Viral News: ਕਹਿੰਦੇ ਹਨ ਕਿ ਜੇ ਤੁਹਾਡੇ ਇਰਾਦੇ ਮਜ਼ਬੂਤ ਹੋਣ ਤਾਂ ਤੁਸੀਂ ਕੋਈ ਵੀ ਮੰਜ਼ਿਲ ਹਾਸਿਲ ਕਰ ਸਕਦੇ ਹੋ। ਜੇ ਜਜ਼ਬਾ ਹੈ ਤੇ ਇਰਾਦਾ ਪੱਕਾ ਹੈ ਤਾਂ ਇਸ ਵਿੱਚ ਤੁਹਾਡੀ ਉਮਰ ਤੱਕ ਮਾਇਨੇ ਨਹੀਂ ਰੱਖਦੀ। ਇਨ੍ਹਾਂ ਗੱਲਾਂ ਨੂੰ ਸੱਚ ਕਰਨ ਵਾਲੀ ਜਿਊਂਦੀ ਜਾਗਦੀ ਮਿਸਾਲ ਹੈ ਇੱਕ 84 ਸਾਲਾਂ ਦੀ ਔਰਤ। ਜਿਸ ਨੇ ਨਾ ਸਿਰਫ਼ ਮੈਰਾਥਨ ਦੌੜ ਵਿਚ ਹਿੱਸਾ ਲਿਆ, ਸਗੋਂ ਉਨ੍ਹਾਂ ਕੁਝ ਲੋਕਾਂ ਵਿਚ ਵੀ ਸ਼ਾਮਲ ਸੀ ਜੋ ਇਸ ਰੇਸ ਨੂੰ ਪੂਰਾ ਕਰਨ ਵਿਚ ਕਾਮਯਾਬ ਰਹੇ।
ਇਸ ਦੌੜ ਤੋਂ ਬਾਅਦ ਬਜ਼ੁਰਗ ਔਰਤ ਨਾ ਸਿਰਫ ਲੋਕਾਂ ਲਈ ਮਿਸਾਲ ਬਣ ਗਈ ਹੈ, ਸਗੋਂ ਨੌਜਵਾਨ ਵੀ ਉਨ੍ਹਾਂ ਨੂੰ ਦੇਖ ਕੇ ਪ੍ਰੇਰਨਾ ਲੈ ਰਹੇ ਹਨ। ਬ੍ਰਿਟੇਨ ਦੀ 84 ਸਾਲਾ ਬਾਰਬਰਾ ਥੇਕਰੇ ਨੇ ਮੈਰਾਥਨ ਪੂਰੀ ਕਰਕੇ ਮਿਸਾਲ ਕਾਇਮ ਕੀਤੀ ਹੈ। 77 ਸਾਲ ਦੀ ਉਮਰ ਵਿੱਚ, ਬਾਰਬਰਾ ਨੇ ਮੈਰਾਥਨ ਸ਼ੁਰੂ ਕੀਤੀ ਅਤੇ 10,000 ਸਟੈਪਸ ਦੀ ਪ੍ਰਕਟਿਸ ਸ਼ੁਰੂ ਕੀਤੀ ਸੀ। ਆਪਣੀ ਭੈਣ ਦੀ ਮੌਤ ਤੋਂ ਬਾਅਦ, ਬਾਰਬਰਾ ਆਪਣੀ ਭੈਣ ਦੇ ਨਾਂ 'ਤੇ ਚੈਰਿਟੀ ਲਈ ਮੈਰਾਥਨ ਰਾਹੀਂ ਪੈਸਾ ਇਕੱਠਾ ਕਰ ਰਹੀ ਹੈ। ਬਾਰਬਰਾ ਦੇ ਇਸ ਨੇਕ ਕੰਮ ਵਿੱਚ ਉਸ ਦੇ ਪੁੱਤਰ ਵੀ ਉਸ ਦਾ ਸਾਥ ਦੇ ਰਹੇ ਹਨ ਤੇ ਇਸ ਮੈਰਾਥਨ ਵਿੱਚ ਉਸ ਦਾ ਸਾਥ ਦੇ ਰਹੇ ਹਨ। ਬਾਰਬਰਾ ਹਰ ਹਫ਼ਤੇ ਮੈਰਾਥਨ ਦੌੜ ਲਈ ਪ੍ਰੈਕਟਿਸ ਕਰਦੀ ਹੈ।
ਨੌਜਵਾਨਾਂ ਲਈ ਮਿਸਾਲ ਬਣੀ 84 ਸਾਲਾ ਬਰਬਰਾ
ਜਿਸ ਉਮਰ ਵਿੱਚ ਲੌਕ ਰਿਟਾਇਰਮੈਂਟ ਤੇ ਆਰਾਮ ਦੀ ਜ਼ਿੰਦਗੀ ਬਿਤਾਉਣੀ ਚਾਹੁੰਦੇ ਹਨ, ਬਾਰਬਰਾ ਨੇ ਉਸ ਉਮਰ ਵਿੱਚ (77 ਸਾਲ ਦੀ ਉਮਰ 'ਚ) ਦੌੜਨਾ ਸ਼ੁਰੂ ਕੀਤਾ ਸੀ। ਬਾਰਬਰਾ ਦੀ ਭੈਣ ਹੁਣ ਇਸ ਦੁਨੀਆਂ ਵਿੱਚ ਨਹੀਂ ਹੈ। ਪਰ ਬਾਰਬਰਾ ਸਖ਼ਤ ਮਿਹਨਤ ਕਰਕੇ ਆਪਣੀ ਭੈਣ ਦੀ ਯਾਦ ਵਿੱਚ ਮੈਰਾਥਨ ਕਰਦੀ ਹੈ ਅਤੇ ਚੈਰਿਟੀ ਲਈ ਪੈਸਾ ਇਕੱਠਾ ਕਰਨ ਵਿੱਚ ਲੱਗੀ ਹੋਈ ਹੈ। ਅਜਿਹਾ ਕਰਦੇ ਹੋਏ, ਉਹ ਸੇਂਟ ਐਨਜ਼ ਹਾਸਪਾਈਸ ਲਈ ਫੰਡ ਇਕੱਠਾ ਕਰ ਰਹੀ ਹੈ, ਜਿੱਥੇ ਉਸ ਦੀ ਮਰਹੂਮ ਭੈਣ ਔਡਰੀ ਦਾ ਇਲਾਜ ਕੀਤਾ ਗਿਆ ਸੀ।
Our 84-year-old supporter Barbara Thackray ran the Altrincham 10k yesterday!
Barbara has completed various fundraisers in celebration of her sister who was cared for at our hospice.
You can listen to Barbara's interview with @BBCSounds at 2:23:30 here: https://t.co/0bVXIf1weX pic.twitter.com/0bHZMdKdKw
— St Ann's Hospice (@StAnnsHospice) September 5, 2022
ਮੈਰਾਥਨ ਦਾ ਹਿੱਸਾ ਬਣਨਾ ਅਤੇ ਇਸ ਨੂੰ ਪੂਰਾ ਕਰਨਾ ਕਿਸੇ ਲਈ ਵੀ ਆਸਾਨ ਨਹੀਂ ਹੁੰਦਾ ਹੈ। ਅਤੇ ਫਿਰ ਬਾਰਬਰਾ ਲਈ ਇਸ ਉਮਰ ਵਿੱਚ ਦੌੜ ਪੂਰੀ ਕਰਨਾ ਬਹੁਤ ਚੁਣੌਤੀਪੂਰਨ ਸੀ, ਜਿਸ ਲਈ ਉਸਨੇ ਸਖ਼ਤ ਮਿਹਨਤ ਕੀਤੀ। ਅਭਿਆਸ ਦੌਰਾਨ, ਉਸਨੇ 10 ਕਿਲੋਮੀਟਰ ਤੱਕ ਦੌੜ ਲਗਾਈ, ਫਿਰ ਉਹ ਇਸ ਮੁਕਾਮ 'ਤੇ ਪਹੁੰਚੀ। ਲਾਕਡਾਊਨ ਦੌਰਾਨ, ਉਸਨੇ ਸਮੇਂ ਅਤੇ ਘੱਟ ਭੀੜ ਦਾ ਪੂਰਾ ਫਾਇਦਾ ਉਠਾਇਆ ਅਤੇ ਆਪਣੀ ਦੌੜ ਦਾ ਅਭਿਆਸ ਸ਼ੁਰੂ ਕੀਤਾ। ਅਤੇ ਇੰਨੀ ਉਮਰ ਵਿੱਚ ਮੈਰਾਥਨ ਦੌੜਾਕ ਬਣ ਕੇ ਮਿਸਾਲ ਕਾਇਮ ਕੀਤੀ।
ਆਪਣੀ ਮਰਹੂਮ ਭੈਣ ਦੀ ਯਾਦ ਵਿੱਚ ਕਰ ਰਹੀ ਇਹ ਮਿਹਨਤ: ਬਾਰਬਰਾ ਦੀ ਭੈਣ ਨੇ ਜਿਸ ਚੈਰਿਟੀ ਸੰਸਥਾ ਵਿੱਚ ਰਹਿ ਕੇ ਆਪਣੇ ਆਖਰੀ ਦਿਨ ਗੁਜ਼ਾਰੇ, ਉਸੇ ਸੰਸਥਾ ਨੂੰ ਸਪੋਰਟ ਕਰਨ ਲਈ ਬਾਰਬਰਾ ਨੇ ਮੈਰਾਥਨ ਵਿੱਚ ਹਿੱਸਾ ਲੈਣ ਤੇ ਇਸ ਸੰਸਥਾ ਲਈ ਫੰਡ ਇਕੱਠਾ ਕਰਨ ਦਾ ਟੀਚਾ ਰੱਖਿਆ। ਬਾਰਬਰਾ ਥੈਕਰੀ ਨੇ ਬੀਤੇ ਦਿਨ ਐਤਵਾਰ ਦੇ ਸਮਾਗਮ ਵਿੱਚ 01:26:45 ਦਾ ਇੱਕ ਚਿੱਪ ਟਾਈਮ ਰਿਕਾਰਡ ਕੀਤਾ ਅਤੇ ਉਸ ਮੈਰਾਥਨ ਵਿੱਚ ਉਸ ਦਾ ਪੁੱਤਰ ਜੇਮਸ ਵੀ ਉਸ ਦੇ ਨਾਲ ਸੀ। ਆਪਣੀ ਮਾਂ ਨਾਲ ਮੈਰਾਥਨ ਵਿੱਚ ਹਿੱਸਾ ਲੈਣ ਲਈ ਹਾਂਗਕਾਂਗ ਤੋਂ ਖਾਸ ਤੌਰ ਉੱਤੇ ਆਏ ਜੇਮਸ ਨੇ ਕਿਹਾ ਕਿ "ਮੈਨੂੰ ਆਪਣੀ ਮਾਂ ਉੱਤੇ ਬਹੁਤ ਮਾਣ ਹੈ, ਉਨ੍ਹਾਂ ਨੇ ਦੂਜਿਆਂ ਨੂੰ ਦੌੜਨ ਅਤੇ ਦੌੜ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਹੈ।"
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Marathon, Viral news, Weird news, World news