Home /News /lifestyle /

ਜਲਵਾਯੂ ਪਰਿਵਰਤਨ ਦੇ ਲਪੇਟੇ ਵਿਚ ਆਉਣ ਵਾਲੀ ਦੁਨੀਆਂ ਦੀ ਪਹਿਲੀ ਮਰੀਜ਼ ਹੈ ਇਹ ਮਹਿਲਾ...

ਜਲਵਾਯੂ ਪਰਿਵਰਤਨ ਦੇ ਲਪੇਟੇ ਵਿਚ ਆਉਣ ਵਾਲੀ ਦੁਨੀਆਂ ਦੀ ਪਹਿਲੀ ਮਰੀਜ਼ ਹੈ ਇਹ ਮਹਿਲਾ...

(ਸੰਕੇਤਕ ਫੋਟੋ)

(ਸੰਕੇਤਕ ਫੋਟੋ)

  • Share this:
    ਇੱਕ ਕੈਨੇਡੀਅਨ ਔਰਤ ਨੂੰ ਕਥਿਤ ਤੌਰ 'ਤੇ ਜਲਵਾਯੂ ਪਰਿਵਰਤਨ (Climate Change) ਤੋਂ ਪੀੜਤ ਦੁਨੀਆ ਦੀ ਪਹਿਲੀ ਮਰੀਜ਼ ਦੱਸਿਆ ਜਾ ਰਿਹਾ ਹੈ। ਇਸ ਔਰਤ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਹੈ। ਮਰੀਜ਼ ਦੀ ਜਾਂਚ ਕਰਨ ਵਾਲੇ ਡਾਕਟਰਾਂ ਨੇ ਕਿਹਾ ਹੈ ਕਿ ਮਰੀਜ਼ ਦੀ ਸਿਹਤ ਦੀ ਸਥਿਤੀ ਲਈ ਲੂ ਅਤੇ ਖਰਾਬ ਹਵਾ ਦੀ ਗੁਣਵੱਤਾ (Air Quality Index) ਜ਼ਿੰਮੇਵਾਰ ਹੈ। ਮਰੀਜ਼ ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਸੀਨੀਅਰ ਸਿਟੀਜ਼ਨ ਹੈ ਅਤੇ ਗੰਭੀਰ ਦਮੇ ਨਾਲ ਜੂਝ ਰਹੀ ਹੈ।

    ਕੈਨੇਡਾ ਦੇ ਰੋਜ਼ਾਨਾ ਅਖਬਾਰ ‘ਟਾਈਮਜ਼ ਕਾਲਮਨਿਸਟ’ ਦੀ ਰਿਪੋਰਟ ਮੁਤਾਬਕ ਔਰਤ ਦਾ ਇਲਾਜ ਕਰ ਰਹੀ ਸਲਾਹਕਾਰ ਡਾਕਟਰ (consulting doctor) ਕੈਲੀ ਮੈਰਿਟ ਨੇ 10 ਸਾਲਾਂ ‘ਚ ਪਹਿਲੀ ਵਾਰ ਮਰੀਜ਼ ਦੀ Diagnosis ਲਿਖਦੇ ਹੋਏ ਕਲਾਈਮੇਟ ਚੇਂਜ ਸ਼ਬਦ ਦੀ ਵਰਤੋਂ ਕੀਤੀ ਹੈ।

    ਕੋਰੋਨਾ ਵਾਇਰਸ (Covid-19 Pandemic) ਮਹਾਮਾਰੀ ਨਾਲ ਜੂਝਣ ਦੇ ਨਾਲ-ਨਾਲ ਕੈਨੇਡਾ ਨੇ ਜੂਨ 'ਚ ਹੁਣ ਤੱਕ ਦੀ ਸਭ ਤੋਂ ਭੈੜੀ ਲੂ (ਹੀਟਵੇਵ) ਦਾ ਸਾਹਮਣਾ ਕੀਤਾ। ਇਸ ਤੋਂ ਬਾਅਦ ਜੰਗਲ ਦੀ ਅੱਗ ਕਾਰਨ ਚਾਰੇ ਪਾਸੇ ਧੂੰਆਂ ਫੈਲ ਗਿਆ। ਇਸ ਨਾਲ ਹਵਾ ਹੋਰ ਵੀ ਜ਼ਹਿਰੀਲੀ ਹੋ ਗਈ। ਜਲਵਾਯੂ ਪਰਿਵਰਤਨ ਤੋਂ ਪੀੜਤ ਮਹਿਲਾ ਮਰੀਜ਼ ਇੱਕ ਟ੍ਰੇਲਰ ਵਿੱਚ ਰਹਿੰਦੀ ਹੈ ਅਤੇ 70 ਸਾਲ ਤੋਂ ਵੱਧ ਉਮਰ ਦੀ ਹੈ। ਲੂ ਦੇ ਬਾਅਦ ਤੋਂ ਉਸ ਨੂੰ ਸਾਹ ਲੈਣ 'ਚ ਕਾਫੀ ਦਿੱਕਤ ਆ ਰਹੀ ਸੀ, ਜਿਸ ਤੋਂ ਬਾਅਦ ਡਾਕਟਰ ਮੈਰਿਟ ਕੋਲ ਇਲਾਜ ਚੱਲ ਰਿਹਾ ਸੀ।

    ਡਾਕਟਰ ਮੈਰਿਟ ਨੇ ਕਿਹਾ, 'ਮਰੀਜ਼ ਨੂੰ ਸ਼ੂਗਰ ਹੈ। ਉਸ ਨੂੰ ਕੁਝ ਦਿਲ ਦੀ ਬੀਮਾਰੀ ਵੀ ਹੈ। ਉਹ ਬਿਨਾਂ ਏਅਰ ਕੰਡੀਸ਼ਨ ਵਾਲੇ ਟ੍ਰੇਲਰ ਵਿੱਚ ਰਹਿੰਦੀ ਹੈ। ਇਸ ਲਈ ਲੂ ਅਤੇ ਗਰਮੀ ਕਾਰਨ ਉਸ ਦੀ ਸਿਹਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਉਹ ਅਸਲ ਵਿਚ ਹਾਈਡਰੇਟਿਡ ਰਹਿਣ ਲਈ ਸੰਘਰਸ਼ ਕਰ ਰਹੀ ਹੈ।’ ਡਾ. ਮੈਰਿਟ ਦਾ ਕਹਿਣਾ ਹੈ ਕਿ ਮਰੀਜ਼ਾਂ ਦੇ ਲੱਛਣਾਂ ਦਾ ਇਲਾਜ ਕਰਨ ਦੀ ਬਜਾਏ ਮੂਲ ਕਾਰਨਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਹੱਲ ਕਰਨ ਦੀ ਬਹੁਤ ਜ਼ਰੂਰਤ ਹੈ।

    ਰਿਪੋਰਟ 'ਚ ਕਿਹਾ ਗਿਆ ਹੈ ਕਿ ਬ੍ਰਿਟਿਸ਼ ਕੋਲੰਬੀਆ 'ਚ ਲੋਕਾਂ ਨੂੰ ਜੂਨ 'ਚ ਭਾਰੀ ਗਰਮੀ ਦੀ ਸਥਿਤੀ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ 500 ਲੋਕਾਂ ਦੀ ਮੌਤ ਹੋ ਗਈ। ਅਗਲੇ 2-3 ਮਹੀਨਿਆਂ ਵਿੱਚ ਹਵਾ ਦੀ ਗੁਣਵੱਤਾ 40 ਗੁਣਾ ਵਿਗੜ ਚੁੱਕੀ ਹੈ।

    ਜਲਵਾਯੂ ਪਰਿਵਰਤਨ ਤੋਂ ਪੀੜਤ ਔਰਤ ਦਾ ਇਹ ਮਾਮਲਾ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਦੁਨੀਆ ਭਰ ਦੇ ਦੇਸ਼ ਜਲਵਾਯੂ ਪਰਿਵਰਤਨ ਅਤੇ ਕਾਰਬਨ ਨਿਕਾਸੀ 'ਤੇ ਚਿੰਤਾ ਜ਼ਾਹਰ ਕਰ ਰਹੇ ਹਨ।
    Published by:Gurwinder Singh
    First published:

    Tags: Canada, Patient, Studie, World

    ਅਗਲੀ ਖਬਰ