Home /News /lifestyle /

ਬਾਜ਼ਾਰ ਦੇ ਉਤਾਰ-ਚੜਾਅ ਵਿੱਚ ਇਸ ਤਰ੍ਹਾਂ ਬਣਾਓ ਮਜ਼ਬੂਤ ਪੋਰਟਫੋਲੀਓ, ਇਹ ਟਿਪਸ ਆਉਣਗੇ ਕੰਮ

ਬਾਜ਼ਾਰ ਦੇ ਉਤਾਰ-ਚੜਾਅ ਵਿੱਚ ਇਸ ਤਰ੍ਹਾਂ ਬਣਾਓ ਮਜ਼ਬੂਤ ਪੋਰਟਫੋਲੀਓ, ਇਹ ਟਿਪਸ ਆਉਣਗੇ ਕੰਮ

ਬਾਜ਼ਾਰ ਦੇ ਉਤਾਰ-ਚੜਾਅ ਵਿੱਚ ਇਸ ਤਰ੍ਹਾਂ ਬਣਾਓ ਮਜ਼ਬੂਤ ਪੋਰਟਫੋਲੀਓ, ਇਹ ਟਿਪਸ ਆਉਣਗੇ ਕੰਮ

ਬਾਜ਼ਾਰ ਦੇ ਉਤਾਰ-ਚੜਾਅ ਵਿੱਚ ਇਸ ਤਰ੍ਹਾਂ ਬਣਾਓ ਮਜ਼ਬੂਤ ਪੋਰਟਫੋਲੀਓ, ਇਹ ਟਿਪਸ ਆਉਣਗੇ ਕੰਮ

ਜੇਕਰ ਤੁਸੀਂ ਸਟਾਕ ਮਾਰਕੀਟ ਵਿੱਚ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਬਾਜ਼ਾਰ ਕਿਵੇਂ ਉੱਪਰ-ਥੱਲੇ ਜਾਂਦਾ ਹੈ। ਲੋਕ ਆਪਣੇ ਨਿਵੇਸ਼ ਨੂੰ ਸੁਰੱਖਿਅਤ ਤਰੀਕੇ ਨਾਲ ਨਿਵੇਸ਼ ਕਰਕੇ ਵਧੀਆ ਰਿਟਰਨ ਦੀ ਆਸ ਰੱਖਦੇ ਹਨ। ਪਰ ਸਟਾਕ ਮਾਰਕੀਟ ਤਾਂ ਲਗਾਤਾਰ ਉਤਾਰ-ਚੜਾਅ ਹੀ ਦਿਖਾ ਰਹੀ ਹੈ ਭਾਵ ਸਥਿਰ ਨਹੀਂ ਹੈ। ਅਜਿਹੇ 'ਚ ਨਿਵੇਸ਼ਕ ਇੱਥੇ ਨਿਵੇਸ਼ ਕਰਨ ਤੋਂ ਝਿਝਕ ਵੀ ਰਹੇ ਹਨ ਅਤੇ ਡਰ ਵੀ ਰਹੇ ਹਨ।

ਹੋਰ ਪੜ੍ਹੋ ...
  • Share this:

