Home /News /lifestyle /

Investors Will Benefit: ਨਿਵੇਸ਼ਕਾਂ ਨੂੰ ਹੋਵੇਗਾ ਲਾਭ, ਹੁਣ ਇਸ ਅੰਤਰਰਾਸ਼ਟਰੀ ਬੈਂਕ ਨੇ ਵਧਾਈਆਂ FD ਦੀਆਂ ਵਿਆਜ ਦਰਾਂ

Investors Will Benefit:  ਪੈਸਾ ਨਿਵੇਸ਼ ਕਰਦੇ ਸਮੇਂ ਸਾਡੇ ਕੋਲ ਕਈ ਆਪਸ਼ਨ ਹੁੰਦੇ ਹਨ, ਅਸੀਂ ਸਟਾਕ, ਮਿਉਚੁਅਲ ਫੰਡ ਤੇ ਅਜਿਹੇ ਹੀ ਕਈ ਵਿਕਲਪਾਂ ਵਿੱਚੋਂ ਕੋਈ ਇੱਕ ਨੂੰ ਚੁਣ ਕੇ ਪੈਸਾ ਨਿਵੇਸ਼ ਕਰ ਸਕਦੇ ਹਾਂ। ਇਨ੍ਹਾਂ ਨਿਵੇਸ਼ ਵਿਕਲਪਾਂ ਵਿੱਚੋਂ ਇੱਕ ਹੈ ਫਿਕਸ ਡਿਪਾਜ਼ਿਟ। ਫਿਕਸ ਡਿਪਾਜ਼ਿਟ ਜਾਂ ਐਫਡੀ ਵਿੱਚ ਨਿਵੇਸ਼ ਕਰ ਕੇ ਤੁਸੀਂ ਜੋਖਮ ਤੋਂ ਬੱਚ ਜਾਂਦੇ ਹੋ ਤੇ ਇੱਕ ਨਿਸ਼ਚਤ ਵਿਆਜ ਦਰ ਦਾ ਲਾਭ ਪ੍ਰਾਪਤ ਕਰਦੇ ਹੋ। ਧਿਆਨ ਯੋਗ ਹੈ ਕਿ ਹਾਲ ਹੀ ਵਿੱਚ ਭਾਰਤੀ ਰਿਜ਼ਰਵ ਬੈਂਕ ਨੇ ਰੈਪੋ ਦਰ ਨੂੰ 0.5 ਫੀਸਦੀ ਵਧਾ ਕੇ 5.4 ਫੀਸਦੀ ਕਰ ਦਿੱਤਾ ਹੈ।

ਹੋਰ ਪੜ੍ਹੋ ...
  • Share this:

ਆਰਬੀਆਈ ਨੇ ਪਿਛਲੀਆਂ 3 ਮੁਦਰਾ ਨੀਤੀ ਸਮੀਖਿਆਵਾਂ ਵਿੱਚ ਨੀਤੀਗਤ ਰੇਪੋ ਰੇਟ ਵਿੱਚ 1.40 ਪ੍ਰਤੀਸ਼ਤ ਦਾ ਵਾਧਾ ਕੀਤਾ ਹੈ। ਇਸ ਦਾ ਅਸਰ ਐਫਡੀ ਉੱਤੇ ਵੀ ਦਿਖਾਈ ਦੇ ਰਿਹਾ ਹੈ। ਹਾਲ ਹੀ ਵਿੱਚ ਬੈਂਕ ਆਫ ਬੜੌਦਾ, ਪੰਜਾਬ ਨੈਸ਼ਨਲ ਬੈਂਕ, ਫੈਡਰਲ ਬੈਂਕ, ਐਚਡੀਐਫਸੀ ਬੈਂਕ, ਕਰੂਡ ਵੈਸ਼ਿਆ ਬੈਂਕ, ਇੰਡਸਇੰਡ ਬੈਂਕ, ਆਈਸੀਆਈਸੀਆਈ ਬੈਂਕ ਆਦਿ ਨੇ ਵੀ ਆਪਣੀਆਂ ਐਫਡੀ ਦਰਾਂ ਵਿੱਚ ਵਾਧਾ ਕੀਤਾ ਹੈ। ਦਰਾਂ ਵਧਾਉਣ ਦੀ ਇਹ ਪ੍ਰਕਿਰਿਆ ਆਰਬੀਆਈ ਵੱਲੋਂ ਰੇਪੋ ਦਰਾਂ ਵਿੱਚ ਵਾਧੇ ਤੋਂ ਬਾਅਦ ਸ਼ੁਰੂ ਹੋਈ ਹੈ।

