Home /News /lifestyle /

ਪਾਮ ਆਇਲ ਨੂੰ ਲੈ ਕੇ ਭਾਰਤ 'ਤੇ ਦੋਹਰੀ ਮਾਰ, ਇੰਡੋਨੇਸ਼ੀਆ ਦੀ ਪਾਬੰਦੀ ਤੋਂ ਬਾਅਦ ਮਲੇਸ਼ੀਆ ਨੇ ਵਧਾਏ ਰੇਟ

ਪਾਮ ਆਇਲ ਨੂੰ ਲੈ ਕੇ ਭਾਰਤ 'ਤੇ ਦੋਹਰੀ ਮਾਰ, ਇੰਡੋਨੇਸ਼ੀਆ ਦੀ ਪਾਬੰਦੀ ਤੋਂ ਬਾਅਦ ਮਲੇਸ਼ੀਆ ਨੇ ਵਧਾਏ ਰੇਟ

ਪਾਮ ਆਇਲ ਦੀ ਸਪਲਾਈ ਬੰਦ ਹੋਣ ਕਾਰਨ ਭਾਰਤੀ ਬਾਜ਼ਾਰਾਂ 'ਚ ਕਮੀ ਆਉਣੀ ਸੁਭਾਵਿਕ ਹੈ। ਵਿਆਹਾਂ ਅਤੇ ਤਿਉਹਾਰਾਂ ਦਾ ਸੀਜ਼ਨ ਵੀ ਅਗਲੇ ਮਹੀਨੇ ਤੋਂ ਸ਼ੁਰੂ ਹੋ ਜਾਵੇਗਾ। ਇਸ ਨਾਲ ਖਾਣ ਵਾਲੇ ਤੇਲ ਦੀ ਖਪਤ ਵਧੇਗੀ। ਜਿਸ ਕਾਰਨ ਬਾਜ਼ਾਰ 'ਚ ਪਾਮ ਆਇਲ ਸਮੇਤ ਸਾਰੇ ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ ਵਾਧਾ ਹੋਣ ਦੀ ਸੰਭਾਵਨਾ ਹੈ।

ਹੋਰ ਪੜ੍ਹੋ ...
  • Share this:
ਭਾਰਤ ਵਿੱਚ ਮਹਿੰਗਾਈ ਘਟਣ ਦੀ ਬਜਾਏ ਹੋਰ ਵਧਣ ਦੇ ਆਸਾਰ ਬਣਦੇ ਜਾ ਰਹੇ ਹਨ। ਪੈਟਰੋਲ ਡੀਜ਼ਲ ਤੋਂ ਬਾਅਦ ਹੁਣ ਘਰੇਲੂ ਰਸੋਈ ਤੇਲ ਵੀ ਮਹਿੰਗੇ ਹੋਣ ਜਾ ਰਹੇ ਹਨ। ਦੱਸ ਦਈਏ ਕਿ ਇੰਡੋਨੇਸ਼ੀਆ ਦੇ ਪਾਮ ਆਇਲ ਦੇ ਨਿਰਯਾਤ 'ਤੇ ਪਾਬੰਦੀ ਲੱਗਣ ਨਾਲ ਪਾਮ ਆਇਲ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਲੱਗ ਪਈ ਹੈ।

ਇੰਡੋਨੇਸ਼ੀਆ ਤੋਂ ਸਪਲਾਈ ਬੰਦ ਹੋਣ ਕਾਰਨ ਹੁਣ ਪਾਮ ਆਇਲ ਦੇ ਦੂਜੇ ਸਭ ਤੋਂ ਵੱਡੇ ਉਤਪਾਦਕ ਮਲੇਸ਼ੀਆ ਦਾ ਵੀ ਗੁੱਸਾ ਵੱਧ ਗਿਆ ਹੈ। ਮਲੇਸ਼ੀਆ ਦੇ ਵਪਾਰੀ ਪਾਮ ਆਇਲ ਦੇ ਉੱਚੇ ਭਾਅ ਦੀ ਮੰਗ ਕਰ ਰਹੇ ਹਨ। ਰੇਟ ਦੇ ਨਾਲ-ਨਾਲ ਸਮੱਸਿਆ ਇਹ ਵੀ ਹੈ ਕਿ ਮਲੇਸ਼ੀਆ ਕੋਲ ਭਾਰਤ ਦੀ ਮੰਗ ਨੂੰ ਪੂਰਾ ਕਰਨ ਲਈ ਲੋੜੀਂਦਾ ਪਾਮ ਆਇਲ ਨਹੀਂ ਹੈ।

