Home /News /lifestyle /

ਮਹਿੰਗਾਈ ਦੀ ਮਾਰ: ਆਟੇ 'ਤੇ ਬ੍ਰੈੱਡ ਸਮੇਤ ਵੱਧ ਸਕਦੀਆਂ ਹਨ ਇਨ੍ਹਾਂ ਚੀਜ਼ਾ ਦੀਆਂ ਕੀਮਤਾਂ, ਜਾਣੋ ਕਾਰਨ

ਮਹਿੰਗਾਈ ਘਟਣ ਦੀ ਬਜਾਏ ਦਿਨੋ ਦਿਨ ਵਧਦੀ ਜਾ ਰਹੀ ਹੈ। ਗੈਸ ਸਿਲੰਡਰ ਤੋਂ ਲੈ ਕੇ ਹਰ ਤਰ੍ਹਾਂ ਦੇ ਘਰੇਲੂ ਉਤਪਾਦਨ ਮਹਿੰਗੇ ਹੋ ਗਏ ਹਨ। ਹੁਣ ਇਸ ਸਾਲ ਜੂਨ ਮਹੀਨੇ 'ਚ ਬ੍ਰੈੱਡ, ਬਿਸਕੁਟ ਅਤੇ ਰੋਟੀ ਵੀ ਮਹਿੰਗੀ ਹੋ ਸਕਦੀ ਹੈ। ਦਰਅਸਲ, ਫੂਡ ਕਾਰਪੋਰੇਸ਼ਨ ਆਫ ਇੰਡੀਆ (ਐਫਸੀਆਈ) ਹਰ ਸਾਲ ਓਪਨ ਮਾਰਕੀਟ ਸੇਲ ਸਕੀਮ (ਓਐਮਐਸਐਸ) ਰਾਹੀਂ ਕਣਕ ਵੇਚਦਾ ਹੈ, ਪਰ ਹੁਣ ਤੱਕ ਸਰਕਾਰ ਨੇ ਇਸ ਸਬੰਧੀ ਕੋਈ ਹਦਾਇਤਾਂ ਜਾਰੀ ਨਹੀਂ ਕੀਤੀਆਂ ਹਨ।

ਹੋਰ ਪੜ੍ਹੋ ...
  • Share this:

ਅਜਿਹੇ 'ਚ ਵਪਾਰੀਆਂ ਅਤੇ ਵਿਕਰੇਤਾਵਾਂ ਨੂੰ ਡਰ ਹੈ ਕਿ ਜੇਕਰ ਸਰਕਾਰ ਨੇ ਇਸ ਸਾਲ ਓ.ਐੱਮ.ਐੱਸ.ਐੱਸ. ਰਾਹੀਂ ਵਿਕਰੀ ਨਾ ਕੀਤੀ ਤਾਂ ਕਣਕ ਦੇ ਭਾਅ ਅਸਮਾਨ ਨੂੰ ਛੂਹ ਸਕਦੇ ਹਨ। ਦੱਸ ਦਈਏ ਕਿ ਜੂਨ-ਜੁਲਾਈ 'ਚ ਮਾਨਸੂਨ ਦੇ ਆਉਣ ਅਤੇ ਸਕੂਲ-ਕਾਲਜਾਂ ਦੇ ਮੁੜ ਖੁੱਲ੍ਹਣ ਕਾਰਨ ਕਣਕ ਦੀ ਮੰਗ ਵੱਧ ਜਾਂਦੀ ਹੈ। ਸਰਕਾਰ ਇਸ ਸਮੇਂ ਦੌਰਾਨ ਸਪਲਾਈ ਨੂੰ ਨਿਰਵਿਘਨ ਰੱਖਣ ਲਈ ਵੱਖ-ਵੱਖ ਕੰਪਨੀਆਂ, ਵਪਾਰੀਆਂ ਨੂੰ OMSS ਰਾਹੀਂ ਵੇਚਦੀ ਹੈ।

ਕਣਕ ਦਾ ਵਾਧੂ ਉਤਪਾਦਨ

ਭਾਰਤ ਵਿੱਚ ਪਿਛਲੇ ਤਿੰਨ ਸਾਲਾਂ ਤੋਂ ਕਣਕ ਦਾ ਵਾਧੂ ਉਤਪਾਦਨ ਹੋ ਰਿਹਾ ਹੈ। ਅਜਿਹੇ 'ਚ ਜੂਨ-ਜੁਲਾਈ 'ਚ ਐੱਫ.ਸੀ.ਆਈ. ਵੀ ਆਪਣੇ ਸਟਾਕ 'ਚ ਰੱਖੀ ਕਣਕ ਨੂੰ ਰਿਆਇਤੀ ਦਰ ਅਤੇ ਭਾੜੇ 'ਤੇ ਛੋਟ ਦੇ ਨਾਲ ਵੇਚਦੀ ਹੈ। ਦੱਸ ਦਈਏ ਕਿ ਕੰਪਨੀਆਂ ਇੱਕ ਸਾਲ ਵਿੱਚ FCI ਤੋਂ 70-80 ਲੱਖ ਟਨ ਕਣਕ ਖਰੀਦਦੀਆਂ ਹਨ। ਘਰੇਲੂ ਕਣਕ ਪ੍ਰੋਸੈਸਿੰਗ ਉਦਯੋਗ ਨੇ 2021-22 ਵਿੱਚ ਸਰਕਾਰ ਤੋਂ 70 ਲੱਖ ਟਨ ਕਣਕ ਦੀ ਖਰੀਦ ਕੀਤੀ ਸੀ। ਜੇਕਰ ਸਰਕਾਰ ਇਸ ਸਾਲ OMSS ਤੋਂ ਕਣਕ ਨਹੀਂ ਵੇਚਦੀ ਤਾਂ ਕੰਪਨੀਆਂ ਨੂੰ ਇਸ ਨੂੰ ਖੁੱਲ੍ਹੀ ਮੰਡੀ ਤੋਂ ਖਰੀਦਣਾ ਪਵੇਗਾ।

ਸਰਕਾਰ ਨੇ FCI 'ਤੇ ਨਿਰਭਰ ਨਾ ਹੋਣ ਨੂੰ ਕਿਹਾ

ET ਨੇ ਇੱਕ ਮਿੱਲ ਮਾਲਕ ਦੇ ਹਵਾਲੇ ਨਾਲ ਕਿਹਾ, “ਸਰਕਾਰ ਨੇ ਸਾਨੂੰ ਇਸ ਸਾਲ FCI 'ਤੇ ਨਿਰਭਰ ਨਾ ਹੋਣ ਲਈ ਕਿਹਾ ਹੈ। ਉਹ ਇਸ ਸਾਲ ਨਿੱਜੀ ਵਪਾਰੀਆਂ ਨੂੰ ਕਣਕ ਵੇਚਣਗੇ ਜਾਂ ਨਹੀਂ, ਇਹ ਪੱਕਾ ਨਹੀਂ ਹੈ। ਇਸ ਦੇ ਨਾਲ ਹੀ ਆਟਾ ਉਦਯੋਗ ਨੇ ਇਸ ਸਬੰਧੀ ਖੁਰਾਕ ਮੰਤਰਾਲੇ ਨੂੰ ਪੱਤਰ ਲਿੱਖ ਕੇ ਸੰਕਟ ਦੀ ਚਿਤਾਵਨੀ ਦਿੱਤੀ ਹੈ। ਪੱਤਰ ਵਿੱਚ ਉਨ੍ਹਾਂ ਸਰਕਾਰ ਕੋਲ ਕਣਕ ਦੀ ਘਾਟ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਰਾਜ ਸਰਕਾਰਾਂ ਨੂੰ ਭਲਾਈ ਸਕੀਮਾਂ ਲਈ ਦਿੱਤੀ ਜਾਂਦੀ ਕਣਕ ’ਤੇ ਵੀ ਰੋਕ ਲਗਾ ਦਿੱਤੀ ਗਈ ਹੈ, ਜੋ ਕਿ ਸੰਕਟ ਨੂੰ ਦਰਸਾਉਂਦਾ ਹੈ।

ਪੱਤਰ 'ਚ ਕਿਹਾ ਗਿਆ ਹੈ ਕਿ ਇੰਡਸਟਰੀ ਬਾਜ਼ਾਰ 'ਚ ਵਾਜਬ ਕੀਮਤ 'ਤੇ ਆਟਾ ਮੁਹੱਈਆ ਨਹੀਂ ਕਰਵਾ ਸਕਦੀ। ਇਸ ਦਾ ਸਿੱਧਾ ਅਸਰ ਮਿਲਿੰਗ ਅਤੇ ਬ੍ਰੈੱਡ-ਬਿਸਕੁਟ ਉਦਯੋਗ 'ਤੇ ਪਵੇਗਾ। ਮਾਹਿਰਾਂ ਦਾ ਮੰਨਣਾ ਹੈ ਕਿ ਮੰਡੀ ਵਿੱਚ ਕਣਕ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਕੋਲ OMSS ਹੀ ਇੱਕੋ ਇੱਕ ਤਰੀਕਾ ਹੈ, ਜਿਸ ਦੀ ਵਰਤੋਂ ਕਰਕੇ ਸਰਕਾਰ ਮੰਡੀ ਵਿੱਚ ਦਖ਼ਲਅੰਦਾਜ਼ੀ ਤੋਂ ਬੱਚ ਸਕਦੀ ਹੈ।

Published by:rupinderkaursab
First published:

Tags: Business, Businessman, Expensive, Inflation