Instagram 'ਤੇ ਰੀਲਜ਼ ਬਣਾਉਣ ਦਾ ਟਰੈਂਡ ਵਧਦਾ ਜਾ ਰਿਹਾ ਹੈ ਜਿਸ ਨੂੰ ਦੇਖਦਿਆਂ ਯੂਜ਼ਰਜ਼ ਲਈ ਇੰਸਟਾਗ੍ਰਾਮ ਨੇ ਸਾਰੇ ਖਾਤਿਆਂ ਲਈ ਸਟੋਰੀਜ਼ ਦੇ ਲਿੰਕ ਜੋੜਨ ਲਈ ਫੀਚਰ ਪੇਸ਼ ਕੀਤਾ ਹੈ। ਕਿਸੇ ਸਟੋਰੀ ਵਿੱਚ ਲਿੰਕ ਜੋੜਨ ਲਈ ਉਪਭੋਗਤਾਵਾਂ ਕੋਲ ਕੋਈ ਵੀ ਅਕਾਊਂਟ ਹੋਣਾ ਚਾਹੀਦਾ ਹੈ, ਚਾਹੇ ਉਹ ਬਿਜਨੈਸ ਪ੍ਰੋਫਾਈਲ ਹੋਵੇ ਜਾਂ ਕ੍ਰਿਏਟਰ ਪ੍ਰੋਫਾਈਲ ਹੋਵੇ। ਇਹ ਵੀ ਮਾਇਨੇ ਨਹੀਂ ਰੱਖਦਾ ਕਿ ਤੁਹਾਡੇ ਕਿੰਨੇ ਫੋਲੋਅਰਜ਼ ਹਨ। ਯਾਨੀ ਕੋਈ ਵੀ ਯੂਜ਼ਰ ਆਪਣੀ Instagram ਸਟੋਰੀਜ਼ 'ਤੇ ਲਿੰਕ ਜੋੜ ਸਕਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਿਰਫ ਉਨ੍ਹਾਂ ਯੂਜ਼ਰਸ ਨੂੰ ਸਟੋਰੀ 'ਚ ਲਿੰਕ ਪਾਉਣ ਦੀ ਇਜਾਜ਼ਤ ਦਿੱਤੀ ਗਈ ਸੀ, ਜਿਨ੍ਹਾਂ ਦੇ ਫਾਲੋਅਰਜ਼ 10 ਹਜ਼ਾਰ ਤੋਂ ਵੱਧ ਸਨ। ਸਟੋਰੀਜ਼ ਵਿੱਚ ਲਿੰਕ ਪਾਉਣਾ ਯੂਜ਼ਰ ਨੂੰ ਫੋਲੋਅਰਜ਼ ਵਧਾਉਣ ਵਿੱਚ ਮਦਦ ਕਰਦਾ ਹੈ। Instagram 'ਤੇ ਕਿੰਨੇ ਫੋਲੋਅਰਜ਼ ਹਨ ਅਤੇ ਉਨ੍ਹਾਂ ਨੂੰ ਕਿਵੇਂ ਵਧਾਉਣਾ ਹੈ, ਇਹ ਹਰ ਕੋਈ ਜਾਣਨਾ ਚਾਹੁੰਦਾ ਹੈ ਤੇ ਅਪਣਾਉਣਾ ਚਾਹੁੰਦਾ ਹੈ। ਅਜਿਹੀ ਸਥਿਤੀ ਵਿੱਚ, ਸਟੋਰੀ ਵਿੱਚ ਇੱਕ ਲਿੰਕ ਲਗਾਉਣ ਨਾਲ ਵੀ ਫੋਲੋਅਰਜ਼ ਵਧਾਉਣ ਵਿੱਚ ਆਸਾਨੀ ਹੁੰਦੀ ਹੈ। ਆਓ ਜਾਣਦੇ ਹਾਂ ਕਿ ਤੁਸੀਂ ਆਪਣੀ ਸਟੋਰੀ ਵਿੱਚ ਇੱਕ ਲਿੰਕ ਕਿਵੇਂ ਪਾ ਸਕਦੇ ਹੋ।
1. ਇਸ ਦੇ ਲਈ ਸਭ ਤੋਂ ਪਹਿਲਾਂ Instagram ਐਪ ਨੂੰ ਓਪਨ ਕਰੋ।
2. ਇਸ ਤੋਂ ਬਾਅਦ ਖੱਬੇ ਪਾਸੇ ਦਿੱਤੇ + ਆਈਕਨ 'ਤੇ ਕਲਿੱਕ ਕਰੋ।
