Home /News /lifestyle /

Inspiration: ਇਸ ਬਜ਼ੁਰਗ ਜੋੜੇ ਨੇ ਸ਼ੁਰੂ ਕੀਤਾ "ਕਲਾਊਡ ਕਿਚਨ", ਬਣਾਉਂਦੇ ਹਨ 200 ਤਰ੍ਹਾਂ ਦੀਆਂ ਫੂਡ ਆਈਟਮਾਂ

Inspiration: ਇਸ ਬਜ਼ੁਰਗ ਜੋੜੇ ਨੇ ਸ਼ੁਰੂ ਕੀਤਾ "ਕਲਾਊਡ ਕਿਚਨ", ਬਣਾਉਂਦੇ ਹਨ 200 ਤਰ੍ਹਾਂ ਦੀਆਂ ਫੂਡ ਆਈਟਮਾਂ

Inspiration: ਇਸ ਬਜ਼ੁਰਗ ਜੋੜੇ ਨੇ ਸ਼ੁਰੂ ਕੀਤਾ "ਕਲਾਊਡ ਕਿਚਨ", ਜਾਣੋ ਕੀ ਖਾਸ

Inspiration: ਇਸ ਬਜ਼ੁਰਗ ਜੋੜੇ ਨੇ ਸ਼ੁਰੂ ਕੀਤਾ "ਕਲਾਊਡ ਕਿਚਨ", ਜਾਣੋ ਕੀ ਖਾਸ

69 ਸਾਲਾ ਸੁਧੀਰ ਸ਼ਰਮਾ ਦਾ ਕਹਿਣਾ ਹੈ ਕਿ ਆਮਦਨ ਦਾ ਕੋਈ ਸਾਧਨ ਨਹੀਂ ਸੀ, ਇਸ ਲਈ ਕੰਮ ਕਰਨਾ ਮਜਬੂਰੀ ਸੀ, ਪਰ ਚੰਗੀ ਗੱਲ ਇਹ ਹੈ ਕਿ ਇਹ ਕੰਮ ਸਾਡੇ ਮਨ ਨਾਲ ਜੁੜਿਆ ਹੋਇਆ ਹੈ, ਇਸ ਲਈ ਅਸੀਂ ਕੰਮ ਕਰਦਿਆਂ ਥਕਾਵਟ ਮਹਿਸੂਸ ਨਹੀਂ ਕਰਦੇ। ਉਨ੍ਹਾਂ

  • Share this:

Old couple Business Story: ਅੱਜ ਅਸੀਂ ਇੱਕ ਅਜਿਹੇ ਜੋੜੇ ਦੀ ਗੱਲ ਕਰਨ ਦਾ ਰਹੇ ਹਨ ਜਿਨ੍ਹਾਂ ਦੀ ਕਹਾਣੀ ਤੁਹਾਨੂੰ ਪ੍ਰੇਰਨਾ ਤਾਂ ਦੇਵੇਗੀ ਪਰ ਨਾਲ ਹੀ ਇਹ ਵੀ ਦੱਸੇਗੀ ਕਿ ਤੁਹਾਡੇ ਹੌਸਲੇ ਬੁਲੰਦ ਹੋਣ ਤਾਂ ਤੁਸੀਂ ਕਿਸੇ ਵੀ ਉਮਰ ਵਿੱਚ ਕੁੱਝ ਵੀ ਹਾਸਲ ਕਰ ਸਕਦੇ ਹੋ। ਸੁਧੀਰ ਸ਼ਰਮਾ ਆਪਣੀ ਸਰਕਾਰੀ ਨੌਕਰੀ ਤੋਂ ਰਿਟਾਇਰ ਹੋਣ ਤੋਂ ਬਾਅਦ ਆਮਦਨ ਦਾ ਕੋਈ ਵਧੀਆ ਸਰੋਤ ਲਭ ਰਹੇ ਸਨ, ਉਨ੍ਹਾਂ ਦੀ ਪਤਨੀ ਮੰਜੂ ਸ਼ਰਮਾ ਜੋ ਕਿ ਇੱਕ ਹਾਊਸ ਵਾਈਫ ਹੈ, ਦੋਵੇਂ ਕੋਈ ਬਿਜਨੈੱਸ ਆਈਡੀਆ ਸੋਚ ਰਹੇ ਸਨ।

