Home /News /lifestyle /

BYJUS Young Genius Season 2 : ਖੇਡਾਂ ਪ੍ਰਤੀ ਦੋ ਨੌਜਵਾਨ ਪੈਰਾ ਐਥਲੀਟਾਂ ਦੇ ਜਨੂੰਨ ਦੀ ਪ੍ਰੇਰਨਾਦਾਇਕ ਕਹਾਣੀ

BYJUS Young Genius Season 2 : ਖੇਡਾਂ ਪ੍ਰਤੀ ਦੋ ਨੌਜਵਾਨ ਪੈਰਾ ਐਥਲੀਟਾਂ ਦੇ ਜਨੂੰਨ ਦੀ ਪ੍ਰੇਰਨਾਦਾਇਕ ਕਹਾਣੀ

BYJUS Young Genius Season 2 : ਖੇਡਾਂ ਪ੍ਰਤੀ ਦੋ ਨੌਜਵਾਨ ਪੈਰਾ ਐਥਲੀਟਾਂ ਦੇ ਜਨੂੰਨ ਦੀ ਕਹਾਣੀ

BYJUS Young Genius Season 2 : ਖੇਡਾਂ ਪ੍ਰਤੀ ਦੋ ਨੌਜਵਾਨ ਪੈਰਾ ਐਥਲੀਟਾਂ ਦੇ ਜਨੂੰਨ ਦੀ ਕਹਾਣੀ

ਅੱਜ ਦੇ ਦੋ ਨੌਜਵਾਨ ਜੀਨੀਅਸ ਨੇ ਆਪਣੀ ਲਗਨ ਅਤੇ ਦ੍ਰਿੜ ਇਰਾਦੇ ਰਾਹੀਂ, ਨਾ ਸਿਰਫ ਆਪਣੀਆਂ ਸਰੀਰਕ ਚੁਣੌਤੀਆਂ ਨੂੰ ਪਾਰ ਕੀਤਾ ਹੈ, ਬਲਕਿ ਪ੍ਰਾਪਤੀਆਂ ਦੇ ਮਾਮਲੇ ਵਿੱਚ ਆਪਣੀ ਉਮਰ ਦੇ ਦੂਜੇ ਨੌਜਵਾਨਾਂ ਨੂੰ ਵੀ ਪਛਾੜ ਦਿੱਤਾ ਹੈ। ਸਿਮਰਨ ਸ਼ਰਮਾ ਅਤੇ ਅਬਦੁਲ ਕਾਦਿਰ ਇੰਦੋਰੀ ਦੀਆਂ ਪ੍ਰੇਰਨਾਦਾਇਕ ਕਹਾਣੀਆਂ ਇੱਥੇ ਮਿਲ ਸਕਦੀਆਂ ਹਨ।

ਹੋਰ ਪੜ੍ਹੋ ...
  • Share this:

ਆਪਣੇ ਖੇਡਾਂ ਦੇ ਜਨੂੰਨ ਤੋਂ ਪ੍ਰੇਰਿਤ ਇਹ ਦੋ ਨੌਜਵਾਨ ਪੈਰਾ ਐਥਲੀਟ BYJUS Young Genius ਦੇ ਸੀਜ਼ਨ 2 ਵਿੱਚ ਇੱਕ ਪ੍ਰੇਰਨਾਦਾਇਕ ਨਵਾਂ ਐਪੀਸੋਡ ਲਿਆਉਣ ਲਈ ਤਿਆਰ ਹਨ। ਉਹ ਕਹਿੰਦਾ ਹੈ ਕਿ ਇੱਕ ਖਿਡਾਰੀ ਨੂੰ ਆਪਣੇ ਟੀਚੇ ਤੱਕ ਪਹੁੰਚਣ ਤੋਂ ਪਹਿਲਾਂ ਆਪਣੇ ਹਰੇਕ ਅਹਿਸਾਸ ਬਾਰੇ ਪਤਾ ਹੋਣਾ ਚਾਹੀਦਾ ਹੈ। ਪਰ ਹਰ ਕੋਈ ਇਨ੍ਹਾਂ ਦੀ ਵਰਤੋਂ ਨਹੀਂ ਕਰ ਸਕਦਾ ਅਤੇ ਕਈ ਵਾਰ ਦੁਰਘਟਨਾਵਾਂ ਅਜਿਹੀਆਂ ਸਮੱਸਿਆਵਾਂ ਪੈਦਾ ਕਰ ਦਿੰਦੀਆਂ ਹਨ, ਜਿਨ੍ਹਾਂ ਦਾ ਕੋਈ ਸਮਾਧਾਨ ਨਹੀਂ ਮਿਲਦਾ।

