Home /News /lifestyle /

Dubai ਦੀ ਨਾਗਰਿਕਤਾ ਲੈਣਾ ਹੋਇਆ ਆਸਾਨ, ਜਾਣੋ ਕੀ ਹਨ UAE ਦੇ New Rules

ਯੂਏਈ (UAE) ਸਰਕਾਰ ਨੇ ਵਿਦੇਸ਼ੀਆਂ ਲਈ ਇੱਕ ਨਵੀਂ ਨੀਤੀ (New Policy) ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸਦਾ ਉਦੇਸ਼ ਦੁਨੀਆਂ ਭਰ ਦੇ ਪ੍ਰਤਿਭਾਸ਼ਾਲੀ ਅਤੇ ਹੁਨਰਮੰਦ ਲੋਕਾਂ ਵਿੱਚ ਯੂਏਈ ਦੀ ਖਿੱਚ ਨੂੰ ਵਧਾਉਣਾ ਹੈ। ਨਵੀਂ ਨੀਤੀ ਨਾਲ ਯੂਏਈ (United Arab Emirates) ਵਿੱਚ ਨੌਕਰੀਆਂ ਕਰਨ ਦੇ ਨਿਯਮ ਸਰਲ ਹੋਣਗੇ ਅਤੇ ਨਾਗਰਿਕਤਾ ਦੇ ਨਿਯਮ ਵੀ ਬਦਲ ਜਾਣਗੇ। ਯੂਏਈ (United Arab Emirates) ਵਿੱਚ ਦੁਬਈ ਅਤੇ ਅਬੂ ਧਾਬੀ ਸਮੇਤ ਅਮੀਰਾਤ ਕਹੇ ਜਾਣ ਵਾਲੇ ਸੱਤ ਵੱਖਰੇ ਖੇਤਰ ਸ਼ਾਮਲ ਹਨ।

ਹੋਰ ਪੜ੍ਹੋ ...
  • Share this:
ਭਾਰਤ ਤੋਂ ਬਾਹਰ ਜਾ ਕਿ ਕੰਮ ਕਰਨ ਵਾਲੇ ਭਾਰਤੀਆਂ ਨੂੰ ਦੁਬਈ (Dubai), ਅਬੂਧਾਬੀ (Abu Dhabi) ਵਰਗੇ ਸ਼ਹਿਰਾਂ ਨੇ ਹਮੇਸ਼ਾ ਆਕਰਸ਼ਿਤ ਕੀਤਾ ਹੈ। ਇਨ੍ਹਾਂ ਸ਼ਹਿਰ ਵਿੱਚ ਭਾਰਤੀ ਕੰਮ ਕਰਨ ਲਈ ਵੱਡੀ ਗਿਣਤੀ ਵਿੱਚ ਜਾਂਦੇ ਹਨ। ਹੁਣ ਭਾਰਤੀਆਂ ਸਮੇਤ ਸਾਰੇ ਵਿਦੇਸ਼ੀ ਨਾਗਰਿਕਾਂ ਲਈ ਇਨ੍ਹਾਂ ਥਾਵਾਂ ਉੱਤੇ ਨੌਕਰੀ ਪ੍ਰਾਪਤ ਕਰਨਾ ਅਤੇ ਇੱਥੋਂ ਦੀ ਨਾਗਰਿਕਤਾ ਹਾਸਲ ਕਰਨਾ ਆਸਾਨ ਹੋ ਜਾਵੇਗਾ।