ਉਨ੍ਹਾਂ ਦਾ ਬੇਟਾ ਆਪਣਾ ਹੀ ਕਾਰੋਬਾਰ ਕਰਨਾ ਚਾਹੁੰਦਾ ਸੀ। ਉਮਰ ਜ਼ਿਆਦਾ ਹੋਣ ਕਾਰਨ ਸੁਧੀਰ ਸ਼ਰਮਾ ਕੋਈ ਭਾਰਾ ਕੰਮ ਵੀ ਨਹੀਂ ਕਰ ਸਕਦੇ ਸਨ। ਪਰ ਇੱਕ ਚੀਜ਼ ਸੀ ਜਿਸ ਵਿੱਚ ਦੋਵੇਂ ਪਤੀ ਪਤਨੀ ਮਾਹਿਰ ਸਨ, ਉਹ ਹੈ ਲਜ਼ੀਜ਼ ਖਾਣਾ ਬਣਾਉਣ ਤੇ ਪ੍ਰਾਹੁਣਾਚਾਰੀ। ਇਸ ਤੋਂ ਹੀ ਦੋਵਾਂ ਨੂੰ "ਕਲਾਊਡ ਕਿਚਨ" ਦਾ ਆਈਡੀਆ ਆਇਆ।

ਆਓ ਤੁਹਾਨੂੰ ਦੱਸੀਏ ਕਿ ਇਸ ਬਜ਼ੁਰਗ ਜੋੜੇ ਵੱਲੋਂ ਬਣਾਇਆ "ਕਲਾਊਡ ਕਿਚਨ" ਕੀ ਹੈ ਤੇ ਇਹ ਕਿਵੇਂ ਕੰਮ ਕਰਦਾ ਹੈ। ਕਲਾਊਡ ਕਿਚਨ ਦਾ ਕਾਂਸੈਪਟ ਭਾਰਤ ਵਿੱਚ ਕਾਫੀ ਨਵਾਂ ਹੈ ਤੇ ਹੌਲੀ ਹੌਲੀ ਵੱਧ ਰਿਹਾ ਹੈ। ਇਹ ਇੱਕ ਰਸੋਈ ਹੈ ਜੋ ਸਿਰਫ ਔਨਲਾਈਨ/ਆਫਲਾਈਨ/ਟੈਲੀਫੋਨ ਆਰਡਰਿੰਗ ਸਿਸਟਮ ਰਾਹੀਂ ਆਉਣ ਵਾਲੇ ਆਰਡਰ ਲੈਂਦੀ ਹੈ। ਇਹ ਇੱਕ ਬੇਸ ਕਿਚਨ ਹੈ ਜਿਸ ਵਿੱਚ ਜਾ ਕੇ ਖਾਣਾ ਖਾਣ ਦੀ ਕੋਈ ਸਹੂਲਤ ਨਹੀਂ ਹੈ। ਬੈਠਣ ਅਤੇ ਖਾਣਾ ਖਾਣ ਦੀ ਕੋਈ ਸਹੂਲਤ ਨਹੀਂ ਹੈ। ਇਹ ਭੋਜਨ ਦਾ ਆਰਡਰ ਲੈਂਦਾ ਹੈ ਅਤੇ ਇਸਨੂੰ ਤੁਹਾਡੇ ਤੱਕ ਪਹੁੰਚਾਉਂਦਾ ਹੈ। ਇਸ ਕਲਾਊਡ ਕਿਚਨ ਵਿੱਚ ਫਾਸਟ ਫੂਡ/ਕੌਂਟੀਨੈਂਟਲ ਫੂਡ ਵੈਰਾਇਟੀ ਮਿਲਦੀ ਹੈ।

ਇਸ ਕਿਚਨ ਨੂੰ ਕਾਮਯਾਬ ਬਣਾਉਣ ਲਈ ਸੁਧੀਰ ਸ਼ਰਮਾ ਨੇ ਫਾਸਟ ਫੂਡ ਕੰਪਨੀਆਂ ਪਾਵ ਮੈਨ, ਹੀਰੋ ਸੈਂਡਵਿਚ ਅਤੇ ਵੌਟ ਏ ਸੈਂਡਵਿਚ ਨਾਲ ਟਾਈਅਪ ਕੀਤਾ। ਇਨ੍ਹਾਂ ਤਿੰਨਾਂ ਕੰਪਨੀਆਂ ਕੋਲ 200 ਤੋਂ ਵੱਧ ਸ਼ਾਕਾਹਾਰੀ ਅਤੇ ਮਾਸਾਹਾਰੀ ਫਾਸਟ ਫੂਡ ਅਤੇ ਕੌਂਟੀਨੈਂਟਲ ਫੂਡ ਆਈਟਮਾਂ ਹਨ, ਜੋ ਸੁਧੀਰ ਸ਼ਰਮਾ ਤੇ ਉਨ੍ਹਾਂ ਦੀ ਪਤਨੀ ਵੱਲੋਂ ਤਿਆਰ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਵਿੱਚ ਰੈਪ, ਬਰਗਰ, ਸੈਂਡਵਿਚ, ਕਟਲੇਟ, ਟਿੱਕਾ, ਨਗੇਟਸ, ਫ੍ਰੈਂਚ ਫਰਾਈਜ਼, ਸਲਾਦ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ।

