Indian Railways: ਤੁਹਾਨੂੰ ਸੁਣ ਕੇ ਹੈਰਾਨੀ ਹੋਵੇਗੀ ਪਰ ਭਾਰਤ ਗੌਰਵ ਯੋਜਨਾ ਤਹਿਤ ਦੇਸ਼ ਦੀ ਪਹਿਲੀ ਪ੍ਰਾਈਵੇਟ ਟਰੇਨ ਸ਼ੁਰੂ ਹੋ ਗਈ ਹੈ। ਇਸ ਟਰੇਨ ਨੂੰ ਮੰਗਲਵਾਰ ਨੂੰ ਕੋਇੰਬਟੂਰ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਹ ਟਰੇਨ ਵੀਰਵਾਰ ਨੂੰ ਸਾਈਂ ਨਗਰ ਸ਼ਿਰਡੀ ਪਹੁੰਚੀ। ਰੇਲ ਮੰਤਰਾਲੇ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ, “ਭਾਰਤ ਗੌਰਵ ਟ੍ਰੇਨ 14 ਜੂਨ 2022 (ਮੰਗਲਵਾਰ) ਨੂੰ ਕੋਇੰਬਟੂਰ ਉੱਤਰ ਤੋਂ ਸਾਈਂ ਨਗਰ ਸ਼ਿਰਡੀ ਲਈ 18:00 ਵਜੇ ਸ਼ੁਰੂ ਹੋਵੇਗੀ ਅਤੇ 16 ਜੂਨ 2022 (ਵੀਰਵਾਰ) ਨੂੰ ਸਵੇਰੇ 07:25 ਵਜੇ ਸਾਈਂ ਨਗਰ ਸ਼ਿਰਡੀ ਪਹੁੰਚੇਗੀ।
ਕੀ ਹੈ ਭਾਰਤ ਗੌਰਵ ਯੋਜਨਾ?
ਪਿਛਲੇ ਸਾਲ 23 ਨਵੰਬਰ 2021 ਨੂੰ, ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਥੀਮ ਆਧਾਰਿਤ ਟੂਰਿਸਟ ਸਰਕਟ ਟ੍ਰੇਨਾਂ ਦੇ ਤਹਿਤ ਭਾਰਤ ਗੌਰਵ ਟ੍ਰੇਨਾਂ ਦਾ ਐਲਾਨ ਕੀਤਾ ਸੀ। ਇਸ ਦਾ ਟੀਚਾ ਭਾਰਤ ਦੇ ਇਤਿਹਾਸਕ ਸਥਾਨਾਂ ਅਤੇ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਰੇਲ ਰਾਹੀਂ ਜੋੜਨਾ ਹੈ ਤਾਂ ਜੋ ਦੇਸ਼ ਅਤੇ ਦੁਨੀਆ ਦੇ ਲੋਕ ਆਸਾਨੀ ਨਾਲ ਇਨ੍ਹਾਂ ਸਥਾਨਾਂ ਤੱਕ ਪਹੁੰਚ ਸਕਣ। ਇਸ ਯੋਜਨਾ ਦੇ ਤਹਿਤ, ਸੇਵਾ ਪ੍ਰਦਾਤਾ ਯਾਤਰੀਆਂ ਨੂੰ ਰੇਲ ਯਾਤਰਾ, ਰਿਹਾਇਸ਼, ਭੋਜਨ, ਸੈਰ-ਸਪਾਟਾ ਆਦਿ ਦਾ ਇੱਕ ਵਿਆਪਕ ਪੈਕੇਜ ਪੇਸ਼ ਕਰੇਗਾ।
ਸਪੈਸ਼ਲ ਟਰੇਨ 'ਚ 1500 ਲੋਕ ਸਫਰ ਕਰ ਸਕਦੇ ਹਨ : ਦੱਖਣੀ ਰੇਲਵੇ ਭਾਰਤ ਗੌਰਵ ਯੋਜਨਾ ਤਹਿਤ ਦੇਸ਼ ਦੀ ਪਹਿਲੀ ਨਿੱਜੀ ਰੇਲਗੱਡੀ ਸ਼ੁਰੂ ਕਰਨ ਵਾਲਾ ਪਹਿਲਾ ਜ਼ੋਨ ਬਣ ਗਿਆ ਹੈ। ਪਹਿਲੀ ਯਾਤਰਾ ਨੂੰ 14 ਜੂਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਸੀ। ਦੱਖਣੀ ਰੇਲਵੇ ਦੇ ਸੀਪੀਆਰਓ ਬੀ ਗੁਗਨੇਸ਼ਨ ਮੁਤਾਬਕ ਇਸ ਟਰੇਨ 'ਚ 1500 ਲੋਕ ਇੱਕੋ ਸਮੇਂ ਸਫ਼ਰ ਕਰ ਸਕਦੇ ਹਨ। ਰੇਲਵੇ ਮੁਤਾਬਕ ਹਰ ਮਹੀਨੇ ਘੱਟੋ-ਘੱਟ ਤਿੰਨ ਯਾਤਰਾਵਾਂ ਕੀਤੀਆਂ ਜਾ ਸਕਦੀਆਂ ਹਨ।
ਪ੍ਰਾਈਵੇਟ ਸੇਵਾ ਪ੍ਰਦਾਤਾ ਨੂੰ 2 ਸਾਲਾਂ ਲਈ ਮਿਲੀ ਹੈ ਲੀਜ਼ : ਭਾਰਤੀ ਰੇਲਵੇ ਨੇ ਇਸ ਟਰੇਨ ਨੂੰ 2 ਸਾਲ ਲਈ ਇੱਕ ਨਿੱਜੀ ਸੇਵਾ ਪ੍ਰਦਾਤਾ ਨੂੰ ਲੀਜ਼ 'ਤੇ ਦਿੱਤਾ ਹੈ। ਇਸ ਵਿੱਚ ਫਸਟ ਏਸੀ, ਸੈਕਿੰਡ ਏਸੀ, ਥਰਡ ਕਲਾਸ ਏਸੀ ਕੋਚ, ਸਲੀਪਰ ਕੋਚ ਸਮੇਤ ਕੁੱਲ 20 ਕੋਚ ਹਨ। ਖਾਸ ਗੱਲ ਇਹ ਹੈ ਕਿ ਸੇਵਾ ਪ੍ਰਦਾਤਾ ਨੇ ਦੱਖਣੀ ਰੇਲਵੇ ਨੂੰ ਸਕਿਓਰਿਟੀ ਵਜੋਂ 1 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Indian Railways, Railwaystations, Train, Trains