ਭਾਰਤੀ ਜੀਵਨ ਬੀਮਾ ਨਿਗਮ ਹਮੇਸ਼ਾ ਲੋਕਾਂ ਲਈ ਕਿਫਾਇਤੀ ਤੇ ਬੈਨੀਫਿਟਸ ਨਾਲ ਭਰਪੂਰ ਪਾਲਿਸੀਆਂ ਲੈ ਕੇ ਆਉਂਦੀ ਹੈ। ਜੇਕਰ ਤੁਸੀਂ ਰਿਟਾਇਰਮੈਂਟ ਤੋਂ ਬਾਅਦ ਆਪਣੇ ਖਰਚਿਆਂ ਨੂੰ ਲੈ ਕੇ ਚਿੰਤਤ ਹੋ, ਤਾਂ ਤੁਸੀਂ ਐਲਆਈਸੀ ਦੀ ਨਵੀਂ ਸਕੀਮ ਵਿੱਚ ਨਿਵੇਸ਼ ਕਰ ਸਕਦੇ ਹੋ। ਇਸ ਸਕੀਮ ਦਾ ਨਾਂ ਹੈ ਜੀਵਨ ਸ਼ਾਂਤੀ ਯੋਜਨਾ ਹੈ। ਇਸ ਪਾਲਿਸੀ ਦੇ ਤਹਿਤ ਪਾਲਿਸੀ ਧਾਰਕਾਂ ਨੂੰ ਜ਼ਿਆਦਾ ਪੈਸਾ ਮਿਲ ਸਕੇਗਾ। ਇਸ ਦਾ ਲਾਭ ਉਨ੍ਹਾਂ ਪਾਲਿਸੀਧਾਰਕਾਂ ਨੂੰ ਮਿਲੇਗਾ ਜਿਨ੍ਹਾਂ ਨੇ 5 ਜਨਵਰੀ ਨੂੰ ਜਾਂ ਇਸ ਤੋਂ ਬਾਅਦ ਪਲਾਨ ਲਿਆ ਹੈ। ਇਹ ਇੱਕ ਸਿੰਗਲ ਪ੍ਰੀਮੀਅਮ ਐਨੂਅਟੀ ਪਲਾਨ ਹੈ। LIC ਨੇ ਇਹ ਵੀ ਕਿਹਾ ਕਿ ਇਸ ਪਲਾਨ ਦੀ ਖਰੀਦ ਕੀਮਤ ਵੀ ਵਧਾਈ ਗਈ ਹੈ।
ਹੁਣ ਪਾਲਿਸੀਧਾਰਕਾਂ ਨੂੰ 1,000 ਰੁਪਏ ਦੀ ਖਰੀਦ ਕੀਮਤ 'ਤੇ 3 ਰੁਪਏ ਤੋਂ ਲੈ ਕੇ 9.75 ਰੁਪਏ ਤੱਕ ਦਾ ਇੰਸੈਂਟਿਵ ਮਿਲ ਸਕਦਾ ਹੈ। ਇਹ ਇੰਸੈਂਟਿਵ ਖਰੀਦ ਮੁੱਲ ਅਤੇ ਚੁਣੀ ਗਈ ਡਿਫਰਮੈਂਟ ਪੀਰੀਅਡ 'ਤੇ ਨਿਰਭਰ ਕਰਦਾ ਹੈ। ਇਸ ਪਲਾਨ ਨੂੰ ਦੋ ਤਰੀਕਿਆਂ ਨਾਲ ਖਰੀਦਿਆ ਜਾ ਸਕਦਾ ਹੈ, ਜਾਂ ਤਾਂ ਆਨਲਾਈਨ ਦਾਂ ਆਫਲਾਈਨ। LIC ਦੀ ਜੀਵਨ ਸ਼ਾਂਤੀ ਪਾਲਿਸੀ ਇੱਕ ਵਿਆਪਕ ਸਾਲਾਨਾ ਯੋਜਨਾ ਹੈ, ਜਿਸ ਵਿੱਚ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਵੀ ਲਾਭ ਮਿਲੇਗਾ।
