Home /News /lifestyle /

Bug Fix ਦੇ ਨਾਲ ਆਇਆ iOS16.3 Update, ਜਾਣੋ ਕਿਵੇਂ ਕਰਨਾ ਹੈ ਡਾਊਨਲੋਡ

Bug Fix ਦੇ ਨਾਲ ਆਇਆ iOS16.3 Update, ਜਾਣੋ ਕਿਵੇਂ ਕਰਨਾ ਹੈ ਡਾਊਨਲੋਡ

 Bug Fix  iOS16.3 Update

Bug Fix iOS16.3 Update

iPhone ਨਿਰਮਾਤਾ Apple ਨੇ ਆਖਰਕਾਰ ਸਾਰੇ iPhone ਉਪਭੋਗਤਾਵਾਂ ਲਈ ਨਵਾਂ ਅਪਡੇਟ iOS 16.3 ਰੋਲਆਊਟ ਕਰ ਦਿੱਤਾ ਹੈ। ਅਪਡੇਟ ਨੂੰ ਕੁਝ ਸਮਾਂ ਪਹਿਲਾਂ ਬੀਟਾ ਟੈਸਟਿੰਗ ਲਈ ਉਪਲਬਧ ਕਰਵਾਇਆ ਗਿਆ ਸੀ ਅਤੇ ਹੁਣ ਇਸ ਨੂੰ ਡਾਊਨਲੋਡ ਕਰਨ ਲਈ ਉਪਲਬਧ ਕਰਾਇਆ ਗਿਆ ਹੈ।

  • Share this:

iPhone ਨਿਰਮਾਤਾ Apple ਨੇ ਆਖਰਕਾਰ ਸਾਰੇ iPhone ਉਪਭੋਗਤਾਵਾਂ ਲਈ ਨਵਾਂ ਅਪਡੇਟ iOS 16.3 ਰੋਲਆਊਟ ਕਰ ਦਿੱਤਾ ਹੈ। ਅਪਡੇਟ ਨੂੰ ਕੁਝ ਸਮਾਂ ਪਹਿਲਾਂ ਬੀਟਾ ਟੈਸਟਿੰਗ ਲਈ ਉਪਲਬਧ ਕਰਵਾਇਆ ਗਿਆ ਸੀ ਅਤੇ ਹੁਣ ਇਸ ਨੂੰ ਡਾਊਨਲੋਡ ਕਰਨ ਲਈ ਉਪਲਬਧ ਕਰਾਇਆ ਗਿਆ ਹੈ। iOS 16.3 ਅਪਡੇਟ ਨਵੇਂ ਫੀਚਰ ਤੇ ਬੱਗ ਫਿਕਸ ਦੇ ਨਾਲ ਆਇਆ ਹੈ। ਕੰਪਨੀ ਨੇ iOS 16.3 ਦੇ ਨਾਲ macOS Ventura 13.2, iPadOS 16.3 ਅਤੇ WatchOS 9.3 ਅਪਡੇਟ ਵੀ ਜਾਰੀ ਕੀਤੇ ਹਨ। iOS 13.3 ਦੇ ਨਾਲ, ਐਡਵਾਂਸਡ ਡੇਟਾ ਪ੍ਰੋਟੈਕਸ਼ਨ ਵਿੱਚ ਐਂਡ-ਟੂ-ਐਂਡ ਐਨਕ੍ਰਿਪਸ਼ਨ ਲਈ ਸਪੋਰਟ ਸ਼ਾਮਲ ਕੀਤਾ ਗਿਆ ਹੈ। ਆਓ ਜਾਣਦੇ ਹਾਂ ਕਿ ਨਵੇਂ ਆਈਓਐਸ ਵਿੱਚ ਤੁਹਾਨੂੰ ਕਿਹੜੇ ਫੀਚਰ ਮਿਲਣ ਜਾ ਰਹੇ:

iOS 16.3 ਦੀਆਂ ਨਵੀਆਂ ਵਿਸ਼ੇਸ਼ਤਾਵਾਂ

-ਨਵੀਂ ਅਪਡੇਟ 'ਚ Apple ਆਈਡੀ ਦੀ ਸਕਿਓਰਿਟੀ ਕੀਜ਼ ਦਾ ਫੀਚਰ ਲਿਆਂਦਾ ਗਿਆ ਹੈ। ਇਸ ਦੇ ਤਹਿਤ, ਉਪਭੋਗਤਾ ਹੁਣ ਇੱਕ ਫਿਜ਼ੀਕਲ ਕੀ ਜੋੜ ਕੇ ਦੋ-ਫੈਕਟਰ-ਓਥੈਂਟੀਕੇਸ਼ਨ ਨੂੰ ਮਜ਼ਬੂਤ ​​​​ਬਣਾ ਸਕਦੇ ਹਨ।

-Apple ਨੇ ਨਵੇਂ ਅਪਡੇਟ 'ਚ ਲਗਭਗ 23 ਸ਼੍ਰੇਣੀਆਂ 'ਚ ਐਂਡ-ਟੂ-ਐਂਡ ਐਨਕ੍ਰਿਪਸ਼ਨ ਫੀਚਰਸ ਨੂੰ ਸ਼ਾਮਲ ਕੀਤਾ ਹੈ। ਇਸ ਵਿੱਚ ਨੋਟਸ, ਫੋਟੋਆਂ ਅਤੇ iCloud ਬੈਕਅੱਪ ਆਦਿ ਸ਼ਾਮਲ ਹਨ।

