Home /News /lifestyle /

ਮੋਦੀ ਸਰਕਾਰ ਦੇ ਟੀਚੇ ਤੋਂ ਵੱਧ ਨਿਰਯਾਤ, ਵਿਦੇਸ਼ਾਂ 'ਚ ਵਿਕਿਆ 418 ਬਿਲੀਅਨ ਡਾਲਰ ਦਾ ਸਾਮਾਨ

India Export: ਭਾਰਤ ਨਿਰਯਾਤ ਜਾਂ ਬਰਾਮਦ ਦੇ ਮਾਮਲੇ ਵਿੱਚ ਨਵੇਂ ਰਿਕਾਰਡ ਹਾਸਲ ਕਰ ਰਿਹਾ ਹੈ। ਦਰਅਸਲ ਮੋਦੀ ਸਰਕਾਰ ਵੱਲੋਂ ਬਰਾਮਦ ਲਈ ਜੋ ਟਾਰਗੇਟ ਮਿੱਥਿਆ ਗਿਆ ਸੀ, ਭਾਰਤ ਦੇ ਵਪਾਰੀਆਂ ਵੱਲੋਂ ਉਸ ਤੋਂ ਵੀ ਵੱਧ ਦਾ ਨਿਰਿਆਤ ਕੀਤਾ ਗਿਆ ਹੈ।

 • Share this:

  India Export: ਭਾਰਤ ਨਿਰਯਾਤ ਜਾਂ ਬਰਾਮਦ ਦੇ ਮਾਮਲੇ ਵਿੱਚ ਨਵੇਂ ਰਿਕਾਰਡ ਹਾਸਲ ਕਰ ਰਿਹਾ ਹੈ। ਦਰਅਸਲ ਮੋਦੀ ਸਰਕਾਰ ਵੱਲੋਂ ਬਰਾਮਦ ਲਈ ਜੋ ਟਾਰਗੇਟ ਮਿੱਥਿਆ ਗਿਆ ਸੀ, ਭਾਰਤ ਦੇ ਵਪਾਰੀਆਂ ਵੱਲੋਂ ਉਸ ਤੋਂ ਵੀ ਵੱਧ ਦਾ ਨਿਰਿਆਤ ਕੀਤਾ ਗਿਆ ਹੈ।

  ਜਾਣਕਾਰੀ ਮੁਤਾਬਕ ਭਾਰਤ ਨੇ ਵਿੱਤੀ ਸਾਲ 2021-22 'ਚ ਬਰਾਮਦ ਦੇ ਮੋਰਚੇ 'ਤੇ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਹੁਣ ਤੱਕ ਦੇ ਸਾਰੇ ਰਿਕਾਰਡ ਤੋੜਦੇ ਹੋਏ ਭਾਰਤ ਇਸ ਸਮੇਂ ਦੌਰਾਨ 417.81 ਬਿਲੀਅਨ ਡਾਲਰ ਦਾ ਨਿਰਯਾਤ ਕਰਨ ਵਿੱਚ ਕਾਮਯਾਬ ਰਿਹਾ ਹੈ। ਸਰਕਾਰੀ ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੋਦੀ ਸਰਕਾਰ ਨੇ 2021-22 'ਚ 400 ਅਰਬ ਡਾਲਰ ਦਾ ਨਿਰਯਾਤ ਕਰਨ ਦਾ ਟੀਚਾ ਰੱਖਿਆ ਸੀ, ਜੋ ਵਿੱਤੀ ਸਾਲ ਖਤਮ ਹੋਣ ਤੋਂ 10 ਦਿਨ ਪਹਿਲਾਂ ਹਾਸਲ ਕਰ ਲਿਆ ਗਿਆ। ਇਸ ਦੇ ਲਈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਹੀ ਉਦਯੋਗਪਤੀਆਂ ਦਾ ਧੰਨਵਾਦ ਕੀਤਾ ਸੀ।

