Home /News /lifestyle /

IndiGo ਦੇ ਕਰਮਚਾਰੀਆਂ ਨੇ ਕਿਉਂ ਲਗਾਇਆ ਬੀਮਾਰ ਹੋਣ ਦਾ ਬਹਾਨਾ, ਜਾਣੋ ਕਾਰਨ

IndiGo ਦੇ ਕਰਮਚਾਰੀਆਂ ਨੇ ਕਿਉਂ ਲਗਾਇਆ ਬੀਮਾਰ ਹੋਣ ਦਾ ਬਹਾਨਾ, ਜਾਣੋ ਕਾਰਨ

IndiGo ਦੇ ਕਰਮਚਾਰੀਆਂ ਨੇ ਕਿਉਂ ਲਗਾਇਆ ਬੀਮਾਰ ਹੋਣ ਦਾ ਬਹਾਨਾ

IndiGo ਦੇ ਕਰਮਚਾਰੀਆਂ ਨੇ ਕਿਉਂ ਲਗਾਇਆ ਬੀਮਾਰ ਹੋਣ ਦਾ ਬਹਾਨਾ

ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਦੀਆਂ 55 ਫੀਸਦੀ ਘਰੇਲੂ ਉਡਾਣਾਂ ਸ਼ਨੀਵਾਰ ਨੂੰ ਲੇਟ ਹੋ ਗਈਆਂ ਕਿਉਂਕਿ ਵੱਡੀ ਗਿਣਤੀ 'ਚ ਚਾਲਕ ਦਲ ਦੇ ਮੈਂਬਰਾਂ ਨੇ ਬੀਮਾਰੀ ਦੇ ਨਾਂ 'ਤੇ ਛੁੱਟੀ ਲੈ ਲਈ ਸੀ। ਸੂਤਰਾਂ ਨੇ ਦੱਸਿਆ ਕਿ ਚਾਲਕ ਦਲ ਦੇ ਮੈਂਬਰ ਏਅਰ ਇੰਡੀਆ ਦੀ ਭਰਤੀ ਮੁਹਿੰਮ 'ਚ ਸ਼ਾਮਲ ਹੋਣ ਲਈ ਅਜਿਹੀ ਛੁੱਟੀ 'ਤੇ ਗਏ ਸਨ।

ਹੋਰ ਪੜ੍ਹੋ ...
  • Share this:

Air India ਵਿੱਚ 2 ਜੁਲਾਈ ਨੂੰ ਚਲਾਈ ਗਈ ਸੀ ਭਰਤੀ ਮੁਹਿੰਮ
ਇਸ ਮਾਮਲੇ ਬਾਰੇ ਪੁੱਛੇ ਜਾਣ 'ਤੇ ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਦੇ ਮੁਖੀ ਅਰੁਣ ਕੁਮਾਰ ਨੇ ਐਤਵਾਰ ਨੂੰ ਕਿਹਾ, "ਅਸੀਂ ਇਸ ਦੀ ਜਾਂਚ ਕਰ ਰਹੇ ਹਾਂ।" ਉਦਯੋਗਿਕ ਸੂਤਰਾਂ ਨੇ ਦੱਸਿਆ ਕਿ ਏਅਰ ਇੰਡੀਆ ਦੀ ਭਰਤੀ ਮੁਹਿੰਮ ਦਾ ਦੂਜਾ ਪੜਾਅ ਸ਼ਨੀਵਾਰ ਨੂੰ ਆਯੋਜਿਤ ਕੀਤਾ ਗਿਆ ਸੀ ਅਤੇ ਇੰਡੀਗੋ ਦੇ ਚਾਲਕ ਦਲ ਦੇ ਮੈਂਬਰ ਇਸ ਭਰਤੀ ਲਈ ਸਿੱਕ ਲੀਵ ਲੈ ਕੇ ਚਲੇ ਗਏ ਸਨ।

