Home /News /lifestyle /

21 ਸਾਲ ਦੀ ਉਮਰ ਤੋਂ ਸ਼ੁਰੂ ਕੀਤੀਆਂ ਨਿਵੇਸ਼ ਯੋਜਨਾਵਾਂ 30 ਸਾਲ ਦੀ ਉਮਰ ਤੱਕ ਦੇਣਗੀਆਂ ਕਰੋੜਾਂ ਦਾ ਰਿਟਰਨ, ਜਾਣੋ ਕਿਵੇਂ

21 ਸਾਲ ਦੀ ਉਮਰ ਤੋਂ ਸ਼ੁਰੂ ਕੀਤੀਆਂ ਨਿਵੇਸ਼ ਯੋਜਨਾਵਾਂ 30 ਸਾਲ ਦੀ ਉਮਰ ਤੱਕ ਦੇਣਗੀਆਂ ਕਰੋੜਾਂ ਦਾ ਰਿਟਰਨ, ਜਾਣੋ ਕਿਵੇਂ

ਯੋਜਨਾਬੰਦੀ ਅਤੇ ਅਨੁਸ਼ਾਸਨ ਨਾਲ ਛੋਟੀ ਉਮਰ ਵਿੱਚ ਵਿੱਤੀ ਸਥਿਰਤਾ ਪ੍ਰਾਪਤ ਕੀਤੀ ਜਾ ਸਕਦੀ ਹੈ।

ਯੋਜਨਾਬੰਦੀ ਅਤੇ ਅਨੁਸ਼ਾਸਨ ਨਾਲ ਛੋਟੀ ਉਮਰ ਵਿੱਚ ਵਿੱਤੀ ਸਥਿਰਤਾ ਪ੍ਰਾਪਤ ਕੀਤੀ ਜਾ ਸਕਦੀ ਹੈ।

ਜੇਕਰ ਤੁਸੀਂ ਹੁਣ 20 ਦੇ ਦਹਾਕੇ ਵਿੱਚ ਹੋ ਅਤੇ ਆਪਣੇ 30 ਦੇ ਦਹਾਕੇ ਵਿੱਚ ਕਰੋੜਪਤੀ ਬਣ ਕੇ ਆਰਾਮ ਕਰਨਾ ਚਾਹੁੰਦੇ ਹੋ, ਤਾਂ ਜਲਦੀ ਨਿਵੇਸ਼ ਕਰਨਾ ਸ਼ੁਰੂ ਕਰੋ। ਤੁਹਾਡੇ ਛੋਟੇ-ਛੋਟੇ ਕਦਮ ਤੁਹਾਨੂੰ ਇੱਕ ਲੰਮਾ ਸਫ਼ਰ ਤੈਅ ਕਰਨ ਵਿੱਚ ਮਦਦ ਕਰਨਗੇ ਅਤੇ ਤੁਹਾਨੂੰ ਛੇਤੀ ਰਿਟਾਇਰਮੈਂਟ ਦੇ ਤੁਹਾਡੇ ਸੁਪਨੇ ਦੇ ਨੇੜੇ ਲੈ ਜਾਣਗੇ।

ਹੋਰ ਪੜ੍ਹੋ ...
  • Share this:

