Home /News /lifestyle /

ਡਾਈਟਿੰਗ ਦੀ ਥਾਂ ਸਿਹਤਮੰਦ ਅਤੇ ਆਸਾਨੀ ਨਾਲ ਉਪਲਬਧ ਭੋਜਨ ਖਾ ਕੇ ਵੀ ਰਿਹਾ ਜਾ ਸਕਦਾ ਹੈ ਤੰਦਰੁਸਤ

ਡਾਈਟਿੰਗ ਦੀ ਥਾਂ ਸਿਹਤਮੰਦ ਅਤੇ ਆਸਾਨੀ ਨਾਲ ਉਪਲਬਧ ਭੋਜਨ ਖਾ ਕੇ ਵੀ ਰਿਹਾ ਜਾ ਸਕਦਾ ਹੈ ਤੰਦਰੁਸਤ

ਜਾਣੋ ਖਾਣੇ 'ਚ ਕੀ ਕੁਝ ਸ਼ਾਮਲ ਕਰ ਕੇ ਰਹਿ ਸਕਦੇ ਹੋ ਤੰਦਰੁਸਤ ?

ਜਾਣੋ ਖਾਣੇ 'ਚ ਕੀ ਕੁਝ ਸ਼ਾਮਲ ਕਰ ਕੇ ਰਹਿ ਸਕਦੇ ਹੋ ਤੰਦਰੁਸਤ ?

ਇੱਕ ਸਿਹਤਮੰਦ ਸਰੀਰ ਦੀ ਪਛਾਣ ਉਸ ਦੇ ਮੋਟੇ ਜਾਂ ਪਤਲੇ ਹੋਣ ਉੱਤੇ ਨਹੀਂ ਹੁੰਦੀ ਹੈ। ਸਿਹਤਮੰਦ ਸਰੀਰ ਉਹ ਹੈ ਜੋ ਰੋਗ ਮੁਕਤ ਅਤੇ ਫਿੱਟ ਅਤੇ ਤਣਾਅ ਮੁਕਤ ਹੈ। ਆਮ ਤੌਰ 'ਤੇ ਜ਼ਿਆਦਾ ਭਾਰ ਹੋਣ ਕਾਰਨ ਸਾਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਕਈ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ, ਇਸ ਲਈ ਸਾਨੂੰ ਲੰਬੇ ਸਮੇਂ ਤੱਕ ਸਿਹਤਮੰਦ ਰਹਿਣ ਲਈ ਇੱਕ ਸਿਹਤਮੰਦ ਡਾਈਟ ਦਾ ਪੈਟਰਨ ਫਾਲੋ ਕਰਨਾ ਚਾਹੀਦਾ ਹੈ।

ਹੋਰ ਪੜ੍ਹੋ ...
  • Share this:

ਸਾਡੇ ਸਰੀਰ ਦੇ ਬਿਹਤਰ ਵਿਕਾਸ, ਇਮਿਊਨ ਸਿਸਟਮ ਦੇ ਮਜ਼ਬੂਤ ਹੋਣ ਤੇ ਸਰੀਰ ਦੇ ਸਾਰੇ ਅੰਗਾਂ ਦਾ ਸਹੀ ਤਰੀਕੇ ਨਾਲ ਕੰਮ ਕਰਨਾ ਸਾਡੀ ਡਾਈਟ ਤੇ ਸਾਡੇ ਵੱਲੋਂ ਖਾਏ ਜਾਣ ਵਾਲੇ ਭੋਜਨ ਉੱਤੇ ਨਿਰਭਰ ਕਰਦਾ ਹੈ। ਇੱਕ ਸਿਹਤਮੰਦ ਸਰੀਰ ਦੀ ਪਛਾਣ ਉਸ ਦੇ ਮੋਟੇ ਜਾਂ ਪਤਲੇ ਹੋਣ ਉੱਤੇ ਨਹੀਂ ਹੁੰਦੀ ਹੈ। ਸਿਹਤਮੰਦ ਸਰੀਰ ਉਹ ਹੈ ਜੋ ਰੋਗ ਮੁਕਤ ਅਤੇ ਫਿੱਟ ਅਤੇ ਤਣਾਅ ਮੁਕਤ ਹੈ। ਆਮ ਤੌਰ 'ਤੇ ਜ਼ਿਆਦਾ ਭਾਰ ਹੋਣ ਕਾਰਨ ਸਾਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਕਈ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ, ਇਸ ਲਈ ਸਾਨੂੰ ਲੰਬੇ ਸਮੇਂ ਤੱਕ ਸਿਹਤਮੰਦ ਰਹਿਣ ਲਈ ਇੱਕ ਸਿਹਤਮੰਦ ਡਾਈਟ ਦਾ ਪੈਟਰਨ ਫਾਲੋ ਕਰਨਾ ਚਾਹੀਦਾ ਹੈ।