ਪਾਮ ਆਇਲ ਦੀ ਸਪਲਾਈ ਬੰਦ ਹੋਣ ਕਾਰਨ ਭਾਰਤੀ ਬਾਜ਼ਾਰਾਂ 'ਚ ਕਮੀ ਆਉਣੀ ਸੁਭਾਵਿਕ ਹੈ। ਵਿਆਹਾਂ ਅਤੇ ਤਿਉਹਾਰਾਂ ਦਾ ਸੀਜ਼ਨ ਵੀ ਅਗਲੇ ਮਹੀਨੇ ਤੋਂ ਸ਼ੁਰੂ ਹੋ ਜਾਵੇਗਾ। ਇਸ ਨਾਲ ਖਾਣ ਵਾਲੇ ਤੇਲ ਦੀ ਖਪਤ ਵਧੇਗੀ। ਜਿਸ ਕਾਰਨ ਬਾਜ਼ਾਰ 'ਚ ਪਾਮ ਆਇਲ ਸਮੇਤ ਸਾਰੇ ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ ਵਾਧਾ ਹੋਣ ਦੀ ਸੰਭਾਵਨਾ ਹੈ।

290,000 ਟਨ ਪਾਮ ਆਇਲ ਫਸਿਆ
ਆਉਣ ਵਾਲੇ ਸਮੇਂ ਵਿੱਚ ਤੇਲ ਦੀਆਂ ਕੀਮਤਾਂ ਵਧਣਗੀਆਂ ਇਗ ਜ਼ਾਹਰ ਹੈ ਪਰ ਇਸ ਤੋਂ ਇਲਾਵਾ Moneycontrol.com ਦੀ ਇੱਕ ਰਿਪੋਰਟ ਦੇ ਅਨੁਸਾਰ, ਇੰਡੋਨੇਸ਼ੀਆ ਦੀ ਅਚਾਨਕ ਪਾਬੰਦੀ ਦੇ ਕਾਰਨ, ਭਾਰਤ ਵਿੱਚ ਆਉਣ ਵਾਲਾ 290,000 ਟਨ ਪਾਮ ਆਇਲ ਇਸ ਦੀਆਂ ਬੰਦਰਗਾਹਾਂ ਅਤੇ ਤੇਲ ਮਿੱਲਾਂ ਵਿੱਚ ਫੱਸ ਗਿਆ ਹੈ। ਇਹ ਉਹ ਸਮਾਨ ਹੈ ਜਿਸ ਦਾ ਸੌਦਾ ਪਾਬੰਦੀ ਤੋਂ ਪਹਿਲਾਂ ਹੋਇਆ ਸੀ ਅਤੇ ਇਸ ਨੂੰ ਭਾਰਤ ਭੇਜਿਆ ਜਾਣਾ ਸੀ। ਪਰ ਅਚਾਨਕ ਪਾਬੰਦੀ ਕਾਰਨ ਅਜਿਹਾ ਨਹੀਂ ਹੋ ਸਕਿਆ।

ਅਜਿਹੇ 'ਚ ਭਾਰਤ ਦੇ ਵਪਾਰੀ ਜਿਨ੍ਹਾਂ ਦਾ ਮਾਲ ਇੰਡੋਨੇਸ਼ੀਆ 'ਚ ਫਸਿਆ ਹੋਇਆ ਹੈ, ਉਹ ਚਿੰਤਤ ਹਨ। ਜੈਮਿਨੀ ਐਡੀਬਲ ਆਇਲ ਐਂਡ ਫੈਟਸ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਪ੍ਰਦੀਪ ਚੌਧਰੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਜਹਾਜ਼ 16,000 ਟਨ ਪਾਮ ਆਇਲ ਲੈ ਕੇ ਇੰਡੋਨੇਸ਼ੀਆ ਦੇ ਕੁਮਾਈ ਬੰਦਰਗਾਹ 'ਤੇ ਖੜ੍ਹਾ ਹੈ। ਪਾਮ ਆਇਲ ਦੀ ਪਾਬੰਦੀ ਕਾਰਨ ਉਹ ਹੁਣ ਭਾਰਤ ਨਹੀਂ ਆ ਸਕਦਾ। ਚੌਧਰੀ ਨੇ ਦੱਸਿਆ ਕਿ ਉਹ ਹਰ ਮਹੀਨੇ ਇੰਡੋਨੇਸ਼ੀਆ ਤੋਂ 30,000 ਟਨ ਪਾਮ ਆਇਲ ਦੀ ਦਰਾਮਦ ਕਰਦਾ ਹੈ। ਭਾਰਤ ਪਾਮ ਤੇਲ ਦੀ ਦਰਾਮਦ ਲਈ ਇੰਡੋਨੇਸ਼ੀਆ 'ਤੇ ਬਹੁਤ ਜ਼ਿਆਦਾ ਨਿਰਭਰ ਹੈ। ਭਾਰਤ ਦਾ ਮਹੀਨਾਵਾਰ ਪਾਮ ਤੇਲ ਦਾ ਆਯਾਤ ਲਗਭਗ 700,000 ਟਨ ਹੈ। ਇਸ ਵਿੱਚੋਂ ਅੱਧਾ ਇੰਡੋਨੇਸ਼ੀਆ ਤੋਂ ਆਉਂਦਾ ਹੈ।