ਦੂਜੇ ਪਾਸੇ, ਅੱਜ ਦੇ ਦੋ ਨੌਜਵਾਨ ਜੀਨੀਅਸ ਨੇ ਆਪਣੀ ਲਗਨ ਅਤੇ ਦ੍ਰਿੜ ਇਰਾਦੇ ਰਾਹੀਂ, ਨਾ ਸਿਰਫ ਆਪਣੀਆਂ ਸਰੀਰਕ ਚੁਣੌਤੀਆਂ ਨੂੰ ਪਾਰ ਕੀਤਾ ਹੈ, ਬਲਕਿ ਪ੍ਰਾਪਤੀਆਂ ਦੇ ਮਾਮਲੇ ਵਿੱਚ ਆਪਣੀ ਉਮਰ ਦੇ ਦੂਜੇ ਨੌਜਵਾਨਾਂ ਨੂੰ ਵੀ ਪਛਾੜ ਦਿੱਤਾ ਹੈ। ਸਿਮਰਨ ਸ਼ਰਮਾ ਅਤੇ ਅਬਦੁਲ ਕਾਦਿਰ ਇੰਦੋਰੀ ਦੀਆਂ ਪ੍ਰੇਰਨਾਦਾਇਕ ਕਹਾਣੀਆਂ ਇੱਥੇ ਮਿਲ ਸਕਦੀਆਂ ਹਨ।

ਸਿਮਰਨ ਸਿੰਘ ਦਾ ਬੇਮਿਸਾਲ ਜਜ਼ਬਾ  –

ਸਿਮਰਨ ਸਿੰਘ ਦੀ ਉਮਰ ਸਿਰਫ਼ 13 ਸਾਲ ਹੈ, ਉਸ ਦਾ ਧਿਆਨ ਹੁਣੇ ਤੋਂ ਹੀ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਵੱਲ ਹੈ। ਸਿਮਰਨ ਕੋਲ ਕੁਦਰਤੀ ਗੁਣ ਹੈ, ਉਸ ਨੇ ਨੌਂ ਸਾਲ ਦੀ ਉਮਰ ਤੋਂ ਨਿਸ਼ਾਨੇਬਾਜ਼ੀ ਵਿੱਚ ਆਪਣਾ ਕਰੀਅਰ ਸ਼ੁਰੂ ਕੀਤਾ, ਤੈਰਾਕੀ ਵਿੱਚ ਬ੍ਰੋਂਜ਼ ਅਤੇ ਗੋਲਡ ਮੈਡਲ ਜਿੱਤੇ, ਸ਼ਿਆਮਕ ਡਾਵਰ ਦੇ ਗਰੁੱਪ ਨਾਲ ਨੱਚ ਕੇ ਲੋਕਾਂ ਵਿੱਚ ਆਪਣੀ ਪਛਾਣ ਬਣਾਈ। ਉਹ ਪਿਆਨੋ ਅਤੇ ਗਿਟਾਰ (ukulele) ਵੀ ਵਜਾਉਂਦੀ ਹੈ।

ਉਸ ਦੀਆਂ ਪ੍ਰਾਪਤੀਆਂ ਇਹ ਭੁੱਲਣ ਲਈ ਕਾਫੀ ਹਨ ਕਿ ਜਦੋਂ ਉਹ ਸਿਰਫ਼ ਨੌਂ ਮਹੀਨਿਆਂ ਦੀ ਸੀ ਤਾਂ ਉਸਦੀ ਰੀੜ੍ਹ ਦੀ ਹੱਡੀ ਦੀ ਵੱਡੀ ਸਰਜਰੀ ਹੋਈ ਸੀ। ਸਰਜਰੀ ਤੋਂ ਬਾਅਦ, ਉਸਨੇ ਆਪਣੀ ਗਰਦਨ ਤੋਂ ਹੇਠਾਂ ਸੰਵੇਦਨਾ ਗੁਆ ਦਿੱਤੀ ਸੀ, ਪਰ ਫਿਜ਼ੀਓਥੈਰੇਪੀ, ਰੀਹਬਿਲੀਟੇਸ਼ਨ ਅਤੇ ਸਟੈਮ ਸੈੱਲ ਟ੍ਰੀਟਮੈਂਟ ਅਤੇ ਆਪਣੀ ਮਜ਼ਬੂਤ ਪ੍ਰਤੀਰੋਧਕ ਭਾਵਨਾ ਦੇ ਨਾਲ, ਉਹ ਕਮਰ ਨੂੰ ਆਮ ਹਾਲਤ ਵਿੱਚ ਲਿਆਉਣ ਵਿੱਚ ਕਾਮਯਾਬ ਰਹੀ।

