ, N.Rly ਦੇ ਲਖਨਊ ਡਿਵੀਜ਼ਨ. ਕੋਚ ਨੰਬਰ 194129/ਬੀ4, ਬਰਥ ਨੰਬਰ 12 ਅਤੇ 60 ਵਿੱਚ ਪ੍ਰਯੋਗਾਤਮਕ ਆਧਾਰ 'ਤੇ ਬੇਬੀ ਬਰਥ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਨਾਲ ਮਾਵਾਂ ਨੂੰ ਆਪਣੇ ਬੱਚਿਆਂ ਦੇ ਨਾਲ ਯਾਤਰਾ ਕਰਨ ਦੀ ਸਹੂਲਤ ਮਿਲੇਗੀ। ਫਿੱਟ ਬੇਬੀ ਸੀਟ ਫੋਲਡ ਕਰਨ ਯੋਗ ਹੈ ਅਤੇ ਇੱਕ ਸਟੌਪਰ ਨਾਲ ਸੁਰੱਖਿਅਤ ਬਣਾਈ ਗਈ ਹੈ। ਉੱਤਰੀ ਰੇਲਵੇ ਦੇ ਲਖਨਊ ਡਿਵੀਜ਼ਨ ਦੇ ਡਿਵੀਜ਼ਨਲ ਰੇਲਵੇ ਮੈਨੇਜਰ (ਡੀਆਰਐਮ) ਨੇ ਵੀ ਇਹ ਖ਼ਬਰ ਸਾਂਝੀ ਕੀਤੀ ਅਤੇ ਔਰਤਾਂ ਨੂੰ ਮਾਂ ਦਿਵਸ 'ਤੇ ਵਧਾਈ ਦਿੱਤੀ।

ਇਹ ਪ੍ਰਬੰਧ ਮਾਂ ਦਿਵਸ (Mother's Day 2022) 'ਤੇ ਕੀਤਾ ਗਿਆ ਹੈ। ਜਲਦ ਹੀ ਬੇਬੀ ਬਰਥ (Baby Berth) ਨੂੰ ਹੋਰ ਟਰੇਨਾਂ 'ਚ ਵੀ ਵਧਾਇਆ ਜਾ ਸਕਦਾ ਹੈ। ਰੇਲਵੇ ਵੱਲੋਂ ਇਕੱਲੀਆਂ ਸਫ਼ਰ ਕਰਨ ਵਾਲੀਆਂ ਔਰਤਾਂ, ਗਰਭਵਤੀ ਔਰਤਾਂ ਅਤੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨਾਲ ਸਫ਼ਰ ਕਰਨ ਵਾਲੀਆਂ ਔਰਤਾਂ ਨੂੰ ਹੇਠਲੀ ਬਰਥ ਮੁਹੱਈਆ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ। ਰੇਲਗੱਡੀ ਦੀ ਰਾਖਵੀਂ ਬਰਥ ਦੀ ਚੌੜਾਈ ਘੱਟ ਹੁੰਦੀ ਹੈ, ਜਿਸ ਕਾਰਨ ਔਰਤ ਲਈ ਛੋਟੇ ਬੱਚਿਆਂ ਨਾਲ ਸਫ਼ਰ ਕਰਨਾ ਮੁਸ਼ਕਲ ਹੋ ਜਾਂਦਾ ਹੈ। ਅਜਿਹੇ 'ਚ ਮਹਿਲਾ ਯਾਤਰੀਆਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ।

ਇਸ ਸਮੱਸਿਆ ਦੇ ਹੱਲ ਲਈ ਔਰਤ ਲਈ ਰਾਖਵੀਂ ਬਰਥ ਦੇ ਨਾਲ ਬੱਚੇ ਦੇ ਬੈਠਣ ਦੀ ਵਿਵਸਥਾ ਕੀਤੀ ਗਈ ਹੈ। ਇਸ ਦੇ ਨਾਲ ਹੀ ਇਸ ਗੱਲ ਦਾ ਵੀ ਧਿਆਨ ਰੱਖਿਆ ਗਿਆ ਹੈ ਕਿ ਬੱਚਾ ਬਰਥ ਤੋਂ ਨਾ ਡਿੱਗੇ। ਖਾਸ ਗੱਲ ਇਹ ਹੈ ਕਿ ਰੇਲਵੇ ਬੱਚੇ ਦੀ ਬਰਥ ਲਈ ਕੋਈ ਵਾਧੂ ਕਿਰਾਇਆ ਨਹੀਂ ਲਵੇਗਾ। ਇਸ ਦੇ ਲਈ ਰਿਜ਼ਰਵੇਸ਼ਨ ਟਿਕਟ ਲੈਣ ਸਮੇਂ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਨਾਮ ਭਰਨਾ ਹੋਵੇਗਾ ਅਤੇ ਬੇਬੀ ਬਰਥ ਉਪਲਬਧ ਹੋ ਜਾਵੇਗੀ। ਇੰਟਰਨੈੱਟ ਵਉੱਤੇ ਲੋਕਾਂ ਵੱਲੋਂ ਰੇਲਵੇ ਦੀ ਇਸ ਪਹਿਲੀ ਦੀ ਬਹੁਤ ਤਾਰੀਫ ਕੀਤੀ ਜਾ ਰਹੀ ਹੈ ਤੇ ਲੋਕਾਂ ਵੱਲੋਂ ਇਸ ਨੂੰ ਔਰਤਾਂ ਦੀ ਸਹੂਲਤ ਲਈ ਇੱਕ ਵਧੀਆ ਕਮਦ ਚੁੱਕਿਆ, ਦੱਸਿਆ ਗਿਆ ਹੈ।
Published by:rupinderkaursab
First published:

Tags: Baby, Indian Railways, Mother, Railway, Railwaystations

ਅਗਲੀ ਖਬਰ