Home /News /lifestyle /

ਇਸ ਬੱਚਤ ਯੋਜਨਾ ਨਾਲ ਕਰੋ ਆਪਣੀ ਧੀ ਦਾ ਭਵਿੱਖ ਸੁਰੱਖਿਅਤ, ਇਸ ਤਰ੍ਹਾਂ ਜਮਾਂ ਹੋਵੇਗਾ 12 ਲੱਖ ਦਾ ਫ਼ੰਡ...

ਇਸ ਬੱਚਤ ਯੋਜਨਾ ਨਾਲ ਕਰੋ ਆਪਣੀ ਧੀ ਦਾ ਭਵਿੱਖ ਸੁਰੱਖਿਅਤ, ਇਸ ਤਰ੍ਹਾਂ ਜਮਾਂ ਹੋਵੇਗਾ 12 ਲੱਖ ਦਾ ਫ਼ੰਡ...

(ਸੰਕੇਤਕ ਫੋਟੋ)

(ਸੰਕੇਤਕ ਫੋਟੋ)

Sukanya Smridhi Yojna: ਜੇਕਰ ਤੁਹਾਡੇ ਘਰ ਵਿੱਚ ਵੀ ਕੋਈ ਬੇਟੀ ਹੈ ਅਤੇ ਤੁਸੀਂ ਉਸਦੇ ਲਈ ਫ਼ੰਡ ਬਣਾਉਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਬਹੁਤ ਵਧੀਆ ਸਕੀਮ ਬਾਰੇ ਦੱਸਾਂਗੇ ਜਿਸ ਵਿੱਚ ਨਿਵੇਸ਼ ਕਰਕੇ ਤੁਸੀਂ ਆਪਣੀ ਬੇਟੀ ਲਈ ਫ਼ੰਡ ਜਮਾਂ ਕਰ ਸਕਦੇ ਹੋ। ਨਿਵੇਸ਼ ਕਰਨ ਦੀ ਇਸ ਆਦਤ ਨਾਲ ਤੁਹਾਨੂੰ ਬੇਟੀ ਦੇ ਭਵਿੱਖ ਦੀ ਚਿੰਤਾ ਨਹੀਂ ਰਹੇਗੀ।

ਹੋਰ ਪੜ੍ਹੋ ...
  • Share this:

Sukanya Smridhi Yojna: ਅਕਸਰ ਜਦੋਂ ਵੀ ਘਰ ਵਿਚ ਬੱਚੀ ਦਾ ਜਨਮ ਹੁੰਦਾ ਹੈ ਤਾਂ ਬਹੁਤ ਸਾਰੇ ਮਾਂ-ਪਿਓ ਆਪਣੀ ਬੱਚੀ ਦੇ ਸੋਹਣੇ ਭਵਿੱਖ ਲਈ ਨਿਵੇਸ਼ ਬਾਰੇ ਯੋਜਨਾ ਬਣਾਉਣ ਲੱਗਦੇ ਹਨ। ਜੇਕਰ ਤੁਹਾਡੇ ਘਰ ਵਿੱਚ ਵੀ ਕੋਈ ਬੇਟੀ ਹੈ ਅਤੇ ਤੁਸੀਂ ਉਸਦੇ ਲਈ ਫ਼ੰਡ ਬਣਾਉਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਬਹੁਤ ਵਧੀਆ ਸਕੀਮ ਬਾਰੇ ਦੱਸਾਂਗੇ, ਜਿਸ ਵਿੱਚ ਨਿਵੇਸ਼ ਕਰਕੇ ਤੁਸੀਂ ਆਪਣੀ ਬੇਟੀ ਲਈ ਫ਼ੰਡ ਜਮਾਂ ਕਰ ਸਕਦੇ ਹੋ। ਨਿਵੇਸ਼ ਕਰਨ ਦੀ ਇਸ ਆਦਤ ਨਾਲ ਤੁਹਾਨੂੰ ਬੇਟੀ ਦੇ ਭਵਿੱਖ ਦੀ ਚਿੰਤਾ ਨਹੀਂ ਰਹੇਗੀ।

ਨਿਵੇਸ਼ ਨੂੰ ਆਪਣੀ ਆਮਦਨ ਦੇ ਵਧਣ ਨਾਲ ਵਧਾਉਣਾ ਚਾਹੀਦਾ ਹੈ। ਜਿਸ ਸਕੀਮ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਇੱਕ ਮਿਊਚਲ ਫੰਡ ਸਕੀਮ ਹੈ ਜਿਸ ਵਿੱਚ ਨਿਵੇਸ਼ ਕਰਕੇ ਤੁਸੀਂ ਥੋੜ੍ਹੇ ਸਮੇਂ ਵਿੱਚ 12 ਲੱਖ ਦਾ ਫ਼ੰਡ ਬਣਾ ਸਕਦੇ ਹੋ।