ਸਕੂਲ ਕੈਂਪ ਦੇ ਦੌਰਾਨ ਗੋਲੀ ਲੱਗਣ ਤੋਂ ਬਾਅਦ ਵੀ, ਸਿਮਰਨ ਨੇ ਸਭ ਨੂੰ ਆਕਰਸ਼ਿਤ ਕਰਨਾ ਜਾਰੀ ਰੱਖਿਆ। ਉਸਨੇ ਆਪਣੀ ਪਹਿਲੀ ਰਾਸ਼ਟਰੀ ਪੈਰਾ ਸ਼ੂਟਿੰਗ ਚੈਂਪੀਅਨਸ਼ਿਪ (ਮਾਰਚ 2021) ਵਿੱਚ SH-1 ਵਰਗ ਦੇ ਤਹਿਤ 10 ਮੀਟਰ ਵਿੱਚ ਬ੍ਰੋਂਜ਼ ਮੈਡਲ ਜਿੱਤਿਆ। ਉਸਨੇ 2021 ਵਿੱਚ ਜ਼ੋਨਲ ਪੈਰਾ ਸ਼ੂਟਿੰਗ ਮੁਕਾਬਲੇ ਵਿੱਚ 1 ਗੋਲਡ ਅਤੇ 2 ਸਿਲਵਰ ਮੈਡਲ ਜਿੱਤੇ ਅਤੇ ਉਸਨੂੰ ਪੇਰੂ (ਜੂਨ 2021) ਵਿੱਚ ਵਿਸ਼ਵ ਨਿਸ਼ਾਨੇਬਾਜ਼ੀ ਪੈਰਾ ਸਪੋਰਟ ਵਿਸ਼ਵ ਕੱਪ ਅਤੇ ਸਰਬੀਆ (ਜੁਲਾਈ 2021) ਵਿੱਚ WSPS ਵਿਸ਼ਵ ਕੱਪ ਵਿੱਚ ਭਾਗ ਲੈਣ ਲਈ ਵੀ ਚੁਣਿਆ ਗਿਆ ਸੀ। ਹਾਲਾਂਕਿ, ਉਹ ਵਿੱਤੀ ਸਮੱਸਿਆਵਾਂ ਅਤੇ ਕੋਵਿਡ-19 ਕਰਕੇ ਪੈਦਾ ਹੋਈ ਅਨਿਸ਼ਚਿਤਤਾ ਦੇ ਕਾਰਨ, ਹਿੱਸਾ ਲੈਣ ਵਿੱਚ ਅਸਮਰੱਥ ਰਹੀ।

ਫਿਰ ਵੀ, ਉਸਦੇ ਪ੍ਰਸ਼ੰਸਕਾਂ ਦੀ ਗਿਣਦੀ ਵਿੱਚ ਪੇਸ਼ੇਵਰ ਨਿਸ਼ਾਨੇਬਾਜ਼ ਅੰਜਲੀ ਭਾਗਵਤ ਦਾ ਨਾਮ ਵੀ ਆਉਂਦਾ ਹੈ, ਜਿਸ ਨੇ ਕਿਹਾ ਕਿ ਉਹ ਸਿਮਰਨ ਦੀ ਐਨਰਜੀ ਅਤੇ ਅੱਗੇ ਵਧਣ ਦੇ ਤਰੀਕੇ ਤੋਂ ਪ੍ਰੇਰਨਾ ਲੈਂਦੀ ਹੈ। ਸਿਰਫ਼ ਭਾਗਵਤ ਹੀ ਨਹੀਂ, ਜਿਊਰੀ ਮੈਂਬਰ ਪੁਲੇਲਾ ਗੋਪੀਚੰਦ ਵੀ ਸਿਮਰਨ ਦੀਆਂ ਪ੍ਰਾਪਤੀਆਂ ਦੇ ਇੱਕ ਵੱਡੇ ਪ੍ਰਸ਼ੰਸਕ ਹਨ ਅਤੇ ਉਨ੍ਹਾਂ ਨੂੰ ਉਸਦੇ ਅਗਲੇ ਟੀਚੇ ਤੋਂ ਵੀ ਬਹੁਤ ਉਮੀਦਾਂ ਹਨ, ਜੋ ਹੈ – 2024 ਵਿੱਚ ਪੈਰਿਸ ਪੈਰਾਲੰਪਿਕਸ ਵਿੱਚ ਭਾਰਤ ਲਈ ਗੋਲਡ ਮੈਡਲ ਜਿੱਤਣਾ।

