ਸਮਾਰਟਫੋਨ ਕੰਪਨੀਆਂ ਭਾਰਤ ਵਿੱਚ ਆਪਣੀ ਪਕੜ ਮਜ਼ਬੂਤ ਬਣਾਉਣ ਲਈ ਹਰ ਤਰ੍ਹਾਂ ਦੇ ਪ੍ਰੀਮੀਅਮ ਅਤੇ ਸਸਤੇ ਸਮਾਰਟਫੋਨ ਮਾਰਕੀਟ ਵਿੱਚ ਲਾਂਚ ਕਰ ਰਹੀਆਂ ਹਨ। ਜਿੱਥੇ ਇੱਕ ਪਾਸੇ ਮਹਿੰਗੇ ਫੋਨਾਂ ਦੀ ਗੱਲ ਹੋ ਰਹੀ ਹੈ, ਉੱਥੇ ਹੀ ਅੱਜ ਵੀ ਵੱਡੀ ਗਿਣਤੀ ਬਜਟ ਸਮਾਰਟਫੋਨ ਨੂੰ ਹੀ ਪਸੰਦ ਕਰ ਰਹੀ ਹੈ।
ਬਜਟ ਸਮਾਰਟਫੋਨ ਉਪਭੋਗਤਾਵਾਂ ਦੀ ਗਿਣਤੀ ਨੂੰ ਧਿਆਨ ਵਿਚ ਰੱਖਦੇ ਹੋਏ Infinix ਨੇ ਆਪਣੇ ਐਂਟਰੀ-ਲੈਵਲ ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ ਕਰ ਲਈ ਹੈ। ਇਹ ਫੋਨ Infinix Note 12i ਹੈ ਜਿਸਨੂੰ ਲੈ ਕੇ ਕਾਫੀ ਸਮੇਂ ਤੋਂ ਚਰਚਾ ਚੱਲ ਰਹੀ ਹੈ। ਪਰ ਹੁਣ Flipkart ਨੇ ਇਸਦੇ ਲਾਂਚ ਦੀ ਤਰੀਕ ਦਾ ਖੁਲਾਸਾ ਕਰ ਦਿੱਤਾ ਹੈ। ਕੰਪਨੀ ਦਾ ਅਗਲਾ ਸਮਾਰਟਫੋਨ Infinix Note 12i ਅਗਲੇ ਹਫਤੇ MediaTek ਪ੍ਰੋਸੈਸਰ ਨਾਲ ਲਾਂਚ ਕੀਤਾ ਜਾਵੇਗਾ। ਇਸਨੂੰ ਕੰਪਨੀ Flipkart 'ਤੇ 25 ਜਨਵਰੀ ਤੋਂ ਵੇਚਣਾ ਸ਼ੁਰੂ ਕਰੇਗੀ। ਇਸ ਲਈ ਫਲਿੱਪਕਾਰਟ 'ਤੇ ਇੱਕ ਲੈਂਡਿੰਗ ਪੇਜ ਵੀ ਬਣਾਇਆ ਗਿਆ ਹੈ।
ਮਿਲਣਗੀਆਂ ਇਹ ਸਪੈਸੀਫਿਕੇਸ਼ਨ: ਜੇਕਰ ਫ਼ੋਨ ਵਿੱਚ ਮਿਲਣ ਵਾਲੀਆਂ ਖ਼ਾਸੀਅਤਾਂ ਦੀ ਗੱਲ ਕਰੀਏ ਤਾਂ Infinix Note 12i ਵਿੱਚ ਇੱਕ FHD+ ਰੈਜ਼ੋਲਿਊਸ਼ਨ ਦੇ ਨਾਲ 6.7-ਇੰਚ ਦੀ ਵਾਟਰ-ਡ੍ਰੌਪ ਨੌਚ ਡਿਸਪਲੇ ਮਿਲੇਗੀ। ਇਸ ਵਿੱਚ 1000 ਨਿਟਸ ਪੀਕ ਬ੍ਰਾਈਟਨੈੱਸ ਹੋਵੇਗੀ। ਡਿਸਪਲੇਅ 'ਚ ਵਾਈਡਵਾਈਨ L1 ਸਰਟੀਫਿਕੇਸ਼ਨ ਹੋਵੇਗਾ। ਇਸ ਦੀ ਮੋਟਾਈ 7.8mm ਤੱਕ ਹੋ ਸਕਦੀ ਹੈ। ਇਹ ਸਮਾਰਟਫੋਨ MediaTek Helio G85 ਚਿਪਸੈੱਟ ਦੁਆਰਾ ਸੰਚਾਲਿਤ ਹੋਵੇਗਾ। ਇਸ ਵਿਚ 4GB ਰੈਮ ਦਿੱਤੀ ਗਈ ਹੈ ਜਿਸਨੂੰ 3GB ਵਰਚੁਅਲ ਰੈਮ ਨਾਲ 7GB ਤੱਕ ਵਧਾਇਆ ਜਾ ਸਕਦਾ ਹੈ। ਫੋਨ 'ਚ ਸਾਈਡ ਮਾਊਂਟਡ ਫਿੰਗਰਪ੍ਰਿੰਟ ਸੈਂਸਰ, ਡਿਊਲ ਸਿਮ, ਵਾਈ-ਫਾਈ, ਬਲੂਟੁੱਥ ਅਤੇ 3.5 mm ਜੈਕ ਵਰਗੇ ਫੀਚਰਸ ਵੀ ਮੌਜੂਦ ਹਨ।
ਕੈਮਰਾ: ਬੇਸ਼ੱਕ ਇਹ ਸਮਾਰਟਫੋਨ ਐਂਟਰੀ-ਲੈਵਲ ਦਾ ਹੈ ਪਰ ਇਸ ਵਿੱਚ ਕੈਮਰੇ ਦੇ ਤੌਰ 'ਤੇ ਪਿਛਲੇ ਪਾਸੇ ਵਰਟੀਕਲ ਪਲੇਸਡ ਟ੍ਰਿਪਲ ਕੈਮਰਾ ਸਿਸਟਮ ਦਿੱਤਾ ਗਿਆ ਹੈ। ਇਸ ਸੈੱਟਅੱਪ 'ਚ 50 ਮੈਗਾਪਿਕਸਲ ਦਾ ਪ੍ਰਾਇਮਰੀ ਲੈਂਸ ਅਤੇ ਦੋ ਹੋਰ ਸੈਂਸਰ ਦਿੱਤੇ ਗਏ ਹਨ। ਇਸ ਵਿੱਚ ਸੈਕੰਡਰੀ ਲੈਂਸ ਡੇਪਥ ਸੈਂਸਰ ਅਤੇ ਤੀਜਾ ਸੈਂਸਰ ਏਆਈ ਲੈਂਸ ਹੈ। ਫੋਨ ਦੇ ਫਰੰਟ 'ਚ 8 ਮੈਗਾਪਿਕਸਲ ਦਾ ਸੈਲਫੀ ਸਨੈਪਰ ਦਿੱਤਾ ਗਿਆ ਹੈ।
ਦਮਦਾਰ ਬੈਟਰੀ: ਇਸਦੀ ਬੈਟਰੀ ਦੀ ਗੱਲ ਤਾਂ Infinix Note 12i ਵਿੱਚ 5,000 mAh ਦੀ ਦਮਦਾਰ ਬੈਟਰੀ ਦਿੱਤੀ ਗਈ ਹੈ ਜੋ 33W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸ ਵਿੱਚ 10-ਲੇਅਰ ਕੂਲਿੰਗ ਸਿਸਟਮ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਹ ਫੋਨ XOS 12 ਦੇ ਨਾਲ ਐਂਡਰਾਇਡ 12 OS ਨਾਲ ਲਾਂਚ ਹੋ ਸਕਦਾ ਹੈ।
ਕੀਮਤ: ਤੁਹਾਨੂੰ ਦੱਸ ਦੇਈਏ ਕਿ ਇਹ ਇੱਕ 4G ਸਮਾਰਟਫੋਨ ਹੈ। ਹਾਲਾਂਕਿ ਇਸਦੀ ਕੀਮਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਇੱਕ ਅੰਦਾਜ਼ੇ ਮੁਤਾਬਿਕ ਇਹ 15,000 ਰੁਪਏ ਦੀ ਰੇਂਜ ਵਿੱਚ ਹੋ ਸਕਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Smartphone, Tech News, Tech news update, Tech updates, Technology