HOME » NEWS » Life

ਆਈ ਟੀ ਕੰਪਨੀਆਂ ਨੇ ਤਨਖਾਹਾਂ ਵਿੱਚ ਕੀਤਾ ਵਾਧਾ ਤੇ ਵੰਡੇ ਬੋਨਸ, ਨਾਲ ਕੀਤੀ ਹਾਇਰਿੰਗ ਸ਼ੁਰੂ!

News18 Punjabi | News18 Punjab
Updated: February 11, 2021, 11:52 AM IST
share image
ਆਈ ਟੀ ਕੰਪਨੀਆਂ ਨੇ ਤਨਖਾਹਾਂ ਵਿੱਚ ਕੀਤਾ ਵਾਧਾ ਤੇ ਵੰਡੇ ਬੋਨਸ, ਨਾਲ ਕੀਤੀ ਹਾਇਰਿੰਗ ਸ਼ੁਰੂ!

  • Share this:
  • Facebook share img
  • Twitter share img
  • Linkedin share img
ਕੋਵਿਡ-19 (Covid- 19) ਮਾਹਾਮਾਰੀ ਕਰਕੇ ਬੀਤੇ ਕੁੱਝ ਮਹੀਨੇ ਲੱਖਾਂ ਕਰਮਚਾਰੀਆਂ ਲਈ ਬਹੁਤ ਔਖੇ ਰਹੇ ਹਨ। ਕਈ ਲੋਕਾਂ ਨੂੰ ਤਨਖਾਵਾਂ ਵਿੱਚ ਘਾਟਾ ਹੋਇਆ ਅਤੇ ਕਿਸੇ-ਕਿਸੇ ਨੂੰ ਤਾਂ ਆਪਣੀ ਨੌਕਰੀ ਤੋਂ ਵੀ ਹੱਥ ਧੋਣਾ ਪਿਆ। ਕੰਪਨੀਆਂ ਦੇ ਹਾਲਾਤ ਵੀ ਕੁਝ ਇੱਦਾਂ ਦੇ ਰਹੇ ਕਿ ਉਹਨਾਂ ਨੂੰ ਮਜਬੂਰਨ ਆਪਣੇ ਕਈ ਹੁਨਰਮੰਦ ਕਰਮਚਾਰੀ ਕੱਢਣੇ ਪੈ ਗਏ ਜੋ ਕਿ ਇੱਕ ਕੰਪਨੀ ਲਈ ਸਭਤੋਂ ਔਖਾ ਕੰਮ ਹੁੰਦਾ ਹੈ।

ਆਈ ਟੀ (IT Firms) ਫਰਮ ਤੋਂ ਲੈ ਕੇ ਹੋਟਲ ਇੰਡਸਟਰੀ (Hotel Industry) ਤੱਕ ਤਕਰੀਬਨ ਹਰ ਖ਼ੇਤਰ ਨੂੰ ਹੀ ਕੋਵਿਡ ਮਾਹਾਮਾਰੀ ਨੇ ਆਪਣੀ ਚਪੇਟ ਵਿੱਚ ਲੈ ਲਿਆ ਜਿਸ ਕਾਰਨ ਆਏ ਦਿਨ ਖ਼ੁਦਕੁਸ਼ੀ ਅਤੇ ਚੋਰੀ-ਚਕਾਰੀ ਵਰਗੀਆਂ ਘੱਟਨਾਵਾਂ ਸਾਹਮਣੇ ਆਉਣ ਲੱਗੀਆਂ। ਪਰ ਹੁਣ ਕੋਵਿਡ ਦੇ ਘੱਟਦੇ ਕੇਸ ਮਨੁੱਖ ਦੀ ਆਮ ਜ਼ਿੰਦਗ਼ੀ ਨੂੰ ਪਟਰੀ ਉੱਤੇ ਲਿਆਉਂਦੇ ਦਿੱਸ ਰਹੇ ਹਨ। ਇੱਕ ਵਾਰ ਫ਼ਿਰ ਲੋਕ ਬਾਹਰ ਨਿੱਕਲ ਕੇ ਨੌਕਰੀਆਂ ਤਲਾਸ਼ ਰਹੇ ਹਨ। ਇਨਾਂ ਹੀ ਨਹੀਂ, ਬਲਕਿ ਹੁਣ ਕਈ ਕੰਪਨੀਆਂ ਨੇ ਵੀ ਨੌਕਰੀਆਂ ਦੇਣ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ।