ਅਬਦੁਲ ਕਾਦਿਰ ਇੰਦੋਰੀ ਨੇ ਤੈਰਾਕੀ ਨੂੰ ਇੱਕ ਨਵੀਂ ਪਰਿਭਾਸ਼ਾ ਦਿੱਤੀ ਹੈ

ਰਤਲਾਮ ਵਿਖੇ ਰਹਿਣ ਵਾਲੇ 14 ਸਾਲ ਦੇ ਅਬਦੁਲ ਇੰਦੋਰੀ ਨੇ 2014 ਵਿੱਚ ਬਿਜਲੀ ਦੇ ਝਟਕੇ ਕਰਕੇ ਹੋਏ ਇੱਕ ਹਾਦਸੇ ਵਿੱਚ, ਆਪਣੇ ਦੋਵੇਂ ਹੱਥ ਗੁਆ ਦਿੱਤੇ ਸਨ। ਇੱਕ ਸਾਲ ਬਾਅਦ, ਉਸਨੇ ਤੈਰਾਕੀ ਸਿੱਖਣ ਲਈ ਸਖਤ ਮਿਹਨਤ ਕੀਤੀ ਅਤੇ ਤਿੰਨ ਮਹੀਨਿਆਂ ਦੇ ਅੰਦਰ, 2015 ਵਿੱਚ ਬੇਲਗਾਮ ਵਿਖੇ ਆਯੋਜਿਤ ਆਪਣੀ ਪਹਿਲੀ ਰਾਸ਼ਟਰੀ ਪੈਰਾ ਤੈਰਾਕੀ ਚੈਂਪੀਅਨਸ਼ਿਪ ਵਿੱਚ ਗੋਲਡ ਅਤੇ ਸਿਲਵਰ ਮੈਡਲ ਜਿੱਤੇ।

ਉਦੋਂ ਤੋਂ, ਉਹ 2016 ਅਤੇ 2017 ਵਿੱਚ ਰਾਸ਼ਟਰੀ ਪੈਰਾ ਤੈਰਾਕੀ ਚੈਂਪੀਅਨਸ਼ਿਪ ਵਿੱਚ 2 ਗੋਲਡ ਅਤੇ 1 ਸਿਲਵਰ ਮੈਡਲ ਜਿੱਤ ਚੁੱਕਿਆ ਹੈ। ਪਿਛਲੇ ਸਾਲ, ਉਸਨੇ ਬੰਗਲੌਰ ਵਿਖੇ ਆਯੋਜਿਤ ਰਾਸ਼ਟਰੀ ਪੈਰਾ ਤੈਰਾਕੀ ਚੈਂਪੀਅਨਸ਼ਿਪ ਵਿੱਚ, ਤੈਰਾਕੀ ਦੇ ਤਿੰਨੋਂ ਸਟਾਈਲਾਂ ਵਿੱਚ 3 ਗੋਲਡ ਮੈਡਲ ਜਿੱਤੇ, ਜਿਸ ਵਿੱਚ ਉਹ ਮਾਹਰ ਹੈ।