ਜੇਕਰ ਤੁਸੀਂ ਸਟਾਕ ਮਾਰਕੀਟ ਵਿੱਚ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਬਾਜ਼ਾਰ ਕਿਵੇਂ ਉੱਪਰ-ਥੱਲੇ ਜਾਂਦਾ ਹੈ। ਲੋਕ ਆਪਣੇ ਨਿਵੇਸ਼ ਨੂੰ ਸੁਰੱਖਿਅਤ ਤਰੀਕੇ ਨਾਲ ਨਿਵੇਸ਼ ਕਰਕੇ ਵਧੀਆ ਰਿਟਰਨ ਦੀ ਆਸ ਰੱਖਦੇ ਹਨ। ਪਰ ਸਟਾਕ ਮਾਰਕੀਟ ਤਾਂ ਲਗਾਤਾਰ ਉਤਾਰ-ਚੜਾਅ ਹੀ ਦਿਖਾ ਰਹੀ ਹੈ ਭਾਵ ਸਥਿਰ ਨਹੀਂ ਹੈ। ਅਜਿਹੇ 'ਚ ਨਿਵੇਸ਼ਕ ਇੱਥੇ ਨਿਵੇਸ਼ ਕਰਨ ਤੋਂ ਝਿਝਕ ਵੀ ਰਹੇ ਹਨ ਅਤੇ ਡਰ ਵੀ ਰਹੇ ਹਨ। ਅੱਜ ਅਸੀਂ ਤੁਹਾਨੂੰ ਕੁੱਝ ਅਜਿਹੀਆਂ ਗੱਲਾਂ ਦੱਸਾਂਗੇ ਜਿਹਨਾਂ ਨੂੰ ਜਾਣ ਕੇ ਤੁਸੀਂ ਆਪਣਾ ਪੋਰਟਫੋਲੀਓ ਵਧੀਆ ਬਣਾ ਸਕਦੇ ਹੋ ਅਤੇ ਬਾਜ਼ਾਰ ਦੇ ਇਸ ਉਤਾਰ-ਚੜਾਅ ਤੋਂ ਵਿਚ ਬਚ ਸਕਦੇ ਹੋ।

ਤੁਹਾਡੀ ਜਾਣਕਾਰੀ ਲਾਇ ਦੱਸ ਦੇਈਏ ਕਿ ਆਈਸੀਆਈਸੀਆਈ ਪ੍ਰੂਡੈਂਸ਼ੀਅਲ ਮਿਉਚੁਅਲ ਫੰਡ ਦੇ ਐਮਡੀ ਅਤੇ ਸੀਈਓ ਨਿਮੇਸ਼ ਸ਼ਾਹ ਦਾ ਕਹਿਣਾ ਹੈ ਕਿ ਦੁਨੀਆਂ ਆਪਸ ਵਿੱਚ ਜੁੜੀ ਹੋਣ ਕਰਕੇ ਕਿਤੇ ਵੀ ਕੋਈ ਘਟਨਾ ਵਾਪਰਦੀ ਹੈ ਤਾਂ ਉਸਦਾ ਅਸਰ ਭਾਰਤ ਦੇ ਬਾਜ਼ਾਰਾਂ 'ਤੇ ਵੀ ਬਰਾਬਰ ਪੈਂਦਾ ਹੈ। ਇਸ ਲਈ ਬਾਜ਼ਾਰ ਵਿੱਚ ਨਿਵੇਸ਼ ਕਰਦੇ ਸਮੇਂ ਹਰ ਤਰ੍ਹਾਂ ਦੀ ਜਾਣਕਰੀ ਹੋਣੀ ਬਹੁਤ ਜ਼ਰੂਰੀ ਹੈ। ਤੁਹਾਨੂੰ ਆਪਣਾ ਪੋਰਟਫੋਲੀਓ ਇਸ ਤਰੀਕੇ ਨਾਲ ਬਣਾਉਣਾ ਚਾਹੀਦਾ ਹੈ ਜਿਸ ਨਾਲ ਤੁਹਾਡੇ ਨਿਵੇਸ਼ ਨੂੰ ਖਤਰਾ ਨਾ ਹੋਵੇ।

