Health Tips: ਆਇਓਡੀਨ ਦੀ ਕਮੀ ਦੇ ਹੋ ਸਕਦੇ ਹਨ ਭਿਆਨਕ ਨਤੀਜੇ, ਜਾਣੋ ਇਸ ਦੇ ਲੱਛਣ

ਕਈ ਵਾਰ ਆਇਓਡੀਨ ਦੀ ਕਮੀ ਵਾਲੇ ਵਿਅਕਤੀ ਵਿੱਚ ਕੋਈ ਲੱਛਣ ਨਹੀਂ ਦਿਖਾਈ ਦਿੰਦੇ ਹਨ। ਇਸ ਲਈ, ਸਰੀਰ ਵਿੱਚ ਆਇਓਡੀਨ ਦੇ ਪੱਧਰ ਦੀ ਜਾਂਚ ਕਰਨ ਲਈ ਪਿਸ਼ਾਬ ਜਾਂ ਖੂਨ ਦੀ ਜਾਂਚ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ।

ਕਈ ਵਾਰ ਆਇਓਡੀਨ ਦੀ ਕਮੀ ਵਾਲੇ ਵਿਅਕਤੀ ਵਿੱਚ ਕੋਈ ਲੱਛਣ ਨਹੀਂ ਦਿਖਾਈ ਦਿੰਦੇ ਹਨ। ਇਸ ਲਈ, ਸਰੀਰ ਵਿੱਚ ਆਇਓਡੀਨ ਦੇ ਪੱਧਰ ਦੀ ਜਾਂਚ ਕਰਨ ਲਈ ਪਿਸ਼ਾਬ ਜਾਂ ਖੂਨ ਦੀ ਜਾਂਚ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ।

ਕਈ ਵਾਰ ਆਇਓਡੀਨ ਦੀ ਕਮੀ ਵਾਲੇ ਵਿਅਕਤੀ ਵਿੱਚ ਕੋਈ ਲੱਛਣ ਨਹੀਂ ਦਿਖਾਈ ਦਿੰਦੇ ਹਨ। ਇਸ ਲਈ, ਸਰੀਰ ਵਿੱਚ ਆਇਓਡੀਨ ਦੇ ਪੱਧਰ ਦੀ ਜਾਂਚ ਕਰਨ ਲਈ ਪਿਸ਼ਾਬ ਜਾਂ ਖੂਨ ਦੀ ਜਾਂਚ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ।

  • Share this:
ਆਇਓਡੀਨ ਦੀ ਕਮੀ ਇੱਕ ਆਮ ਸਮੱਸਿਆ ਹੈ ਜੋ ਥਾਇਰਾਇਡ ਦੀਆਂ ਕਈ ਬਿਮਾਰੀਆਂ ਨੂੰ ਜਨਮ ਦਿੰਦੀ ਹੈ। WHO ਦੇ ਅਨੁਸਾਰ, ਆਇਓਡੀਨ ਦੀ ਕਮੀ ਬੱਚੇ ਦੇ ਜਨਮ ਤੋਂ ਪਹਿਲਾਂ ਉਸ ਦੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰ ਸਕਦੀ ਹੈ। ਗਰਭ ਅਵਸਥਾ ਦੌਰਾਨ ਇਸ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਇਸ ਦੇ ਨਤੀਜੇ ਵਜੋਂ ਬੱਚੇ ਦੀ ਮੌਤ, ਜਮਾਂਦਰੂ ਅਸਧਾਰਨਤਾਵਾਂ ਜਾਂ ਮਾਨਸਿਕ ਕਮਜ਼ੋਰੀ ਤੇ ਗਰਭਪਾਤ, ਵਰਗੀਆਂ ਗੰਭੀਰ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਹਨ। ਆਇਓਡੀਨ ਦੀ ਕਮੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ, ਹਾਲਾਂਕਿ, ਕਈ ਵਾਰ ਆਇਓਡੀਨ ਦੀ ਕਮੀ ਵਾਲੇ ਵਿਅਕਤੀ ਵਿੱਚ ਕੋਈ ਲੱਛਣ ਨਹੀਂ ਦਿਖਾਈ ਦਿੰਦੇ ਹਨ। ਇਸ ਲਈ, ਸਰੀਰ ਵਿੱਚ ਆਇਓਡੀਨ ਦੇ ਪੱਧਰ ਦੀ ਜਾਂਚ ਕਰਨ ਲਈ ਪਿਸ਼ਾਬ ਜਾਂ ਖੂਨ ਦੀ ਜਾਂਚ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ।

ਧਿਆਨ ਦਿਓ ਕਿ ਆਇਓਡੀਨ ਦੀ ਕਮੀ ਕਾਰਨ ਤੁਹਾਡੇ ਸਰੀਰ ਵਿੱਚ ਇਹ ਲੱਛਣ ਦਿਖ ਸਕਦੇ ਹਨ :

ਭਾਰ ਵਧਣਾ ਤੇ ਚਿਹਰਾ ਫੁੱਲਣਾ: ਥਾਇਰਾਇਡ ਹਾਰਮੋਨ ਮੈਟਾਬੋਲਿਜ਼ਮ ਨੂੰ ਪ੍ਰਭਾਵਿਤ ਕਰ ਸਕਦੇ ਹਨ ਜਿਸ ਨਾਲ ਅਸਧਾਰਨ ਰੂਪ ਵਿੱਚ ਭਾਰ ਵਧਦਾ ਹੈ। ਨਾਲ ਹੀ, ਕੋਈ ਵੀ ਦੇਖ ਸਕਦਾ ਹੈ ਕਿ ਉਸ ਦੀ ਚਮੜੀ ਮੋਟੀ ਅਤੇ ਫੁੱਲ ਰਹੀ ਹੈ ਅਤੇ ਇਸ ਲਈ, ਚਿਹਰਾ ਆਮ ਨਾਲੋਂ ਜ਼ਿਆਦਾ ਫੁੱਲਿਆ ਦਿਖਾਈ ਦਿੰਦਾ ਹੈ। ਤੁਹਾਡੀ ਥਾਇਰਾਇਡ ਗਲੈਂਡ ਦੇ ਵਧਣ ਨਾਲ ਠੋਡੀ ਅਤੇ ਗਰਦਨ ਵੀ ਫੁੱਲੀ ਹੋਈ ਲੱਗ ਸਕਦੀ ਹੈ।

