• Home
  • »
  • News
  • »
  • lifestyle
  • »
  • INFINIX INBOOK X1 INBOOK X1 PRO LAPTOPS TO LAUNCH IN INDIA ON DECEMBER 8 EXPECTED PRICE AND SPECIFICATIONS GH AP

Infinix 8 ਦਸੰਬਰ ਨੂੰ ਲਾਂਚ ਕਰਨ ਜਾ ਰਹੀ ਦੋ ਸਸਤੇ ਲੈਪਟਾਪ, ਜਾਣੋ ਇਨ੍ਹਾਂ ਦੇ ਫੀਚਰ ਤੇ ਕੀਮਤ

Infinix X1 ਤਿੰਨ ਵੇਰੀਐਂਟਸ ਵਿੱਚ ਉਪਲਬਧ ਹੋਵੇਗਾ ਜਿਸ ਵਿੱਚ Core i3, Core i7 ਅਤੇ Core i5 ਸ਼ਾਮਲ ਹਨ। ਲੈਪਟਾਪ ਵਿੱਚ ਆਲ-ਮੈਟਲ ਬਾਡੀ ਹੋਵੇਗੀ ਤੇ ਇੱਕ ਸਲਿਮ ਲੈਪਟਾਪ ਦੀ ਸ਼੍ਰੇਣੀ ਵਿੱਚ ਆਵੇਗਾ। Infinix Inbook X1 ਅਤੇ Inbookd X1 Pro ਵਿੰਡੋਜ਼ 11 'ਤੇ ਚੱਲਣਗੇ, 512GB ਤੱਕ NVMe ਸਟੋਰੇਜ ਅਤੇ 16GB ਤੱਕ ਰੈਮ ਵਰਗੇ ਫੀਚਰ ਇਸ ਵਿੱਚ ਦੇਖਣ ਨੂੰ ਮਿਲਣਗੇ।

Infinix 8 ਦਸੰਬਰ ਨੂੰ ਲਾਂਚ ਕਰਨ ਜਾ ਰਹੀ ਦੋ ਸਸਤੇ ਲੈਪਟਾਪ, ਜਾਣੋ ਇਨ੍ਹਾਂ ਦੇ ਫੀਚਰ ਤੇ ਕੀਮਤ

  • Share this:
Infinix ਭਾਰਤ ਵਿੱਚ ਲੈਪਟਾਪ ਮਾਰਕੀਟ ਵਿੱਚ ਦਾਖਲ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਕੰਪਨੀ 8 ਦਸੰਬਰ ਨੂੰ X1 ਸੀਰੀਜ਼ ਦੇ ਦੋ ਨਵੇਂ ਲੈਪਟਾਪ- Infinix X1 ਅਤੇ Infinix X1 Pro ਨੂੰ ਲਾਂਚ ਕਰਨ ਵਾਲੀ ਹੈ। ਇਸ ਦੋਵੇਂ ਪ੍ਰਾਡਕਟ ਫਲਿੱਪਕਾਰਟ 'ਤੇ ਲਾਈਵ ਹੋ ਗਏ ਹਨ। ਇੱਥੇ ਦਿੱਤੀ ਜਾਣਕਾਰੀ ਤੋਂ ਪਤਾ ਲਗਦਾ ਹੈ ਕਿ ਲੈਪਟਾਪ ਦੀ ਸ਼ੁਰੂਆਤੀ ਕੀਮਤ 30,000 ਤੋਂ 40,000 ਰੁਪਏ ਦੇ ਵਿਚਕਾਰ ਹੋਵੇਗੀ।

Infinix X1 ਤਿੰਨ ਵੇਰੀਐਂਟਸ ਵਿੱਚ ਉਪਲਬਧ ਹੋਵੇਗਾ ਜਿਸ ਵਿੱਚ Core i3, Core i7 ਅਤੇ Core i5 ਸ਼ਾਮਲ ਹਨ। ਲੈਪਟਾਪ ਵਿੱਚ ਆਲ-ਮੈਟਲ ਬਾਡੀ ਹੋਵੇਗੀ ਤੇ ਇੱਕ ਸਲਿਮ ਲੈਪਟਾਪ ਦੀ ਸ਼੍ਰੇਣੀ ਵਿੱਚ ਆਵੇਗਾ। Infinix Inbook X1 ਅਤੇ Inbookd X1 Pro ਵਿੰਡੋਜ਼ 11 'ਤੇ ਚੱਲਣਗੇ, 512GB ਤੱਕ NVMe ਸਟੋਰੇਜ ਅਤੇ 16GB ਤੱਕ ਰੈਮ ਵਰਗੇ ਫੀਚਰ ਇਸ ਵਿੱਚ ਦੇਖਣ ਨੂੰ ਮਿਲਣਗੇ। ਲੈਪਟਾਪ ਦੇ ਨਾਲ, ਸਮਾਰਟਫੋਨ ਕੰਪਨੀ ਮਾਰਕੀਟ ਵਿੱਚ ਇੱਕ ਨਵਾਂ ਮਿਡ-ਰੇਂਜਰ ਵੀ ਲਾਂਚ ਕਰੇਗੀ, ਜੋ ਕਿ ਨੋਟ 11 ਜਾਂ ਨੋਟ 11S ਹੋ ਸਕਦਾ ਹੈ।

Infinix ਭਾਰਤੀ ਬਾਜ਼ਾਰ ਵਿੱਚ ਦੋ ਨਵੇਂ ਲੈਪਟਾਪ ਲਾਂਚ ਕਰੇਗੀ, ਜਿਸ ਵਿੱਚ Infinix Inbook X1, Inbook X1 Pro ਸ਼ਾਮਲ ਹਨ। Infinix ਨੇ ਅਜੇ ਕੀਮਤ ਦਾ ਖੁਲਾਸਾ ਨਹੀਂ ਕੀਤਾ ਹੈ ਪਰ ਕੰਪਨੀ ਨੇ ਫਲਿੱਪਕਾਰਟ 'ਤੇ ਸੰਕੇਤ ਦਿੱਤਾ ਹੈ ਕਿ ਡਿਵਾਈਸ ਦੀ ਸ਼ੁਰੂਆਤੀ ਕੀਮਤ 30,000 ਰੁਪਏ ਤੋਂ 40,000 ਰੁਪਏ ਦੇ ਵਿਚਕਾਰ ਹੋਵੇਗੀ। ਲੈਪਟਾਪ ਲਾਲ, ਨੀਲੇ ਅਤੇ ਸਲੇਟ ਗ੍ਰੇ ਸਮੇਤ ਤਿੰਨ ਆਕਰਸ਼ਕ ਰੰਗਾਂ ਵਿੱਚ ਪੇਸ਼ ਕੀਤੇ ਜਾਣਗੇ। Infinix Inbook X1 ਵਿੱਚ ਐਲੂਮੀਨੀਅਮ ਫਿਨਿਸ਼ ਦੇ ਨਾਲ ਇੱਕ ਹਲਕੀ ਮੈਟਲ ਬਾਡੀ ਹੋਵੇਗੀ।

Infinix ਲੈਪਟਾਪਸ ਵਿੱਚ Core i3, Core i5 ਪ੍ਰੋਸੈਸਰਾਂ ਦੇ ਨਾਲ 8GB RAM ਅਤੇ 512 GB ਸਟੋਰੇਜ ਹੋਵੇਗੀ। ਇਸ ਸ਼੍ਰੇਣੀ ਵਿੱਚ ਇੱਕ ਟਾਪ ਮਾਡਲ ਵੀ ਹੋਵੇਗਾ ਜਿਸ ਵਿੱਚ 10th ਜੈਨ ਇੰਟੇਲ ਕੋਰ ਪ੍ਰੋਸੈਸਰ ਦੇ ਨਾਲ 16 ਜੀਬੀ ਰੈਮ ਅਤੇ 512 ਜੀਬੀ ਸਟੋਰੇਜ ਸ਼ਾਮਲ ਹੋਵੇਗੀ। Inbook X1 ਵਿੱਚ 14-ਇੰਚ ਦੀ ਡਿਸਪਲੇ ਹੋਵੇਗੀ ਜੋ 300 nits ਦੀ ਵੱਧ ਤੋਂ ਵੱਧ ਬ੍ਰਾਈਟਨੈਸ ਦੇਖਣ ਨੂੰ ਮਿਲੇਗੀ। Inbook X1 Pro ਵਿੱਚ Intel Iris ਗ੍ਰਾਫਿਕਸ ਹੋਣਗੇ ਜਦਕਿ Inbook X1 ਵਿੱਚ Intel UHD ਗ੍ਰਾਫਿਕਸ ਹੋਣਗੇ।

ਇਨਬੁੱਕ ਸੀਰੀਜ਼ ਬਾਜ਼ਾਰ ਦਾ ਸਭ ਤੋਂ ਹਲਕਾ ਲੈਪਟਾਪ ਹੋਵੇਗਾ ਕਿਉਂਕਿ ਇਸ ਦਾ ਭਾਰ ਸਿਰਫ 1.48 ਕਿਲੋ ਹੋਵੇਗਾ। ਜਿੱਥੋਂ ਤੱਕ ਬੈਟਰੀ ਲਾਈਫ ਦੀ ਗੱਲ ਆਉਂਦੀ ਹੈ, Inbook X1 Pro ਅਤੇ Inbook X1 ਵਿੱਚ 55Whr Li-Po ਬੈਟਰੀ ਹੋਵੇਗੀ ਜੋ 65W USB-PD ਚਾਰਜਿੰਗ ਦੇ ਨਾਲ ਆਵੇਗੀ।
Published by:Amelia Punjabi
First published: