Home /News /lifestyle /

iPhone ਵੀ ਹੋਏ ਸਸਤੇ! ਸਰਕਾਰ ਨੇ ਘਟਾਈ ਮੋਬਾਈਲ ਪਾਰਟਸ 'ਤੇ ਕਸਟਮ ਡਿਊਟੀ

iPhone ਵੀ ਹੋਏ ਸਸਤੇ! ਸਰਕਾਰ ਨੇ ਘਟਾਈ ਮੋਬਾਈਲ ਪਾਰਟਸ 'ਤੇ ਕਸਟਮ ਡਿਊਟੀ

iphone custom duty

iphone custom duty

ਦੇਸ਼ ਵਿੱਚ ਹੀ ਨਹੀਂ ਬਲਕਿ ਦੁਨੀਆਂ ਭਰ ਵਿੱਚ Apple ਦੇ ਪ੍ਰੋਡਕਟਸ ਦੀ ਬਹੁਤ ਭਾਰੀ ਮੰਗ ਹੈ। ਭਾਰਤ ਵਿੱਚ iPhone ਪ੍ਰੇਮੀਆਂ ਦੀ ਗਿਣਤੀ ਦਾ ਕੋਈ ਸ਼ੁਮਾਰ ਨਹੀਂ ਹੈ। ਬੇਸ਼ਕ ਹੋਰ ਬਹੁਤ ਸਾਰੀਆਂ ਕੰਪਨੀਆਂ ਆਪਣੇ ਫੋਨ ਭਾਰਤ ਵਿੱਚ ਵੇਚਦੀਆਂ ਹਨ ਪਰ iPhone ਦੀਆਂ ਜ਼ਿਆਦਾ ਕੀਮਤਾਂ ਦੇ ਬਾਵਜੂਦ ਲੋਕ ਇਹਨਾਂ ਨੂੰ ਖਰੀਦਦੇ ਹਨ। ਜੇਕਰ iPhone ਦੀਆਂ ਕੀਮਤਾਂ ਵਿੱਚ ਗਿਰਾਵਟ ਆ ਜਾਵੇ ਤਾਂ ਸੋਚੋ ਕਿੰਨੇ ਲੋਕ ਇਸਨੂੰ ਖਰੀਦਣ ਦੀ ਇੱਛਾ ਕਰਨਗੇ।

ਹੋਰ ਪੜ੍ਹੋ ...
  • Share this:

ਆਮ ਬਜਟ ਵਿੱਚ ਬੁੱਧਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਮਾਰਟਫੋਨ ਦੇ ਕੁਝ ਪਾਰਟਸ ਅਤੇ ਆਯਾਤ 'ਤੇ ਕਸਟਮ ਡਿਊਟੀ ਰਾਹਤ ਘਟਾਉਣ ਦਾ ਐਲਾਨ ਕੀਤਾ ਹੈ। ਜੇਕਰ ਤੁਹਾਨੂੰ ਨਹੀਂ ਪਤਾ ਤਾਂ ਦੱਸ ਦੇਈਏ ਕਿ ਹੁਣ ਤੱਕ, ਸੈਲੂਲਰ ਮੋਬਾਈਲ ਫੋਨਾਂ ਦੇ ਕੈਮਰਾ ਮਾਡਿਊਲ ਦੇ ਨਿਰਮਾਣ ਵਿੱਚ ਵਰਤੇ ਜਾਣ ਵਾਲੇ ਕੈਮਰੇ ਦੇ ਲੈਂਸ ਅਤੇ ਇਸਦੇ ਇਨਪੁਟਸ/ਪੁਰਜ਼ਿਆਂ 'ਤੇ 2.5% ਕਸਟਮ ਡਿਊਟੀ ਲਗਾਈ ਜਾਂਦੀ ਸੀ।

ਤੁਹਾਨੂੰ ਦੱਸ ਦੇਈਏ ਕਿ ਇਸਦਾ ਅਸਰ ਇਹ ਹੋਵੇਗਾ ਕਿ ਇਸ ਨਾਲ ਭਾਰਤ ਵਿੱਚ ਐਪਲ ਦੇ ਆਈਫੋਨ ਦੀ ਕੀਮਤ ਘੱਟ ਸਕਦੀ ਹੈ। ਇਹ ਕਸਟਮ ਡਿਊਟੀ ਕੈਮਰੇ ਦੇ ਲੈਂਸ ਵਰਗੇ ਕੁਝ ਹਿੱਸਿਆਂ 'ਤੇ ਵੀ ਲਾਗੂ ਹੋਵੇਗੀ। ਇਸ ਤੋਂ ਇਲਾਵਾ ਉਸ ਨੇ ਬੈਟਰੀਆਂ ਲਈ ਲਿਥੀਅਮ ਆਇਨ ਸੈੱਲਾਂ 'ਤੇ ਕਸਟਮ ਡਿਊਟੀ ਨੂੰ ਇਕ ਸਾਲ ਹੋਰ ਵਧਾ ਦਿੱਤਾ ਹੈ। ਨਵੇਂ ਵਿੱਤੀ ਸਾਲ ਵਿੱਚ ਭਾਰਤ ਵਿੱਚ ਬਣੇ Apple ਦੇ iPhone ਸਸਤੇ ਹੋਣ ਦੀ ਪੂਰੀ ਉਮੀਦ ਹੈ।

