Home /News /lifestyle /

ਸਟਾਕ ਮਾਰਕੀਟ ਦੀ ਸਮਝ ਤੋਂ ਬਿਨ੍ਹਾਂ ਵੀ ਕਰ ਸਕਦੇ ਹੋ ਨਿਵੇਸ਼, SIP ਰਾਹੀਂ ਕਰੋ ਨਿਵੇਸ਼, ਮਿਲੇਗਾ ਵਧੀਆ ਰਿਟਰਨ

ਸਟਾਕ ਮਾਰਕੀਟ ਦੀ ਸਮਝ ਤੋਂ ਬਿਨ੍ਹਾਂ ਵੀ ਕਰ ਸਕਦੇ ਹੋ ਨਿਵੇਸ਼, SIP ਰਾਹੀਂ ਕਰੋ ਨਿਵੇਸ਼, ਮਿਲੇਗਾ ਵਧੀਆ ਰਿਟਰਨ

Investment in SIP: ਜੇਕਰ ਤੁਸੀਂ ਇਸ ਵਿੱਚ ਨਿਵੇਸ਼ ਕਰਨ ਸਮੇਂ ਰਿਸਕ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ SIP ਰਾਹੀਂ ਨਿਵੇਸ਼ ਕਰ ਸਕਦੇ ਹੋ, ਇਸ ਨਾਲ ਤੁਹਾਡਾ ਜੋਖਿਮ ਖਤਮ ਹੋ ਜਾਂਦਾ ਹੈ। SIP ਦਾ ਮਤਲਬ ਹੁੰਦਾ ਹੈ ਸਿਸਟਮੈਟਿਕ ਇਨਵੈਸਟਮੈਂਟ ਪਲਾਨ।

  • Share this:

Investment: ਅੱਜ ਨਿਵੇਸ਼ ਦੇ ਰਿਵਾਇਤੀ ਤਰੀਕੇ ਬਹੁਤ ਵਧੀਆ ਰਿਟਰਨ ਨਹੀਂ ਦੇ ਰਹੇ। ਇਸ ਲਈ ਲੋਕ ਹੁਣ ਨਿਵੇਸ਼ ਦੇ ਦੂਸਰੇ ਵਿਕਲਪਾਂ ਵੱਲ ਰੁਖ ਕਰ ਰਹੇ ਹਨ। ਇਹਨਾਂ ਵਿੱਚ ਸਭ ਤੋਂ ਵਧੀਆ ਨਿਵੇਸ਼ ਵਿਕਲਪ ਸਟਾਕ ਮਾਰਕੀਟ ਨੂੰ ਮੰਨਿਆ ਜਾਂਦਾ ਹੈ। ਪਰ ਇਸ ਬਾਰੇ ਹਰ ਕੋਈ ਜਾਣਕਾਰ ਨਹੀਂ ਹੈ ਅਤੇ ਅਜੇ ਇਸ ਵਿੱਚ ਪੈਸੇ ਲਗਾਉਣ ਤੋਂ ਡਰ ਵੀ ਰਿਹਾ ਹੈ। ਸਟਾਕ ਮਾਰਕੀਟ ਜਾਂ ਸ਼ੇਅਰ ਬਾਜ਼ਾਰ ਕਿਸੇ ਲਈ ਸ਼ੁਰੂ ਵਿੱਚ ਸਿਰਦਰਦ ਹੋ ਸਕਦਾ ਹੈ। ਇਸ ਲਈ ਜੇਕਰ ਤੁਸੀਂ ਇਸ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ।

ਪਰ ਜੇਕਰ ਤੁਸੀਂ ਇਸ ਵਿੱਚ ਨਿਵੇਸ਼ ਕਰਨ ਸਮੇਂ ਰਿਸਕ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ SIP ਰਾਹੀਂ ਨਿਵੇਸ਼ ਕਰ ਸਕਦੇ ਹੋ, ਇਸ ਨਾਲ ਤੁਹਾਡਾ ਜੋਖਿਮ ਖਤਮ ਹੋ ਜਾਂਦਾ ਹੈ। SIP ਦਾ ਮਤਲਬ ਹੁੰਦਾ ਹੈ ਸਿਸਟਮੈਟਿਕ ਇਨਵੈਸਟਮੈਂਟ ਪਲਾਨ।

SIP ਰਾਹੀਂ ਤੁਸੀਂ ਮਿਉਚਲ ਫੰਡਾਂ ਵਿੱਚ ਨਿਵੇਸ਼ ਕਰਦੇ ਹੋ। ਤੁਸੀਂ ਆਪਣੇ ਵਿੱਤੀ ਸਲਾਹਕਾਰ ਨਾਲ ਗੱਲ ਕਰਕੇ ਵਧੀਆ ਕੰਪਨੀ ਵਿੱਚ SIP ਸ਼ੁਰੂ ਕਰ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ SIP ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਤੁਸੀਂ ਆਪਣੇ ਮਿਲਣ ਵਾਲੇ ਰਿਟਰਨ ਬਾਰੇ ਵੀ ਪਤਾ ਕਰ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਔਨਲਾਈਨ ਬਹੁਤ ਸਾਰੇ SIP ਕੈਲਕੁਲੇਟਰ ਮੌਜੂਦ ਹਨ, ਇਹਨਾਂ ਨਾਲ ਤੁਸੀਂ ਆਪਣੇ ਨਿਵੇਸ਼ ਦੇ ਹਿਸਾਬ ਨਾਲ, ਨਿਸ਼ਚਿਤ ਸਮੇਂ ਲਈ ਅਤੇ ਵਿਆਜ ਦੇ ਹਿਸਾਬ ਨਾਲ ਰਿਟਰਨ ਦੀ ਗਣਨਾ ਕਰ ਸਕਦੇ ਹੋ।

ਆਓ ਜਾਣਦੇ ਹਾਂ ਕਿ ਕੀ ਹੁੰਦੇ ਹਨ SIP ਕੈਲਕੁਲੇਟਰ? ਵੈਸੇ ਤਾਂ ਅਸੀਂ ਬਚਪਨ ਵਿੱਚ ਕੈਲਕੁਲੇਟਰ ਦੀ ਵਰਤੋਂ ਹਿਸਾਬ ਕਿਤਾਬ ਲਈ ਸਕੂਲਾਂ, ਕਾਲਜਾਂ ਅਤੇ ਦੁਕਾਨਾਂ 'ਤੇ ਆਮ ਹੀ ਕੀਤੀ ਹੈ। ਪਰ SIP ਕੈਲਕੁਲੇਟਰ ਥੋੜ੍ਹੇ ਵੱਖਰੇ ਹੁੰਦੇ ਹਨ। ਇਹ ਤੁਹਾਨੂੰ ਨਿਸ਼ਚਿਤ ਸਮੇਂ 'ਤੇ ਤੁਹਾਡੇ ਨਿਵੇਸ਼ ਤੇ ਕਿੰਨਾ ਰਿਟਰਨ ਮਿਲੇਗਾ ਦੀ ਜਾਣਕਾਰੀ ਦਿੰਦੇ ਹਨ।

ਇਹ ਵੀ ਦੱਸ ਦੇਈਏ ਕਿ SIP ਵਿੱਚ ਨਿਵੇਸ਼ ਇੱਕ ਲੰਮੇ ਸਮੇਂ ਲਈ ਕੀਤਾ ਜਾਂਦਾ ਹੈ ਅਤੇ ਇਸ ਵਿੱਚ 12% ਤੱਕ ਦਾ ਸਾਲਾਨਾ ਰਿਟਰਨ ਮਿਲਦਾ ਹੈ। ਉਦਾਹਰਨ ਲਈ, SIP ਵਿੱਚ ਹਰ ਮਹੀਨੇ ਜੇਕਰ ਤੁਸੀਂ ₹ 5000 ਦਾ ਨਿਵੇਸ਼ ਕਰਦੇ ਹੋ ਅਤੇ ਤੁਹਾਨੂੰ ਔਸਤਨ 12% ਦਾ ਰਿਟਰਨ ਮਿਲਦਾ ਹੈ, ਤਾਂ ਇਹ ਨਿਵੇਸ਼ 10 ਸਾਲਾਂ ਵਿੱਚ 6 ਲੱਖ ਰੁਪਏ ਹੁੰਦਾ ਹੈ ਪਰ ਵਿਆਜ ਦੇ ਨਾਲ ਤੁਹਾਨੂੰ 10 ਸਾਲਾਂ ਬਾਅਦ 11.61 ਲੱਖ ਰੁਪਏ ਮਿਲਣਗੇ।

ਇਵੇਂ ਕਰਦਾ ਹੈ SIP ਕੈਲਕੁਲੇਟਰ ਕੰਮ: ਇਹ ਇੱਕ ਆਟੋਮੈਟਿਕ ਕੈਲਕੁਲੇਟਰ ਹੈ ਜੋ ਸਾਰੀਆਂ ਜਾਣਕਾਰੀਆਂ ਦੇ ਆਧਾਰ 'ਤੇ ਤੁਹਾਨੂੰ ਰਿਟਰਨ ਬਾਰੇ ਦੱਸਦਾ ਹੈ। ਇਹ ਸਾਰੀਆਂ ਜਾਣਕਾਰੀ ਨੂੰ ਫਾਰਮੂਲੇ ਦੇ ਆਧਾਰ ਨਾਲ ਗਣਨਾ ਕਰਦਾ ਹੈ।

Published by:Krishan Sharma
First published:

Tags: Earn money, Investment, Stock market