3. ਇੱਥੇ ਤੁਹਾਨੂੰ ਕਈ ਤਰ੍ਹਾਂ ਦੇ ਵਿਕਲਪ ਮਿਲਣਗੇ, ਉਨ੍ਹਾਂ ਵਿੱਚੋਂ ਫੋਟੋ ਨੂੰ ਦੁਬਾਰਾ ਕਲਿੱਕ ਕਰੋ। ਜੇ ਤੁਸੀਂ ਚਾਹੋ, ਤਾਂ ਤੁਸੀਂ ਗੈਲਰੀ ਤੋਂ ਕੋਈ ਫੋਟੋ ਵੀ ਲੈ ਸਕਦੇ ਹੋ।
4. ਇਸ ਤੋਂ ਬਾਅਦ ਤੁਹਾਨੂੰ ਸਕ੍ਰੀਨ 'ਤੇ ਕਈ ਆਪਸ਼ਨ ਨਜ਼ਰ ਆਉਣਗੇ। ਇਸ ਤੋਂ ਦੂਜੇ ਨੰਬਰ ਵਾਲੇ ਸਟਿੱਕਰ ਆਈਕਨ 'ਤੇ ਕਲਿੱਕ ਕਰੋ।
5. ਹੁਣ ਤੁਹਾਨੂੰ ਕਈ ਹੋਰ ਵਿਕਲਪ ਮਿਲਣਗੇ, ਜਿਸ ਵਿੱਚ ਲੋਕੇਸ਼ਨ, GIF, ਸਟਿੱਕਰ ਵੀ ਮੌਜੂਦ ਹੋਣਗੇ।
6. ਉਹਨਾਂ ਵਿੱਚੋਂ ਲਿੰਕ ਵਿਕਲਪ 'ਤੇ ਕਲਿੱਕ ਕਰੋ।
8. ਹੁਣ ਤੁਹਾਡੀ ਸਕ੍ਰੀਨ 'ਤੇ ਇੱਕ ਬਾਕਸ ਦਿਖਾਈ ਦੇਵੇਗਾ, ਜਿਵੇਂ ਤੁਸੀਂ ਕਿਸੇ ਨੂੰ Gif, ਜਾਂ Mention ਕਰਦੇ ਹੋ। ਉਹ ਲਿੰਕ ਦਰਜ ਕਰੋ ਜੋ ਤੁਸੀਂ ਜੋੜਨਾ ਚਾਹੁੰਦੇ ਹੋ। (ਜੇ ਤੁਸੀਂ ਚਾਹੋ, ਤੁਸੀਂ ਟੈਕਸਟ ਦਾ ਰੰਗ ਵੀ ਬਦਲ ਸਕਦੇ ਹੋ।)
9. ਫਿਰ Done 'ਤੇ ਕਲਿੱਕ ਕਰੋ, ਜਿਸ ਤੋਂ ਬਾਅਦ ਸਟੋਰੀ ਦਾ ਲਿੰਕ ਜੁੜ ਜਾਵੇਗਾ।
ਰੀਲਜ਼ ਲਈ ਵੀ ਨਵਾਂ ਫੀਚਰ
ਨਵੀਨਤਮ ਅਪਡੇਟ ਵਿੱਚ, Instagram ਨੇ ਆਪਣੇ ਰੀਲਜ਼ ਵੀਡੀਓਜ਼ ਲਈ ਇੱਕ ਨਵਾਂ ਫੀਚਰ ਜਾਰੀ ਕੀਤਾ ਹੈ। ਇਸ ਦੇ ਜ਼ਰੀਏ ਯੂਜ਼ਰਸ ਹੁਣ ਆਪਣੇ Instagram ਅਕਾਊਂਟ 'ਤੇ ਇਕ ਮਿੰਟ ਦੀ ਵੀਡੀਓ ਸ਼ੇਅਰ ਕਰ ਸਕਦੇ ਹਨ। Instagram ਨੇ 1 ਮਿੰਟ ਮਿਊਜ਼ਿਕ ਨਾਂ ਦਾ ਨਵਾਂ ਫੀਚਰ ਲਾਂਚ ਕੀਤਾ ਹੈ। ਇਹ ਨਵਾਂ ਫੀਚਰ ਯੂਜ਼ਰ ਨੂੰ ਪਲੇਟਫਾਰਮ 'ਤੇ 1 ਮਿੰਟ ਦੀ ਪੂਰੀ ਵੀਡੀਓ ਸ਼ੇਅਰ ਕਰਨ ਦੀ ਇਜਾਜ਼ਤ ਦੇਵੇਗਾ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Instagram, Instagram Reels