ਯੂਏਈ (UAE) ਸਰਕਾਰ ਨੇ ਵਿਦੇਸ਼ੀਆਂ ਲਈ ਇੱਕ ਨਵੀਂ ਨੀਤੀ (New Policy) ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸਦਾ ਉਦੇਸ਼ ਦੁਨੀਆਂ ਭਰ ਦੇ ਪ੍ਰਤਿਭਾਸ਼ਾਲੀ ਅਤੇ ਹੁਨਰਮੰਦ ਲੋਕਾਂ ਵਿੱਚ ਯੂਏਈ ਦੀ ਖਿੱਚ ਨੂੰ ਵਧਾਉਣਾ ਹੈ। ਨਵੀਂ ਨੀਤੀ ਨਾਲ ਯੂਏਈ (United Arab Emirates) ਵਿੱਚ ਨੌਕਰੀਆਂ ਕਰਨ ਦੇ ਨਿਯਮ ਸਰਲ ਹੋਣਗੇ ਅਤੇ ਨਾਗਰਿਕਤਾ ਦੇ ਨਿਯਮ ਵੀ ਬਦਲ ਜਾਣਗੇ। ਯੂਏਈ (United Arab Emirates) ਵਿੱਚ ਦੁਬਈ ਅਤੇ ਅਬੂ ਧਾਬੀ ਸਮੇਤ ਅਮੀਰਾਤ ਕਹੇ ਜਾਣ ਵਾਲੇ ਸੱਤ ਵੱਖਰੇ ਖੇਤਰ ਸ਼ਾਮਲ ਹਨ।

ਤੁਹਾਨੂੰ ਦੱਸ ਦੇਈਏ ਕਿ ਯੂਏਈ ਸਰਕਾਰ ਪਹਿਲੀ ਵਾਰ ਇੱਕ ਨਵੀਂ ਕਿਸਮ ਦਾ ਵੀਜ਼ਾ ਸ਼ੁਰੂ ਕਰਨ ਜਾ ਰਹੀ ਹੈ। ਸਾਰੇ ਵੀਜ਼ੇ ਸਿੰਗਲ ਜਾਂ ਮਲਟੀਪਲ ਐਂਟਰੀ ਲਈ ਉਪਲਬਧ ਹੋਣਗੇ। ਇਹ ਵੀਜ਼ੇ 60 ਦਿਨਾਂ ਲਈ ਯੋਗ ਹੋਣਗੇ। ਇਸ ਤੋਂ ਬਾਅਦ, ਉਨ੍ਹਾਂ ਨੂੰ ਅਗਲੇ 60 ਦਿਨਾਂ ਲਈ ਨਵਿਆਇਆ ਜਾ ਸਕਦਾ ਹੈ।

ਯੂਏਈ ਵਿੱਚ ਨੌਕਰੀ ਕਰਨ ਲਈ ਆਉਣ ਵਾਲੇ ਲੋਕਾਂ ਲਈ ਜੌਬ ਐਕਸਪਲੋਰੇਸ਼ਨ ਐਂਟਰੀ ਵੀਜ਼ਾ ਦੀ ਪ੍ਰਣਾਲੀ ਸ਼ੁਰੂ ਕੀਤੀ ਜਾ ਰਹੀ ਹੈ। ਇਸ ਵਿੱਚ ਪਹਿਲੇ, ਦੂਜੇ ਜਾਂ ਤੀਜੇ ਪੱਧਰ ਦੇ ਹੁਨਰ ਵਾਲੇ ਲੋਕਾਂ ਨੂੰ ਵੀਜ਼ਾ ਦਿੱਤਾ ਜਾਵੇਗਾ।

ਇਸ ਦੀ ਸ਼ਰਤ ਇਹ ਹੈ ਕਿ ਉਸ ਵਿਅਕਤੀ ਕੋਲ ਘੱਟੋ-ਘੱਟ ਬੈਚਲਰ ਡਿਗਰੀ ਜਾਂ ਇਸ ਦੇ ਬਰਾਬਰ ਦੀ ਡਿਗਰੀ ਹੋਣੀ ਚਾਹੀਦੀ ਹੈ। ਜੇਕਰ ਕੋਈ ਵਿਅਕਤੀ ਲੰਬੇ ਸਮੇਂ ਲਈ ਟੂਰਿਸਟ ਵੀਜ਼ਾ ਚਾਹੁੰਦਾ ਹੈ, ਤਾਂ ਉਸ ਨੂੰ 5 ਸਾਲ ਦਾ ਮਲਟੀ-ਐਂਟਰੀ ਟੂਰਿਸਟ ਵੀਜ਼ਾ ਜਾਰੀ ਕੀਤਾ ਜਾਵੇਗਾ। ਇਸ ਦੇ ਲਈ ਕਿਸੇ ਸਪਾਂਸਰ ਦੀ ਲੋੜ ਨਹੀਂ ਪਵੇਗੀ। ਉਸਨੂੰ ਸਿਰਫ਼ ਇਹ ਸਬੂਤ ਦੇਣਾ ਹੈ ਕਿ ਉਸਦੇ ਬੈਂਕ ਖਾਤੇ ਵਿੱਚ ਘੱਟੋ-ਘੱਟ 4,000 ਡਾਲਰ ਜਮ੍ਹਾਂ ਹਨ।

