Home /News /lifestyle /

ਮਹਿੰਗਾਈ ਦੀ ਮਾਰ: ਇੰਡੋਨੇਸ਼ੀਆ ਨੇ ਵਧਾਈਆਂ ਭਾਰਤ ਦੀਆਂ ਮੁਸ਼ਕਲਾਂ, ਹੁਣ 10 ਫੀਸਦੀ ਹੋਰ ਮਹਿੰਗਾ ਹੋ ਸਕਦੈ ਰਸੋਈ ਦਾ ਤੇਲ

ਮਹਿੰਗਾਈ ਦੀ ਮਾਰ: ਇੰਡੋਨੇਸ਼ੀਆ ਨੇ ਵਧਾਈਆਂ ਭਾਰਤ ਦੀਆਂ ਮੁਸ਼ਕਲਾਂ, ਹੁਣ 10 ਫੀਸਦੀ ਹੋਰ ਮਹਿੰਗਾ ਹੋ ਸਕਦੈ ਰਸੋਈ ਦਾ ਤੇਲ

 ਪਾਮ ਤੇਲ ਸੋਇਆਬੀਨ ਅਤੇ ਸੂਰਜਮੁਖੀ ਦੇ ਤੇਲ ਨਾਲੋਂ ਬਹੁਤ ਸਸਤਾ ਹੈ। ਇਸੇ ਕਰਕੇ ਇਸ ਦੀ ਦੁਨੀਆ ਵਿੱਚ ਸਭ ਤੋਂ ਵੱਧ ਮੰਗ ਹੈ। ਪਾਮ ਤੇਲ ਦੁਨੀਆ ਭਰ ਵਿੱਚ ਸਭ ਤੋਂ ਵੱਧ ਵਰਤਿਆ ਜਾਂਦਾ ਹੈ। ਖਾਣ ਵਾਲੇ ਤੇਲਾਂ ਦੀ ਕੁੱਲ ਖਪਤ ਵਿੱਚ ਇਸਦਾ ਹਿੱਸਾ 40 ਫੀਸਦੀ ਹੈ।

 • Share this:

  ਪਾਮ ਆਇਲ (palm oil) ਦੇ ਸਭ ਤੋਂ ਵੱਡੇ ਉਤਪਾਦਕ ਇੰਡੋਨੇਸ਼ੀਆ ਦੇ ਨਿਰਯਾਤ 'ਤੇ ਪਾਬੰਦੀ ਦੇ ਐਲਾਨ ਨਾਲ ਦੁਨੀਆ ਵਿਚ ਇਸ ਸਭ ਤੋਂ ਵੱਧ ਵਰਤੇ ਜਾਣ ਵਾਲੇ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿਚ ਇਕਦਮ ਤੇਜ਼ੀ ਆ ਗਈ ਹੈ। ਨਾਲ ਹੀ, ਅੱਗੇ ਜਾ ਕੇ ਇਹ ਹੋਰ ਮਹਿੰਗਾ ਹੋਣ ਦੀ ਸੰਭਾਵਨਾ ਹੈ। ਫਿਊਚਰਜ਼ ਟਰੇਡਿੰਗ 'ਚ ਇੰਡੋਨੇਸ਼ੀਆ ਦੀ ਬਰਾਮਦ 'ਤੇ ਪਾਬੰਦੀ ਦੇ ਐਲਾਨ ਤੋਂ ਬਾਅਦ ਪਾਮ ਤੇਲ 6 ਫੀਸਦੀ ਮਹਿੰਗਾ ਹੋ ਗਿਆ ਹੈ।

  ਇਸ ਦੇ ਨਾਲ ਹੀ ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ 'ਚ ਆਉਣ ਵਾਲੇ ਦਿਨਾਂ 'ਚ ਪਾਮ ਆਇਲ ਦੀਆਂ ਕੀਮਤਾਂ 'ਚ 10 ਫੀਸਦੀ ਦਾ ਹੋਰ ਉਛਾਲ ਆ ਸਕਦਾ ਹੈ। ਪਾਮ ਆਇਲ ਦੀਆਂ ਵਧਦੀਆਂ ਕੀਮਤਾਂ ਦਾ ਅਸਰ ਦੂਜੇ ਰਿਫਾਇੰਡ ਤੇਲ 'ਤੇ ਵੀ ਪਵੇਗਾ।

