• Home
 • »
 • News
 • »
 • lifestyle
 • »
 • INTERNET ADDICTION HAS A BAD EFFECT ON CHILDREN SO GET RID OF THIS BAD HABIT GH AK

ਇੰਟਰਨੈੱਟ ਦੀ ਲਤ ਬੱਚਿਆਂ 'ਤੇ ਪਾਉਂਦੀ ਹੈ ਬੁਰਾ ਪ੍ਰਭਾਵ, ਇੰਝ ਛੁਡਾਓ ਇਹ ਬੁਰੀ ਆਦਤ

ਅਕਸਰ ਮਾਪੇ ਬੱਚਿਆਂ ਦੇ ਨਾਲ ਬੈਠ ਕੇ ਉਨ੍ਹਾਂ ਦੇ ਸਾਹਮਣੇ ਸੋਸ਼ਲ ਸਾਈਟਾਂ 'ਤੇ ਚੈਟਿੰਗ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਬੱਚਾ ਖੇਡਾਂ 'ਚ ਰੁੱਝਿਆ ਹੋਇਆ ਹੈ ਪਰ ਅਜਿਹਾ ਕਰਨ ਨਾਲ ਬੱਚਿਆਂ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਬੱਚੇ ਮਹਿਸੂਸ ਕਰ ਸਕਦੇ ਹਨ ਕਿ ਤੁਹਾਡਾ ਧਿਆਨ ਸੋਸ਼ਲ ਮੀਡੀਆ 'ਤੇ ਹੈ। ਇਸ ਨਾਲ ਬੱਚੇ ਦੀ ਮਾਨਸਿਕਤਾ ਪ੍ਰਭਾਵਿਤ ਹੁੰਦੀ ਹੈ। ਉਹ ਚਿੜਚਿੜਾ ਹੋ ਸਕਦਾ ਹੈ।

ਇੰਟਰਨੈੱਟ ਦੀ ਲਤ ਬੱਚਿਆਂ 'ਤੇ ਪਾਉਂਦੀ ਹੈ ਬੁਰਾ ਪ੍ਰਭਾਵ, ਇੰਝ ਛੁਡਾਓ ਇਹ ਬੁਰੀ ਆਦਤ

 • Share this:
  ਅੱਜ ਦੇ ਸਮੇਂ ਵਿੱਚ ਹਰ ਕੋਈ ਸੋਸ਼ਲ ਮੀਡੀਆ ਨਾਲ ਜੁੜਿਆ ਹੋਇਆ ਹੈ। ਸਿਰਫ਼ ਬੱਚੇ ਹੀ ਨਹੀਂ ਸਗੋਂ ਮਾਪੇ ਵੀ ਇੰਟਰਨੈੱਟ ਦੀ ਲਤ ਦਾ ਸ਼ਿਕਾਰ ਹੋ ਰਹੇ ਹਨ। ਜੇਕਰ ਤੁਸੀਂ ਮਾਤਾ-ਪਿਤਾ ਹੋ ਅਤੇ ਤੁਸੀਂ ਟਵਿੱਟਰ, ਫੇਸਬੁੱਕ, ਇੰਸਟਾਗ੍ਰਾਮ ਆਦਿ ਵਰਗੇ ਸੋਸ਼ਲ ਮੀਡੀਆ 'ਤੇ ਜੁੜੇ ਹੋਏ ਹੋ, ਤਾਂ ਹੋ ਸਕਦਾ ਹੈ ਕਿ ਤੁਸੀਂ ਬੱਚਿਆਂ ਵੱਲ ਘੱਟ ਧਿਆਨ ਦਿੰਦੇ ਹੋਵੋ। ਅਕਸਰ ਮਾਪੇ ਬੱਚਿਆਂ ਦੇ ਨਾਲ ਬੈਠ ਕੇ ਉਨ੍ਹਾਂ ਦੇ ਸਾਹਮਣੇ ਸੋਸ਼ਲ ਸਾਈਟਾਂ 'ਤੇ ਚੈਟਿੰਗ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਬੱਚਾ ਖੇਡਾਂ 'ਚ ਰੁੱਝਿਆ ਹੋਇਆ ਹੈ ਪਰ ਅਜਿਹਾ ਕਰਨ ਨਾਲ ਬੱਚਿਆਂ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਬੱਚੇ ਮਹਿਸੂਸ ਕਰ ਸਕਦੇ ਹਨ ਕਿ ਤੁਹਾਡਾ ਧਿਆਨ ਸੋਸ਼ਲ ਮੀਡੀਆ 'ਤੇ ਹੈ। ਇਸ ਨਾਲ ਬੱਚੇ ਦੀ ਮਾਨਸਿਕਤਾ ਪ੍ਰਭਾਵਿਤ ਹੁੰਦੀ ਹੈ। ਉਹ ਚਿੜਚਿੜਾ ਹੋ ਸਕਦਾ ਹੈ। ਇਸ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਦੇ ਸਾਹਮਣੇ ਜ਼ਿਆਦਾ ਸਮਾਂ ਆਪਣੇ ਮੋਬਾਈਲ ਫ਼ੋਨ ਵਿੱਚ ਵਿਅਸਤ ਨਾ ਰਹਿਣ। ਰਿਸਰਚ ਮੁਤਾਬਕ ਜੋ ਮਾਪੇ ਟੈਕਸਟ, ਈ-ਮੇਲ, ਸੋਸ਼ਲ ਮੀਡੀਆ ਅਪਡੇਟਸ 'ਚ ਜ਼ਿਆਦਾ ਰੁੱਝੇ ਰਹਿੰਦੇ ਹਨ, ਉਨ੍ਹਾਂ ਦੇ ਬੱਚੇ ਜ਼ਿਆਦਾ ਗਲਤ ਵਿਵਹਾਰ ਕਰਦੇ ਹਨ। ਇਸ ਲਈ ਜ਼ਰੂਰੀ ਹੈ ਕਿ ਫ਼ੋਨ ਛੱਡ ਕੇ ਆਪਣੇ ਬੱਚਿਆਂ ਨਾਲ ਸਮਾਂ ਬਿਤਾਇਆ ਜਾਵੇ ਅਤੇ ਉਨ੍ਹਾਂ ਵੱਲ ਵੱਧ ਤੋਂ ਵੱਧ ਧਿਆਨ ਦਿੱਤਾ ਜਾਵੇ।

  ਸੋਸ਼ਲ ਮੀਡੀਆ ਤੋਂ ਬਣਾਓ ਦੂਰੀ : ਜੇਕਰ ਤੁਸੀਂ ਲਗਾਤਾਰ ਸੋਸ਼ਲ ਮੀਡੀਆ ਜਾਂ ਆਪਣੇ ਫ਼ੋਨ ਨੂੰ ਚੈੱਕ ਕਰਦੇ ਰਹਿੰਦੇ ਹੋ, ਤਾਂ ਇਸ ਦਾ ਤੁਹਾਡੇ ਬੱਚੇ 'ਤੇ ਮਾੜਾ ਪ੍ਰਭਾਵ ਪਵੇਗਾ। ਇਸ ਲਈ ਸੋਸ਼ਲ ਮੀਡੀਆ ਤੋਂ ਥੋੜ੍ਹੀ ਦੂਰੀ ਬਣਾਈ ਰੱਖਣੀ ਜ਼ਰੂਰੀ ਹੈ।

  ਘਰ ਵਿੱਚ ਬਣਾਓ ਨਿਯਮ : ਜਦੋਂ ਮਾਤਾ-ਪਿਤਾ ਅਕਸਰ ਫੋਨ 'ਚ ਉਲਝੇ ਰਹਿੰਦੇ ਹਨ ਤਾਂ ਬੱਚੇ ਵੀ ਇਸ ਨੂੰ ਦੇਖ ਕੇ ਜ਼ਿਆਦਾਤਰ ਸਮਾਂ ਫੋਨ 'ਤੇ ਹੀ ਬਿਤਾਉਂਦੇ ਹਨ। ਅਜਿਹੇ ਹਾਲਾਤ 'ਚ ਇਸ ਲਈ ਕੁਝ ਨਿਯਮ ਬਣਾਉਣੇ ਜ਼ਰੂਰੀ ਹਨ, ਖਾਸ ਤੌਰ 'ਤੇ ਖਾਣਾ ਖਾਂਦੇ ਸਮੇਂ ਡਾਇਨਿੰਗ ਟੇਬਲ 'ਤੇ ਕਿਸੇ ਨੂੰ ਵੀ ਫੋਨ ਜਾਂ ਟੈਬ ਦੀ ਵਰਤੋਂ ਨਾ ਕਰਨ ਦਿਓ।

  ਛੁੱਟੀ ਵਾਲੇ ਦਿਨ ਫੋਨ ਤੋਂ ਦੂਰੀ ਬਣਾਓ : ਜੇਕਰ ਤੁਸੀਂ ਕਿਤੇ ਜਾ ਰਹੇ ਹੋ, ਤਾਂ ਇੱਕ ਫੋਟੋ ਜ਼ਰੂਰ ਲਓ, ਪਰ ਇਸ ਨੂੰ ਤੁਰੰਤ ਸੋਸ਼ਲ ਮੀਡੀਆ 'ਤੇ ਅਪਲੋਡ ਕਰਨ ਦੀ ਬਜਾਏ, ਆਪਣੇ ਪਰਿਵਾਰ ਅਤੇ ਬੱਚਿਆਂ ਨਾਲ ਕੁਝ ਸਮਾਂ ਬਿਤਾਓ। ਇਸ ਦੇ ਲਈ ਜ਼ਰੂਰੀ ਹੈ ਕਿ ਛੁੱਟੀਆਂ ਦੌਰਾਨ ਆਪਣੇ ਫੋਨ ਨੂੰ ਸਾਈਲੈਂਟ ਜਾਂ ਫਲਾਈਟ ਮੋਡ 'ਤੇ ਰੱਖੋ, ਜਿਸ ਨਾਲ ਤੁਸੀਂ ਫੋਟੋ ਕਲਿੱਕ ਕਰ ਸਕੋਗੇ ਪਰ ਇਸ ਨੂੰ ਅਪਲੋਡ ਕਰਨ 'ਚ ਸਮਾਂ ਵਿਅਰਥ ਕਰਨ ਦੀ ਥਾਂ ਆਪਣੇ ਪਰਿਵਾਰ ਨਾਲ ਬਿਤਾਓਗੇ।

  (Disclaimer : ਇਸ ਲੇਖ ਵਿਚ ਦਿੱਤੀ ਗਈ ਜਾਣਕਾਰੀ ਆਮ ਜਾਣਕਾਰੀ 'ਤੇ ਅਧਾਰਤ ਹੈ। ਨਿਊਜ਼ 18 ਇਸ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਲਾਗੂ ਕਰਨ ਤੋਂ ਪਹਿਲਾਂ, ਕਿਰਪਾ ਕਰਕੇ ਸਬੰਧਤ ਮਾਹਰ ਨਾਲ ਸੰਪਰਕ ਕਰੋ।)
  First published: