Indian Railways: ਸਾਡਾ ਦੇਸ਼ ਵਿਭਿੰਨਤਾ ਦਾ ਦੇਸ਼ ਹੈ, ਇੱਥੇ ਖਾਣੇ ਵੀ ਅਲੱਗ ਅਲੱਗ ਹੁੰਦੇ ਹਨ। ਸਾਨੂੰ ਇਸ ਗੱਲ ਉੱਤੇ ਮਾਣ ਹੋਣਾ ਚਾਹੀਦਾ ਹੈ ਕਿ ਦੁਨੀਆ ਵਿੱਚ ਸਭ ਤੋਂ ਵੱਧ ਸ਼ਾਕਾਹਾਰੀ ਲੋਕ ਭਾਰਤ ਦੇਸ਼ ਵਿੱਚ ਵਸਦੇ ਹਨ। ਰੇਲ ਦੇ ਸਫਰ ਦੌਰਾਨ ਕਈ ਵਾਰ ਅਸੀਂ ਆਪਣੀ ਪਸੰਦ ਦਾ ਭੋਜਨ ਨਾਲ ਹੀ ਲੈ ਜਾਂਦੇ ਹਾਂ ਪਰ ਜੇ ਯਾਤਰਾ ਲੰਬੀ ਹੋਵੇ ਤਾਂ ਅਸੀਂ ਆਪਣੀ ਮਰਜ਼ੀ ਮੁਤਾਬਿਕ ਖਾਣਾ ਨਹੀਂ ਖਾ ਪਾਉਂਦੇ। ਇਸੇ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤੀ ਰੇਲਵੇ ਨੇ ਇਕ ਪਹਿਲ ਕੀਤੀ ਹੈ।
ਜੇਕਰ ਤੁਸੀਂ ਟ੍ਰੇਨ ਵਿੱਚ ਸਫਰ ਕਰਦੇ ਹੋ ਅਤੇ ਸ਼ਾਕਾਹਾਰੀ ਭੋਜਨ ਖਾਂਦੇ ਹੋ, ਤਾਂ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (IRCTC) ਨੇ ਤੁਹਾਡੇ ਲਈ ਖਾਸ ਪ੍ਰਬੰਧ ਕੀਤੇ ਹਨ। ਇਸ ਦੇ ਲਈ ਉਨ੍ਹਾਂ ਨੇ ਇਸਕੋਨ ਮੰਦਰ ਨਾਲ ਇੱਕ ਸਮਝੌਤਾ ਕੀਤਾ ਹੈ। ਇਸ ਸਮਝੌਤੇ ਕਾਰਨ ਯਾਤਰਾ ਦੌਰਾਨ ਤੁਹਾਨੂੰ ਇਸਕੋਨ ਮੰਦਰ ਦੇ ਗੋਵਿੰਦਾ ਰੈਸਟੋਰੈਂਟ ਤੋਂ 'ਸਾਤਵਿਕ ਭੋਜਨ' ਮਿਲੇਗਾ। ਪਹਿਲੇ ਪੜਾਅ ਵਿੱਚ ਹਜ਼ਰਤ ਨਿਜ਼ਾਮੂਦੀਨ ਰੇਲਵੇ ਸਟੇਸ਼ਨ ਤੋਂ ਇਹ ਸਹੂਲਤ ਸ਼ੁਰੂ ਕੀਤੀ ਗਈ ਹੈ। ਹਾਲਾਂਕਿ ਜਲਦ ਹੀ ਇਹ ਸਹੂਲਤ ਹੋਰ ਸਟੇਸ਼ਨਾਂ ਤੋਂ ਵੀ ਸ਼ੁਰੂ ਕਰ ਦਿੱਤੀ ਜਾਵੇਗੀ।
ਦਰਅਸਲ, ਟਰੇਨ 'ਚ ਲੰਬੀ ਦੂਰੀ ਦੀ ਯਾਤਰਾ ਕਰਦੇ ਸਮੇਂ ਕਈ ਯਾਤਰੀਆਂ ਨੂੰ ਸ਼ੁੱਧ ਸ਼ਾਕਾਹਾਰੀ ਖਾਣ ਦੀ ਸਮੱਸਿਆ ਹੁੰਦੀ ਹੈ। ਖਾਸ ਤੌਰ 'ਤੇ ਅਜਿਹੇ ਯਾਤਰੀ ਜੋ ਪਿਆਜ਼ ਅਤੇ ਲਸਣ ਵਾਲਾ ਭੋਜਨ ਨਹੀਂ ਖਾਂਦੇ ਹਨ। ਅਜਿਹੇ ਯਾਤਰੀਆਂ ਨੂੰ ਪੈਂਟਰੀ ਕਾਰ ਜਾਂ ਈ-ਕੈਟਰਿੰਗ ਰਾਹੀਂ ਮਿਲਣ ਵਾਲੇ ਖਾਣੇ ਦੀ ਸ਼ੁੱਧਤਾ ਬਾਰੇ ਸ਼ੱਕ ਹੁੰਦਾ ਹੈ। ਇਸ ਕਾਰਨ ਉਹ ਪੈਂਟਰੀ ਫੂਡ ਤੋਂ ਪਰਹੇਜ਼ ਕਰਦੇ ਹਨ।