ਜੇਕਰ ਪੋਰਟਫੋਲੀਓ ਦੀ ਗੱਲ ਕਰੀਏ ਤਾਂ Debt Mutual Fund ਬਹੁਤ ਜ਼ਿਆਦਾ ਪਸੰਦ ਕੇਤੇ ਜਾ ਰਹੇ ਹਨ ਕਿਉਂਕਿ ਇਸ ਵਿੱਚ ਗ੍ਰੋਥ ਦੇ ਮੌਕੇ ਵੀ ਜ਼ਿਆਦਾ ਹਨ ਅਤੇ ਆਉਣ ਵਾਲੇ ਭਵਿੱਖ ਵਿੱਚ ਸਾਨੂੰ ਇੱਥੇ ਵਧੀਆ ਰਿਟਰਨ ਦੀ ਉਮੀਦ ਹੈ। ਸਾਡਾ ਮੰਨਣਾ ਹੈ ਕਿ ਫਲੋਟਿੰਗ ਰੇਟ ਬਾਂਡ (FRBs) ਅੱਗੇ ਜਾ ਕੇ ਬਿਹਤਰ ਪ੍ਰਦਰਸ਼ਨ ਕਰ ਸਕਦੇ ਹਨ। ਇਸ ਲਈ ਤੁਹਾਨੂੰ ਆਪਣੇ ਪੋਰਟਫੋਲੀਓ ਵਿੱਚ Debt Mutual Fund ਜ਼ਰੂਰ ਸ਼ਾਮਿਲ ਕਰੋ।

ਦੂਸਰਾ ਤਰੀਕਾ ਹੈ SIP ਰਹੀ ਨਿਵੇਸ਼ ਕਰਨਾ। ਇਹ ਸੁਰੱਖਿਅਤ ਵੀ ਹੈ ਅਤੇ ਇਸ ਵਿੱਚ ਤੁਹਾਨੂੰ ਰਿਟਰਨ ਵੀ ਵਧੀਆ ਮਿਲਦਾ ਹੈ। ਇਸ ਬਾਰੇ ਸ਼ਾਹ ਦਾ ਕਹਿਣਾ ਹੈ ਕਿ ਨਿਵੇਸ਼ਕਾਂ ਨੂੰ 3 ਤੋਂ 5 ਸਾਲਾਂ ਤੱਕ SIP ਰਹੀ ਨਿਵੇਸ਼ ਕਰਨਾ ਚਾਹੀਦਾ ਹੈ ਕਿਉਂਕਿ ਜਦ ਤਕ Fed ਮਹਿੰਗਾਈ ਨੂੰ ਕੰਟਰੋਲ ਕਰਦੀ ਹੈ ਓਦੋਂ ਤੱਕ ਬਾਜ਼ਾਰ ਅਸਥਿਰ ਹੀ ਰਹਿਣਗੇ। ਇਸ ਲਈ, ਨਿਵੇਸ਼ਕਾਂ ਨੂੰ ਬੂਸਟਰ SIP, ਬੂਸਟਰ STP, ਫ੍ਰੀਡਮ SIP ਜਾਂ ਫ੍ਰੀਡਮ SWP ਵਰਗੀਆਂ ਵਿਸ਼ੇਸ਼ਤਾਵਾਂ 'ਤੇ ਧਿਆਨ ਦੇਣਾ ਚਾਹੀਦਾ ਹੈ।

ਤੀਸਰਾ ਸਭ ਤੋਂ ਵਧੀਆ ਪੋਰਟਫੋਲੀਓ ਬਣਾਉਣ ਲਈ ਵਿਕਲਪ ਹੈ ਗੋਲਡ ਅਤੇ ਸਿਲਵਰ ETFs ਇਹ ਵਿਕਲਪ ਘੱਟ ਜੋਖਿਮ ਵਾਲਾ ਹੈ ਅਤੇ ਇਹ ਤੁਹਾਨੂੰ ਲੰਬੇ ਸਮੇਂ ਲਈ ਵਧੀਆ ਰਿਟਰਨ ਦੀ ਪੇਸ਼ਕਸ਼ ਕਰਦਾ ਹੈ। ਇਸ ਨਾਲ ਮਹਿੰਗਾਈ ਦਰ ਅਤੇ ਮਹਿੰਗਾਈ ਦੋਵੇ ਕੰਟਰੋਲ ਹੁੰਦੇ ਹਨ। ਇਸ ਲਈ ਨਿਵੇਸ਼ਕ ETF ਵਿੱਚ ਨਿਵੇਸ਼ ਜ਼ਰੂਰ ਕਰਨ।

Published by:Drishti Gupta
First published:

Tags: Business, Business idea, Business opportunities, Market