Home /News /lifestyle /

Jobs in Indian Railways: ਭਾਰਤੀ ਰੇਲਵੇ ਅਗਲੇ ਇੱਕ ਸਾਲ ਵਿੱਚ 1,48,463 ਲੋਕਾਂ ਦੀ ਕਰੇਗਾ ਭਰਤੀ, ਪੜ੍ਹੋ ਡਿਟੇਲ

Jobs in Indian Railways: ਰੇਲਵੇ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਅਗਲੇ ਇੱਕ ਸਾਲ ਵਿੱਚ 1,48,463 ਲੋਕਾਂ ਦੀ ਭਰਤੀ ਕਰੇਗਾ। ਜਦੋਂ ਕਿ ਪਿਛਲੇ ਅੱਠ ਸਾਲਾਂ ਵਿੱਚ ਔਸਤਨ ਸਾਲਾਨਾ 43,678 ਲੋਕਾਂ ਦੀ ਭਰਤੀ ਕੀਤੀ ਗਈ। ਇਹ ਕਦਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਗਲੇ 18 ਮਹੀਨਿਆਂ ਵਿੱਚ ਵੱਖ-ਵੱਖ ਵਿਭਾਗਾਂ ਅਤੇ ਮੰਤਰਾਲਿਆਂ ਵਿੱਚ 10 ਲੱਖ ਲੋਕਾਂ ਦੀ ਭਰਤੀ ਕਰਨ ਦੇ ਨਿਰਦੇਸ਼ ਤੋਂ ਬਾਅਦ ਆਇਆ ਹੈ।

ਹੋਰ ਪੜ੍ਹੋ ...
 • Share this:

  ਵਿੱਤ ਮੰਤਰਾਲੇ ਦੇ ਅਧੀਨ ਖਰਚ ਵਿਭਾਗ ਦੁਆਰਾ ਜਾਰੀ ਤਨਖਾਹਾਂ ਅਤੇ ਭੱਤਿਆਂ 'ਤੇ ਤਾਜ਼ਾ ਸਾਲਾਨਾ ਰਿਪੋਰਟ ਦੇ ਅਨੁਸਾਰ, 1 ਮਾਰਚ, 2020 ਤੱਕ ਕੇਂਦਰ ਸਰਕਾਰ ਦੇ ਨਿਯਮਤ ਸਿਵਲ ਕਰਮਚਾਰੀਆਂ (ਸਮੇਤ ਕੇਂਦਰ ਸ਼ਾਸਿਤ ਪ੍ਰਦੇਸ਼ਾਂ) ਦੀ ਕੁੱਲ ਸੰਖਿਆ 31.91 ਲੱਖ ਸੀ, ਜਦਕਿ ਮਨਜ਼ੂਰਸ਼ੁਦਾ ਅਸਾਮੀਆਂ ਦੀ ਕੁੱਲ ਗਿਣਤੀ 40.78 ਲੱਖ ਸੀ ਇਸ ਹਿਸਾਬ ਨਾਲ ਕਰੀਬ 21.75 ਫੀਸਦੀ ਅਸਾਮੀਆਂ ਖਾਲੀ ਸਨ।

  ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੁੱਲ ਕਿਰਤ ਸ਼ਕਤੀ ਦਾ ਲਗਭਗ 92 ਪ੍ਰਤੀਸ਼ਤ ਪੰਜ ਵੱਡੇ ਮੰਤਰਾਲਿਆਂ ਜਾਂ ਵਿਭਾਗਾਂ ਦੇ ਅਧੀਨ ਆਉਂਦਾ ਹੈ, ਇਨ੍ਹਾਂ ਵਿਚ ਰੇਲਵੇ, ਰੱਖਿਆ (ਸਿਵਲ), ਗ੍ਰਹਿ ਮਾਮਲੇ, ਪੋਸਟ ਅਤੇ ਮਾਲੀਆ ਸ਼ਾਮਲ ਹਨ। 31.33 ਲੱਖ ਅਸਾਮੀਆਂ (ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਛੱਡ ਕੇ) ਦੀ ਕੁੱਲ ਨਿਰਧਾਰਤ ਗਿਣਤੀ ਵਿੱਚ ਰੇਲਵੇ ਦਾ ਹਿੱਸਾ 40.55 ਪ੍ਰਤੀਸ਼ਤ ਹੈ।

  ਸਰਕਾਰੀ ਸੂਤਰਾਂ ਨੇ ਦੱਸਿਆ ਕਿ ਮੋਦੀ ਦੇ ਨਿਰਦੇਸ਼ਾਂ ਤੋਂ ਬਾਅਦ ਵੱਖ-ਵੱਖ ਵਿਭਾਗਾਂ ਅਤੇ ਮੰਤਰਾਲਿਆਂ ਨੂੰ ਖਾਲੀ ਅਸਾਮੀਆਂ ਦਾ ਵੇਰਵਾ ਤਿਆਰ ਕਰਨ ਲਈ ਕਿਹਾ ਗਿਆ ਸੀ ਅਤੇ ਸਮੁੱਚੀ ਸਮੀਖਿਆ ਤੋਂ ਬਾਅਦ 10 ਲੱਖ ਲੋਕਾਂ ਦੀ ਭਰਤੀ ਕਰਨ ਦਾ ਫੈਸਲਾ ਲਿਆ ਗਿਆ ਸੀ।

  ਵੱਖ-ਵੱਖ ਵਿਧਾਨ ਸਭਾ ਚੋਣਾਂ ਦੌਰਾਨ ਵਿਰੋਧੀ ਪਾਰਟੀਆਂ ਨੇ ਬੇਰੁਜ਼ਗਾਰੀ ਦੇ ਮੁੱਦੇ 'ਤੇ ਭਾਜਪਾ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ। ਰੇਲਵੇ ਨੇ ਕਿਹਾ ਕਿ 2014-15 ਤੋਂ 2021-22 ਤੱਕ, ਉਸਨੇ ਕੁੱਲ 3,49,422 ਲੋਕਾਂ ਦੀ ਭਰਤੀ ਕੀਤੀ ਅਤੇ ਔਸਤ 43,678 ਪ੍ਰਤੀ ਸਾਲ ਸੀ, ਜਦੋਂ ਕਿ 2022-23 ਵਿੱਚ ਇਹ 1,48,463 ਲੋਕਾਂ ਦੀ ਭਰਤੀ ਕਰੇਗਾ।

  Published by:rupinderkaursab
  First published:

  Tags: Government job, Indian Railways, Jobs, Narendra modi, Railway Recruitment 2022, Railwaystations, Recruitment