ਅਜਿਹੇ ਯਾਤਰੀਆਂ ਨੂੰ ਧਿਆਨ 'ਚ ਰੱਖਦੇ ਹੋਏ IRCTC ਨੇ ਇਹ ਕਦਮ ਚੁੱਕਿਆ ਹੈ। IRCTC 'ਦੇਖੋ ਆਪਣਾ ਦੇਸ਼' ਦੇ ਤਹਿਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਲਈ ਕਿਫਾਇਤੀ ਟੂਰ ਪੈਕੇਜ ਪੇਸ਼ ਕਰ ਰਿਹਾ ਹੈ। ਇਸ ਤਹਿਤ ਉਹ ਕਈ ਧਾਰਮਿਕ ਸਥਾਨਾਂ ਦੀ ਯਾਤਰਾ ਵੀ ਕਰਵਾ ਰਿਹਾ ਹੈ।
ਯਾਤਰਾ ਦੌਰਾਨ ਸਾਤਵਿਕ ਭੋਜਨ ਵਿੱਚ ਇਹ ਪਕਵਾਨ ਮਿਲਣਗੇ : IRCTC ਨੇ ਕਿਹਾ ਕਿ ਯਾਤਰੀਆਂ ਦੀ ਧਾਰਮਿਕ ਆਸਥਾ ਨੂੰ ਧਿਆਨ 'ਚ ਰੱਖਦੇ ਹੋਏ ਇਹ ਸੇਵਾ ਸ਼ੁਰੂ ਕੀਤੀ ਗਈ ਹੈ। ਇਸ ਦੇ ਮੀਨੂ ਵਿੱਚ ਡੀਲਕਸ ਥਾਲੀ, ਮਹਾਰਾਜਾ ਥਾਲੀ, ਪੁਰਾਣੀ ਦਿੱਲੀ ਵੈਜ ਬਿਰਯਾਨੀ, ਨੂਡਲਜ਼, ਦਾਲ ਮਖਨੀ, ਪਨੀਰ ਦੇ ਪਕਵਾਨ ਅਤੇ ਹੋਰ ਪਕਵਾਨ ਸ਼ਾਮਲ ਹਨ। ਯਾਤਰੀ ਆਈਆਰਸੀਟੀਸੀ ਦੀ ਈ-ਕੇਟਰਿੰਗ ਵੈੱਬਸਾਈਟ ਜਾਂ ਫੂਡ-ਆਨ-ਟਰੈਕ ਐਪ ਰਾਹੀਂ ਇਸ ਸੇਵਾ ਦਾ ਲਾਭ ਲੈ ਸਕਣਗੇ। ਉਨ੍ਹਾਂ ਨੂੰ ਯਾਤਰਾ ਦੇ ਨਿਰਧਾਰਤ ਸਮੇਂ ਤੋਂ ਘੱਟੋ-ਘੱਟ 2 ਘੰਟੇ ਪਹਿਲਾਂ PNR ਨੰਬਰ ਨਾਲ ਆਰਡਰ ਦੇਣਾ ਹੋਵੇਗਾ। ਯਾਤਰੀਆਂ ਨੂੰ ਉਨ੍ਹਾਂ ਦੀਆਂ ਸੀਟਾਂ 'ਤੇ 'ਸਾਤਵਿਕ ਭੋਜਨ' ਦਿੱਤਾ ਜਾਵੇਗਾ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Business, Businessman, Food, Indian Railways, IRCTC, Railwaystations