ਜੇ ਤੁਸੀਂ ਇਸ ਪਾਲਿਸੀ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਦਸ ਦਈਏ ਕਿ ਘੱਟੋ-ਘੱਟ 30 ਸਾਲ ਅਤੇ ਵੱਧ ਤੋਂ ਵੱਧ 79 ਸਾਲ ਦੇ ਲੋਕ LIC ਦੀ ਇਸ ਸਕੀਮ ਨੂੰ ਲੈ ਸਕਦੇ ਹਨ। ਜੀਵਨ ਸ਼ਾਂਤੀ ਯੋਜਨਾ ਵਿੱਚ ਲੋਨ ਪੈਨਸ਼ਨ ਦੀ ਸ਼ੁਰੂਆਤ ਤੋਂ 1 ਸਾਲ ਬਾਅਦ ਲਿਆ ਜਾ ਸਕਦਾ ਹੈ ਅਤੇ ਪੈਨਸ਼ਨ ਸ਼ੁਰੂ ਹੋਣ ਤੋਂ 3 ਮਹੀਨਿਆਂ ਬਾਅਦ ਇਸ ਨੂੰ ਸਰੰਡਰ ਕੀਤਾ ਜਾ ਸਕਦਾ ਹੈ। ਸਕੀਮ ਦੇ ਤਹਿਤ ਕਈ ਤਰ੍ਹਾਂ ਦੇ ਐਨੂਅਟੀ ਵਿਕਲਪ ਅਤੇ ਸਲਾਨਾ ਭੁਗਤਾਨ ਦੇ ਢੰਗ ਉਪਲਬਧ ਹਨ। ਇਹ ਧਿਆਨ ਦੇਣਯੋਗ ਹੈ ਕਿ ਇੱਕ ਵਾਰ ਚੁਣੇ ਗਏ ਵਿਕਲਪ ਨੂੰ ਬਦਲਿਆ ਨਹੀਂ ਜਾ ਸਕਦਾ ਹੈ।
ਨਵੀਂ ਜੀਵਨ ਸ਼ਾਂਤੀ ਯੋਜਨਾ ਲਈ ਘੱਟੋ-ਘੱਟ ਖਰੀਦ ਮੁੱਲ 1.5 ਲੱਖ ਰੁਪਏ ਹੈ। ਯਾਨੀ ਤੁਹਾਨੂੰ ਘੱਟ ਤੋਂ ਘੱਟ 1.5 ਲੱਖ ਰੁਪਏ ਦਾ ਨਿਵੇਸ਼ ਕਰਨਾ ਹੋਵੇਗਾ। ਇਸ ਦੇ ਨਾਲ ਹੀ ਵੱਧ ਤੋਂ ਵੱਧ ਨਿਵੇਸ਼ ਲਈ ਕੋਈ ਸੀਮਾ ਤੈਅ ਨਹੀਂ ਕੀਤੀ ਗਈ ਹੈ। ਤੁਸੀਂ ਆਪਣੀ ਲੋੜ ਅਨੁਸਾਰ ਸਾਲਾਨਾ, 6 ਮਹੀਨੇ, 3 ਮਹੀਨੇ ਜਾਂ ਮਾਸਿਕ ਆਧਾਰ 'ਤੇ ਪੈਨਸ਼ਨ ਪ੍ਰਾਪਤ ਕਰ ਸਕਦੇ ਹੋ। ਜੇਕਰ ਤੁਸੀਂ 1.5 ਲੱਖ ਰੁਪਏ ਦਾ ਨਿਵੇਸ਼ ਕਰਦੇ ਹੋ, ਤਾਂ ਤੁਹਾਨੂੰ 1,000 ਰੁਪਏ ਦੀ ਮਹੀਨਾਵਾਰ ਪੈਨਸ਼ਨ ਮਿਲਦੀ ਹੈ। ਦੂਜੇ ਪਾਸੇ ਸਾਲਾਨਾ ਆਧਾਰ 'ਤੇ 12,000 ਰੁਪਏ ਦੀ ਪੈਨਸ਼ਨ ਮਿਲੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Investment, Saving schemes, Savings