ਜਦੋਂ ਇਨ੍ਹਾਂ ਨੂੰ ਆਨਲਾਈਨ ਆਰਡਰ ਮਿਲਦਾ ਹੈ ਤਾਂ ਇਹ ਬਜ਼ੁਰਗ ਜੋੜਾ ਫੌਰਨ ਕੰਮ ਉੱਤੇ ਲੱਗ ਜਾਂਦਾ ਹੈ। ਇਨ੍ਹਾਂ ਦਾ ਖਾਣਾ ਬਣਾਉਣ ਦਾ ਤਰੀਕਾ ਹਾਈ-ਟੈਕ ਹੈ। ਖੇਣੇ ਲੀ ਫ੍ਰੀਜ਼ ਤੋਂ ਇਲਾਵਾ ਫਰੀਜ਼ਰ, ਫਰਾਈ ਅਤੇ ਗਰਿੱਲ ਮਸ਼ੀਨਾਂ ਉੱਚ ਕੁਆਲਿਟੀ ਦੇ ਉਪਕਰਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਦੋਵੇਂ ਮਿਲ ਕੇ ਮਿਹਨਤ ਕਰਦੇ ਹਨ, ਛਿੱਲਣ, ਕੱਟਣ, ਤਲ਼ਣ ਤੋਂ ਲੈ ਕੇ ਸਜਾਉਣ ਤੱਕ ਦੀ ਜ਼ਿੰਮੇਵਾਰੀ ਦੋਵਾਂ ਨੇ ਆਪਸ ਵਿੱਚ ਵੰਡੀ ਹੋਈ ਹੈ। ਇੱਕ ਮੁੰਡਾ ਪੈਕਿੰਗ ਲਈ ਰੱਖਿਆ ਹੋਇਆ ਹੈ। ਪੈਕਿੰਗ ਤੋਂ ਬਾਅਦ ਡਿਲੀਵਰੀ ਵਾਲੇ ਆਉਂਦੇ ਹਨ ਤੇ ਤਿਆਰ ਆਰਡਰ ਲੈ ਜਾਂਦੇ ਹਨ।

69 ਸਾਲਾ ਸੁਧੀਰ ਸ਼ਰਮਾ ਦਾ ਕਹਿਣਾ ਹੈ ਕਿ ਆਮਦਨ ਦਾ ਕੋਈ ਸਾਧਨ ਨਹੀਂ ਸੀ, ਇਸ ਲਈ ਕੰਮ ਕਰਨਾ ਮਜਬੂਰੀ ਸੀ, ਪਰ ਚੰਗੀ ਗੱਲ ਇਹ ਹੈ ਕਿ ਇਹ ਕੰਮ ਸਾਡੇ ਮਨ ਨਾਲ ਜੁੜਿਆ ਹੋਇਆ ਹੈ, ਇਸ ਲਈ ਅਸੀਂ ਕੰਮ ਕਰਦਿਆਂ ਥਕਾਵਟ ਮਹਿਸੂਸ ਨਹੀਂ ਕਰਦੇ। ਉਨ੍ਹਾਂ ਦਾ ਕਹਿਣਾ ਹੈ ਕਿ ਕਈ ਵਾਰ ਲੋਕਾਂ ਦੇ ਪਰਸਨਲ ਆਰਡਰ ਵੀ ਆ ਜਾਂਦੇ ਹਨ, ਉਨ੍ਹਾਂ ਨੂੰ ਤਿਆਰ ਕਰਨ 'ਚ ਵੀ ਬਹੁਤ ਮਜ਼ਾ ਆਉਂਦਾ ਹੈ। ਇਹ ਕਾਂਸੈਪਟ ਨਵਾਂ ਅਤੇ ਵਿਲੱਖਣ ਹੈ, ਪਰ ਤੇਜ਼ੀ ਨਾਲ ਵਧ ਰਿਹਾ ਹੈ। ਸਾਨੂੰ ਬਜ਼ੁਰਗਾਂ ਨੂੰ ਵੀ ਪੂਰੀ ਉਮੀਦ ਹੈ ਕਿ ਸਾਡਾ ਕੰਮ ਵੀ ਸਫਲ ਹੋਵੇਗਾ। ਖਾਸ ਗੱਲ ਇਹ ਹੈ ਕਿ ਜਦੋਂ ਆਰਡਰ ਲੈਣ ਵਾਲੇ ਮੁੰਡੇ ਆਰਡਰ ਲੈਣ ਆਉਂਦੇ ਹਨ ਤਾਂ ਇਸ ਬਜ਼ੁਰਗ ਜੋੜੇ ਦਾ ਕੰਮ ਦੇਖ ਕੇ ਹੈਰਾਨ ਰਹਿ ਜਾਂਦੇ ਹਨ।

Published by:Tanya Chaudhary
First published:

Tags: Couple, Food, Lifestyle, Startup ideas