ਠੰਢ ਲੱਗਣਾ: ਜਦੋਂ ਆਇਓਡੀਨ ਦੀ ਘਾਟ ਕਾਰਨ ਕਿਸੇ ਵਿਅਕਤੀ ਦਾ ਮੈਟਾਬੋਲਿਜ਼ਮ ਪ੍ਰਭਾਵਿਤ ਹੁੰਦਾ ਹੈ, ਤਾਂ ਉਨ੍ਹਾਂ ਨੂੰ ਠੰਡ ਮਹਿਸੂਸ ਹੋ ਸਕਦੀ ਹੈ।

ਥਕਾਵਟ ਜਾਂ ਊਰਜਾ ਦੀ ਕਮੀ: ਆਇਓਡੀਨ ਦੀ ਕਮੀ ਵਿਅਕਤੀ ਦੇ ਮੈਟਾਬੋਲਿਜ਼ਮ ਨੂੰ ਹੌਲੀ ਕਰ ਸਕਦੀ ਹੈ ਅਤੇ ਥਕਾਵਟ ਅਤੇ ਊਰਜਾ ਦੀ ਕਮੀ ਦਾ ਅਹਿਸਾਸ ਕਰਾ ਸਕਦੀ ਹੈ। ਆਇਓਡੀਨ ਦੀ ਕਮੀ ਤੋਂ ਪੀੜਤ ਵਿਅਕਤੀ ਜ਼ਿਆਦਾਤਰ ਸਮਾਂ ਸੁਸਤ ਅਤੇ ਥੱਕਿਆ ਮਹਿਸੂਸ ਕਰ ਸਕਦਾ ਹੈ ਅਤੇ ਲਗਾਤਾਰ ਕਮਜ਼ੋਰੀ ਤੋਂ ਪੀੜਤ ਹੋ ਸਕਦਾ ਹੈ। ਇਸ ਤੋਂ ਇਲਾਵਾ ਆਇਓਡੀਨ ਦੀ ਕਮੀ ਵਾਲੇ ਲੋਕਾਂ ਨੂੰ ਧਿਆਨ ਕੇਂਦਰਤ ਕਰਨ ਵਿੱਚ ਵੀ ਮੁਸ਼ਕਲ ਆਉਂਦੀ ਹੈ ਕਿਉਂਕਿ ਥਾਇਰਾਇਡ ਹਾਰਮੋਨ ਕਿਸੇ ਦੇ ਦਿਮਾਗ ਦੇ ਵਿਕਾਸ ਨੂੰ ਪ੍ਰਭਾਵਤ ਕਰਦੇ ਹਨ।

ਖੁਸ਼ਕ ਚਮੜੀ: ਥਾਇਰਾਇਡ ਹਾਰਮੋਨ ਸੈੱਲਸ ਦੇ ਨਵੀਨੀਕਰਨ ਵਿੱਚ ਵੀ ਮਦਦ ਕਰਦੇ ਹਨ, ਇਸ ਲਈ, ਇਸ ਦੀ ਕਮੀ ਤੁਹਾਡੀ ਚਮੜੀ ਨੂੰ ਖੁਸ਼ਕ ਬਣਾ ਸਕਦੀ ਹੈ।

ਵਾਲਾਂ ਦਾ ਝੜਨਾ: ਥਾਇਰਾਇਡ ਹਾਰਮੋਨ ਦੀ ਸਮੱਸਿਆ ਵੀ ਵਾਲਾਂ ਦੇ ਝੜਨ ਦਾ ਕਾਰਨ ਬਣਦੀ ਹੈ ਕਿਉਂਕਿ ਆਇਓਡੀਨ ਦੀ ਕਮੀ ਕਾਰਨ ਵਾਲਾਂ ਦੇ ਫੋਲੀਕਲਸ ਨਹੀਂ ਬਦਲਦੇ।

ਕਬਜ਼: ਵਾਰ-ਵਾਰ ਕਬਜ਼ ਦੀ ਸਮੱਸਿਆ ਵੀ ਆਇਓਡੀਨ ਦੀ ਕਮੀ ਦੇ ਮੁੱਖ ਲੱਛਣਾਂ ਵਿੱਚੋਂ ਇੱਕ ਹੈ। ਆਇਓਡੀਨ ਦੀ ਕਮੀ ਨੂੰ ਸਹੀ ਇਲਾਜ ਅਤੇ ਖੁਰਾਕ ਵਿਚ ਤਬਦੀਲੀਆਂ ਨਾਲ ਆਸਾਨੀ ਨਾਲ ਠੀਕ ਕੀਤਾ ਜਾ ਸਕਦਾ ਹੈ। ਜੇਕਰ ਕਿਸੇ ਨੂੰ ਇਨ੍ਹਾਂ ਵਿੱਚੋਂ ਕਿਸੇ ਵੀ ਲੱਛਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤਾਂ ਉਸ ਨੂੰ ਆਇਓਡੀਨ ਦੇ ਪੱਧਰ ਨੂੰ ਸੁਧਾਰਨ ਲਈ ਇੱਕ ਤਜਰਬੇਕਾਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
Published by:Anuradha Shukla
First published: