Home /News /lifestyle /

Investment Tips: ਮਾਰਕਿਟ ਦੇ ਹਾਲਾਤ ਨੂੰ ਦੇਖਦੇ ਹੋਏ ਨਿਵੇਸ਼ ਕਰਨ ਵੇਲੇ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

Investment Tips: ਮਾਰਕਿਟ ਦੇ ਹਾਲਾਤ ਨੂੰ ਦੇਖਦੇ ਹੋਏ ਨਿਵੇਸ਼ ਕਰਨ ਵੇਲੇ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

Investment Tips: ਮਾਰਕਿਟ ਦੇ ਹਾਲਾਤ ਨੂੰ ਦੇਖਦੇ ਹੋਏ ਨਿਵੇਸ਼ ਕਰਨ ਵੇਲੇ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

Investment Tips: ਮਾਰਕਿਟ ਦੇ ਹਾਲਾਤ ਨੂੰ ਦੇਖਦੇ ਹੋਏ ਨਿਵੇਸ਼ ਕਰਨ ਵੇਲੇ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਜੇਕਰ ਤੁਸੀਂ ਆਪਣੀ ਰਿਟਾਇਰਮੈਂਟ ਲਈ ਨਿਵੇਸ਼ ਕਰਨਾ ਸ਼ੁਰੂ ਕਰਨਾ ਚਾਹੁੰਦੇ ਹੋ ਤੇ ਜੇ ਤੁਹਾਨੂੰ ਇਹ ਸਮਝ ਨਹੀਂ ਆ ਰਿਹਾ ਕਿ ਇਹ ਕਿਵੇਂ ਕਰਨਾ ਹੈ ਤਾਂ ਇਹ ਤਿੰਨ ਗੱਲਾਂ ਤਿਹਾਡੇ ਕੰਮ ਆਉਣਗੀਆਂ। ਇਸ ਨਾਲ ਪੈਸਾ ਸੁਰੱਖਿਅਤ ਰਹਿਣ ਦੇ ਨਾਲ ਚੰਗਾ ਰਿਟਰਨ ਮਿਲਣ ਦੇ ਹਾਲਾਤ ਬਣੇ ਰਹਿਣਗੇ।

  • Share this:

Investment Ideas: ਪਹਿਲਾਂ ਕੋਰੋਨਾ ਤੇ ਫਿਰ ਰੂਸ ਯੁਕਰੇਨ ਯੁੱਧ ਕਾਰਨ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਥੋੜੇ ਸਮੇਂ ਲਈ ਹਾਲਾਤ ਬਦਲੇ ਤੇ ਭਾਰਤੀ ਸ਼ੇਅਰ ਬਾਜ਼ਾਰ ਨੇ ਫਿਰ ਤੋਂ ਦੂਜੇ ਬਾਜ਼ਾਰਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ ਸੀ ਪਰ ਇਹ ਥੋੜੇ ਸਮੇਂ ਲਈ ਹੀ ਰਿਹਾ ਤੇ ਫਿਰ ਤੋਂ ਬਾਜ਼ਾਰ ਲਾਲ ਨਿਸ਼ਾਨ ਵੱਲ ਵਧ ਰਿਹਾ ਹੈ। ਅਜਿਹੇ 'ਚ ਜੇਕਰ ਤੁਸੀਂ ਆਪਣੀ ਰਿਟਾਇਰਮੈਂਟ ਲਈ ਨਿਵੇਸ਼ ਕਰਨਾ ਸ਼ੁਰੂ ਕਰਨਾ ਚਾਹੁੰਦੇ ਹੋ ਤੇ ਜੇ ਤੁਹਾਨੂੰ ਇਹ ਸਮਝ ਨਹੀਂ ਆ ਰਿਹਾ ਕਿ ਇਹ ਕਿਵੇਂ ਕਰਨਾ ਹੈ ਤਾਂ ਇਹ ਤਿੰਨ ਗੱਲਾਂ ਤਿਹਾਡੇ ਕੰਮ ਆਉਣਗੀਆਂ। ਇਸ ਨਾਲ ਪੈਸਾ ਸੁਰੱਖਿਅਤ ਰਹਿਣ ਦੇ ਨਾਲ ਚੰਗਾ ਰਿਟਰਨ ਮਿਲਣ ਦੇ ਹਾਲਾਤ ਬਣੇ ਰਹਿਣਗੇ।

ਸਟਾਕ ਵਿੱਚ ਸ਼ਾਰਟ ਟਰਮ ਨਹੀਂ ਲਾਂਗ ਟਰਮ ਲਈ ਨਿਵੇਸ਼ ਕਰੋ : ਕੰਪਾਉਂਡਿੰਗ ਨੂੰ ਸਮਝ ਕੇ ਜੇ ਤੁਸੀਂ ਨਿਵੇਸ਼ ਕਰਨਾ ਸ਼ੁਰੂ ਕੀਤਾ ਤਾਂ ਤੁਸੀਂ ਬਹੁਤ ਜਲਦੀ ਪੈਸਾ ਕਮਾਉਣਾ ਸਿੱਖ ਸਕਦੇ ਹੋ। ਸਟਾਕ ਵਿੱਚ ਨਿਵੇਸ਼ ਕਰਨ ਦਾ ਇੱਕ ਆਸਾਨ ਨਿਯਮ ਹੈ 100- ਤੁਹਾਡੀ ਉਮਰ = % । ਸਰਲ ਸ਼ਬਦਾਂ ਵਿਚ, ਜੇਕਰ ਤੁਹਾਡੀ ਉਮਰ 30 ਸਾਲ ਹੈ ਤਾਂ ਤੁਹਾਡੇ ਕੋਲ ਇਕੁਇਟੀ ਵਿਚ (100-30) 70 ਪ੍ਰਤੀਸ਼ਤ ਨਿਵੇਸ਼ ਹੋਣਾ ਚਾਹੀਦਾ ਹੈ। ਤੁਹਾਨੂੰ ਸਟਾਕ ਮਾਰਕੀਟ ਵਿੱਚ ਘੱਟੋ ਘੱਟ 10 ਸਾਲ ਨਿਵੇਸ਼ ਕਰਨਾ ਚਾਹੀਦਾ ਹੈ ਤਾਂ ਜੋ ਤੁਸੀਂ ਇਸਦਾ ਚੰਗਾ ਲਾਭ ਲੈ ਸਕੋ। ਇਸ ਲਈ ਗੋਲ ਨਿਰਧਾਰਤ ਕਰੋ ਤੇ ਲੰਬੇ ਸਮੇਂ ਲਈ ਨਿਵੇਸ਼ ਦੀ ਯੋਜਨਾ ਬਣਾਓ।

ਖਰਚ ਕਰਨ ਨਾਲੋਂ ਵੱਧ ਬਚਾਉਣ ਦੀ ਕੋਸ਼ਿਸ਼ ਕਰੋ

ਮੌਜੂਦਾ ਵਿਸ਼ਵ ਆਰਥਿਕ ਸਥਿਤੀ ਨੂੰ ਦੇਖਦੇ ਹੋਏ ਇਹ ਸਾਲ ਬਹੁਤ ਚੁਣੌਤੀਪੂਰਨ ਲੱਗ ਰਿਹਾ ਹੈ। ਹਾਲਾਂਕਿ, ਅਗਲੇ 3-5 ਸਾਲਾਂ ਵਿੱਚ ਭਾਰਤੀ ਸਟਾਕ ਦੀ ਸਥਿਤੀ ਬਿਹਤਰ ਹੋ ਸਕਦੀ ਹੈ ਕਿਉਂਕਿ ਭਾਰਤ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਹੋਵੇਗਾ। ਉਨ੍ਹਾਂ ਕਿਹਾ ਕਿ ਫਿਲਹਾਲ ਜਿੰਨਾ ਖਰਚ ਕਰੋ ਉਸ ਤੋਂ ਜ਼ਿਆਦਾ ਬਚਾਓ। ਇਹ ਇੱਕ ਤਰੀਕਾ ਹੈ ਜਿਸ ਦੁਆਰਾ ਤੁਸੀਂ ਪੈਸਾ ਇਕੱਠਾ ਕਰਨ ਵਿੱਚ ਸਫਲ ਹੋ ਸਕਦੇ ਹੋ।

ਰਿਟਾਇਰਮੈਂਟ ਲਈ ਯੋਜਨਾ ਬਣਾਓ

ਮਾਹਰਾਂ ਦੇ ਅਨੁਸਾਰ, ਤੁਹਾਡਾ ਰਿਟਾਇਰਮੈਂਟ ਫੰਡ ਉਸ ਸਾਲ ਦੇ ਖਰਚਿਆਂ ਨਾਲੋਂ 30 ਗੁਣਾ ਵੱਧ ਹੋਣਾ ਚਾਹੀਦਾ ਹੈ ਜਿਸ ਸਾਲ ਤੁਸੀਂ ਰਿਟਾਇਰ ਹੋਣ ਜਾ ਰਹੇ ਹੋ। ਮੰਨ ਲਓ ਅੱਜ ਤੋਂ 30 ਸਾਲਾਂ ਬਾਅਦ ਤੁਹਾਡਾ ਸਾਲਾਨਾ ਖਰਚਾ ਅੱਜ ਦੇ 3 ਲੱਖ ਰੁਪਏ ਤੋਂ ਵੱਧ ਕੇ 12 ਲੱਖ ਰੁਪਏ ਹੋ ਜਾਂਦਾ ਹੈ, ਤਾਂ ਤੁਹਾਨੂੰ 30 ਗੁਣਾ ਜ਼ਿਆਦਾ ਭਾਵ 3.6 ਕਰੋੜ ਰੁਪਏ ਦੇ ਰਿਟਾਇਰਮੈਂਟ ਫੰਡ ਦੀ ਲੋੜ ਪਵੇਗੀ। ਇਸ ਲਈ ਤੁਸੀਂ ਜਿੰਨੀ ਜਲਦੀ ਹੋ ਸਕੇ ਰਿਟਾਇਰਮੈਂਟ ਲਈ ਯੋਜਨਾ ਬਣਾਉਣੀ ਸ਼ੁਰੂ ਕਰ ਸਕਦੇ ਹੋ।

Published by:Tanya Chaudhary
First published:

Tags: Investment, Retirement, Return, Tips