ਯੂਏਈ ਦੇ ਨਵੇਂ ਨਾਗਰਿਕਤਾ ਨਿਯਮ
ਯੂਏਈ ਨੇ ਗੋਲਡਨ ਰੈਜ਼ੀਡੈਂਸ ਸਕੀਮ ਦੇ ਨਿਯਮਾਂ ਵਿੱਚ ਢਿੱਲ ਦਿੱਤੀ ਹੈ। ਨਵੀਂ ਨੀਤੀ ਵਿੱਚ ਕਿਹਾ ਗਿਆ ਹੈ ਕਿ ਯੂਏਈ ਸਰਕਾਰ ਨਿਵੇਸ਼ਕਾਂ, ਉੱਦਮੀਆਂ, ਵਿਗਿਆਨੀਆਂ ਅਤੇ ਪੇਸ਼ੇਵਰਾਂ, ਉੱਚ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਅਤੇ ਗ੍ਰੈਜੂਏਟਾਂ ਸਮੇਤ ਬੇਮਿਸਾਲ ਪ੍ਰਤਿਭਾਸ਼ਾਲੀ ਵਿਅਕਤੀਆਂ ਨੂੰ 10 ਸਾਲਾਂ ਲਈ ਨਾਗਰਿਕਤਾ ਪ੍ਰਦਾਨ ਕਰੇਗੀ। ਇਸ ਤੋਂ ਇਲਾਵਾ ਜੇਕਰ ਕੋਈ ਵਿਦੇਸ਼ੀ ਯੂਏਈ ਦੀ ਨਾਗਰਿਕਤਾ ਲੈਣਾ ਚਾਹੁੰਦਾ ਹੈ ਤਾਂ ਉਹ 20 ਲੱਖ ਦਿਰਹਮ ਯਾਨੀ ਕਰੀਬ 5.44 ਲੱਖ ਡਾਲਰ ਦੀ ਜਾਇਦਾਦ ਖਰੀਦ ਕੇ ਅਜਿਹਾ ਕਰ ਸਕਦਾ ਹੈ।

ਇਸ ਦਾ ਮਤਲਬ ਹੈ ਕਿ ਕੋਈ ਵੀ ਭਾਰਤੀ ਕਰੀਬ 4 ਕਰੋੜ ਰੁਪਏ ਦੀ ਜਾਇਦਾਦ ਖਰੀਦ ਕੇ ਨਾਗਰਿਕ ਬਣ ਸਕਦਾ ਹੈ। ਜੇਕਰ ਕੋਈ ਨਿਵੇਸ਼ਕ ਵਪਾਰਕ ਗਤੀਵਿਧੀਆਂ ਵਿੱਚ ਦਿਲਚਸਪੀ ਰੱਖਦਾ ਹੈ, ਤਾਂ ਉਹ ਹੁਣ 5 ਸਾਲਾਂ ਲਈ ਨਾਗਰਿਕਤਾ ਪ੍ਰਾਪਤ ਕਰ ਸਕਦਾ ਹੈ। ਪਹਿਲਾਂ ਇਸ ਸ਼੍ਰੇਣੀ ਵਿੱਚ ਸਿਰਫ਼ 2 ਸਾਲ ਦੀ ਨਾਗਰਿਕਤਾ ਦਿੱਤੀ ਜਾਂਦੀ ਸੀ।
Published by:Amelia Punjabi
First published:

Tags: Citizenship, Citizenship Act, Dubai, UAE

ਅਗਲੀ ਖਬਰ