  ਪਾਮ ਆਇਲ ਸਮੇਤ ਹੋਰ ਖਾਣ ਵਾਲੇ ਤੇਲ ਪਹਿਲਾਂ ਹੀ ਬਹੁਤ ਮਹਿੰਗੇ ਹੋ ਗਏ ਹਨ। ਖਪਤਕਾਰ ਮੁੱਲ ਸੂਚਕ ਅੰਕ (ਸੀਪੀਆਈ) ਦਰਸਾਉਂਦਾ ਹੈ ਕਿ ਸਾਲ ਦਰ ਸਾਲ ਆਧਾਰ 'ਤੇ ਮਾਰਚ ਵਿਚ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿਚ 19 ਫੀਸਦੀ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਵਿੱਤੀ ਸਾਲ 2021-22 'ਚ ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ 27.4 ਫੀਸਦੀ ਦਾ ਉਛਾਲ ਆਇਆ ਹੈ।

  ਹੁਣ ਕੀਮਤ ਵਧੇਗੀ

  ਸਾਲਵੈਂਟ ਐਕਸਟਰੈਕਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਤੁਲ ਚਤੁਰਵੇਦੀ ਦਾ ਕਹਿਣਾ ਹੈ ਕਿ ਇੰਡੋਨੇਸ਼ੀਆ ਦੇ ਨਿਰਯਾਤ 'ਤੇ ਪਾਬੰਦੀ ਲਗਾਉਣ ਨਾਲ ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ 10 ਫੀਸਦੀ ਦਾ ਵਾਧਾ ਹੋ ਸਕਦਾ ਹੈ।

  ਪਹਿਲਾਂ ਹੀ ਵਧੀਆਂ ਕੀਮਤਾਂ ਕਾਰਨ ਭਾਰਤ ਦਾ ਖਾਣ ਵਾਲੇ ਤੇਲ ਦਾ ਆਯਾਤ ਬਿੱਲ 72 ਫੀਸਦੀ ਵਧ ਗਿਆ ਹੈ। ਭਾਰਤ ਨੇ ਵਿੱਤੀ ਸਾਲ 2022 'ਚ ਖਾਣ ਵਾਲੇ ਤੇਲ ਦੇ ਆਯਾਤ 'ਤੇ 1.4 ਲੱਖ ਕਰੋੜ ਰੁਪਏ ਖਰਚ ਕੀਤੇ ਹਨ ਜਦੋਂ ਕਿ ਪਿਛਲੇ ਸਾਲ 82,123 ਕਰੋੜ ਰੁਪਏ ਖਰਚ ਕੀਤੇ ਗਏ ਸਨ।

  ਪਾਮ ਆਇਲ ਦੀ ਜ਼ਿਆਦਾ ਮੰਗ ਹੈ

  ਇੰਡੋਨੇਸ਼ੀਆ ਦੁਨੀਆ ਦੇ ਪਾਮ ਤੇਲ ਦੀ ਸਪਲਾਈ ਦਾ 60 ਪ੍ਰਤੀਸ਼ਤ ਹਿੱਸਾ ਰੱਖਦਾ ਹੈ। ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ ਆਪਣੀ ਲੋੜ ਦਾ ਜ਼ਿਆਦਾਤਰ ਪਾਮ ਆਇਲ ਆਯਾਤ ਕਰਦੇ ਹਨ। ਪਾਮ ਤੇਲ ਸੋਇਆਬੀਨ ਅਤੇ ਸੂਰਜਮੁਖੀ ਦੇ ਤੇਲ ਨਾਲੋਂ ਬਹੁਤ ਸਸਤਾ ਹੈ। ਇਸੇ ਕਰਕੇ ਇਸ ਦੀ ਦੁਨੀਆ ਵਿੱਚ ਸਭ ਤੋਂ ਵੱਧ ਮੰਗ ਹੈ। ਪਾਮ ਤੇਲ ਦੁਨੀਆ ਭਰ ਵਿੱਚ ਸਭ ਤੋਂ ਵੱਧ ਵਰਤਿਆ ਜਾਂਦਾ ਹੈ। ਖਾਣ ਵਾਲੇ ਤੇਲਾਂ ਦੀ ਕੁੱਲ ਖਪਤ ਵਿੱਚ ਇਸਦਾ ਹਿੱਸਾ 40 ਫੀਸਦੀ ਹੈ।

  Published by:Gurwinder Singh
  First published:

  Tags: Export, Healthy oils, Indonesian, Inflation, Oil, Palm oil