ਡਾਈਟਿੰਗ ਨੂੰ ਲੈ ਕੇ ਲੋਕਾਂ ਵਿੱਚ ਕਈ ਤਰ੍ਹਾਂ ਦੀਆਂ ਗਲਤਫਹਿਮੀਆਂ ਹਨ। ਕੁੱਝ ਲੋਕਾਂ ਨੂੰ ਲਗਦਾ ਹੈ ਤਿ ਥੋੜੇ ਸਮੇਂ ਲਈ ਡਾਈਟਿੰਗ ਕਰ ਕੇ ਤੁਸੀਂ ਪਤਲੇ ਹੋ ਸਕਦੇ ਹੋ। ਬਹੁਤ ਜ਼ਿਆਗਾ ਪਤਲਾ ਹੋਣਾ ਤੇ ਓਵਰ ਵੇਟ ਹੋਣਾ ਦੋਵਾਂ ਕੰਡੀਸ਼ਨਾਂ ਵਿੱਚ ਇੱਕ ਸਿਹਤਮੰਦ ਖੁਰਾਕ ਤੁਹਾਡੀ ਮਦਦ ਕਰ ਸਕਦੀ ਹੈ। ਹੁਣ ਡਾਈਟਿੰਗ ਦਾ ਮਤਲਬ ਇਹ ਨਹੀਂ ਹੈ ਕਿ ਭਾਰ ਘਟਾਉਣ ਲਈ ਤੁਸੀਂ ਆਪਣੀ ਨੀਂਦ ਖਰਾਬ ਕਰੋ, ਭੁੱਖੇ ਰਹੋ ਬਲਕਿ ਡਾਈਟਿੰਗ ਦਾ ਟੀਚਾ ਚੰਗੀ ਸਿਹਤ ਪ੍ਰਾਪਤ ਕਰਨਾ ਹੋਣਾ ਚਾਹੀਦਾ ਹੈ। ਇੱਕ ਚੰਗੀ ਸਿਹਤ ਲਈ ਆਪਣੀ ਜੀਵਨਸ਼ੈਲੀ ਵਿੱਚ ਕੁੱਝ ਸੋਧਾਂ ਕਰ ਕੇ ਤੁਸੀਂ ਇੱਕ ਬਿਹਤਰ ਦਿਖ ਪ੍ਰਾਪਤ ਕਰ ਸਕਦੇ ਹੋ, ਇਸ ਲਈ ਹੇਠ ਲਿਖੇ ਕੁੱਝ ਟਿਪਸ ਤੁਹਾਡੇ ਕੰਮ ਆਉਣਗੇ।