ਮਲੇਸ਼ੀਆ ਵੀ ਪੂਰੀ ਨਹੀਂ ਕਰ ਸਕੇਗਾ ਮੰਗ
ਹੁਣ ਸਮੱਸਿਆ ਇਹ ਹੈ ਕਿ ਭਾਰਤ ਵਿੱਚ ਪਾਮ ਆਇਲ ਦੀ ਕਮੀ ਨੂੰ ਪੂਰਾ ਕਿਵੇਂ ਕੀਤਾ ਜਾਵੇਗਾ। ਭਾਰਤ ਦੇ ਪਾਮ ਆਇਲ ਦਰਾਮਦਕਾਰ ਹੁਣ ਮਲੇਸ਼ੀਆ ਵੱਲ ਰੁਖ ਕਰ ਰਹੇ ਹਨ। ਪਰ, ਉੱਥੇ ਵੀ, ਉਨ੍ਹਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਨਵਿਨ ਗਰੁੱਪ ਦੇ ਮੁੱਖ ਕਾਰਜਕਾਰੀ ਸੰਦੀਪ ਬਜੋਰੀਆ ਦਾ ਕਹਿਣਾ ਹੈ ਕਿ ਮਲੇਸ਼ੀਆ ਭਾਰਤ ਦੀ ਮੰਗ ਨੂੰ ਪੂਰਾ ਕਰਨ ਦੇ ਸਮਰੱਥ ਨਹੀਂ ਹੈ। ਉਸ ਨੇ ਕਿਹਾ ਕਿ ਮਲੇਸ਼ੀਆ ਦੇ ਵਿਕਰੇਤਾ ਆਪਣੀਆਂ ਪੁਰਾਣੀਆਂ ਵਚਨਬੱਧਤਾਵਾਂ ਨਾਲ ਬੱਝੇ ਹੋਏ ਹਨ ਅਤੇ ਤੇਜ਼ੀ ਨਾਲ ਸ਼ਿਪਮੈਂਟ ਲਈ ਪਾਮ ਤੇਲ ਪ੍ਰਦਾਨ ਨਹੀਂ ਕਰ ਸਕਦੇ ਹਨ। ਭਾਰਤ ਆਪਣੀ ਕੁੱਲ ਖਾਣ ਵਾਲੇ ਤੇਲ ਦੀ ਖਪਤ ਦਾ ਦੋ ਤਿਹਾਈ ਹਿੱਸਾ ਆਯਾਤ ਕਰਦਾ ਹੈ। ਯੂਕਰੇਨ ਸੰਕਟ ਕਾਰਨ ਸੂਰਜਮੁਖੀ ਤੇਲ ਦੀ ਸਪਲਾਈ ਵਿੱਚ ਵਿਘਨ ਪੈਣ ਤੋਂ ਬਾਅਦ ਭਾਰਤ ਨੇ ਹੋਰ ਪਾਮ ਆਇਲ ਖਰੀਦਣਾ ਸ਼ੁਰੂ ਕਰ ਦਿੱਤਾ ਹੈ। ਪਾਮ ਆਇਲ, ਸੋਇਆ ਆਇਲ ਅਤੇ ਸੂਰਜਮੁਖੀ ਆਇਲ ਨਾਲੋਂ ਸਸਤਾ ਹੈ। ਇਸੇ ਕਰਕੇ ਇਸ ਦੀ ਦੁਨੀਆਂ ਵਿੱਚ ਸਭ ਤੋਂ ਵੱਧ ਖਪਤ ਹੁੰਦੀ ਹੈ।
Published by:Amelia Punjabi
First published:

Tags: India, Palm oil

ਅਗਲੀ ਖਬਰ