• Home
 • »
 • News
 • »
 • lifestyle
 • »
 • INFLATION INCREASED PRICES RANGING FROM PULSE OIL TO FLOUR RICE AND TEA

ਮਹਿੰਗਾਈ ਦੀ ਮਾਰ: ਦਾਲ-ਚੌਲ ਤੋਂ ਲੈ ਕੇ ਆਟਾ, ਤੇਲ ਤੇ ਚਾਹ ਪੱਤੀ ਦੀਆਂ ਕੀਮਤਾਂ ਨੇ ਵਿਗਾੜਿਆ ਰਸੋਈ ਦਾ ਬਜਟ

ਮਹਿੰਗਾਈ ਦੀ ਮਾਰ: ਦਾਲ-ਚੌਲ ਤੋਂ ਲੈ ਕੇ ਆਟਾ, ਤੇਲ ਤੇ ਚਾਹ ਪੱਤੀ ਦੀਆਂ ਕੀਮਤਾਂ ਨੇ..

ਮਹਿੰਗਾਈ ਦੀ ਮਾਰ: ਦਾਲ-ਚੌਲ ਤੋਂ ਲੈ ਕੇ ਆਟਾ, ਤੇਲ ਤੇ ਚਾਹ ਪੱਤੀ ਦੀਆਂ ਕੀਮਤਾਂ ਨੇ..

 • Share this:
  ਮਹਿੰਗੀਆਂ ਦਾਲਾਂ ਅਤੇ ਸਬਜ਼ੀਆਂ ਨੇ ਪਹਿਲਾਂ ਹੀ ਆਮ ਆਦਮੀ ਦੀ ਰਸੋਈ ਦਾ ਬਜਟ ਖਰਾਬ ਕੀਤਾ ਹੋਇਆ ਹੈ। ਅਜਿਹੀ ਸਥਿਤੀ ਵਿੱਚ ਜਨਵਰੀ ਵਿੱਚ ਸਾਲ ਦੇ ਸ਼ੁਰੂਆਤੀ ਮਹੀਨੇ ਵਿੱਚ ਤੇਲ, ਚੌਲ ਅਤੇ ਚਾਹ ਪੱਤੀ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ। ਖਪਤਕਾਰ ਮੰਤਰਾਲੇ ਨੇ ਆਪਣੀ ਵੈੱਬਸਾਈਟ 'ਤੇ ਨਵੀਆਂ ਕੀਮਤਾਂ ਦੀ ਸੂਚੀ ਜਾਰੀ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਇਸ ਸਮੇਂ ਦੌਰਾਨ ਸਿਰਫ ਆਲੂ, ਟਮਾਟਰ ਅਤੇ ਖੰਡ ਦੀਆਂ ਕੀਮਤਾਂ ਘਟੀਆਂ ਹਨ।

  ਪਿਛਲੇ ਕੁਝ ਦਿਨਾਂ ਤੋਂ ਡੀਜ਼ਲ ਦੀਆਂ ਕੀਮਤਾਂ ਵਿਚ ਵੀ ਤੇਜ਼ੀ ਨਾਲ ਵਾਧਾ ਹੋਇਆ ਹੈ। ਜੇ ਡੀਜ਼ਲ ਦੀ ਕੀਮਤ ਹੋਰ ਵਧ ਜਾਂਦੀ ਹੈ, ਤਾਂ ਟਰਾਂਸਪੋਰਟਰਾਂ ਦੁਆਰਾ ਭਾੜਾ ਵੀ ਵਧਾਇਆ ਜਾ ਸਕਦਾ ਹੈ, ਜਿਸ ਕਾਰਨ ਮਹਿੰਗਾਈ ਵਿੱਚ ਹੋਰ ਵਾਧਾ ਹੋ ਸਕਦਾ ਹੈ।

  ਜੇਕਰ ਅਸੀਂ ਦਾਲਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਵਿਚ ਪਿਛਲੇ ਕੁਝ ਮਹੀਨਿਆਂ ਵਿਚ ਵਾਧਾ ਹੋਇਆ ਹੈ। ਮਸਰਾਂ ਦੀ ਦਾਲ 79 ਤੋਂ 82 ਰੁਪਏ ਤੱਕ ਪਹੁੰਚ ਗਈ ਹੈ। ਮੂੰਗੀ ਦੀ ਦਾਲ 104 ਤੋਂ 107 ਰੁਪਏ ਤੱਕ ਚਲੀ ਗਈ ਹੈ। ਚੌਲਾਂ ਵਿਚ 10.22 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। 34 ਤੋਂ ਹੁਣ ਤਕ ਇਹ ਲਗਭਗ 38 ਰੁਪਏ ਹੋ ਗਿਆ ਹੈ।

  ਜੇਕਰ ਅਸੀਂ ਚਾਹ ਪੱਤੀ ਦੀ ਗੱਲ ਕਰੀਏ ਤਾਂ ਇਸ ਦੀਆਂ ਕੀਮਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਖੁੱਲੀ ਚਾਹ ਪੱਤੀ ਇਸ ਸਮੇਂ ਵਿਚ 9 ਪ੍ਰਤੀਸ਼ਤ ਵਧ ਕੇ 246 ਤੋਂ 269 ਰੁਪਏ ਹੋ ਗਈ ਹੈ। ਉਸੇ ਸਮੇਂ ਪੈਕਿੰਗ ਚਾਹ ਦੀ ਕੀਮਤ 50 ਤੋਂ 150 ਰੁਪਏ ਪ੍ਰਤੀ ਕਿਲੋ ਰੇਟ ਵਧੇ ਹਨ।

  ਸਾਬਣ, ਪੇਸਟ ਵਰਗੀਆਂ ਚੀਜ਼ਾਂ ਤੁਹਾਡੀ ਜੇਬ੍ਹ ਢਿੱਲੀ ਕਰ ਸਕਦੀਆਂ ਹਨ। ਇਨ੍ਹਾਂ ਦਾ ਉਤਪਾਦਨ ਕਰਨ ਵਾਲੀਆਂ ਕੰਪਨੀਆਂ ਕੱਚੇ ਮਾਲ ਦੀਆਂ ਵਧਦੀਆਂ ਕੀਮਤਾਂ ਕਾਰਨ ਆਪਣੇ ਉਤਪਾਦਾਂ ਦੀਆਂ ਕੀਮਤਾਂ ਵਧਾਉਣ ਬਾਰੇ ਵਿਚਾਰ ਕਰ ਰਹੀਆਂ ਹਨ। ਇਨ੍ਹਾਂ ਵਿੱਚੋਂ ਕੁਝ ਕੰਪਨੀਆਂ ਪਹਿਲਾਂ ਹੀ ਕੀਮਤਾਂ ਵਿੱਚ ਵਾਧਾ ਕਰ ਚੁੱਕੀਆਂ ਹਨ, ਜਦਕਿ ਕੁਝ ਹੋਰ ਸਥਿਤੀ ਦੀ ਨੇੜਿਓਂ ਨਜ਼ਰ ਰੱਖ ਰਹੀਆਂ ਹਨ ਅਤੇ ਮਾਮਲੇ ਉਤੇ ਗੌਰ ਕਰ ਰਹੀਆਂ ਹਨ।
  Published by:Gurwinder Singh
  First published: