Home /News /lifestyle /

PNG Price Hike: ਰਸੋਈ ਤੱਕ ਪੁੱਜੀ ਮਹਿੰਗਾਈ ਦੀ 'ਅੱਗ', ਇਨ੍ਹਾਂ ਸ਼ਹਿਰਾਂ 'ਚ 4.25 ਰੁਪਏ ਵਧੀਆਂ ਪੀਐਨਜੀ ਦੀਆਂ ਕੀਮਤਾਂ

PNG Price Hike: ਰਸੋਈ ਤੱਕ ਪੁੱਜੀ ਮਹਿੰਗਾਈ ਦੀ 'ਅੱਗ', ਇਨ੍ਹਾਂ ਸ਼ਹਿਰਾਂ 'ਚ 4.25 ਰੁਪਏ ਵਧੀਆਂ ਪੀਐਨਜੀ ਦੀਆਂ ਕੀਮਤਾਂ

ਵਾਤਾਵਰਨ ਲਈ ਸੁਰੱਖਿਅਤ ਹੋਣ ਦੇ ਨਾਲ-ਨਾਲ CNG ਨੂੰ ਇਨ੍ਹਾਂ ਕਾਰਕਾਂ ਲਈ ਵੀ ਮੰਨਿਆ ਜਾਂਦਾ ਹੈ ਬਿਹਤਰ

ਵਾਤਾਵਰਨ ਲਈ ਸੁਰੱਖਿਅਤ ਹੋਣ ਦੇ ਨਾਲ-ਨਾਲ CNG ਨੂੰ ਇਨ੍ਹਾਂ ਕਾਰਕਾਂ ਲਈ ਵੀ ਮੰਨਿਆ ਜਾਂਦਾ ਹੈ ਬਿਹਤਰ

PNG Price Hike: ਮਹਿੰਗਾਈ (Inflation) ਹੈ ਕਿ ਰੁਕਣ ਦਾ ਨਾਂਅ ਨਹੀਂ ਲੈ ਰਹੀ। ਪੈਟਰੋਲ-ਡੀਜ਼ਲ ਦੀ ‘ਅੱਗ’ ਹੁਣ ਲੋਕਾਂ ਦੀਆਂ ਰਸੋਈਆਂ ਤੱਕ ਪਹੁੰਚ ਚੁੱਕੀ ਹੈ। ਇੰਦਰਪ੍ਰਸਥ ਗੈਸ ਲਿਮਿਟੇਡ (IGL) ਨੇ ਵੀਰਵਾਰ ਨੂੰ ਪਾਈਪਡ ਨੈਚੁਰਲ ਗੈਸ (PNG) ਦੀਆਂ ਕੀਮਤਾਂ ਵਿੱਚ 14 ਦਿਨਾਂ ਦੇ ਅੰਦਰ ਦੂਜੀ ਵਾਰ ਵਾਧਾ ਕੀਤਾ ਹੈ।

ਹੋਰ ਪੜ੍ਹੋ ...
 • Share this:

  ਨਵੀਂ ਦਿੱਲੀ: PNG Price Hike: ਮਹਿੰਗਾਈ (Inflation) ਹੈ ਕਿ ਰੁਕਣ ਦਾ ਨਾਂਅ ਨਹੀਂ ਲੈ ਰਹੀ। ਪੈਟਰੋਲ-ਡੀਜ਼ਲ ਦੀ ‘ਅੱਗ’ ਹੁਣ ਲੋਕਾਂ ਦੀਆਂ ਰਸੋਈਆਂ ਤੱਕ ਪਹੁੰਚ ਚੁੱਕੀ ਹੈ। ਇੰਦਰਪ੍ਰਸਥ ਗੈਸ ਲਿਮਿਟੇਡ (IGL) ਨੇ ਵੀਰਵਾਰ ਨੂੰ ਪਾਈਪਡ ਨੈਚੁਰਲ ਗੈਸ (PNG) ਦੀਆਂ ਕੀਮਤਾਂ ਵਿੱਚ 14 ਦਿਨਾਂ ਦੇ ਅੰਦਰ ਦੂਜੀ ਵਾਰ ਵਾਧਾ ਕੀਤਾ ਹੈ।

