HOME » NEWS » Life

Apple ਨੇ ਲਾਂਚ ਕੀਤਾ iPhone 11, ਪੜ੍ਹੋ ਖੂਬੀਆਂ ਬਾਰੇ

News18 Punjab
Updated: September 12, 2019, 4:16 PM IST
Apple ਨੇ ਲਾਂਚ ਕੀਤਾ iPhone 11, ਪੜ੍ਹੋ ਖੂਬੀਆਂ ਬਾਰੇ
News18 Punjab
Updated: September 12, 2019, 4:16 PM IST
ਕੈਲੀਫੋਰਨੀਆ ਵਿਚ ਐਪਲ ਇਵੈਂਟ (Apple Event) ਭਾਰਤੀ ਸਮੇਂ ਅਨੁਸਾਰ ਰਾਤ ਸਾਢੇ ਦਸ ਵਜੇ ਸ਼ੁਰੂ ਹੋਇਆ। ਇਸ ਇਵੈਂਟ ਵਿਚ iPhone 11 ਦੀ ਸੀਰੀਜ਼ ਨੂੰ ਲਾਂਚ ਕੀਤਾ ਗਿਆ। ਐਪਲ ਨੇ iPhone 11, iPhone 11 Pro ਅਤੇ iPhone 11 Pro Max ਜਿਹੇ ਸ਼ਾਨਦਾਰ ਫੋਨਾਂ ਨੂੰ ਲਾਂਚ ਕੀਤਾ ਹੈ। ਇਨ੍ਹਾਂ ਵਿਚ iPhone 11 Pro ਵਿਚ ਰਿਅਰ ਪੈਨਲ ਵਿਚ ਤਿੰਨ ਕੈਮਰੇ ਦਿੱਤੇ ਹਨ। iPhone XS ਦੇ ਮੁਕਾਬਲੇ iPhone 11 Pro ਦੀ ਬੈਟਰੀ ਲਾਇਫ 4 ਘੰਟੇ ਜ਼ਿਆਦਾ ਹੈ।

ਲਾਂਚ ਕੀਤੇ ਗਏ ਸਾਰੇ ਫੋਨਾਂ ਵਿਚ A13 ਚਿਪਸੈਟ ਦੀ ਵਰਤੋਂ ਕੀਤੀ ਗਈ ਹੈ, ਜਿਸ ਨਾਲ ਫੋਨ ਦੀ ਸਪੀਡ ਤੇਜ਼ ਹੋਵੇਗੀ। ਇਸ ਦਾ ਕੈਮਰਾ ਅਪਗਰੇਡ ਹੋਣ ਨਾਲ ਘੱਟ ਰੋਸ਼ਨੀ ਵਿਚ ਵੀ ਬਿਹਤਰ ਫੋਟੋ ਖਿਚ ਸਕੇਗਾ। ਇਸ ਵਿਚ ਰਿਵਰਸ ਵਾਇਰਲੈਸ ਚਾਰਜਿੰਗ ਹੋਣ ਦੀ ਸੰਭਾਵਨਾ ਹੈ।

Loading...
iPhone XS ਵਿਚ 5.8 ਇੰਚ ਦਾ OLED ਦਾ ਡਿਸਪਲੇ ਮਿਲੇਗਾ, ਜਿਸ ਦਾ ਰੈਜੋਲਿਊਸ਼ਨ 2436 x 1125 ਪਿਕਸਲ ਅਤੇ 458 ppi ਹੋਵੇਗਾ। ਇਸ ਵਿਚ ਫੇਸ ਆਈਡੀ ਮਿਲੇਗੀ ਅਤੇ A13 ਚਿਪਸੈਟ ਨਾਲ 6ਜੀਬੀ ਰੈਮ ਮਿਲੇਗੀ। ਇਹ ਫੋਨ 125 ਜੀਬੀ, 256 ਜੀਬੀ ਅਤੇ 512 ਜੀਬੀ ਦੇ ਵੈਰੀਐਂਟ ਵਿਚ ਮਿਲੇਗਾ।

ਇਸ ਫੋਨ ਵਿਚ ਕੈਮਰਾ ਬਹੁਤ ਖਾਸ ਹੈ ਅਤੇ ਇਸ ਵਿਚ ਡੀਪ ਫਿਊਜਨ ਤਕਨੀਕ ਦੀ ਵਰਤੋਂ ਕੀਤੀ ਗਈ ਹੈ। ਇਸ ਫੋਨ ਵਿਚ ਫਾਸਟ ਚਾਰਜਿਗ ਵੀ ਮਿਲੇਗੀ ਅਤੇ ਇਸ ਦਾ ਚਾਰਜਰ ਪਹਿਲਾਂ ਨਾਲੋਂ ਵਖਰਾ ਹੋਵੇਗਾ। iPhone 11 Pro ਦੀ ਸ਼ੁਰੂਆਤੀ ਕੀਮਤ ਕਰੀਬ 72 ਹਜ਼ਾਰ ਰੁਪਏ ਤੋਂ ਸ਼ੁਰੂ ਹੋਵੇਗੀ।
First published: September 11, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...