1,600 ਉਡਾਣਾਂ ਚਲਾਉਂਦੀ ਹੈ IndiGo
ਇੰਡੀਗੋ ਵਰਤਮਾਨ ਵਿੱਚ ਰੋਜ਼ਾਨਾ ਘਰੇਲੂ ਅਤੇ ਅੰਤਰਰਾਸ਼ਟਰੀ ਮਿਲਾ ਕੇ ਲਗਭਗ 1,600 ਉਡਾਣਾਂ ਚਲਾਉਂਦੀ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੀ ਵੈੱਬਸਾਈਟ ਮੁਤਾਬਕ ਸ਼ਨੀਵਾਰ ਨੂੰ ਇੰਡੀਗੋ ਦੀਆਂ 45.2 ਫੀਸਦੀ ਘਰੇਲੂ ਉਡਾਣਾਂ ਸਮੇਂ 'ਤੇ ਚੱਲੀਆਂ। ਇਸ ਦੇ ਮੁਕਾਬਲੇ ਏਅਰ ਇੰਡੀਆ, ਸਪਾਈਸਜੈੱਟ, ਵਿਸਤਾਰਾ, ਗੋਫਰਸਟ ਅਤੇ ਏਅਰਏਸ਼ੀਆ ਇੰਡੀਆ ਨੇ ਸ਼ਨੀਵਾਰ ਨੂੰ ਕ੍ਰਮਵਾਰ 77.1 ਫੀਸਦੀ, 80.4 ਫੀਸਦੀ, 86.3 ਫੀਸਦੀ, 88 ਫੀਸਦੀ ਅਤੇ 92.3 ਫੀਸਦੀ ਉਡਾਣਾਂ ਸਮੇਂ ਸਿਰ ਚਲੀਆਂ ਸਨ।

IndiGo ਨੇ 4 ਅਪ੍ਰੈਲ ਨੂੰ ਕੁਝ ਪਾਇਲਟਾਂ ਨੂੰ ਮੁਅੱਤਲ ਕਰ ਦਿੱਤਾ ਸੀ
4 ਅਪ੍ਰੈਲ ਨੂੰ, ਇੰਡੀਗੋ ਨੇ ਕੁਝ ਪਾਇਲਟਾਂ ਨੂੰ ਮੁਅੱਤਲ ਕਰ ਦਿੱਤਾ ਜੋ ਕੋਵਿਡ -19 ਮਹਾਂਮਾਰੀ ਦੇ ਸਿਖਰ ਦੌਰਾਨ ਤਨਖਾਹ ਵਿੱਚ ਕਟੌਤੀ ਦੇ ਵਿਰੋਧ ਵਿੱਚ ਹੜਤਾਲ 'ਤੇ ਜਾਣ ਦੀ ਯੋਜਨਾ ਬਣਾ ਰਹੇ ਸਨ। ਇੰਡੀਗੋ ਦੇ ਸੀਈਓ ਰੋਨਜੋਏ ਦੱਤਾ ਨੇ 8 ਅਪ੍ਰੈਲ ਨੂੰ ਇੱਕ ਈਮੇਲ ਰਾਹੀਂ ਕਰਮਚਾਰੀਆਂ ਨੂੰ ਕਿਹਾ ਸੀ ਕਿ ਤਨਖਾਹ ਵਧਾਉਣਾ ਇੱਕ ਮੁਸ਼ਕਲ ਮੁੱਦਾ ਹੈ, ਪਰ ਏਅਰਲਾਈਨ ਆਪਣੀ ਮੁਨਾਫੇ ਅਤੇ ਮੁਕਾਬਲੇ ਵਾਲੇ ਮਾਹੌਲ ਦੇ ਅਧਾਰ 'ਤੇ ਤਨਖਾਹਾਂ ਦੀ ਲਗਾਤਾਰ ਸਮੀਖਿਆ ਕਰੇਗੀ ਅਤੇ ਵਿਵਸਥਿਤ ਕਰੇਗੀ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ 8 ਅਕਤੂਬਰ ਨੂੰ ਸਫਲਤਾਪੂਰਵਕ ਏਅਰਲਾਈਨ ਲਈ ਬੋਲੀ ਜਿੱਤਣ ਤੋਂ ਬਾਅਦ, ਟਾਟਾ ਸਮੂਹ ਨੇ 27 ਜਨਵਰੀ ਨੂੰ ਏਅਰ ਇੰਡੀਆ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲੈ ਲਿਆ ਸੀ। ਏਅਰ ਇੰਡੀਆ ਨਵੇਂ ਜਹਾਜ਼ ਖਰੀਦਣ ਅਤੇ ਆਪਣੀਆਂ ਸੇਵਾਵਾਂ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਹਾਲ ਹੀ ਵਿੱਚ ਚਾਲਕ ਦਲ ਦੇ ਮੈਂਬਰਾਂ ਲਈ ਭਰਤੀ ਮੁਹਿੰਮ ਸ਼ੁਰੂ ਕੀਤੀ ਹੈ।
Published by:rupinderkaursab
First published:

Tags: Air India, Flight, Indigo

ਅਗਲੀ ਖਬਰ