ਦੇਸ਼ ਵਿੱਚ ਮਹਿੰਗਾਈ ਨੂੰ ਕਾਬੂ ਕਰਨ ਲਈ ਦੇਸ਼ ਦੀ ਕੇਂਦਰੀ ਬੈਂਕ ਭਾਵ ਰਿਜ਼ਰਵ ਬੈਂਕ ਆਫ ਇੰਡੀਆ ਨੇ ਬੀਤੇ ਸਾਲ 5 ਵਾਰ ਲਗਾਤਾਰ ਰੇਪੋ ਰੇਟ ਵਿੱਚ ਵਾਧਾ ਕੀਤਾ ਹੈ। ਇਸ ਵਾਧੇ ਨਾਲ ਸਾਰੀਆਂ ਬੈਂਕਾਂ ਨੇ ਕਰਜ਼ੇ ਮਹਿੰਗੇ ਕਰ ਦਿੱਤੇ। ਇਸ ਦਾ ਦੂਸਰਾ ਅਸਰ ਇਹ ਦੇਖਣ ਨੂੰ ਮਿਲਿਆ ਕਿ ਲੋਕਾਂ ਨੂੰ ਨਿਵੇਸ਼ ਕਰਨ ਲਈ ਉਤਸ਼ਾਹ ਦਿੰਦੇ ਹੋਏ ਬੈਂਕਾਂ ਨੇ ਆਪਣੀ FD ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ। ਹੁਣ ਤੱਕ ਲਗਭਗ ਸਾਰੀਆਂ ਸਰਕਾਰੀ ਅਤੇ ਨਿੱਜੀ ਬੈਂਕਾਂ FD ਵਿਆਜ ਦਰਾਂ ਵਿੱਚ ਵਾਧਾ ਕਰ ਚੁੱਕੀਆਂ ਹਨ।
ਇਸ ਲੜੀ ਵਿੱਚ ਇਕ ਹੋਰ ਨਾਮ 118 ਸਾਲ ਪੁਰਾਣੀ ਬੈਂਕ City Union Bank ਦਾ ਵੀ ਜੁੜ ਗਿਆ ਗਿਆ ਹੈ ਜਿਸਨੇ ਆਪਣੀਆਂ 2 ਕਰੋੜ ਰੁਪਏ ਤੱਕ ਦੀਆਂ FD ਵਿਆਜ ਦਰਾਂ ਵਿੱਚ ਵਾਧੇ ਦਾ ਐਲਾਨ ਕੀਤਾ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਸਿਟੀ ਯੂਨੀਅਨ ਬੈਂਕ 31 ਅਕਤੂਬਰ, 1904 ਨੂੰ ਹੋਂਦ ਵਿੱਚ ਆਈ ਸੀ। ਇਹ ਭਾਰਤੀ ਰਿਜ਼ਰਵ ਬੈਂਕ ਦੁਆਰਾ ਇੱਕ ਸ਼ਡਿਊਲ ਵਪਾਰਕ ਬੈਂਕ ਵਜੋਂ ਨਿਯੰਤ੍ਰਿਤ ਕੀਤਾ ਜਾਂਦਾ ਹੈ।
ਇਸ ਬੈਂਕ ਦੀ ਅਧਿਕਾਰਤ ਵੈੱਬਸਾਈਟ ਦੇ ਅਨੁਸਾਰ, ਨਵੀਆਂ ਦਰਾਂ 18.01.2023 ਤੋਂ ਲਾਗੂ ਹਨ। ਬੈਂਕ ਨੇ FD ਵਿਆਜ ਦਰਾਂ ਵਿੱਚ ਬਦਲਾਅ ਕਰਦੇ ਹੋਏ ਹੁਣ 7 ਦਿਨਾਂ ਤੋਂ 10 ਸਾਲ ਤੱਕ ਦੀਆਂ FD ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ। ਆਮ ਲੋਕਾਂ ਲਈ ਬੈਂਕ ਹੁਣ 5% ਤੋਂ 6.9% ਦਾ ਵਿਆਜ ਦੇਵੇਗੀ ਅਤੇ ਉੱਥੇ ਹੀ ਸੀਨੀਅਰ ਨਾਗਰਿਕਾਂ ਲਈ ਬੈਂਕ 5% ਤੋਂ 7.25% ਦੀਆਂ ਵਿਆਜ ਦਰਾਂ ਦੀ ਪੇਸ਼ਕਸ਼ ਕਰੇਗੀ। ਇਸ ਤੋਂ ਇਲਾਵਾ, 444 ਦਿਨਾਂ ਦੀ ਜਮ੍ਹਾ ਮਿਆਦ 'ਤੇ ਆਮ ਲੋਕਾਂ ਲਈ 7.75% ਅਤੇ ਸੀਨੀਅਰ ਨਾਗਰਿਕਾਂ ਲਈ 8.00% ਦੀ ਵੱਧ ਤੋਂ ਵੱਧ ਵਿਆਜ ਦਰ ਉਪਲਬਧ ਹੋਵੇਗੀ।
ਇਹ ਹਨ ਬੈਂਕ ਦੀਆਂ FD ਵਿਆਜ ਦਰਾਂ:
ਬੈਂਕ ਦਾ ਨੈੱਟਵਰਕ: ਤੁਹਾਨੂੰ ਦੱਸ ਦੇਈਏ ਕਿ ਸਿਟੀ ਯੂਨੀਅਨ ਬੈਂਕ ਦੀਆਂ 16 ਰਾਜਾਂ ਅਤੇ ਤਿੰਨ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਫੈਲੀਆਂ 727 ਸ਼ਾਖਾਵਾਂ ਹਨ।
ਇਸ ਤੋਂ ਇਲਾਵਾ, RBL ਬੈਂਕ ਅਤੇ ਇੰਡਸਇੰਡ ਬੈਂਕ ਨੇ 19 ਜਨਵਰੀ, 2023 ਤੋਂ ₹ 2 ਕਰੋੜ ਤੱਕ ਦੀ ਫਿਕਸਡ ਡਿਪਾਜ਼ਿਟ 'ਤੇ ਵਿਆਜ ਦਰਾਂ ਵਿੱਚ ਵਾਧੇ ਦਾ ਐਲਾਨ ਕੀਤਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bank, Fd, FD interest rates, FD rates