Infinix ਨੇ ਭਾਰਤ ਵਿੱਚ ਆਪਣਾ ਨਵਾਂ ਸਮਾਰਟਫੋਨ Infinix Hot 12 Play ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਫੋਨ ਨੂੰ ਭਾਰਤ 'ਚ 8,499 ਰੁਪਏ 'ਚ ਲਾਂਚ ਕੀਤਾ ਹੈ, ਜੋ ਕਿ ਇਸ ਦੇ 4 GB ਰੈਮ ਤੇ 64 GB ਸਟੋਰੇਜ ਵੇਰੀਐਂਟ ਲਈ ਹੈ। ਖਾਸ ਗੱਲ ਇਹ ਹੈ ਕਿ ਇਸ ਫੋਨ 'ਚ ਗਾਹਕਾਂ ਨੂੰ ਹਾਈ ਰਿਫਰੈਸ਼ ਰੇਟ ਡਿਸਪਲੇ, ਵੱਡੀ ਬੈਟਰੀ ਅਤੇ Unisoc ਚਿਪਸੈੱਟ ਦਿੱਤਾ ਹੈ।
ਕੰਪਨੀ ਨੇ ਇਸ ਫੋਨ ਨੂੰ ਡੇਲਾਈਟ ਗ੍ਰੀਨ, ਹੋਰੀਜ਼ਨ ਬਲੂ ਅਤੇ ਰੇਸਿੰਗ ਬਲੈਕ ਕਲਰ ਆਪਸ਼ਨ 'ਚ ਪੇਸ਼ ਕੀਤਾ ਗਿਆ ਹੈ ਅਤੇ ਇਸ ਫੋਨ ਨੂੰ 30 ਮਈ ਨੂੰ ਫਲਿੱਪਕਾਰਟ ਰਾਹੀਂ ਸੇਲ 'ਚ ਉਪਲੱਬਧ ਕਰਵਾਇਆ ਜਾਵੇਗਾ। ਆਓ ਜਾਣਦੇ ਹਾਂ ਇਸ ਫੋਨ ਦੇ ਫੀਚਰਸ ਬਾਰੇ-
Infinix Hot 12 Play ਵਿੱਚ 6.82-ਇੰਚ ਸੈਂਟਰਡ ਪੰਚ ਹੋਲ ਡਿਸਪਲੇ ਹੈ। ਇਹ ਇੱਕ LCD ਪੈਨਲ ਦੇ ਨਾਲ ਆਉਂਦੀ ਹੈ, ਅਤੇ ਇਸ ਦਾ ਰੈਜ਼ੋਲਿਊਸ਼ਨ 1612×720 ਪਿਕਸਲ ਹੈ। ਖਾਸ ਗੱਲ ਇਹ ਹੈ ਕਿ ਬਜਟ ਫੋਨ ਹੋਣ ਦੇ ਬਾਵਜੂਦ ਇਸ ਫੋਨ ਨੂੰ 90Hz ਦਾ ਰਿਫਰੈਸ਼ ਰੇਟ ਅਤੇ 180Hz ਦਾ ਟੱਚ ਸੈਂਪਲਿੰਗ ਰੇਟ ਮਿਲਦਾ ਹੈ। ਇਹ ਫੋਨ Unisoc T610 SoC ਨਾਲ ਆਉਂਦਾ ਹੈ।
ਇਹ ਡਿਵਾਈਸ XOS 10 'ਤੇ ਆਧਾਰਿਤ Android 11 'ਤੇ ਕੰਮ ਕਰਦੀ ਹੈ। ਕੰਪਨੀ ਨੇ ਇਸ ਫੋਨ ਨੂੰ ਸਿੰਗਲ ਵੇਰੀਐਂਟ 'ਚ ਲਾਂਚ ਕੀਤਾ ਹੈ, ਜੋ ਕਿ 4GB + 64GB ਹੈ।
ਇਹ ਫੋਨ ਉਨ੍ਹਾਂ ਗਾਹਕਾਂ ਲਈ ਕਾਫੀ ਫਾਇਦੇਮੰਦ ਸਾਬਤ ਹੋ ਸਕਦਾ ਹੈ ਜੋ ਘੱਟ ਕੀਮਤ 'ਤੇ ਜ਼ਿਆਦਾ ਬੈਟਰੀ ਵਾਲਾ ਫੋਨ ਚਾਹੁੰਦੇ ਹਨ। ਕੈਮਰੇ ਦੇ ਤੌਰ 'ਤੇ, ਇਸ ਫੋਨ 'ਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ, ਜਿਸ 'ਚ 13 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ ਅਤੇ AI ਲੈਂਜ਼ ਮੌਜੂਦ ਹੋਵੇਗਾ। ਫੋਨ ਦੇ ਫਰੰਟ 'ਚ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ।
ਸਭ ਤੋਂ ਮਹੱਤਵਪੂਰਨ ਹੈ ਬੈਟਰੀ
ਜ਼ਿਆਦਾ ਵਰਤੋਂ ਲਈ ਪਾਵਰ ਦੇ ਤੌਰ 'ਤੇ ਫੋਨ 'ਚ 6000mAh ਦੀ ਬੈਟਰੀ ਦਿੱਤੀ ਜਾਵੇਗੀ, ਜੋ 10W ਸਟੈਂਡਰਡ ਚਾਰਜਿੰਗ ਦੇ ਨਾਲ ਆਵੇਗੀ। ਕਨੈਕਟੀਵਿਟੀ ਲਈ, ਇਸ ਫੋਨ ਵਿੱਚ 4G, ਸਿੰਗਲ-ਬੈਂਡ ਵਾਈਫਾਈ, ਬਲੂਟੁੱਥ, GNSS ਅਤੇ USB ਟਾਈਪ-ਸੀ ਹੈ। ਇਸ ਫੋਨ ਵਿੱਚ ਇੱਕ 3.5mm ਹੈੱਡਫੋਨ ਜੈਕ, ਇੱਕ ਡੇਡੀਕੇਟਡ ਮਾਈਕ੍ਰੋਐਸਡੀ ਕਾਰਡ ਸਲਾਟ ਅਤੇ ਇੱਕ ਰੀਅਰ ਮਾਊਂਟਡ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।