ਪਿਛਲੇ ਕੁੱਝ ਸਮੇਂ ਦੌਰਾਨ ਮਿਊਚਲ ਫੰਡਾਂ ਨੇ ਵਧੀਆ ਰਿਟਰਨ ਦਿੱਤੇ ਹਨ। ਲੋਕ ਹੁਣ ਮਿਊਚਲ ਫੰਡ ਸਕੀਮ ਵਿੱਚ ਪੈਸੇ ਨਿਵੇਸ਼ ਕਰਨ ਲੱਗੇ ਹਨ ਕਿਉਂਕਿ ਇੱਥੇ ਤੁਹਾਨੂੰ ਜੋਖਿਮ ਘੱਟ ਹੁੰਦਾ ਹੈ। ਇੱਥੇ ਤੁਸੀਂ ਇੱਕ ਵਾਰ ਵਿੱਚ ਹੀ ਨਿਵੇਸ਼ ਕਰ ਸਕਦੇ ਹੋ ਜਾਂ ਫਿਰ SIP ਰਾਹੀਂ ਹਰ ਮਹੀਨੇ ਥੋੜ੍ਹੇ-ਥੋੜ੍ਹੇ ਪੈਸੇ ਵੀ ਜਮ੍ਹਾਂ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਆਦਿਤਿਆ ਬਿਰਲਾ ਸਨ ਲਾਈਫ ਇਕੁਇਟੀ ਸੇਵਿੰਗ ਫੰਡ ਸਕੀਮ ਬਾਰੇ ਦੱਸ ਰਹੇ ਹਾਂ। ਇਹ ਇੱਕ ਹਾਈਬ੍ਰਿਡ ਫੰਡ ਹੈ ਜੋ ਮਜ਼ਬੂਤ ​​ਰਿਟਰਨ ਦੇਣ ਲਈ ਇਕੁਇਟੀ ਡੈਰੀਵੇਟਿਵਜ਼, ਆਰਬਿਟਰੇਜ, ਇਕੁਇਟੀ ਨਿਵੇਸ਼, ਕਰਜ਼ਾ ਅਤੇ ਮਨੀ ਮਾਰਕੀਟ ਵਿੱਚ ਨਿਵੇਸ਼ ਕਰਦਾ ਹੈ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਗੱਲ ਦੀ ਚਿੰਤਾ ਤੁਹਾਨੂੰ ਨਹੀਂ ਕਰਨੀ ਪੈਂਦੀ ਕਿ ਪੈਸੇ ਨੂੰ ਕਿੱਥੇ ਨਿਵੇਸ਼ ਕਰਨਾ ਹੈ।

ਜੇਕਰ ਇਸ ਕੰਪਨੀ ਦੇ ਨਤੀਜਿਆਂ ਦੀ ਗੱਲ ਕਰੀਏ ਤਾਂ ਇਸ ਨੇ ਹੁਣ ਤੱਕ 7.21% ਦਾ ਰਿਟਰਨ ਦਿੱਤਾ ਹੈ। ਇਹ ਫ਼ੰਡ 28 ਨਵੰਬਰ 2014 ਨੂੰ ਸ਼ੁਰੂ ਹੋਇਆ ਸੀ। ਇਸ ਸਕੀਮ ਵਿੱਚ ਨਿਵੇਸ਼ਕਾਂ ਨੇ ਸਿਸਟਮੈਟਿਕ ਇਨਵੈਸਟਮੈਂਟ ਪਲਾਨ ਦੇ ਤਹਿਤ ਸਿਰਫ 10,000 ਰੁਪਏ ਦਾ ਨਿਵੇਸ਼ ਕਰਕੇ 8 ਸਾਲਾਂ ਵਿੱਚ 12.88 ਲੱਖ ਰੁਪਏ ਦਾ ਫੰਡ ਬਣਾਇਆ ਹੈ। ਇਸ ਤਰ੍ਹਾਂ ਜੇਕਰ ਕਿਸੇ ਨੇ 5 ਸਾਲਾਂ ਲਈ ਹਰ ਮਹੀਨੇ 10 ਹਜ਼ਾਰ ਦਾ ਨਿਵੇਸ਼ ਕੀਤਾ ਤਾਂ ਉਸਦੇ 6 ਲੱਖ ਰੁਪਏ ਦਾ ਨਿਵੇਸ਼ 7.2 ਲਖ ਬਣ ਗਿਆ ਅਤੇ ਤਿੰਨ ਸਾਲਾਂ ਲਈ ਇਹ ਨਿਵੇਸ਼ ਕਿਸੇ ਨੇ ਕੀਤਾ ਹੁੰਦਾ ਤਾਂ ਇਹ 3.6 ਲੱਖ ਦਾ ਨਿਵੇਸ਼ 4.04 ਲੱਖ ਰੁਪਏ ਹੋਇਆ।

ਇਸ ਤਰ੍ਹਾਂ ਇਹ ਇੱਕ ਚੰਗੀ ਨਿਵੇਸ਼ ਯੋਜਨਾ ਹੈ ਜਿਸ ਵਿੱਚ ਨਿਵੇਸ਼ ਕਰਕੇ ਤੁਸੀਂ ਵਧੀਆਂ ਫ਼ੰਡ ਬਣਾ ਸਕਦੇ ਹੋ। ਕਿਸੇ ਵੀ ਤਰ੍ਹਾਂ ਦੇ ਨਿਵੇਸ਼ ਤੋਂ ਪਹਿਲਾਂ ਆਪਣੇ ਵਿੱਤੀ ਸਲਾਹਕਾਰ ਨਾਲ ਗੱਲ ਜ਼ਰੂਰ ਕਰੋ।

Published by:Krishan Sharma
First published:

Tags: Double Money, Earn money, Saving schemes, Sukanya Samriddhi Yojana