Home /News /lifestyle /

ਕਈ ਲੋਕਾਂ ਦੇ PF ਖਾਤੇ ਵਿੱਚ ਨਹੀਂ ਆਇਆ ਵਿਆਜ ਦਾ ਪੈਸਾ, ਵਿੱਤ ਮੰਤਰਾਲੇ ਨੇ ਦੱਸੀ ਇਸ ਦੀ ਵਜ੍ਹਾ

ਕਈ ਲੋਕਾਂ ਦੇ PF ਖਾਤੇ ਵਿੱਚ ਨਹੀਂ ਆਇਆ ਵਿਆਜ ਦਾ ਪੈਸਾ, ਵਿੱਤ ਮੰਤਰਾਲੇ ਨੇ ਦੱਸੀ ਇਸ ਦੀ ਵਜ੍ਹਾ

ਕਈਆਂ ਦੇ PF ਖਾਤੇ ਵਿੱਚ ਨਹੀਂ ਆਇਆ ਵਿਆਜ ਦਾ ਪੈਸਾ, ਵਿੱਤ ਮੰਤਰਾਲੇ ਨੇ ਦੱਸੀ ਇਸ ਦੀ ਵਜ੍ਹਾ

ਕਈਆਂ ਦੇ PF ਖਾਤੇ ਵਿੱਚ ਨਹੀਂ ਆਇਆ ਵਿਆਜ ਦਾ ਪੈਸਾ, ਵਿੱਤ ਮੰਤਰਾਲੇ ਨੇ ਦੱਸੀ ਇਸ ਦੀ ਵਜ੍ਹਾ

ਕਰਮਚਾਰੀ ਲੰਬੇ ਸਮੇਂ ਤੋਂ ਆਪਣੇ ਪੀਐੱਫ ਖਾਤੇ 'ਚ ਵਿਆਜ ਆਉਣ ਦਾ ਇੰਤਜ਼ਾਰ ਕਰ ਰਹੇ ਹਨ। ਸਰਕਾਰ ਨੇ ਕਿਹਾ ਸੀ ਕਿ ਲੋਕਾਂ ਦੇ ਪੀਐਫ ਖਾਤੇ ਵਿੱਚ ਵਿਆਜ ਜੋੜਿਆ ਜਾ ਰਿਹਾ ਹੈ ਪਰ ਇਹ ਅਜੇ ਤੱਕ ਨਹੀਂ ਹੋਇਆ ਹੈ। ਸਰਕਾਰ ਮੁਤਾਬਕ ਪਿਛਲੇ ਸਾਲ ਟੈਕਸ ਨਿਯਮਾਂ 'ਚ ਬਦਲਾਅ ਕੀਤਾ ਗਿਆ ਸੀ ਅਤੇ ਈਪੀਐੱਫਓ ਉਸ ਮੁਤਾਬਕ ਆਪਣੇ ਸਾਫਟਵੇਅਰ ਨੂੰ ਅਪਗ੍ਰੇਡ ਕਰ ਰਿਹਾ ਹੈ।

ਹੋਰ ਪੜ੍ਹੋ ...
  • Share this:

ਕਰਮਚਾਰੀ ਲੰਬੇ ਸਮੇਂ ਤੋਂ ਆਪਣੇ ਪੀਐੱਫ ਖਾਤੇ 'ਚ ਵਿਆਜ ਆਉਣ ਦਾ ਇੰਤਜ਼ਾਰ ਕਰ ਰਹੇ ਹਨ। ਸਰਕਾਰ ਨੇ ਕਿਹਾ ਸੀ ਕਿ ਲੋਕਾਂ ਦੇ ਪੀਐਫ ਖਾਤੇ ਵਿੱਚ ਵਿਆਜ ਜੋੜਿਆ ਜਾ ਰਿਹਾ ਹੈ ਪਰ ਇਹ ਅਜੇ ਤੱਕ ਨਹੀਂ ਹੋਇਆ ਹੈ। ਸਰਕਾਰ ਮੁਤਾਬਕ ਪਿਛਲੇ ਸਾਲ ਟੈਕਸ ਨਿਯਮਾਂ 'ਚ ਬਦਲਾਅ ਕੀਤਾ ਗਿਆ ਸੀ ਅਤੇ ਈਪੀਐੱਫਓ ਉਸ ਮੁਤਾਬਕ ਆਪਣੇ ਸਾਫਟਵੇਅਰ ਨੂੰ ਅਪਗ੍ਰੇਡ ਕਰ ਰਿਹਾ ਹੈ।

ਇਸ ਕਾਰਨ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐਫਓ) ਦੇ ਗਾਹਕਾਂ ਨੂੰ ਅਜੇ ਤੱਕ ਬਣਦਾ ਵਿਆਜ ਨਹੀਂ ਮਿਲਿਆ ਹੈ। ਹਾਲਾਂਕਿ ਸਰਕਾਰ ਨੇ ਕਿਹਾ ਹੈ ਕਿ ਇਸ ਨਾਲ ਲੋਕਾਂ ਦਾ ਕੋਈ ਨੁਕਸਾਨ ਨਹੀਂ ਹੋਵੇਗਾ। ਜਿਹੜੇ ਲੋਕ ਪੀਐਫ ਸੈਟਲਮੈਂਟ ਕਰ ਰਹੇ ਹਨ ਜਾਂ ਜੋ ਪੀਐਫ ਵਿੱਚੋਂ ਪੈਸੇ ਕੱਢਵਾ ਰਹੇ ਹਨ, ਉਨ੍ਹਾਂ ਨੂੰ ਵਿਆਜ ਸਮੇਤ ਪੈਸੇ ਦਿੱਤੇ ਜਾ ਰਹੇ ਹਨ।

ਵਿੱਤ ਮੰਤਰਾਲੇ ਨੇ ਇੰਫੋਸਿਸ ਦੇ ਸਾਬਕਾ ਡਾਇਰੈਕਟਰ ਟੀਵੀ ਮੋਹਨਦਾਸ ਪਾਈ ਦੇ ਇੱਕ ਟਵੀਟ ਦੇ ਜਵਾਬ ਵਿੱਚ ਇਹ ਗੱਲ ਕਹੀ ਹੈ। ਪਾਈ ਨੇ ਪੀਐਮ ਆਫਿਸ ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਮੈਨਸ਼ਨ ਕਰਦੇ ਹੋਏ ਈਪੀਐਫਓ ਨੂੰ ਇਹ ਪੁੱਛਿਆ ਸੀ ਕਿ ਉਨ੍ਹਾਂ ਨੂੰ ਖਾਤੇ ਉੱਤੇ ਮਿਲਣ ਵਾਲਾ ਵਿਆਜ ਕਿੱਥੇ ਹੈ ?। ਉਨ੍ਹਾਂ ਅੱਗੇ ਲਿਖਿਆ ਅਫਸਰਾਂ ਦੀ ਅਯੋਗਤਾ ਦੀ ਸਜ਼ਾ ਲੋਕਾਂ ਨੂੰ ਕਿਉਂ ਮਿਲ ਰਹੀ ਹੈ? ਇਸ ਦੇ ਜਵਾਬ 'ਚ ਵਿੱਤ ਮੰਤਰਾਲੇ ਨੇ ਸਪੱਸ਼ਟੀਕਰਨ ਦਿੱਤਾ ਹੈ। ਮੰਤਰਾਲੇ ਨੇ ਕਿਹਾ ਕਿ ਕਿਸੇ ਵੀ ਗਾਹਕ ਨੂੰ ਵਿਆਜ ਵਿੱਚ ਕੋਈ ਘਾਟਾ ਨਹੀਂ ਪਵੇਗਾ। ਸਾਰੇ EPF ਗਾਹਕਾਂ ਦੇ ਖਾਤੇ ਵਿੱਚ ਵਿਆਜ ਜੋੜਿਆ ਜਾ ਰਿਹਾ ਹੈ।

ਪਰ ਸਟੇਟਮੈਂਟ ਵਿੱਚ ਇਹ ਨਜ਼ਰ ਨਹੀਂ ਆ ਰਿਹਾ ਹੈ। ਅਜਿਹਾ ਇਸ ਲਈ ਹੈ ਕਿਉਂਕਿ EPFO ​​ਟੈਕਸ 'ਚ ਬਦਲਾਅ ਕਰਕੇ ਆਪਣੇ ਸਾਫਟਵੇਅਰ ਨੂੰ ਅਪਗ੍ਰੇਡ ਕਰ ਰਿਹਾ ਹੈ। ਜਿਹੜੇ ਲੋਕ ਸੈਟਲਮੈਂਟ ਕਰ ਰਹੇ ਹਨ ਜਾਂ ਜੋ ਪੈਸੇ ਕੱਢਵਾ ਰਹੇ ਹਨ, ਉਨ੍ਹਾਂ ਨੂੰ ਵਿਆਜ ਸਮੇਤ ਪੈਸੇ ਦਿੱਤੇ ਜਾ ਰਹੇ ਹਨ। ਇਸ ਵਾਰ ਸਰਕਾਰ PF 'ਤੇ 8.1 ਫੀਸਦੀ ਵਿਆਜ ਦੇ ਰਹੀ ਹੈ। ਈਪੀਐਫਓ ਦੇ ਸੈਂਟਰਲ ਬੋਰਡ ਆਫ਼ ਟਰੱਸਟੀਜ਼ ਨੇ ਮਾਰਚ ਵਿੱਚ ਇਹ ਵਿਆਜ ਦੇਣ ਦੀ ਸਿਫ਼ਾਰਸ਼ ਕੀਤੀ ਸੀ, ਜਿਸ ਨੂੰ ਸਰਕਾਰ ਨੇ ਜੂਨ ਵਿੱਚ ਮਨਜ਼ੂਰੀ ਦੇ ਦਿੱਤੀ ਸੀ।

ਇਹ ਪਿਛਲੇ 40 ਸਾਲਾਂ ਵਿੱਚ ਸਭ ਤੋਂ ਘੱਟ ਵਿਆਜ ਦਰ ਹੈ। ਇਸ ਤੋਂ ਪਹਿਲਾਂ 1977-78 'ਚ ਈਪੀਐੱਫਓ ਨੇ 8 ਫੀਸਦੀ ਵਿਆਜ ਦਿੱਤਾ ਸੀ ਅਤੇ ਉਸ ਤੋਂ ਬਾਅਦ ਇਹ 8.25 ਫੀਸਦੀ ਜਾਂ ਇਸ ਤੋਂ ਵੱਧ ਸੀ। ਵਿੱਤ ਐਕਟ 2021 ਵਿੱਚ ਇੱਕ ਨਵਾਂ ਉਪਬੰਧ ਜੋੜਿਆ ਗਿਆ ਹੈ। ਜੇਕਰ ਕੋਈ ਕਰਮਚਾਰੀ ਇੱਕ ਵਿੱਤੀ ਸਾਲ ਵਿੱਚ ਆਪਣੇ ਪ੍ਰਾਵੀਡੈਂਟ ਫੰਡ ਵਿੱਚ 2.5 ਲੱਖ ਰੁਪਏ ਤੋਂ ਵੱਧ ਦਾ ਯੋਗਦਾਨ ਪਾਉਂਦਾ ਹੈ, ਤਾਂ 2.5 ਲੱਖ ਰੁਪਏ ਤੋਂ ਵੱਧ ਜਮ੍ਹਾਂ ਵਿਆਜ ਉੱਤੇ ਈਪੀਐਫ ਵਿਆਜ ਉੱਤੇ ਟੈਕਸ ਦਾ ਭੁਗਤਾਨ ਕਰਨਾ ਹੋਵੇਗਾ। ਜੇਕਰ ਕਿਸੇ ਕਰਮਚਾਰੀ ਦੇ ਖਾਤੇ 'ਚ 10 ਲੱਖ ਰੁਪਏ ਹਨ ਤਾਂ ਉਸ ਨੂੰ 81,000 ਰੁਪਏ ਦਾ ਵਿਆਜ ਮਿਲੇਗਾ।

ਕਰਮਚਾਰੀ ਦੀ ਤਨਖਾਹ 'ਤੇ 12 ਫੀਸਦੀ ਕਟੌਤੀ EPF ਖਾਤੇ ਲਈ ਕੀਤੀ ਜਾਂਦੀ ਹੈ। ਜੇਕਰ ਅਸੀਂ ਮਾਲਕ ਦੀ ਗੱਲ ਕਰੀਏ ਤਾਂ ਉਸ ਦੁਆਰਾ ਕੀਤੀ ਕਟੌਤੀ ਦਾ 8.33 ਪ੍ਰਤੀਸ਼ਤ ਈਪੀਐਸ (ਕਰਮਚਾਰੀ ਪੈਨਸ਼ਨ ਸਕੀਮ) ਵਿੱਚ ਜਾਂਦਾ ਹੈ, ਜਦੋਂ ਕਿ ਬਾਕੀ 3.67 ਪ੍ਰਤੀਸ਼ਤ ਈਪੀਐਫ ਵਿੱਚ ਜਾਂਦਾ ਹੈ। ਜੇਕਰ ਤੁਹਾਡੀ ਬੇਸਿਕ ਤਨਖਾਹ 25 ਹਜ਼ਾਰ ਰੁਪਏ ਹੈ, ਤਾਂ ਹਰ ਮਹੀਨੇ ਈਪੀਐੱਫ ਵਿੱਚ ਕੰਪਨੀ ਅਤੇ ਕਰਮਚਾਰੀ ਦੋਵਾਂ ਦਾ ਕੁੱਲ ਯੋਗਦਾਨ ਲਗਭਗ 3918 ਰੁਪਏ ਹੋਵੇਗਾ। ਇਸ ਦੇ ਨਾਲ ਹੀ, ਤੁਹਾਨੂੰ EPS ਖਾਤੇ ਵਿੱਚ ਹਰ ਮਹੀਨੇ 2082 ਰੁਪਏ ਮਿਲਣਗੇ।

Published by:Drishti Gupta
First published:

Tags: Business, Business idea, Epfo, PF