ਅਬਦੁਲ ਦੇ ਕੁਝ ਸ਼ਰਾਰਤੀ ਪਲਾਂ ਨੂੰ ਵੀ ਐਪੀਸੋਡ ਵਿੱਚ ਖੁੱਲ੍ਹ ਕੇ ਪ੍ਰਦਰਸ਼ਿਤ ਕੀਤਾ ਗਿਆ ਹੈ, ਜਿਸ ਵਿੱਚ ਉਸਦੀਆਂ ਆਂਟੀਆਂ ਅਤੇ ਭੈਣ ਨੇ ਉਸ ਦੀਆਂ ਕਈ ਸ਼ਰਾਰਤੀ ਹਰਕਤਾਂ ਦਾ ਖੁਲਾਸਾ ਕੀਤਾ, ਜੋ ਸ਼ਾਇਦ ਐਪੀਸੋਡ ਦਾ ਸਭ ਤੋਂ ਸ਼ਾਨਦਾਰ ਹਿੱਸਾ ਹੈ। ਆਉਣ ਵਾਲੇ ਸਮੇਂ ਵਿੱਚ ਭਾਰਤ ਲਈ ਪੈਰਾ ਓਲੰਪਿਕ ਵਿੱਚ ਗੋਲਡ ਮੈਡਲ ਜਿੱਤਣ ਦੇ ਆਪਣੇ ਟੀਚੇ ਬਾਰੇ ਦੱਸ ਕੇ, ਉਸ ਨੇ ਜਿਊਰੀ ਮੈਂਬਰ ਗੋਪੀਚੰਦ ਦੇ ਨਾਲ-ਨਾਲ ਦਰਸ਼ਕਾਂ ਦਾ ਵੀ ਦਿਲ ਜਿੱਤ ਲਿਆ।

ਭਾਵੇਂ ਕਿ ਨੌਜਵਾਨ ਜੀਨੀਅਸ ਨੂੰ ਉਨ੍ਹਾਂ ਦਾ ਹੁਨਰ ਪ੍ਰਦਰਸ਼ਿਤ ਕਰਦਿਆਂ ਦੇਖਣਾ, ਹਮੇਸ਼ਾਂ ਹੀ ਆਨੰਦਮਈ ਲੱਗਦਾ ਹੈ, ਪਰ ਕ੍ਰਮਵਾਰ ਨਿਸ਼ਾਨੇਬਾਜ਼ੀ ਅਤੇ ਤੈਰਾਕੀ ਵਿੱਚ ਉੱਤਮਤਾ ਹਾਸਲ ਕਰ ਚੁੱਕੇ ਸਿਮਰਨ ਅਤੇ ਅਬਦੁਲ ਵਰਗੇ ਬੇਮਿਸਾਲ ਹੁਨਰਬਾਜ਼ਾਂ ਨੂੰ ਦੇਖਣਾ, ਇੱਕ ਵੱਖਰਾ ਹੀ ਅਹਿਸਾਸ ਦਿੰਦਾ ਹੈ। ਇਹ ਸਾਨੂੰ ਆਪਣੀ ਖਾਸੀਅਤ 'ਤੇ ਵਿਚਾਰ ਕਰਨ ਅਤੇ ਆਪਣੇ ਪੂਰੇ ਦਮ ਨਾਲ ਕੁਝ ਕਰਨ ਲਈ ਵੀ ਪ੍ਰੇਰਿਤ ਕਰਦਾ ਹੈ।

BYJUS Young Genius ਦੇ ਅੱਜ ਦੇ ਐਪੀਸੋਡ ਵਿੱਚ ਪ੍ਰਦਰਸ਼ਿਤ ਸਫਲਤਾ ਵੱਲ ਅੱਗੇ ਵਧਦੇ ਹੋਏ ਕਾਮਯਾਬ ਬਣਨ ਦਾ ਅਟੁੱਟ ਜਜ਼ਬਾ, ਪੂਰੀ ਵੀਡੀਓ ਦੇਖਣ ਦਾ ਸਭ ਤੋਂ ਵੱਡਾ ਕਾਰਨ ਹੈ। ਇਹ ਉਦੋਂ ਤੱਕ ਲਈ ਹੈ ਜਦੋਂ ਤੱਕ ਅਸੀਂ #BYJUSYoungGeniusSeason2 'ਤੇ ਅਗਲੇ ਹਫਤੇ ਦੇ ਐਪੀਸੋਡ ਦੇ ਨਾਲ, ਤੁਹਾਨੂੰ ਅਜਿਹੇ ਹੋਰ ਬੇਮਿਸਾਲ ਨੌਜਵਾਨ ਹੁਨਰਬਾਜ਼ਾਂ ਬਾਰੇ ਦੱਸਣ ਲਈ ਵਾਪਸ ਨਹੀਂ ਆਉਂਦੇ। #ByjusYoungGenius2: https://www.news18.com/younggenius/
 

Published by:Ashish Sharma
First published:

Tags: BYJU's, Byjus-young-genius