Investment Ideas: ਜ਼ਿੰਦਗੀ ਵਿੱਚ ਸਫਲਤਾ ਹਾਸਲ ਕਰਨ ਲਈ ਲੋਕ ਕਈ ਤਰੀਕੇ ਅਪਣਾਉਂਦੇ ਹਨ। ਹਾਲਾਂਕਿ ਮਿਹਤਨ ਕਰਨ ਵਾਲੇ ਵੀ ਸਫਲਤਾ ਦੀ ਉਮੀਦ ਰੱਖਦੇ ਹਨ ਤੇ ਕਾਮਯਾਬ ਵੀ ਹੁੰਦੇ ਹਨ ਪਰ ਅਜਿਹੇ 'ਚ ਸਮਾਂ ਬਹੁਤ ਦੇਣਾ ਪੈਂਦਾ ਹੈ। ਵੈਸੇ ਤਾਂ ਕਿਸੇ ਵੀ ਕੰਮ ਵਿੱਚ ਸਫਲਤਾ ਪਾਉਣ ਲਈ ਸਮਾਂ ਤਾਂ ਲੱਗਦਾ ਹੀ ਹੈ। ਇਸ ਲਈ ਹਮੇਸ਼ਾ ਸਬਰ ਨਾਲ ਕੰਮ ਲੈਣ ਦੀ ਗੱਲ ਕਹੀ ਜਾਂਦੀ ਹੈ। ਅਸੀਂ ਆਮ ਜੀਵਨ ਵਿੱਚ ਅਜਿਹੀਆਂ ਕਹਾਵਤਾਂ ਸੁਣਦੇ ਹਾਂ ਜੋ ਬਹੁਤ ਹੀ ਵਿਵਹਾਰਕ ਹਨ ਅਤੇ ਉਨ੍ਹਾਂ ਨੂੰ ਲਾਗੂ ਕਰਨ ਨਾਲ ਸਾਡੀ ਜ਼ਿੰਦਗੀ ਵਿੱਚ ਬਹੁਤ ਸਕਾਰਾਤਮਕ ਤਬਦੀਲੀਆਂ ਆ ਸਕਦੀਆਂ ਹਨ।

ਅਜਿਹੀ ਕਹਾਵਤ ਹੈ ਕਿ 'ਬੂੰਦ-ਬੂੰਦ ਨਾਲ ਘੜਾ ਭਰਦਾ ਹੈ'। ਇਸ ਦਾ ਮਤਲਬ ਹੈ ਕਿ ਤੁਹਾਡੇ ਛੋਟੇ ਕਦਮ ਵੀ ਤੁਹਾਨੂੰ ਲੰਬੀ ਸਫਲਤਾ ਤੱਕ ਲੈ ਜਾ ਸਕਦੇ ਹਨ। ਇਹ ਕਹਾਵਤ ਲੋਕਾਂ ਦੀਆਂ ਵਿੱਤੀ ਯੋਜਨਾਵਾਂ 'ਤੇ ਵੀ ਢੁਕਦੀ ਹੈ। ਜੇਕਰ ਕੋਈ ਵਿਅਕਤੀ ਆਪਣੇ ਕਰੀਅਰ ਦੀ ਸ਼ੁਰੂਆਤ ਤੋਂ ਹੀ ਨਿਯਮਿਤ ਤੌਰ 'ਤੇ ਨਿਵੇਸ਼ ਕਰਨਾ ਸ਼ੁਰੂ ਕਰ ਦਿੰਦਾ ਹੈ, ਤਾਂ ਉਹ ਬਹੁਤ ਜਲਦੀ ਵਿੱਤੀ ਆਜ਼ਾਦੀ ਦੇ ਬਹੁਤ ਨੇੜੇ ਪਹੁੰਚ ਸਕਦਾ ਹੈ। ਅੱਜ ਅਸੀਂ ਮਿੰਟ ਦੇ ਇੱਕ ਲੇਖ ਦਾ ਹਵਾਲਾ ਦਿੰਦੇ ਹੋਏ 20-21 ਸਾਲ ਦੇ ਨੌਜਵਾਨਾਂ ਨੂੰ 5 ਅਜਿਹੇ ਨੁਸਖੇ ਦੱਸਾਂਗੇ, ਜੋ 30 ਸਾਲ ਦੀ ਉਮਰ ਤੱਕ ਉਨ੍ਹਾਂ ਨੂੰ ਆਰਥਿਕ ਤੌਰ 'ਤੇ ਬਹੁਤ ਮਜ਼ਬੂਤ ​​ਬਣਾ ਸਕਦੇ ਹਨ। ਨਾਲ ਹੀ ਉਨ੍ਹਾਂ ਦਾ ਜਲਦੀ ਰਿਟਾਇਰਮੈਂਟ ਦਾ ਸੁਪਨਾ ਵੀ ਸਾਕਾਰ ਹੋ ਸਕਦਾ ਹੈ।

ਪੀ.ਪੀ.ਐਫ (PPF)

ਵਧੀਆ ਨਿਵੇਸ਼ ਵਿਕਲਪਾਂ ਦੀ ਗੱਲ ਕਰੀਏ ਤਾਂ ਪਬਲਿਕ ਪ੍ਰੋਵੀਡੈਂਟ ਫੰਡ (PPF)ਸਭ ਤੋਂ ਵਧੀਆ ਵਿਕਲਪ ਹੈ। ਇਹ ਤੁਹਾਨੂੰ ਇੱਕ ਨਿਸ਼ਚਿਤ ਰਿਟਰਨ ਦਿੰਦਾ ਹੈ। ਇੱਥੇ ਤੁਹਾਨੂੰ ਟੈਕਸ ਲਾਭ ਵੀ ਮਿਲਦੇ ਹਨ। ਇਸ ਤੋਂ ਇਲਾਵਾ ਤੁਹਾਨੂੰ PPF ਵਿੱਚ ਪਰਿਪੱਕਤਾ 'ਤੇ ਜੋ ਵੀ ਰਕਮ ਮਿਲੇਗੀ ਉਹ ਪੂਰੀ ਤਰ੍ਹਾਂ ਟੈਕਸ ਮੁਕਤ ਹੋਵੇਗੀ।

SIP

ਥੋੜ੍ਹੇ ਸਮੇਂ ਵਿੱਚ ਤੁਹਾਡੇ ਨਿਵੇਸ਼ਾਂ ਨੂੰ ਦੁੱਗਣਾ ਜਾਂ ਤਿੰਨ ਗੁਣਾ ਦੇਖਣ ਲਈ ਪ੍ਰਣਾਲੀਗਤ ਨਿਵੇਸ਼ ਯੋਜਨਾਵਾਂ (Systematic investment plans) ਇੱਕ ਬਹੁਤ ਪ੍ਰਭਾਵਸ਼ਾਲੀ ਨਿਵੇਸ਼ ਵਿਕਲਪ ਹਨ। SAG ਇਨਫੋਟੈਕ ਦੇ ਐਮਡੀ ਅਮਿਤ ਗੁਪਤਾ ਦਾ ਕਹਿਣਾ ਹੈ ਕਿ ਅਜਿਹੇ ਨਿਵੇਸ਼ ਨੂੰ 25 ਸਾਲ ਦੀ ਉਮਰ ਤੋਂ ਸ਼ੁਰੂ ਕਰ ਦੇਣਾ ਚਾਹੀਦਾ ਹੈ। ਉਹ ਕਹਿੰਦੇ ਹਨ ਕਿ ਜਲਦੀ ਸ਼ੁਰੂਆਤ ਅਤੇ ਪ੍ਰਬੰਧਿਤ SIP ਸਮੇਂ ਦੀ ਮਿਆਦ ਵਿੱਚ ਚੰਗੀ ਬੱਚਤ ਦਿੰਦੇ ਹਨ।

ਕਮਰਸ਼ੀਅਲ ਰੀਅਲ ਅਸਟੇਟ

ਦੇਵਿਕਾ ਗਰੁੱਪ ਦੇ ਐਮਡੀ ਅੰਕਿਤ ਅਗਰਵਾਲ ਦਾ ਕਹਿਣਾ ਹੈ ਕਿ ਕਮਰਸ਼ੀਅਲ ਰੀਅਲ ਅਸਟੇਟ 20-29 ਸਾਲ ਦੀ ਉਮਰ ਦੇ ਲੋਕਾਂ ਲਈ ਚੰਗਾ ਨਿਵੇਸ਼ ਹੋ ਸਕਦਾ ਹੈ ਜੋ 30 ਸਾਲ ਦੀ ਉਮਰ ਤੋਂ ਬਾਅਦ ਅਮੀਰ ਬਣਨਾ ਚਾਹੁੰਦੇ ਹਨ। ਕਮਰਸ਼ੀਅਲ ਰੀਅਲ ਅਸਟੇਟ ਜਿਵੇਂ ਦਫਤਰ, ਪ੍ਰਚੂਨ ਅਤੇ ਵੇਅਰਹਾਊਸ ਆਦਿ ਸੁਰੱਖਿਅਤ ਨਿਵੇਸ਼ ਵਿਕਲਪ ਹਨ। ਅੰ ਕਿਤ ਅਗਰਵਾਲ ਦੇ ਅਨੁਸਾਰ, ਗ੍ਰੇਡ-ਏ ਆਫਿਸ ਸਪੇਸ ਔਸਤ 6-7 ਪ੍ਰਤੀਸ਼ਤ ਹੈ ਅਤੇ ਰਿਟੇਲ ਯੂਨਿਟ 8-9 ਪ੍ਰਤੀਸ਼ਤ ਰਿਟਰਨ ਦੇ ਸਕਦੇ ਹਨ।

ਸਟਾਕ ਮਾਰਕੀਟ

ਸਟਾਕ ਮਾਰਕੀਟ ਮਹਿੰਗਾਈ ਨੂੰ ਚਕਮਾ ਦੇ ਸਕਦੀ ਹੈ ਅਤੇ ਤੁਹਾਨੂੰ ਬਹੁਤ ਜ਼ਿਆਦਾ ਰਿਟਰਨ ਵੀ ਮਿਲ ਸਕਦਾ ਹੈ। ਇਸ ਲਈ ਸਟਾਕ ਮਾਰਕੀਟ ਨਵੇਂ ਨਿਵੇਸ਼ਕਾਂ ਦੀ ਪਹਿਲੀ ਪਸੰਦ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇੱਥੋਂ ਕਈ ਲੋਕ ਕਰੋੜਪਤੀ ਅਤੇ ਅਰਬਪਤੀ ਬਣ ਚੁੱਕੇ ਹਨ। GCL ਦੇ ਸੀਈਓ ਰਵੀ ਸਿੰਘਲ ਦਾ ਕਹਿਣਾ ਹੈ ਕਿ ਜੇਕਰ ਅਸੀਂ ਨਿਫਟੀ 50 'ਤੇ ਨਜ਼ਰ ਮਾਰੀਏ ਤਾਂ ਪਿਛਲੇ 20 ਸਾਲਾਂ ਦਾ ਇਸ ਦਾ CAGR 14 ਫੀਸਦੀ ਹੈ।

ਕ੍ਰਿਪਟੋ ਐਸੇਟ

ਜੇਕਰ ਤੁਸੀਂ ਕ੍ਰਿਪਟੋ ਐਸੇਟ ਵਿੱਚ ਦਿਲਚਸਪੀ ਰੱਖਦੇ ਹੋ ਅਤੇ ਵਿਸ਼ਵਾਸ ਕਰਦੇ ਹੋ ਕਿ ਭਵਿੱਖ ਕ੍ਰਿਪਟੋ ਵਿੱਚ ਹੈ, ਤਾਂ ਤੁਸੀਂ ਇਸ ਵਿੱਚ ਨਿਵੇਸ਼ ਵੀ ਕਰ ਸਕਦੇ ਹੋ। ਪਰ 2 ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। cryptocurrencies ਨੂੰ ਗਿਰਾਵਟ ਦੌਰਾਨ ਖਰੀਦ ਲਓ। ਤੁਸੀਂ ਕੁਝ ਸਿੱਕੇ ਵੇਖ ਲਓ ਜਿਨ੍ਹਾਂ ਦੀ ਮਾਰਕੀਟ ਵਿੱਚ ਚੰਗੀ ਮੌਜੂਦਗੀ ਹੈ ਪਰ ਵਰਤਮਾਨ ਵਿੱਚ ਉਹ ਗਿਰਾਵਟ ਵਿੱਚ ਹਨ। ਤੁਸੀਂ ਉਨ੍ਹਾਂ ਵਿੱਚ ਨਿਵੇਸ਼ ਕਰ ਸਕਦੇ ਹੋ। ਅਜਿਹੀ ਕ੍ਰਿਪਟੋਕਰੰਸੀਵਿੱਚ ਨਿਵੇਸ਼ ਕਰੋ ਜਿਨ੍ਹਾਂ ਪਿੱਛੇ ਕੋਈ ਮਕਸਦ ਹੋਵੇ ਅਤੇ ਜੋ ਭਵਿੱਖ ਵਿੱਚ ਟਿਕਾਊ ਹੋਣ।

Published by:Tanya Chaudhary
First published:

Tags: Cryptocurrency, Investment, Ppf