  ਮਾਰਚ ਵਿੱਚ ਵੀ ਰਿਕਾਰਡ ਬਰਾਮਦ : ਸੂਤਰਾਂ ਨੇ ਕਿਹਾ ਕਿ ਮਾਰਚ 2021-22 ਦੇ ਆਖਰੀ ਮਹੀਨੇ ਵਿੱਚ ਵੀ ਬਰਾਮਦ ਰਿਕਾਰਡ ਪੱਧਰ 'ਤੇ ਰਹੀ। ਇਸ ਦੌਰਾਨ ਦੇਸ਼ 'ਚੋਂ 40.38 ਅਰਬ ਡਾਲਰ ਦਾ ਸਾਮਾਨ ਬਰਾਮਦ ਕੀਤਾ ਗਿਆ। ਫਿਲਹਾਲ ਭਾਰਤ ਸਰਕਾਰ ਨੇ ਬਰਾਮਦ ਦੇ ਅਧਿਕਾਰਤ ਅੰਕੜੇ ਜਾਰੀ ਨਹੀਂ ਕੀਤੇ ਹਨ। ਕਿਹਾ ਜਾ ਰਿਹਾ ਹੈ ਕਿ ਇਹ ਇੱਕ ਆਰਜ਼ੀ ਅੰਕੜਾ ਹੈ। ਅੰਤਿਮ ਅੰਕੜੇ ਵਿੱਚ ਹੋਰ ਵਾਧੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ।

  ਬਰਾਮਦ ਵਧਣ ਦੇ ਨਾਲ-ਨਾਲ ਦਰਾਮਦ ਵੀ ਵਧੀ ਹੈ: ਦੇਸ਼ ਤੋਂ ਬਰਾਮਦ ਵਧਣ ਦੇ ਨਾਲ-ਨਾਲ 2021-22 ਵਿਚ ਵਿਦੇਸ਼ਾਂ ਤੋਂ ਦਰਾਮਦ ਵੀ ਵਧੀ ਹੈ। ਇਸ ਦਾ ਮੁੱਖ ਕਾਰਨ ਕੱਚੇ ਤੇਲ, ਸੋਨੇ ਅਤੇ ਹੋਰ ਵਸਤੂਆਂ ਦੀਆਂ ਅੰਤਰਰਾਸ਼ਟਰੀ ਕੀਮਤਾਂ ਵਿੱਚ ਵਾਧਾ ਹੈ। ਇਸ ਕਾਰਨ ਭਾਰਤ ਦੇ ਦਰਾਮਦ ਬਿੱਲ ਵਿੱਚ ਵਾਧਾ ਦਰਜ ਕੀਤਾ ਗਿਆ ਹੈ। 2021-22 'ਚ ਭਾਰਤ ਦੀ ਦਰਾਮਦ ਵਧ ਕੇ 610.22 ਅਰਬ ਡਾਲਰ ਹੋ ਗਈ ਹੈ। ਇਹ ਪਿਛਲੇ 9 ਸਾਲਾਂ ਵਿੱਚ ਸਭ ਤੋਂ ਵੱਧ ਹੈ। ਮਾਰਚ 2022 ਵਿੱਚ, ਭਾਰਤ ਨੇ ਵਿਦੇਸ਼ਾਂ ਤੋਂ 59.07 ਬਿਲੀਅਨ ਡਾਲਰ ਦੇ ਸਮਾਨ ਦੀ ਦਰਾਮਦ ਕੀਤੀ ਹੈ। ਇਸ ਕਾਰਨ ਮਾਰਚ 'ਚ ਵਪਾਰ ਘਾਟਾ ਵੀ ਵਧ ਕੇ 18.69 ਅਰਬ ਡਾਲਰ ਹੋ ਗਿਆ।

  Published by:Rupinder Kaur Sabherwal
  First published:

  Tags: Business, Businessman, Indian economy, Modi government, PM