ਐੱਪਲ ਕੰਪਨੀ ਨੇ ਆਪਣਾ ਇੱਕ ਪ੍ਰੋਡਕਸ਼ਨ ਯੂਨਿਟ ਬੰਗਲੌਰ ਵਿੱਚ ਲਗਾਇਆ ਹੈ ਅਤੇ ਭਾਰਤ ਵਿੱਚ Apple ਤੇਜ਼ੀ ਨਾਲ iPhone ਬਣਾ ਰਿਹਾ ਹੈ। ਇੱਥੋਂ ਤੱਕ ਖਬਰਾਂ ਆ ਰਹੀਆਂ ਹਨ ਕਿ ਭਾਰਤ ਜਲਦ ਹੀ ਚੀਨ ਨੂੰ ਪਛਾੜ ਕੇ ਦੁਨੀਆ ਦਾ ਸਭ ਤੋਂ ਵੱਡਾ ਐਪਲ ਆਈਫੋਨ ਨਿਰਮਾਤਾ ਬਣ ਸਕਦਾ ਹੈ। ਕੁਝ ਮਹੀਨੇ ਪਹਿਲਾਂ, ਐਪਲ ਨੇ ਭਾਰਤ ਵਿੱਚ ਫਲੈਗਸ਼ਿਪ ਆਈਫੋਨ 14 ਮਾਡਲ ਦਾ ਨਿਰਮਾਣ ਵੀ ਸ਼ੁਰੂ ਕੀਤਾ ਸੀ।

2017 ਤੋਂ ਭਾਰਤ ਵਿੱਚ ਬਣ ਰਹੇ ਹਨ iPhone:ਭਾਰਤ ਵਿਚ iPhone ਦਾ ਨਿਰਮਾਣ 2017 ਵਿੱਚ ਹੀ ਸ਼ੁਰੂ ਹੋ ਗਿਆ ਸੀ। ਜਿਸ ਵਿੱਚ ਹੁਣ ਤੱਕ SE 2, iPhone SE, iPhone 12, iPhone 13, iPhone 14 ਦਾ ਨਿਰਮਾਣ ਹੋ ਚੁੱਕਾ ਹੈ।

iPhone 15 'ਤੇ ਚਲ ਰਿਹਾ ਹੈ ਕੰਮ:Apple ਨੇ ਹਾਲ ਹੀ ਵਿੱਚ ਆਪਣੇ ਫਲੈਗਸ਼ਿਪ ਫੋਨ iPhone 14 ਸੀਰੀਜ਼ ਨੂੰ ਲਾਂਚ ਕੀਤਾ ਹੈ ਅਤੇ ਇਸਦੇ ਨਾਲ ਹੀ ਉਸਨੇ iPhone 15 'ਤੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਫੋਨ Apple A14 ਬਾਇਓਨਿਕ ਚਿੱਪਸੈੱਟ ਨਾਲ ਲੈਸ ਹੋਵੇਗਾ। ਇਸ 'ਚ 8GB ਰੈਮ, 6.1 ਇੰਚ ਡਿਸਪਲੇਅ ਅਤੇ ਡਿਊਲ ਕੈਮਰਾ ਸੈੱਟਅਪ ਦਾ ਸਪੋਰਟ ਮਿਲ ਸਕਦਾ ਹੈ। ਕੰਪਨੀ ਫੋਨ 'ਚ ਡਿਊਲ ਕੈਮਰਾ ਸੈੱਟਅਪ ਦੇ ਸਕਦੀ ਹੈ। iPhone 15 ਵਿੱਚ ਤੁਹਾਨੂੰ ਸੁਰੱਖਿਆ ਲਈ ਫੇਸ ਅਨਲਾਕ ਦੀ ਸੁਵਿਧਾ ਉਪਲੱਬਧ ਹੋ ਸਕਦੀ ਹੈ। 

Published by:Rupinder Kaur Sabherwal
First published:

Tags: Iphone, Tech News, Tech news update, Tech updates, Technology