Home /News /lifestyle /

LIC- ਇਸ ਸਕੀਮ ‘ਚ ਜਮ੍ਹਾਂ ਕਰੋ 130 ਰੁਪਏ, ਧੀ ਦੇ ਵਿਆਹ ਮੌਕੇ ਮਿਲਣਗੇ ₹27 ਲੱਖ, ਜਾਣੋ ਪੂਰੀ ਡਿਟੇਲ

LIC- ਇਸ ਸਕੀਮ ‘ਚ ਜਮ੍ਹਾਂ ਕਰੋ 130 ਰੁਪਏ, ਧੀ ਦੇ ਵਿਆਹ ਮੌਕੇ ਮਿਲਣਗੇ ₹27 ਲੱਖ, ਜਾਣੋ ਪੂਰੀ ਡਿਟੇਲ

LIC- ਇਸ ਸਕੀਮ ‘ਚ ਜਮ੍ਹਾਂ ਕਰੋ 130 ਰੁਪਏ, ਧੀ ਦੇ ਵਿਆਹ ਮੌਕੇ ਮਿਲਣਗੇ ₹27 ਲੱਖ, ਜਾਣੋ ਪੂਰੀ ਡਿਟੇਲ

LIC- ਇਸ ਸਕੀਮ ‘ਚ ਜਮ੍ਹਾਂ ਕਰੋ 130 ਰੁਪਏ, ਧੀ ਦੇ ਵਿਆਹ ਮੌਕੇ ਮਿਲਣਗੇ ₹27 ਲੱਖ, ਜਾਣੋ ਪੂਰੀ ਡਿਟੇਲ

ਭਾਰਤੀ ਜੀਵਨ ਬੀਮਾ ਨਿਗਮ (LIC) ਨੇ ਬੇਟੀਆਂ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਵਿਸ਼ੇਸ਼ ਯੋਜਨਾ ਲੈਕੇ ਆਈ ਹੈ। ਇਸਦਾ ਨਾਮ ਐਲਆਈਸੀ ਕੰਨਿਆਦਾਨ (LIC Kanyadaan policy) ਪਾਲਿਸੀ ਹੈ। LIC ਦੀ ਇਹ ਯੋਜਨਾ ਘੱਟ ਆਮਦਨੀ ਵਾਲੇ ਮਾਪਿਆਂ ਨੂੰ ਉਨ੍ਹਾਂ ਦੀਆਂ ਧੀਆਂ ਦੇ ਵਿਆਹ ਲਈ ਫੰਡ ਇਕੱਠਾ ਕਰਨ ਵਿੱਚ ਸਹਾਇਤਾ ਕਰਦੀ ਹੈ।

ਹੋਰ ਪੜ੍ਹੋ ...
  • Share this:
    ਨਵੀਂ ਦਿੱਲੀ- ਮਾਪੇ ਆਪਣੀਆਂ ਬੇਟੀਆਂ ਦੇ ਜਨਮ ਲੈਂਦਿਆਂ ਹੀ ਉਨ੍ਹਾਂ ਦੇ ਵਧੀਆ ਭਵਿੱਖ ਲਈ ਪੈਸਾ ਜੋੜਨਾ ਸ਼ੁਰੂ ਕਰਦੇ ਹਨ ਅਤੇ ਇਕ ਚੰਗੀ ਨਿਵੇਸ਼ ਨੀਤੀ ਲੈਣ (Investment Policy) ਦੀ ਯੋਜਨਾ ਬਣਾਉਣਾ ਸ਼ੁਰੂ ਕਰਦੇ ਹਨ। ਅਜਿਹੀ ਸਥਿਤੀ ਵਿੱਚ, ਭਾਰਤੀ ਜੀਵਨ ਬੀਮਾ ਨਿਗਮ (LIC) ਨੇ ਬੇਟੀਆਂ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਵਿਸ਼ੇਸ਼ ਯੋਜਨਾ ਲੈਕੇ ਆਈ ਹੈ। ਇਸਦਾ ਨਾਮ ਐਲਆਈਸੀ ਕੰਨਿਆਦਾਨ (LIC Kanyadaan policy) ਪਾਲਿਸੀ ਹੈ। LIC ਦੀ ਇਹ ਯੋਜਨਾ ਘੱਟ ਆਮਦਨੀ ਵਾਲੇ ਮਾਪਿਆਂ ਨੂੰ ਉਨ੍ਹਾਂ ਦੀਆਂ ਧੀਆਂ ਦੇ ਵਿਆਹ ਲਈ ਫੰਡ ਇਕੱਠਾ ਕਰਨ ਵਿੱਚ ਸਹਾਇਤਾ ਕਰਦੀ ਹੈ।

    ਜਾਣੋ ਪਾਲਿਸੀ ਬਾਰੇ ਪੂਰਾ ਵੇਰਵਾ

    ਐਲਆਈਸੀ ਕੰਨਿਆਦਨ ਪਾਲਿਸੀ ਤਹਿਤ, ਇੱਕ ਨਿਵੇਸ਼ਕ ਨੂੰ ਪ੍ਰਤੀ ਦਿਨ 130 ਰੁਪਏ (47,450 ਰੁਪਏ ਸਾਲਾਨਾ) ਜਮ੍ਹਾ ਕਰਾਉਣੇ ਪੈਂਦੇ ਹਨ। ਪਾਲਿਸੀ ਦੀ ਮਿਆਦ ਦੇ 3 ਸਾਲ ਤੋਂ ਘੱਟ ਸਮੇਂ ਲਈ ਪ੍ਰੀਮੀਅਮ ਦਾ ਭੁਗਤਾਨ ਕੀਤਾ ਜਾਵੇਗਾ। 25 ਸਾਲਾਂ ਬਾਅਦ, ਐਲਆਈਸੀ ਉਸਨੂੰ ਲਗਭਗ 27 ਲੱਖ ਰੁਪਏ ਦੇਵੇਗੀ। ਐਲਆਈਸੀ ਕੰਨਿਆਦਨ ਪਾਲਿਸੀ ਵਿੱਚ ਦਾਖਲੇ ਲਈ ਨਿਵੇਸ਼ਕ ਦੀ ਘੱਟੋ ਘੱਟ ਉਮਰ 30 ਸਾਲ ਹੈ ਅਤੇ ਨਿਵੇਸ਼ਕ ਦੀ ਧੀ ਦੀ ਘੱਟੋ ਘੱਟ ਉਮਰ 1 ਸਾਲ ਹੋਣੀ ਚਾਹੀਦੀ ਹੈ।

    ਪਰਿਪੱਕਤਾ 'ਤੇ 27 ਲੱਖ ਰੁਪਏ ਮਿਲਣਗੇ

    ਇਸ ਪਾਲਿਸੀ ਦੀ ਘੱਟੋ ਘੱਟ ਮਿਆਦ ਪੂਰੀ ਹੋਣ ਦੀ ਮਿਆਦ 13 ਸਾਲ ਹੈ। ਜੇ ਬੀਮਾਯੁਕਤ ਵਿਅਕਤੀ ਦੀ ਕਿਸੇ ਵਜ੍ਹਾ ਕਾਰਨ ਮੌਤ ਹੋ ਜਾਂਦੀ ਹੈ, ਤਾਂ ਉਸ ਵਿਅਕਤੀ ਨੂੰ ਐਲਆਈਸੀ ਵੱਲੋਂ ਵਾਧੂ 5 ਲੱਖ ਰੁਪਏ ਦੇਣੇ ਪੈਣਗੇ। ਜੇ ਕੋਈ ਵਿਅਕਤੀ 5 ਲੱਖ ਰੁਪਏ ਦਾ ਬੀਮਾ ਲੈਂਦਾ ਹੈ, ਤਾਂ ਉਸਨੂੰ 22 ਸਾਲਾਂ ਲਈ 1,951 ਰੁਪਏ ਦੀ ਮਹੀਨਾਵਾਰ ਕਿਸ਼ਤ ਦੇਣੀ ਪਏਗੀ। ਸਮਾਂ ਪੂਰਾ ਹੋਣ 'ਤੇ ਐਲਆਈਸੀ ਤੋਂ 13.37 ਲੱਖ ਰੁਪਏ ਪ੍ਰਾਪਤ ਹੋਣਗੇ। ਇਸੇ ਤਰ੍ਹਾਂ, ਜੇ ਕੋਈ ਵਿਅਕਤੀ 10 ਲੱਖ ਦਾ ਬੀਮਾ ਲੈਂਦਾ ਹੈ, ਤਾਂ ਉਸਨੂੰ ਮਹੀਨੇ ਦੀ 3901 ਰੁਪਏ ਦੀ ਕਿਸ਼ਤ ਦੇਣੀ ਪਏਗੀ। ਐਲਆਈਸੀ ਵੱਲੋਂ 25 ਸਾਲਾਂ ਬਾਅਦ 26.75 ਲੱਖ ਦਾ ਭੁਗਤਾਨ ਕੀਤਾ ਜਾਵੇਗਾ।

    ਟੈਕਸ ਵਿੱਚ ਮਿਲੇਗੀ ਛੋਟ

    ਇਨਕਮ ਟੈਕਸ ਐਕਟ 1961 ਦੀ ਧਾਰਾ 80 ਸੀ ਦੇ ਤਹਿਤ, ਇੱਕ ਨਿਵੇਸ਼ਕ ਭੁਗਤਾਨ ਕੀਤੇ ਪ੍ਰੀਮੀਅਮ 'ਤੇ ਟੈਕਸ ਛੋਟ ਦਾ ਦਾਅਵਾ ਕਰ ਸਕਦਾ ਹੈ। ਟੈਕਸ ਛੋਟ 1.50 ਲੱਖ ਰੁਪਏ ਤੱਕ ਹੈ। ਦੱਸ ਦੇਈਏ ਕਿ ਇਸ ਸਕੀਮ ਲਈ ਬਿਨੈ ਕਰਨ ਲਈ ਮਹੱਤਵਪੂਰਨ ਦਸਤਾਵੇਜ਼ ਜਿਵੇਂ ਆਧਾਰ ਕਾਰਡ, ਇਨਕਮ ਸਰਟੀਫਿਕੇਟ, ਆਈਡੈਂਟੀ ਕਾਰਡ, ਜਨਮ ਸਰਟੀਫਿਕੇਟ ਲੋੜੀਂਦੇ ਹਨ।
    Published by:Ashish Sharma
    First published:

    Tags: Daughter, Life Insurance Corporation of India (LIC), Marriage

    ਅਗਲੀ ਖਬਰ