ਇਸ ਦੇ ਤਹਿਤ ਪ੍ਰਮੁੱਖ ਅੰਤਰਰਾਸ਼ਟਰੀ ਬੈਂਕ HSBC ਬੈਂਕ ਨੇ ਵੀ ਫਿਕਸਡ ਡਿਪਾਜ਼ਿਟ 'ਤੇ ਵਿਆਜ ਦਰਾਂ ਵਿੱਚ ਬਦਲਾਅ ਕੀਤਾ ਹੈ। ਬੈਂਕ ਨੇ 2 ਕਰੋੜ ਰੁਪਏ ਤੋਂ ਘੱਟ ਦੀ FD 'ਤੇ ਵਿਆਜ ਦਰਾਂ ਵਿੱਚ ਬਦਲਾਅ ਕੀਤਾ ਹੈ। HSBC ਬੈਂਕ ਦੀ ਅਧਿਕਾਰਤ ਵੈੱਬਸਾਈਟ ਦੇ ਮੁਤਾਬਕ, ਬੈਂਕ ਦੀਆਂ ਨਵੀਆਂ ਵਿਆਜ ਦਰਾਂ 12 ਸਤੰਬਰ, 2022 ਤੋਂ ਲਾਗੂ ਹੋ ਗਈਆਂ ਹਨ। ਬਦਲਾਅ ਤੋਂ ਬਾਅਦ, ਬੈਂਕ ਹੁਣ 7 ਦਿਨਾਂ ਤੋਂ 60 ਮਹੀਨਿਆਂ ਵਿੱਚ ਮੈਚਿਓਰ ਹੋਣ ਵਾਲੀ FD 'ਤੇ ਆਮ ਲੋਕਾਂ ਲਈ 2.50 ਪ੍ਰਤੀਸ਼ਤ ਤੋਂ 4.00 ਪ੍ਰਤੀਸ਼ਤ ਦੀ ਵਿਆਜ ਦਰ ਦੀ ਗਰੰਟੀ ਦੇ ਰਿਹਾ ਹੈ।

HSBC ਬੈਂਕ ਦੀਆਂ ਸੋਧੀਆਂ ਹੋਈਆਂ FD ਦਰਾਂ

  • 7 ਦਿਨ - 2.50 ਪ੍ਰਤੀਸ਼ਤ

  • 8-14 ਦਿਨ - 2.60 ਪ੍ਰਤੀਸ਼ਤ

  • 15-29 ਦਿਨ - 2.85 ਪ੍ਰਤੀਸ਼ਤ

  • 30-59 ਦਿਨ - 3.10 ਪ੍ਰਤੀਸ਼ਤ

  • 60-89 ਦਿਨ - 3.30 ਪ੍ਰਤੀਸ਼ਤ

  • 90-179 ਦਿਨ - 3.50 ਪ੍ਰਤੀਸ਼ਤ

  • 180 ਦਿਨ - 3.75 ਪ੍ਰਤੀਸ਼ਤ

  • 181 ਤੋਂ 269 ਦਿਨ - 3.00 ਪ੍ਰਤੀਸ਼ਤ

  • 270 ਤੋਂ 399 ਦਿਨ - 3.10 ਪ੍ਰਤੀਸ਼ਤ

  • 400 ਦਿਨ - 3.25 ਪ੍ਰਤੀਸ਼ਤ

  • 401 ਦਿਨ ਤੋਂ 18 ਮਹੀਨਿਆਂ ਤੋਂ ਘੱਟ - 5.75 ਪ੍ਰਤੀਸ਼ਤ

  • 18 ਮਹੀਨੇ ਤੋਂ 599 ਦਿਨ - 3.30 ਪ੍ਰਤੀਸ਼ਤ

  • 600 ਦਿਨ - 3.75 ਪ੍ਰਤੀਸ਼ਤ

  • 601 ਤੋਂ 699 ਦਿਨ - 3.30 ਪ੍ਰਤੀਸ਼ਤ

  • 700 ਦਿਨ - 3.75 ਪ੍ਰਤੀਸ਼ਤ

  • 701 ਤੋਂ 731 ਦਿਨ - 3.50 ਪ੍ਰਤੀਸ਼ਤ

  • 732 ਦਿਨ ਤੋਂ 36 ਮਹੀਨਿਆਂ ਤੋਂ ਘੱਟ - 6.00 ਪ੍ਰਤੀਸ਼ਤ

  • 36 ਮਹੀਨੇ ਤੋਂ 60 ਮਹੀਨੇ - 4%

Published by:Rupinder Kaur Sabherwal
First published:

Tags: Bank, Business, Double Money, Earn money, Fixed Deposits, Investment, Money Making Tips