-iOS 16.3 ਅਪਡੇਟ ਤੋਂ ਬਾਅਦ, ਯੂਜ਼ਰਸ ਹੁਣ ਸਾਈਡ ਬਟਨ ਅਤੇ ਇਸ ਦੇ ਨਾਲ ਵਾਲੀਅਮ ਬਟਨ ਨੂੰ ਦਬਾ ਕੇ ਐਮਰਜੈਂਸੀ ਕਾਲ ਕਰਨ ਦੇ ਯੋਗ ਹੋਣਗੇ।

-ਨਵੀਂ ਅਪਡੇਟ 'ਚ ਹੋਮ ਲਾਕ ਸਕ੍ਰੀਨ ਦੇ ਵਿਜੇਟ ਨੂੰ ਵੀ ਵਾਪਸ ਲਿਆਂਦਾ ਗਿਆ ਹੈ।

- ਇਸ ਤੋਂ ਇਲਾਵਾ ਕੁਝ ਯੂਜ਼ਰਸ ਨੇ ਮਿਊਜ਼ਿਕ ਨੂੰ ਲੈ ਕੇ ਵਾਇਸ ਕਮਾਂਡ ਦਿੰਦੇ ਹੋਏ ਸਿਰੀ ਦੀ ਸਮੱਸਿਆ ਬਾਰੇ ਦੱਸਿਆ ਸੀ, ਇਸ ਅਪਡੇਟ 'ਚ ਇਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਨਾਲ ਹੀ, Apple ਨੇ ਪਿਛਲੇ ਹਫਤੇ ਹੋਮਪੌਡ (2nd Gen) ਲਾਂਚ ਕੀਤਾ ਸੀ ਅਤੇ ਇਸ ਨੂੰ iOS 16.3 ਰਾਹੀਂ ਵੀ ਸੈੱਟਅੱਪ ਕੀਤਾ ਜਾ ਸਕਦਾ ਹੈ।

-iOS 16.3 ਅਪਡੇਟ 'ਚ ਕੁਝ ਬੱਗ ਵੀ ਫਿਕਸ ਕੀਤੇ ਗਏ ਹਨ। ਜਿਵੇਂ ਕਿ ਅਪਡੇਟ ਫ੍ਰੀਫਾਰਮ ਐਪ ਦੇ ਨਾਲ ਇੱਕ ਸਮੱਸਿਆ ਨੂੰ ਵੀ ਹੱਲ ਕਰਦਾ ਹੈ ਜਿੱਥੇ Apple ਪੈਨਸਿਲ ਜਾਂ ਹੱਥ ਨਾਲ ਬਣਾਏ ਗਏ ਡਰਾਇੰਗ ਸਟ੍ਰੋਕ ਸ਼ੇਅਰ ਬੋਰਡ 'ਤੇ ਦਿਖਾਈ ਨਹੀਂ ਦੇ ਰਹੇ ਸਨ। ਇਸ ਤੋਂ ਪਹਿਲਾਂ ਕਈ ਯੂਜ਼ਰਸ ਨੂੰ ਵਾਲਪੇਪਰ ਸੈੱਟ ਕਰਨ 'ਚ ਦਿੱਕਤ ਆ ਰਹੀ ਸੀ, ਜਿਸ 'ਚ ਲਾਕ ਸਕ੍ਰੀਨ 'ਤੇ ਵਾਲਪੇਪਰ ਕਾਲਾ ਦਿਖਾਈ ਦੇ ਰਿਹਾ ਸੀ। ਇਸ ਨੂੰ ਵੀ ਫਿਕਸ ਕੀਤਾ ਗਿਆ ਹੈ।

ਇੰਝ ਡਾਊਨਲੋਡ ਕੀਤਾ ਜਾ ਸਕਦਾ ਹੈ ਨਵਾਂ ਆਈਓਐਸ : ਕੰਪਨੀ ਦੇ ਮੁਤਾਬਕ, ਨਵਾਂ ਅਪਡੇਟ ਉਨ੍ਹਾਂ ਬਗਸ ਨੂੰ ਵੀ ਫਿਕਸ ਕਰਦਾ ਹੈ ਜਿਸ ਕਾਰਨ iPhone 14 ਪ੍ਰੋ ਮੈਕਸ ਦੀ ਲੌਕ ਸਕ੍ਰੀਨ ਬਲੈਕਆਊਟ, ਅਨਲਾਕ 'ਤੇ ਹੋਰੀਜ਼ੋਂਟਲ ਲਾਈਨਾਂ, ਹੋਮ ਲੌਕ ਸਕ੍ਰੀਨ 'ਤੇ ਵਿਜੇਟਸ ਸਹੀ ਤਰ੍ਹਾਂ ਨਹੀਂ ਦਿਖਾਈ ਦੇਣਾ ਆਦ ਸਾਮਲ ਸਨ। ਨਵੀਨਤਮ iOS 16.3 ਅਪਡੇਟ ਨੂੰ ਡਾਊਨਲੋਡ ਕਰਨ ਲਈ, ਪਹਿਲਾਂ ਆਪਣੇ iPhone 'ਤੇ ਸੈਟਿੰਗਾਂ 'ਤੇ ਜਾਓ। ਹੁਣ ਜਨਰਲ 'ਤੇ ਅਤੇ ਫਿਰ ਸਾਫਟਵੇਅਰ ਅਪਡੇਟ 'ਤੇ ਟੈਪ ਕਰੋ। ਫਿਰ iOS 16.3 ਅਪਡੇਟ ਨੂੰ ਡਾਊਨਲੋਡ ਕਰਨ ਲਈ ਡਾਊਨਲੋਡ ਅਤੇ ਇੰਸਟਾਲ 'ਤੇ ਟੈਪ ਕਰੋ।

Published by:Rupinder Kaur Sabherwal
First published:

Tags: Tech News, Tech news update, Tech updates, Technology