Home /News /lifestyle /

Investment Tips: ਇਨ੍ਹਾਂ ਸਰਕਾਰੀ ਸਕੀਮਾਂ 'ਚ ਕਰੋ ਨਿਵੇਸ਼, ਟੈਕਸ ਛੋਟ ਦੇ ਨਾਲ ਮਿਲੇਗਾ ਵਧੀਆ ਰਿਟਰਨ

Investment Tips: ਇਨ੍ਹਾਂ ਸਰਕਾਰੀ ਸਕੀਮਾਂ 'ਚ ਕਰੋ ਨਿਵੇਸ਼, ਟੈਕਸ ਛੋਟ ਦੇ ਨਾਲ ਮਿਲੇਗਾ ਵਧੀਆ ਰਿਟਰਨ

Investment Tips

Investment Tips

ਕਈ ਵਾਰ ਸਹੀ ਜਾਣਕਾਰੀ ਨਾ ਹੋਣ ਕਾਰਨ ਲੋਕ ਨਿਵੇਸ਼ ਤੋਂ ਵਾਂਝੇ ਰਹਿ ਜਾਂਦੇ ਹਨ। ਸਰਕਾਰ ਲੋਕਾਂ ਵਿੱਚ ਬੱਚਤ ਦੀ ਆਦਤ ਪੈਦਾ ਕਰਨ ਲਈ ਅਜਿਹੀਆਂ ਸਕੀਮਾਂ ਦਾ ਐਲਾਨ ਕਰਦੀ ਰਹਿੰਦੀ ਹੈ, ਜਿਸ ਵਿੱਚ ਨਿਵੇਸ਼ ਕਰਨ ਨਾਲ ਨਾ ਸਿਰਫ਼ ਲੋਕਾਂ ਨੂੰ ਉੱਚ ਮੁਨਾਫ਼ਾ ਮਿਲਦਾ ਹੈ, ਸਗੋਂ ਆਰਥਿਕ ਤੌਰ 'ਤੇ ਸਭ ਤੋਂ ਕਮਜ਼ੋਰ ਵਰਗ ਨੂੰ ਵੱਧ ਤੋਂ ਵੱਧ ਲਾਭ ਵੀ ਮਿਲਦਾ ਹੈ ਤੇ ਟੈਕਸ ਵਿੱਚ ਵੀ ਕਈ ਪ੍ਰਕਾਰ ਦੀ ਛੋਪ ਪ੍ਰਾਪਤ ਹੁੰਦੀ ਹੈ।

ਹੋਰ ਪੜ੍ਹੋ ...
  • Share this:

ਜੇਕਰ ਤੁਸੀਂ ਟੈਕਸ ਬਚਾਉਣ ਦੇ ਤਰੀਕੇ ਲੱਭ ਰਹੇ ਹੋ, ਤਾਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਟੈਕਸ ਬਚਾਉਣਾ ਕੋਈ ਔਖਾ ਕੰਮ ਨਹੀਂ ਹੈ। ਇਸਦੇ ਲਈ ਤੁਹਾਨੂੰ ਕੋਈ ਗਲਤ ਜਾਂ ਗੈਰ-ਕਾਨੂੰਨੀ ਤਰੀਕਾ ਅਪਣਾਉਣ ਦੀ ਵੀ ਲੋੜ ਨਹੀਂ ਹੈ। ਤੁਸੀਂ ਸਿਰਫ ਸਹੀ ਤਰੀਕੇ ਨਾਲ ਪੈਸੇ ਨਿਵੇਸ਼ ਕਰ ਕੇ ਟੈਕਸ ਨੂੰ ਬਚਾ ਸਕਦੇ ਹੋ। ਇਸ ਤੋਂ ਇਲਾਵਾ ਹਰ ਕੋਈ ਨਿਵੇਸ਼ ਕਰ ਕੇ ਹਾਈ ਰਿਟਰਨ ਦੀ ਉਮੀਦ ਕਰਦਾ ਹੈ।


