Investment: ਬਹੁਤ ਵਾਰ ਅਸੀਂ ਨਿਵੇਸ਼ ਕਰਦੇ ਸਮੇਂ ਧਿਆਨ ਰੱਖਦੇ ਹਾਂ ਕਿ ਕਿੱਥੇ ਪੈਸੇ ਨਿਵੇਸ਼ ਕਰਨ ਤੇ ਸਾਨੂੰ ਵਧੀਆ ਰਿਟਰਨ ਮਿਲੇਗਾ ਅਤੇ ਇਸ ਵਿੱਚ ਜੋਖਿਮ ਕਿੰਨਾ ਹੋਵੇਗਾ। ਜੋਖਿਮ ਨੂੰ ਘੱਟ ਕਰਨ ਲਈ ਅਸੀਂ FD ਵਿੱਚ ਨਿਵੇਸ਼ ਕਰਦੇ ਹਾਂ ਜਿੱਥੇ ਪੈਸੇ ਸੁਰੱਖਿਅਤ ਰਹਿੰਦੇ ਹਨ ਤੇ ਸਾਨੂੰ ਪਤਾ ਹੁੰਦਾ ਹੈ ਕਿ ਮਿਆਦ ਪੂਰੀ ਹੋਣ ਤੇ ਸਾਨੂੰ ਕਿੰਨੇ ਪੈਸੇ ਮਿਲਣਗੇ। ਪਰ ਫਿਕਸਡ ਡਿਪੋਜ਼ਿਟ ਵੀ ਤੁਹਾਨੂੰ 1 ਸਾਲ ਤੋਂ ਜ਼ਿਆਦਾ ਸਮੇਂ 'ਤੇ ਵੀ ਵਧੀਆ ਵਿਆਜ ਮਿਲਦਾ ਹੈ ਪਰ ਅੱਜ ਅਸੀਂ ਤੁਹਾਨੂੰ FD ਨਾਲੋਂ ਵਧੀਆ ਵਿਕਲਪ ਬਾਰੇ ਦੱਸਾਂਗੇ, ਜਿਸ ਨਾਲ ਤੁਹਾਨੂੰ FD ਤੋਂ ਵੱਧ ਵਿਆਜ ਮਿਲੇਗਾ।
ਇਹ ਨਿਵੇਸ਼ ਵਿਕਲਪ ਹੈ T-Bill ਜਾਂ ਟਰੇਜ਼ਰੀ ਬਿੱਲ। ਇਸ ਵਿੱਚ ਤੁਹਾਨੂੰ 6.94 ਤੱਕ ਵਿਆਜ ਮਿਲਦਾ ਹੈ। ਪਹਿਲਾਂ ਇਹਨਾਂ ਵਿੱਚ ਨਿਵੇਸ਼ ਦੀ ਆਗਿਆ ਸਿਰਫ ਬੈਂਕਾਂ ਅਤੇ ਵੱਡੇ ਵਿੱਤੀ ਅਦਾਰਿਆਂ ਨੂੰ ਹੀ ਸੀ ਪਰ ਹੁਣ ਇਸ ਵਿੱਚ ਰਿਟੇਲ ਨਿਵੇਸ਼ਕ ਵੀ ਨਿਵੇਸ਼ ਕਰ ਸਕਦੇ ਹਨ।
ਆਓ ਸਮਝਦੇ ਹਾਂ ਪੂਰੀ ਪ੍ਰੀਕਿਰਿਆ: ਜਦੋਂ ਸਰਕਾਰ ਜ਼ਰੂਰਤ ਦੇ ਸਮੇਂ ਆਰਬੀਆਈ ਤੋਂ ਕਰਜ਼ਾ ਲੈਂਦੀ ਹੈ ਤਾਂ ਆਰਬੀਆਈ ਇਸ ਕਰਜ਼ੇ ਲਈ Debt Bonds ਜਾਂ ਟਰੇਜ਼ਰੀ ਬਿੱਲ ਲੋਕਾਂ ਨਿਲਾਮ ਕਰਦੀ ਹੈ। ਲੋਕ ਇਹਨਾਂ ਨੂੰ ਖਰੀਦਦੇ ਹਨ ਅਤੇ ਇਸ ਤਰ੍ਹਾਂ ਇੱਕਠੇ ਹੋਏ ਪੈਸੇ ਨਾਲ ਸਰਕਾਰ ਨੂੰ ਕਰਜ਼ ਦਿੱਤਾ ਜਾਂਦਾ ਹੈ। ਇੱਥੇ ਤੁਹਾਨੂੰ ਖਰੀਦੇ ਹੋਏ T-Bill ਜਾਂ ਟਰੇਜ਼ਰੀ ਬਿੱਲ 'ਤੇ ਵੀ ਵਿਆਜ ਮਿਲਦਾ ਹੈ। ਇਹ ਕਰਜ਼ਾ ਸਰਕਾਰ ਇੱਕ ਸਾਲ ਵਿੱਚ ਵਾਪਸ ਕਰਦੀ ਹੈ।
ਇਸ ਤਰ੍ਹਾਂ ਹੁੰਦੀ ਹੈ ਵਿਆਜ ਦੀ ਗਣਨਾ: ਇਸ ਨੂੰ ਇੱਕ ਫਾਰਮੂਲੇ ਨਾਲ ਸਮਝਿਆ ਜਾ ਸਕਦਾ ਹੈ ਜੋ ਕਿ ਇਸ ਪ੍ਰਕਾਰ ਹੈ (100- ਖਰੀਦ ਮੁੱਲ)/ ਖਰੀਦ ਮੁੱਲ*(365 ਦਿਨ/91 ਦਿਨ)*100
ਖਰੀਦ ਮੁੱਲ ਦੀ ਗੱਲ ਕਰੀਏ ਤਾਂ ਇਹ ਕੱਟ-ਆਫ਼ ਕੀਮਤ ਹੁੰਦੀ ਹੈ ਜਿਸਨੂੰ RBI ਨਿਰਧਾਰਿਤ ਕਰਦੀ ਹੈ। ਜਿਵੇਂ 91 ਦਿਨਾਂ ਦੇ ਖਜ਼ਾਨਾ ਬਿੱਲ ਦੀ ਫੇਸ ਵੈਲਿਊ 100 ਰੁਪਏ ਹੈ ਅਤੇ ਕੱਟ ਆਫ ਕੀਮਤ 98.4178 ਹੈ। ਜੇਕਰ ਅਸੀਂ ਇਸਨੂੰ ਫਾਰਮੂਲੇ ਨਾਲ ਸਮਝੀਏ ਤਾਂ [(100-98.4178) ÷ 98.4178]* (365/91)×100=6.45% ਭਾਵ 91 ਦਿਨਾਂ ਦੇ T-Bill ਜਾਂ ਟਰੇਜ਼ਰੀ ਬਿੱਲ ਤੇ 6.45% ਵਿਆਜ ਮਿਲਦਾ ਹੈ ਜੋ ਕਿ ਕਿਸੇ ਵੀ ਹੋਰ ਸਕੀਮ ਵਿੱਚ ਨਹੀਂ ਮਿਲਦਾ।
ਇਹ ਬਿੱਲ 3 ਤਰ੍ਹਾਂ ਦੇ ਹੁੰਦੇ ਹਨ 91 ਦਿਨਾਂ, 182 ਦਿਨਾਂ ਅਤੇ 364 ਦਿਨਾਂ ਦੇ ਖਜ਼ਾਨਾ ਬਿੱਲ। ਆਰਬੀਆਈ ਵੱਲੋਂ ਕੱਟ ਆਫ ਕੀਮਤ ਤੇ ਇਹ ਬਿੱਲ ਜਾਰੀ ਕੀਤੇ ਜਾਂਦੇ ਹਨ। ਜਦੋਂ ਇਹ ਸਮੇਂ ਪੂਰਾ ਹੋ ਜਾਂਦਾ ਹੈ ਤਾਂ ਤੁਹਾਨੂੰ ਇਸ ਦੀ ਅਸਲ ਕੀਮਤ ਮਿਲਦੀ ਹੈ। ਮੰਨ ਲਓ ਕੱਟ ਆਫ ਕੀਮਤ 98.4178 ਰੁਪਏ ਹੈ ਇਸਦਾ ਭਾਵ ਹੈ ਕਿ ਤੁਸੀਂ ਇਸ ਕੀਮਤ 'ਤੇ T-Bill ਖਰੀਦਿਆ ਹੈ, ਮਿਆਦ ਪੂਰੀ ਹੋਣ ਤੇ ਤੁਹਾਨੂੰ ਇਸਦੀ ਅਸਲ ਕੀਮਤ 100 ਰੁਪਏ ਮਿਲੇਗੀ। ਇਸ ਵਿੱਚ ਤੁਸੀਂ 25,000 ਰੁਪਏ ਤੋਂ ਨਿਵੇਸ਼ ਕਰ ਸਕਦੇ ਹੋ। ਪਰ ਇਸ ਲਈ ਸਭ ਤੋਂ ਜ਼ਰੂਰੀ ਹੈ ਕਿ ਤੁਹਾਡੇ ਕੋਲ ਡੀਮੈਟ ਖਾਤਾ ਹੋਵੇ।
ਹੁਣ ਗੱਲ ਕਰਦੇ ਹਾਂ ਇਸਨੂੰ ਖਰੀਦਣ ਦੀ ਤਾਂ ਤੁਸੀਂ ਇਸਨੂੰ ਆਰਬੀਆਈ ਦੀ ਸਮਰਪਿਤ ਵੈਬਸਾਈਟ ਤੋਂ ਟੀ-ਬਿੱਲ ਖਰੀਦ ਸਕਦੇ ਹੋ ਜਾਂ ਫਿਰ ਤੁਸੀਂ ਕਿਸੇ ਬਰੋਕਰ ਤੋਂ ਵੀ ਖਰੀਦ ਸਕਦੇ ਹੋ ਪਰ ਇਸਲਈ ਤੁਹਾਨੂੰ ਬ੍ਰੋਕਰੇਜ ਚਾਰਜ ਦੇਣੇ ਪੈਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Fixed Deposits, Investment, Saving schemes