ਹਰ ਕੋਈ ਆਪਣੇ ਆਈਫੋਨ (iPhone) ਦਾ ਮਾਲਕ ਹੋਣਾ ਚਾਹੁੰਦਾ ਹੈ, ਪਰ ਇਸਦੀ ਕੀਮਤ ਜ਼ਿਆਦਾ ਹੋਣ ਕਾਰਨ ਇਹ ਕਈਆਂ ਲਈ ਸੁਪਨਾ ਹੀ ਰਹਿ ਜਾਂਦਾ ਹੈ। ਹਾਲਾਂਕਿ, ਲੇਟੈਸਟ ਆਈਫੋਨ ਸੀਰੀਜ਼ ਫਿਰ ਤੋਂ ਟਾਕ ਆਫ ਦਾ ਟਾਊਨ ਬਣ ਗਈ ਹੈ, ਕਿਉਂਕਿ ਐਪਲ ਨੇ ਆਈਫੋਨ 14 ਅਤੇ ਆਈਫੋਨ 14 ਪਲੱਸ ਨੂੰ ਨਵੇਂ ਕਲਰ ਵੇਰੀਐਂਟ 'ਚ ਪੇਸ਼ ਕੀਤਾ ਹੈ। ਸਤੰਬਰ 2022 ਵਿੱਚ, 14 ਸੀਰੀਜ਼ ਨੂੰ ਪੰਜ ਰੰਗਾਂ ਵਿੱਚ ਲਾਂਚ ਕੀਤਾ ਗਿਆ ਸੀ, ਅਤੇ ਹੁਣ ਇਸਨੂੰ ਪੀਲੇ ਰੰਗ ਵਿੱਚ ਜਾਰੀ ਕੀਤਾ ਗਿਆ ਹੈ।
iPhone 14 ਯੈਲੋ ਵੇਰੀਐਂਟ ਆਕਰਸ਼ਕ ਛੋਟਾਂ ਨਾਲ ਲਾਂਚ
ਨਵਾਂ ਆਈਫੋਨ 14 ਯੈਲੋ ਵੇਰੀਐਂਟ 10 ਮਾਰਚ ਤੋਂ ਪ੍ਰੀ-ਆਰਡਰ ਲਈ ਉਪਲਬਧ ਹੈ ਅਤੇ ਇਹ 14 ਮਾਰਚ ਤੋਂ ਰਿਟੇਲ ਸਟੋਰਾਂ 'ਤੇ ਖਰੀਦਣ ਲਈ ਉਪਲਬਧ ਹੋਵੇਗਾ। ਆਈਫੋਨ 14 ਯੈਲੋ ਵੇਰੀਐਂਟ ਦੀ ਕੀਮਤ 79,990 ਰੁਪਏ ਹੈ, ਜਦੋਂ ਕਿ ਆਈਫੋਨ 14 ਪਲੱਸ ਯੈਲੋ ਵੇਰੀਐਂਟ ਦੀ ਸ਼ੁਰੂਆਤੀ ਕੀਮਤ 89,990 ਰੁਪਏ ਹੈ।
ਚੰਗੀ ਖ਼ਬਰ ਇਹ ਹੈ ਕਿ ਆਈਫੋਨ ਦੇ ਦੋਵੇਂ ਨਵੇਂ ਮਾਡਲ ਸ਼ਾਨਦਾਰ ਕੀਮਤ 'ਤੇ ਪੇਸ਼ ਕੀਤੇ ਜਾ ਰਹੇ ਹਨ। ਐਪਲ ਦੇ ਡਿਸਟ੍ਰੀਬਿਊਟਰਾਂ 'ਚੋਂ ਇਕ ਰੈਡਿੰਗਟਨ ਨੇ ਇਨ੍ਹਾਂ ਦੋਵਾਂ ਸਮਾਰਟਫੋਨਜ਼ 'ਤੇ 15,000 ਰੁਪਏ ਤੱਕ ਦੀ ਛੋਟ ਦਾ ਐਲਾਨ ਕੀਤਾ ਹੈ। ਗਾਹਕ ਸਟੋਰ ਡਿਸਕਾਉਂਟ, ਬੈਂਕ ਆਫਰ ਅਤੇ ਆਪਣੇ ਪੁਰਾਣੇ ਆਈਫੋਨਸ ਨੂੰ ਐਕਸਚੇਂਜ ਕਰਕੇ ਇਸ ਛੋਟ ਦਾ ਲਾਭ ਲੈ ਸਕਦੇ ਹਨ। ਇਸ ਤੋਂ ਇਲਾਵਾ, ਗਾਹਕ ਐਮਾਜ਼ਾਨ ਅਤੇ ਫਲਿੱਪਕਾਰਟ ਦੇ ਜ਼ਰੀਏ ਨਵੇਂ ਆਈਫੋਨ 'ਤੇ ਵੀ ਛੋਟ ਪ੍ਰਾਪਤ ਕਰ ਸਕਦੇ ਹਨ।
iPhone 14 ਅਤੇ iPhone 14 Plus ਦੀਆਂ ਖਾਸ ਵਿਸ਼ੇਸ਼ਤਾਵਾਂ
ਨਵੇਂ ਕਲਰ ਤੋਂ ਇਲਾਵਾ ਆਈਫੋਨ 14 ਮਾਡਲ 'ਚ ਕੋਈ ਅਪਡੇਟ ਨਹੀਂ ਕੀਤੀ ਗਈ ਹੈ। ਆਈਫੋਨ 14 ਵਿੱਚ 6.1-ਇੰਚ ਦੀ ਸੁਪਰ ਰੈਟੀਨਾ XDR OLED ਡਿਸਪਲੇਅ ਹੈ, ਜੋ A15 ਬਾਇਓਨਿਕ ਚਿੱਪਸੈੱਟ ਦੇ ਨਾਲ ਆਉਂਦਾ ਹੈ। ਇਸ ਦੌਰਾਨ, ਆਈਫੋਨ 14 ਪਲੱਸ 6.7-ਇੰਚ ਡਿਸਪਲੇਅ ਅਤੇ ਸਿਰੇਮਿਕ ਸ਼ੀਲਡ ਗਲਾਸ ਸੁਰੱਖਿਆ ਦੇ ਨਾਲ ਆਉਂਦਾ ਹੈ। ਗਾਹਕਾਂ ਕੋਲ iPhone 14 ਪਲੱਸ ਵਿੱਚ ਚੁਣਨ ਲਈ ਤਿੰਨ ਵਿਕਲਪ ਹਨ: 128GB 6GB RAM, 256GB 6GB RAM, ਅਤੇ 512GB 6GB RAM
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Iphone, IPhone 14, Life, Tech News, Tech news update