  IGL ਨੇ ਬੁੱਧਵਾਰ ਅੱਧੀ ਰਾਤ ਨੂੰ ਆਪਣੇ ਗਾਹਕਾਂ ਨੂੰ ਇੱਕ SMS ਭੇਜ ਕੇ ਕੀਮਤਾਂ ਵਿੱਚ ਵਾਧੇ ਦੀ ਜਾਣਕਾਰੀ ਦਿੱਤੀ। ਕੰਪਨੀ ਨੇ ਕਿਹਾ ਕਿ ਸਾਡੇ 'ਤੇ ਗੈਸ ਦੀ ਕੀਮਤ ਵਧ ਰਹੀ ਹੈ, ਜਿਸ ਨੂੰ ਹੁਣ ਗਾਹਕਾਂ ਨਾਲ ਸਾਂਝਾ ਕੀਤਾ ਜਾਵੇਗਾ ਅਤੇ ਪੀਐਨਜੀ ਦੀ ਕੀਮਤ 4.25 ਰੁਪਏ ਪ੍ਰਤੀ ਸਟੈਂਡਰਡ ਕਿਊਬਿਕ ਮੀਟਰ (ਐਸਸੀਐਮ) ਵਧਾਈ ਜਾ ਰਹੀ ਹੈ। ਨਵੀਆਂ ਵਧੀਆਂ ਦਰਾਂ 14 ਅਪ੍ਰੈਲ ਯਾਨੀ ਅੱਜ ਵੀਰਵਾਰ ਤੋਂ ਹੀ ਲਾਗੂ ਹੋਣਗੀਆਂ।

  ਤਿੰਨ ਹਫ਼ਤਿਆਂ ਵਿੱਚ ਤੀਜਾ ਵਾਧਾ

  ਇਸ ਤੋਂ ਪਹਿਲਾਂ, 24 ਮਾਰਚ ਨੂੰ, ਕੰਪਨੀ ਨੇ ਪੀਐਨਜੀ ਦੀਆਂ ਕੀਮਤਾਂ ਵਿੱਚ 1 ਰੁਪਏ ਦਾ ਵਾਧਾ ਕੀਤਾ ਸੀ, ਜਦੋਂ ਕਿ 1 ਅਪ੍ਰੈਲ ਨੂੰ ਵੀ, ਪੀਐਨਜੀ ਦੀਆਂ ਕੀਮਤਾਂ ਵਿੱਚ 5.85 ਰੁਪਏ ਪ੍ਰਤੀ ਐਸਸੀਐਮ ਵਾਧਾ ਕੀਤਾ ਗਿਆ ਸੀ। ਨਵੀਂਆਂ ਕੀਮਤਾਂ ਦਾ ਝਟਕਾ ਦਿੱਲੀ, ਨੋਇਡਾ-ਗ੍ਰੇਟਰ ਨੋਇਡਾ, ਗਾਜ਼ੀਆਬਾਦ ਅਤੇ ਗੁਰੂਗ੍ਰਾਮ ਵਿੱਚ ਪੀਐਨਜੀ ਦੀ ਵਰਤੋਂ ਕਰਨ ਵਾਲੇ ਲਗਭਗ 17 ਲੱਖ ਪਰਿਵਾਰਾਂ ਨੂੰ ਪ੍ਰਭਾਵਤ ਕਰੇਗਾ। ਇੱਕ ਪੰਦਰਵਾੜੇ ਤੋਂ ਵੀ ਘੱਟ ਸਮੇਂ ਵਿੱਚ, IGL ਨੇ PNG ਦੀਆਂ ਕੀਮਤਾਂ ਵਿੱਚ ਪ੍ਰਤੀ SCM 9.10 ਰੁਪਏ ਦਾ ਵਾਧਾ ਕੀਤਾ ਹੈ, ਜਦੋਂ ਕਿ ਤਿੰਨ ਹਫ਼ਤਿਆਂ ਵਿੱਚ ਤਿੰਨ ਵਾਰ ਕੀਮਤਾਂ ਵਿੱਚ 10.10 ਰੁਪਏ ਤੱਕ ਦਾ ਵਾਧਾ ਕੀਤਾ ਹੈ।

  ਦਿੱਲੀ ਵਿੱਚ ਨਵਾਂ ਰੇਟ ਕਿੰਨਾ ਪਹੁੰਚ ਗਿਆ

  ਨਵੀਂਆਂ ਦਰਾਂ ਲਾਗੂ ਹੋਣ ਤੋਂ ਬਾਅਦ, ਅੱਜ ਤੋਂ, ਦਿੱਲੀ ਵਾਸੀਆਂ ਨੂੰ ਇੱਕ SCM PNG ਲਈ 45.86 ਰੁਪਏ ਅਦਾ ਕਰਨੇ ਪੈਣਗੇ। ਹਾਲਾਂਕਿ, ਦੂਜੇ ਨੇੜਲੇ ਸ਼ਹਿਰਾਂ ਵਿੱਚ ਇਹ 10 ਪੈਸੇ ਮਹਿੰਗਾ ਹੋਵੇਗਾ। ਨੋਇਡਾ— ਗ੍ਰੇਟਰ ਨੋਇਡਾ ਦੇ ਗਾਜ਼ੀਆਬਾਦ 'ਚ PNG ਦਾ ਰੇਟ 45.96 ਰੁਪਏ 'ਤੇ ਪਹੁੰਚ ਗਿਆ ਹੈ। ਦਿੱਲੀ, ਗਾਜ਼ੀਆਬਾਦ, ਨੋਇਡਾ ਦੇ ਮੁਕਾਬਲੇ ਗੁਰੂਗ੍ਰਾਮ 'ਚ PNG ਅਜੇ ਵੀ ਸਸਤੀ ਹੈ ਅਤੇ ਇੱਥੇ ਨਵੀਂ ਦਰ 44.06 ਰੁਪਏ ਹੋ ਗਈ ਹੈ।

  ਇਸ ਤੋਂ ਇਲਾਵਾ ਕਰਨਾਲ ਅਤੇ ਰੇਵਾੜੀ ਵਿੱਚ ਪੀਐਨਜੀ ਦੀ ਦਰ 44.67 ਰੁਪਏ ਪ੍ਰਤੀ ਐਸਸੀਐਮ ਹੈ ਜਦੋਂਕਿ ਮੁਜ਼ੱਫਰਨਗਰ, ਮੇਰਠ ਅਤੇ ਸ਼ਾਮਲੀ ਵਿੱਚ ਇਹ 49.47 ਰੁਪਏ ਪ੍ਰਤੀ ਐਸਸੀਐਮ ਹੈ। ਪੀਐਨਜੀ ਦੀ ਵਰਤੋਂ ਐਲਪੀਜੀ ਵਾਂਗ ਘਰਾਂ ਵਿੱਚ ਖਾਣਾ ਬਣਾਉਣ ਲਈ ਵੀ ਕੀਤੀ ਜਾਂਦੀ ਹੈ।

  ਮੁੰਬਈ 'ਚ ਵਧੀਆਂ ਕੀਮਤਾਂ 'ਤੇ PNG ਦਿੱਲੀ ਨਾਲੋਂ ਸਸਤੀ ਹੈ

  ਮੁੰਬਈ ਵਿੱਚ ਵੀ ਬੁੱਧਵਾਰ ਨੂੰ ਪੀਐਨਜੀ ਦੀ ਕੀਮਤ ਵਿੱਚ 4.5 ਰੁਪਏ ਦਾ ਵਾਧਾ ਕੀਤਾ ਗਿਆ ਸੀ ਅਤੇ ਨਵੀਆਂ ਕੀਮਤਾਂ 45.50 ਰੁਪਏ ਪ੍ਰਤੀ ਐਸਸੀਐਮ ਹੋ ਗਈਆਂ ਹਨ। ਇੱਥੇ ਮਹਾਨਗਰ ਗੈਸ ਲਿਮਟਿਡ ਨੇ ਇੱਕ ਹਫ਼ਤੇ ਵਿੱਚ ਦੂਜੀ ਵਾਰ ਕੀਮਤਾਂ ਵਿੱਚ ਵਾਧਾ ਕੀਤਾ ਹੈ। ਕੰਪਨੀ ਨੇ 5 ਅਪ੍ਰੈਲ ਨੂੰ PNG ਦੀ ਕੀਮਤ 'ਚ 5 ਰੁਪਏ ਦਾ ਵਾਧਾ ਕੀਤਾ ਸੀ। ਇਸ ਤਰ੍ਹਾਂ ਅੱਠ ਦਿਨਾਂ ਦੇ ਅੰਦਰ ਮੁੰਬਈ ਵਿੱਚ ਪੀਐਨਜੀ 9.50 ਰੁਪਏ ਪ੍ਰਤੀ ਐਸਸੀਐਮ ਮਹਿੰਗਾ ਹੋ ਗਿਆ ਹੈ।

  Published by:Krishan Sharma
  First published:

  Tags: Business, Central government, CNG Price Hike, Inflation, Petrol and diesel, Stock market