ਹਾਲ ਹੀ ਵਿੱਚ ਖ਼ਬਰ ਆਈ ਹੈ ਕਿ ਹੁਣ ਆਈ ਟੀ ਕੰਪਨੀਆਂ ਨਵੇਂ ਕਰਮਚਾਰੀਆਂ ਨੂੰ ਨੌਕਰੀਆਂ ਦੇਣਗੀਆਂ ਉਹ ਵੀ ਚੰਗੀ ਤਨਖਾਹ ਨਾਲ। ਨਾਲ ਹੀ ਪਹਿਲਾਂ ਤੋਂ ਨੌਕਰੀ ਕਰ ਰਹੇ ਲੋਕਾਂ ਦੀ ਤਨਖਾਹ ਵਿੱਚ ਵਾਧਾ ਕੀਤਾ ਜਾਵੇਗਾ। ਇੰਨਾ ਹੀ ਨਹੀਂ, ਇਹ ਕੰਪਨੀਆਂ ਵੱਡੀ ਗਿਣਤੀ ਵਿੱਚ ਆਪਣੇ ਕਰਮਚਾਰੀਆਂ ਨੂੰ ਬੋਨਸ (Bonus) ਵੀ ਦੇ ਰਹੀਆਂ ਹਨ। ਅਸਲ 'ਚ ਹਾਲ ਹੀ ਵਿੱਚ ਆਈ ਟੀ ਸੈਕਟਰ (IT Sector) ਨੂੰ ਕਾਫ਼ੀ ਸਾਰੇ ਵੱਡੇ ਕੌਨਟ੍ਰੈਕਟ (Contract) ਅਤੇ ਪ੍ਰੋਜੈਕਟ (Project) ਮਿਲੇ ਹਨ ਜਿਸ ਕਾਰਨ ਇਹਨਾਂ ਕੰਪਨੀਆਂ ਵਿੱਚ ਕਰਮਚਾਰੀਆਂ ਦੀ ਲੋੜ ਹੈ, ਤਾਂ ਜੋ ਕੰਮ ਚੰਗੀ ਤਰ੍ਹਾਂ ਸੰਭਾਲਿਆ ਜਾ ਸਕੇ।
ਐਚਸੀਐਲ ਟੈਕਨੋਲੋਜੀ ਲਿਮਟਿਡ (HCL Technologies Ltd), ਟਾਟਾ ਕੰਸਲਟੈਂਸੀ ਸਰਵਿਸਿਜ਼ ਲਿਮਟਡ (Tata Consultancy Services Ltd) (TCS) ਅਤੇ ਇਨਫੋਸਿਸ (Infosys) ਵਰਗੀਆਂ ਕੰਪਨੀਆਂ ਵੱਲੋਂ ਜਨਵਰੀ ਮਹੀਨੇ 'ਚ ਕਰਮਚਾਰੀਆਂ ਦੀਆਂ ਤਰੱਕੀਆਂ ਅਤੇ ਤਨਖਾਹਾਂ ਵਿੱਚ ਵਾਧੇ ਦੀ ਘੋਸ਼ਣਾ ਕੀਤੀ ਗਈ ਸੀ। ਇਹਨਾਂ ਆਈ ਟੀ ਫਰਮਸ ਤੋਂ ਇਲਾਵਾ ਕੋਗਨੀਜੈਂਟ ਟੈਕਨੋਲੋਜੀ ਸੋਲਿਊਸ਼ਨ ਕਾਰਪੋਰੇਸ਼ਨ (Cognizant Technology Solutions Corp), ਨੇ 2021 ਵਿਚ 23,000 ਤੋਂ ਵੱਧ ਲੋਕਾਂ ਨੂੰ ਨੌਕਰੀ ਦੇਣ ਦਾ ਪ੍ਰਸਤਾਵ ਰੱਖਿਆ ਹੈ। ਕੰਪਨੀ ਦਾ ਉਦੇਸ਼ ਨਵੀਂ ਪ੍ਰਤਿਭਾ ਨੂੰ ਮੌਕਾ ਦੇਣਾ ਹੈ ਜੋ ਕਿ ਕਲਾਉਡ (Cloud), ਡਾਟਾ ਅਤੇ ਆਰਟੀਫ਼ਿਸ਼ਲ ਇੰਟੈਲਿਜੈਂਸ (Data and Artificial Intelligence), ਡਿਜੀਟਲ ਇੰਜੀਨੀਅਰਿੰਗ (Digital Engineering), ਆਦਿ ਖ਼ੇਤਰ ਵਿੱਚ ਹੋਣਹਾਰ ਅਤੇ ਤਜਰਬੇਕਾਰ ਹੋਣ।

ਲੱਗ ਰਿਹਾ ਕਿ ਕੋਵਿਡ ਦੇ ਦੌਰ ਦਾ ਜਲਦ ਹੀ ਅੰਤ ਹੋ ਜਾਵੇਗਾ ਅਤੇ ਇਹਨਾਂ ਨਵੀਆਂ ਉਪਲੱਭਦੀਆਂ ਨਾਲ ਇੱਕ ਵਾਰ ਫ਼ਿਰ ਨਵੀਂ ਸਵੇਰ ਸਭ ਕੁੱਝ ਰੋਸ਼ਨ ਕਰੇਗੀ ! ਤੁਹਾਡਾ ਇਸ ਬਾਰੇ ਕੀ ਖ਼ਿਆਲ ਹੈ, ਕਮੈਂਟ ਕਰ ਜ਼ਰੂਰ ਦੱਸੋ !
Published by: Anuradha Shukla
First published: February 11, 2021, 11:52 AM IST
ਹੋਰ ਪੜ੍ਹੋ
ਅਗਲੀ ਖ਼ਬਰ