1) ਸਮੇਂ ਸਿਰ ਖਾਣਾ ਖਾਣਾ ਦੀ ਆਦਤ ਪਾਓ।

2) ਖਾਣੇ ਵਿੱਚ ਕਾਰਬੋਹਾਈਡਰੇਟ, ਪ੍ਰੋਟੀਨ, ਸਲਾਦ ਸਬਜ਼ੀਆਂ ਨੂੰ ਜ਼ਰੂਰ ਸ਼ਾਮਲ ਕਰੋ।

3) ਪੂਰੇ ਦਿਨ ਵਿੱਚ ਪਰਿਆਪਤ ਮਾਤਰਾ ਵਿੱਚ ਪਾਣੀ ਪੀਓ।

4) ਵਧੇਰੇ ਫਲਾਂ ਅਤੇ ਸਬਜ਼ੀਆਂ ਦੇ ਨਾਲ ਸਿਹਤਮੰਦ ਭੋਜਨ ਨੂੰ ਡਾਈਟ 'ਚ ਸ਼ਾਮਲ ਕਰੋ

5) ਖਾਣੇ ਤੇ ਸਨੈਕਸ ਆਦਿ ਦਾ ਇੱਕ ਪੱਕਾ ਟਾਈਮ ਟੇਬਲ ਸੈੱਟ ਕਰੋ।

6) ਕਦੇ ਵੀ ਭੁੱਖੇ ਨਾ ਰਹੋ, ਇਸ ਕਾਰਨ ਤੁਸੀਂ ਜ਼ਰੂਰਤ ਤੋਂ ਜ਼ਿਆਦਾ ਖਾਣਾ ਸ਼ੁਰੂ ਕਰ ਦਿੰਦੇ ਹੋ।

7) ਫਾਈਬਰ ਭਾਰ ਘਟਾਉਣ ਲਈ ਬਹੁਤ ਵਧੀਆ ਹੈ।

8) ਸੰਤੁਲਿਤ, ਇਕਸਾਰ ਅਤੇ ਟਿਕਾਊ ਖੁਰਾਕ ਤੁਹਾਡੇ ਭਾਰ ਘਟਾਉਣ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਭ ਤੋਂ ਜ਼ਰੂਰੀ ਨਿਯਮ ਹੈ। ਥੋੜੇ ਸਮੇਂ ਲਈ ਡਾਈਟਿੰਗ ਸ਼ੁਰੂ ਕਰਨਾ ਤੇ ਫਿਰ ਛੱਡ ਦੇਣਾ ਤੁਹਾਡੀ ਸਿਹਤ ਲਈ ਬਿਲਕੁਲ ਵੀ ਚੰਗਾ ਨਹੀਂ ਹੈ, ਇਸ ਕਾਰਨ ਸਕਿਨ ਬੇਜਾਨ ਹੋ ਸਕਦੀ ਹੈ ਤੇ ਵਾਲ ਵੀ ਝੜਨੇ ਸ਼ੁਰੂ ਹੋ ਸਕਦੇ ਹਨ।

9) ਕਾਰਬੋਹਾਈਡਰੇਟ ਨੂੰ ਲੈ ਕੇ ਲੋਕਾਂ ਵਿੱਚ ਕਈ ਮਿੱਥ ਮਸ਼ਹੂਰ ਹਨ, ਅੱਜਕਲ ਹਰ ਕੋਈ ਕਾਰਬੋਹਾਈਡਰੇਟ ਤੋਂ ਪਰਹੇਜ਼ ਕਰ ਰਿਹਾ ਹੈ। ਕਾਰਬੋਹਾਈਡਰੇਟ ਨੂੰ ਹਮੇਸ਼ਾ ਇਹ ਜਾਣੇ ਬਿਨਾਂ ਗੈਰ-ਸਿਹਤਮੰਦ ਮੰਨਿਆ ਜਾਂਦਾ ਹੈ ਕਿ ਉਹ ਸਾਡੇ ਸਰੀਰ ਲਈ ਊਰਜਾ ਦਾ ਮੁੱਖ ਸਰੋਤ ਹਨ ਅਤੇ ਜੇਕਰ ਅਸੀਂ ਕਾਰਬੋਹਾਈਡਰੇਟ ਨੂੰ ਕਾਂਪਲੈਕਸ ਰੂਪ ਵਿੱਚ ਸ਼ਾਮਲ ਕਰਦੇ ਹਾਂ ਜਿਵੇਂ ਕਿ ਸਾਬਤ ਅਨਾਜ, ਸਬਜ਼ੀਆਂ, ਭੂਰੇ ਚਾਵਲ ਨਟਸ ਓਟਸ ਫਲ ਆਦਿ, ਤਾਂ ਇਹ ਕਾਰਬੋਹਾਈਡਰੇਟ ਘੱਟ ਗਲਾਈਸੈਮਿਕ ਇੰਡੈਕਸ ਵਾਲੇ ਭੋਜਨ ਕੰਮ ਕਰਦੇ ਹਨ ਜੋ ਸ਼ੂਗਰ ਦੇ ਪੱਧਰ ਨੂੰ ਬਣਾਈ ਰੱਖਣ ਵਿੱਚ ਮਦਦ ਕਰਦੇ ਹਨ।

11) ਲੋਕਾਂ ਨੂੰ ਲਗਦਾ ਹੈ ਕਿ ਕੋਸਾ ਪਾਣੀ ਪੀਣ ਜਾਂ ਗ੍ਰੀਨ ਟੀ ਪੀਣ ਨਾਲ ਤੁਸੀਂ ਮੋਟਾਪਾ ਘਟਾ ਲਓਗੇ। ਇਹ ਵੀ ਅਧੂਰਾ ਸੱਚ ਹੈ। ਲੋਕ ਇਹ ਤਾਂ ਕਹਿ ਦਿੰਦੇ ਹਨ ਕਿ ਗ੍ਰੀਨ ਟੀ ਪੀਣ ਨਾਲ ਤੁਸੀਂ ਪਤਲੇ ਹੋ ਜਾਓਗੇ, ਪਰ ਨਹੀਂ ਦੱਸਿਆ ਜਾਂਦਾ ਕਿ ਗ੍ਰੀਨ ਟੀ ਤੇ ਗਰਮ ਪਾਣੀ ਤੁਹਾਡੇ ਲਈ ਉਦੋਂ ਤੱਕ ਫਾਇਦੇਮੰਦ ਨਹੀਂ ਹੈ, ਜਦੋਂ ਤੱਕ ਤੁਸੀਂ ਆਪਣੀ ਜੀਵਨਸ਼ੈਲੀ ਵਿੱਚ ਸਿਹਤਮੰਦ ਬਦਲਾਅ ਲਿਆ ਕੇ ਚੰਗੀ ਖੁਰਾਕ ਖਾਣਾ ਸ਼ੁਰੂ ਨਹੀਂ ਕਰ ਦਿੰਦੇ।

12) ਡਾਈਟਿੰਗ ਦਾ ਮਤਲਬ ਇਹ ਨਹੀਂ ਕਿ ਤੁਸੀਂ ਆਪਣੇ ਸਰੀਰ ਨੂੰ ਪਤਲਾ ਕਰਨਾ ਹੈ ਜਾਂ ਮੋਟਾ ਕਰਨਾ ਹੈ, ਦਰਅਸਲ ਇਸ ਦਾ ਮਕਸਦ ਸਿਰਫ ਇਹ ਹੈ ਕਿ ਤੁਸੀਂ ਕਿੰਨੇ ਸਿਹਤਮੰਦ ਮਹਿਸੂਸ ਕਰਦੇ ਹੋ, ਤੁਹਾਡਾ ਸਰੀਰ ਕਿੰਨਾ ਸਿਹਤਮੰਦ ਹੈ, ਤੁਸੀਂ ਕਿੰਨਾ ਚੰਗਾ ਮਹਿਸੂਸ ਕਰਦੇ ਹੋ। ਤੁਸੀਂ ਜੇ ਸਿਰਫ ਆਪਣੀ ਜੀਵਨਸ਼ੈਲੀ ਵਿੱਚ ਸਿਹਤਮੰਦ ਬਦਲਾਅ ਕਰਨ ਉੱਤੇ ਧਿਆਨ ਦਿਓ ਤਾਂ ਵੀ ਤੁਸੀਂ ਬਿਹਤਰ ਦਿੱਖ ਪ੍ਰਾਪਤ ਕਰ ਸਕਦੇ ਹੋ।

13) ਆਪਣੀ ਖੁਰਾਕ ਵਿੱਚ ਤਾਜ਼ੇ ਫਲ ਅਤੇ ਸਬਜ਼ੀਆਂ ਸ਼ਾਮਲ ਕਰੋ ਜੋ ਸਾਡੇ ਸਰੀਰ ਨੂੰ ਪੋਸ਼ਣ ਪ੍ਰਦਾਨ ਕਰਦੀਆਂ ਹਨ। ਫਲਾਂ ਤੇ ਸਬਜ਼ੀਆਂ ਤੋਂ ਮਿਲਣ ਵਾਲੇ ਐਂਟੀਆਕਸੀਡੈਂਟਸ ਤੇ ਹੋਰ ਤੱਤ ਕਾਰਡੀਓਵੈਸਕੁਲਰ, ਸਟ੍ਰੋਕ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਨਾਲ ਲੜਨ ਵਿੱਚ ਮਦਦ ਕਰਦੇ ਹਨ।

14) ਸੁੱਕੇ ਮੇਵੇ, ਸੀਡ, ਕਿਡਨੀ ਬੀਨਜ਼ ਮੱਛੀ ਦੇ ਰੂਪ ਵਿੱਚ ਸਿਹਤਮੰਦ ਤੇਲ ਆਪਣੀ ਡਾਈਟ ਵਿੱਚ ਸ਼ਾਮਲ ਕਰੋ ਜੋ ਓਮੇਗਾ 3 ਅਤੇ 6 ਨਾਲ ਭਰਪੂਰ ਹੋਣ।

15) ਪ੍ਰੋਟੀਨ ਜਿਵੇਂ ਆਂਡੇ ਮੱਛੀ, ਚਿਕਨ, ਦਹੀਂ, ਦਾਲ ਅਤੇ ਬੀਨਜ਼ ਨੂੰ ਆਪਣੇ ਭੋਜਨ ਵਿੱਚ ਸ਼ਾਮਲ ਕਰੋ।

Published by:Shiv Kumar
First published:

Tags: Dieting, Eating healthy, Healthy lifestyle