ਕਈ ਵਾਰ ਸਹੀ ਜਾਣਕਾਰੀ ਨਾ ਹੋਣ ਕਾਰਨ ਲੋਕ ਨਿਵੇਸ਼ ਤੋਂ ਵਾਂਝੇ ਰਹਿ ਜਾਂਦੇ ਹਨ। ਸਰਕਾਰ ਲੋਕਾਂ ਵਿੱਚ ਬੱਚਤ ਦੀ ਆਦਤ ਪੈਦਾ ਕਰਨ ਲਈ ਅਜਿਹੀਆਂ ਸਕੀਮਾਂ ਦਾ ਐਲਾਨ ਕਰਦੀ ਰਹਿੰਦੀ ਹੈ, ਜਿਸ ਵਿੱਚ ਨਿਵੇਸ਼ ਕਰਨ ਨਾਲ ਨਾ ਸਿਰਫ਼ ਲੋਕਾਂ ਨੂੰ ਉੱਚ ਮੁਨਾਫ਼ਾ ਮਿਲਦਾ ਹੈ, ਸਗੋਂ ਆਰਥਿਕ ਤੌਰ 'ਤੇ ਸਭ ਤੋਂ ਕਮਜ਼ੋਰ ਵਰਗ ਨੂੰ ਵੱਧ ਤੋਂ ਵੱਧ ਲਾਭ ਵੀ ਮਿਲਦਾ ਹੈ ਤੇ ਟੈਕਸ ਵਿੱਚ ਵੀ ਕਈ ਪ੍ਰਕਾਰ ਦੀ ਛੋਪ ਪ੍ਰਾਪਤ ਹੁੰਦੀ ਹੈ। ਇਹ ਸਕੀਮਾਂ ਸਰਕਾਰ ਦੁਆਰਾ ਚਲਾਈਆਂ ਜਾਂਦੀਆਂ ਹਨ। ਇਸ ਲਈ ਇਸ ਵਿੱਚ ਪੈਸੇ ਦੇ ਡੁੱਬਣ ਦਾ ਕੋਈ ਖਤਰਾ ਨਹੀਂ ਹੈ।


ਸੁਕੰਨਿਆ ਸਮ੍ਰਿਧੀ ਯੋਜਨਾ: ਸੁਕੰਨਿਆ ਸਮ੍ਰਿਧੀ ਯੋਜਨਾ ਵਿੱਚ ਕੀਤੇ ਨਿਵੇਸ਼ 'ਤੇ 80C ਦੇ ਤਹਿਤ ਟੈਕਸ ਛੋਟ ਉਪਲਬਧ ਹੈ। ਇਸ ਦੇ ਨਾਲ ਹੀ ਇਸ ਸਕੀਮ ਤਹਿਤ ਸਿਰਫ਼ 250 ਰੁਪਏ ਵਿੱਚ ਖਾਤਾ ਖੋਲ੍ਹਿਆ ਜਾ ਸਕਦਾ ਹੈ। ਇਹ 7.6 ਪ੍ਰਤੀਸ਼ਤ ਦੀ ਇੱਕ ਆਕਰਸ਼ਕ ਵਿਆਜ ਦਰ ਵੀ ਪੇਸ਼ ਕਰਦਾ ਹੈ। ਇਸ ਸਕੀਮ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਗਰੀਬ ਮਾਪੇ ਬੱਚੀ ਦੀ ਉੱਚ ਸਿੱਖਿਆ ਲਈ 50 ਫੀਸਦੀ ਪੈਸੇ ਪਹਿਲਾਂ ਹੀ ਕਢਵਾ ਸਕਦੇ ਹਨ।


ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ: ਸਰਕਾਰ ਵੱਲੋਂ ਬਜ਼ੁਰਗਾਂ ਨੂੰ ਵਿੱਤੀ ਸੁਰੱਖਿਆ ਪ੍ਰਦਾਨ ਕਰਨ ਲਈ ਇਹ ਸਕੀਮ ਲਿਆਂਦੀ ਗਈ ਹੈ। ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਦੇ ਤਹਿਤ, ਸੀਨੀਅਰ ਨਾਗਰਿਕ 5 ਸਾਲਾਂ ਤੱਕ ਪੈਸੇ ਜਮ੍ਹਾ ਕਰ ਸਕਦੇ ਹਨ ਅਤੇ ਮਿਆਦ ਪੂਰੀ ਹੋਣ ਤੋਂ ਬਾਅਦ ਇਸ ਨੂੰ 3 ਸਾਲ ਹੋਰ ਵਧਾਇਆ ਜਾ ਸਕਦਾ ਹੈ। ਸੀਨੀਅਰ ਨਾਗਰਿਕਾਂ ਨੂੰ SCSS ਵਿੱਚ 7.4% ਵਿਆਜ ਮਿਲਦਾ ਹੈ। ਇਸ ਵਿੱਚ ਹਰ ਤਿੰਨ ਮਹੀਨੇ ਬਾਅਦ ਵਿਆਜ ਮਿਲਦਾ ਹੈ। 60 ਸਾਲ ਤੋਂ ਵੱਧ ਉਮਰ ਦੇ ਲੋਕ ਇਨ੍ਹਾਂ 'ਚ 1000 ਤੋਂ 15 ਲੱਖ ਰੁਪਏ ਜਮ੍ਹਾ ਕਰਵਾ ਸਕਦੇ ਹਨ। ਇਸ ਸਕੀਮ ਵਿੱਚ ਪੈਸੇ ਜਮ੍ਹਾ ਕਰਨ ਵਾਲਿਆਂ ਨੂੰ ਇਨਕਮ ਟੈਕਸ ਐਕਟ ਦੀ ਧਾਰਾ 80C ਦੇ ਤਹਿਤ ਟੈਕਸ ਛੋਟ ਦਾ ਲਾਭ ਦਿੱਤਾ ਜਾਂਦਾ ਹੈ।


ਪਬਲਿਕ ਪ੍ਰੋਵੀਡੈਂਟ ਫੰਡ : PPF ਨੂੰ ਤਨਖਾਹਦਾਰ ਵਿਅਕਤੀਆਂ ਲਈ ਵਿੱਤੀ ਸੁਰੱਖਿਆ ਲਈ ਸਭ ਤੋਂ ਵਧੀਆ ਵਿਕਲਪ ਮੰਨਿਆ ਜਾਂਦਾ ਹੈ। ਪਬਲਿਕ ਪ੍ਰੋਵੀਡੈਂਟ ਫੰਡ ਗਾਰੰਟੀਸ਼ੁਦਾ ਟੈਕਸ-ਮੁਕਤ ਰਿਟਰਨ ਦੀ ਪੇਸ਼ਕਸ਼ ਕਰਦਾ ਹੈ। ਇਸ ਦੇ ਜ਼ਰੀਏ ਹਰ ਸਾਲ 1.5 ਲੱਖ ਰੁਪਏ ਤੱਕ ਦੇ ਨਿਵੇਸ਼ 'ਤੇ ਟੈਕਸ ਛੋਟ ਮਿਲਦੀ ਹੈ। ਇਸ ਦੇ ਨਾਲ ਹੀ ਵਿਆਜ ਅਤੇ ਮੈਚਿਓਰਿਟੀ 'ਤੇ ਟੈਕਸ ਛੋਟ ਦੀ ਵਿਵਸਥਾ ਵੀ ਹੈ। ਇਨ੍ਹਾਂ 'ਤੇ ਲੋਨ ਦੀ ਸਹੂਲਤ ਵੀ ਦਿੱਤੀ ਜਾਂਦੀ ਹੈ। ਫਿਲਹਾਲ PPF 'ਤੇ 7.1 ਫੀਸਦੀ ਵਿਆਜ ਦਰ ਮਿਲ ਰਹੀ ਹੈ।

Published by:Drishti Gupta
First published:

Tags: Double Money, How to Save Money, Investment, Money Making Tips, Money Saving Tips