Home /News /lifestyle /

Infinix Note 12 5G ਸਮਾਰਟਫੋਨ ਜਲਦ ਹੋਵੇਗਾ ਪੇਸ਼, ਘੱਟ ਕੀਮਤ 'ਤੇ ਮਿਲੇਗੀ AMOLED ਡਿਸਪਲੇ

Infinix Note 12 5G: Infinix ਨੇ ਆਪਣਾ Note 12 ਸਮਾਰਟਫੋਨ ਇਸ ਸਾਲ ਮਈ 2022 'ਚ ਲਾਂਚ ਕੀਤਾ ਸੀ ਅਤੇ ਹੁਣ ਕੰਪਨੀ ਜੁਲਾਈ ਮਹੀਨੇ ਆਪਣਾ 5G ਵਰਜ਼ਨ ਲਿਆਉਣ ਲਈ ਤਿਆਰ ਹੈ। ਰਿਪੋਰਟ ਤੋਂ ਮਿਲੀ ਜਾਣਕਾਰੀ ਮੁਤਾਬਕ ਫੋਨ ਨੂੰ ਅਪਗ੍ਰੇਡਡ ਫੀਚਰਸ ਨਾਲ ਪੇਸ਼ ਕੀਤਾ ਜਾਵੇਗਾ। Infinix Note 12 5G ਬਾਰੇ ਕੁਝ ਜਾਣਕਾਰੀ ਪਹਿਲਾਂ ਹੀ ਸਾਹਮਣੇ ਆ ਚੁੱਕੀ ਹੈ।

ਹੋਰ ਪੜ੍ਹੋ ...
  • Share this:

ਪਤਾ ਲੱਗਾ ਹੈ ਕਿ Infinix Note 12 5G 'ਚ 108-ਮੈਗਾਪਿਕਸਲ ਦਾ ਰਿਅਰ ਕੈਮਰਾ ਸੈੱਟਅਪ ਹੋਵੇਗਾ ਅਤੇ ਤੁਹਾਨੂੰ ਦੱਸ ਦੇਈਏ ਕਿ ਨੋਟ 12 'ਚ ਗਾਹਕਾਂ ਨੂੰ 50-ਮੈਗਾਪਿਕਸਲ ਦਾ ਰਿਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਹ ਵੀ ਪਤਾ ਲੱਗਾ ਹੈ ਕਿ Infinix Note 12 5G ਨੂੰ AMOLED ਡਿਸਪਲੇਅ ਨਾਲ ਪੇਸ਼ ਕੀਤਾ ਜਾਵੇਗਾ।

ਕਿਹਾ ਜਾ ਰਿਹਾ ਹੈ ਕਿ Infinix ਇਸ ਮਹੀਨੇ ਜੁਲਾਈ 'ਚ ਦੋ ਸਮਾਰਟਫੋਨ Infinix Note 12 5G ਅਤੇ Infinix Note 12 Pro 5G ਲਾਂਚ ਕਰੇਗਾ।

ਹਾਲਾਂਕਿ ਫਿਲਹਾਲ ਇਨ੍ਹਾਂ ਦੋਵਾਂ ਦੀ ਕੀਮਤ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਪਰ ਇਹ ਯਕੀਨੀ ਤੌਰ 'ਤੇ ਕਿਹਾ ਜਾ ਰਿਹਾ ਹੈ ਕਿ ਫੋਨ ਨੂੰ ਕਿਫਾਇਤੀ ਕੀਮਤ 'ਤੇ ਪੇਸ਼ ਕੀਤਾ ਜਾਵੇਗਾ। ਦੱਸ ਦੇਈਏ ਕਿ Infinix Note 12 ਸੀਰੀਜ਼ ਵਿੱਚ Infinix Note 12, Infinix Note 12 G96, Infinix Note 12 Turbo ਅਤੇ Infinix Note 12 VIP ਸ਼ਾਮਲ ਹਨ।

Infinix Note 12 ਦੀਆਂ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਇਸ ਵਿੱਚ 6.7-ਇੰਚ ਦੀ ਫੁੱਲ-ਐਚਡੀ + AMOLED ਡਿਸਪਲੇ ਹੈ। ਫ਼ੋਨ MediaTek Helio G88 SoC ਪ੍ਰੋਸੈਸਰ ਨਾਲ ਲੈਸ ਹੈ, ਜੋ ਕਿ 6GB ਤੱਕ ਦੀ ਰੈਮ ਨਾਲ ਜੋੜਿਆ ਗਿਆ ਹੈ। ਇਹ ਆਊਟ-ਆਫ-ਦ-ਬਾਕਸ ਐਂਡਰਾਇਡ 12-ਅਧਾਰਿਤ XOS 10.6 'ਤੇ ਚੱਲਦਾ ਹੈ।

Infinix Note 12 ਵਿੱਚ ਮਿਲੇਗਾ 50 ਮੈਗਾਪਿਕਸਲ ਦਾ ਕੈਮਰਾ
ਕੈਮਰੇ ਦੀ ਗੱਲ ਕਰੀਏ ਤਾਂ Infinix Note 12 ਵਿੱਚ ਟ੍ਰਿਪਲ ਕੈਮਰਾ ਸੈੱਟਅਪ ਹੈ, ਜਿਸ ਵਿੱਚ ਸੈਕੰਡਰੀ ਲੈਂਸ ਦੇ ਨਾਲ 50-ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਅਤੇ 2-ਮੈਗਾਪਿਕਸਲ ਦਾ ਡੈਪਥ ਸੈਂਸਰ ਹੈ। ਇਸ ਤੋਂ ਇਲਾਵਾ ਇਸ 'ਚ ਸੈਲਫੀ ਲਈ 16 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਪਾਵਰ ਲਈ, ਫ਼ੋਨ ਵਿੱਚ 33W ਫਾਸਟ ਚਾਰਜਿੰਗ ਲਈ ਸਪੋਰਟ ਦੇ ਨਾਲ 5000mAh ਦੀ ਬੈਟਰੀ ਹੈ। ਇਸ ਫੋਨ ਦੀ ਡਾਇਮੈਨਸ਼ਨ 144.43×76.66×7.90mm ਅਤੇ ਵਜ਼ਨ 184.5 ਗ੍ਰਾਮ ਹੈ।
Published by:rupinderkaursab
First published:

Tags: Mobile phone, Phone, Tech News, Technology

ਅਗਲੀ ਖਬਰ