Home /News /lifestyle /

iPhone 14 Pro ਸੀਰੀਜ਼ ਤਹਿਤ ਇਹ ਮਾਡਲ ਹੋਣਗੇ ਲਾਂਚ, ਜਾਣੋ ਫੀਚਰ ਤੇ ਕੀਮਤਾਂ

iPhone 14 Pro ਸੀਰੀਜ਼ ਤਹਿਤ ਇਹ ਮਾਡਲ ਹੋਣਗੇ ਲਾਂਚ, ਜਾਣੋ ਫੀਚਰ ਤੇ ਕੀਮਤਾਂ

iPhone 14 ਦੇ ਚਾਹਵਾਨਾਂ ਦੀ ਉਡੀਕ ਹੁਣ ਖ਼ਤਮ ਹੋ ਗਈ ਹੈ। ਐਪਲ ਕੰਪਨੀ ਨੇ ਇੱਕ ਈਵੈਂਟ 'ਚ iPhone 14 Pro ਸੀਰੀਜ਼ ਦੇ iPhone 14, iPhone 14 Plus, iPhone 14 Pro, iPhone 14 Pro Max ਦੇ 4 ਮਾਡਲ ਪੇਸ਼ ਕੀਤੇ ਹਨ। ਆਈਫੋਨ ਆਪਣੀ ਮਹਿੰਗੀ ਕੀਮਤ ਕਰਕੇ ਹਮੇਸ਼ਾ ਚਰਚਾ 'ਚ ਰਿਹਾ ਹੈ।

ਹੋਰ ਪੜ੍ਹੋ ...
 • Share this:

  iPhone 14 ਦੇ ਚਾਹਵਾਨਾਂ ਦੀ ਉਡੀਕ ਹੁਣ ਖ਼ਤਮ ਹੋ ਗਈ ਹੈ। ਐਪਲ ਕੰਪਨੀ ਨੇ ਇੱਕ ਈਵੈਂਟ 'ਚ iPhone 14 Pro ਸੀਰੀਜ਼ ਦੇ iPhone 14, iPhone 14 Plus, iPhone 14 Pro, iPhone 14 Pro Max ਦੇ 4 ਮਾਡਲ ਪੇਸ਼ ਕੀਤੇ ਹਨ। ਆਈਫੋਨ ਆਪਣੀ ਮਹਿੰਗੀ ਕੀਮਤ ਕਰਕੇ ਹਮੇਸ਼ਾ ਚਰਚਾ 'ਚ ਰਿਹਾ ਹੈ। ਇਸ ਨਵੀਂ ਸੀਰੀਜ਼ ਦੇ ਦੋ ਨਵੇਂ ਆਈਫੋਨਾਂ ਦੀ ਕੀਮਤ ਵੀ ਬਹੁਤ ਹੀ ਜ਼ਿਆਦਾ ਹੈ। ਇਸ ਨਵੀਂ ਸੀਰੀਜ਼ ਦੇ ਸਭ ਤੋਂ ਮਹਿੰਗੇ ਆਈਫੋਨ Apple iPhone 14 Pro ਅਤੇ iPhone 14 Pro Max ਹਨ।

  ਤੁਹਾਨੂੰ ਦੱਸ ਦੇਈਏ ਕਿ iPhone 14 Pro ਸੀਰੀਜ਼ ਦੇ ਤਹਿਤ ਆਈਫੋਨ ਤੁਹਾਡੇ ਲਈ ਚਾਰ ਰੰਗਾਂ (ਡੀਪ ਪਰਪਲ, ਸਿਲਵਰ, ਗੋਲਡ ਅਤੇ ਸਪੇਸ ਬਲੈਕ) ਵਿੱਚ ਉਪਲਬਧ ਹੋਣਗੇ। ਇਹ ਫੋਨ 9 ਸਤੰਬਰ ਤੋਂ ਪ੍ਰੀ-ਆਰਡਰ ਲਈ ਪੇਸ਼ ਕੀਤੇ ਜਾਣਗੇ ਅਤੇ 16 ਸਤੰਬਰ ਤੋਂ ਉਪਲਬਧ ਕਰਵਾਏ ਜਾਣਗੇ।

  iPhone 14 Pro ਸੀਰੀਜ਼ ਦੇ ਅਹਿਮ ਫੀਚਰ

  iPhone 14 Pro ਸੀਰੀਜ਼ ਦੇ ਫੋਨਾਂ ਦਾ ਡਿਸਪਲੇਅ A16 ਬਾਇਓਨਿਕ ਚਿੱਪਸੈੱਟ ਨਾਲ ਲੈਸ ਹੈ। ਇਸ ਵਿੱਚ ਸੈਟੇਲਾਈਟ ਅਤੇ ਕਰੈਸ਼ ਡਿਟੈਕਸ਼ਨ ਰਾਹੀਂ ਐਮਰਜੈਂਸੀ SOS ਵੀ ਹੈ। ਇਸ ਸੀਰੀਜ਼ 'ਚ ਕਵਾਡ-ਪਿਕਸਲ ਸੈਂਸਰ ਅਤੇ ਫੋਟੋਨਿਕ ਇੰਜਣ ਵਾਲਾ 48 ਮੈਗਾਪਿਕਸਲ ਦਾ ਮੁੱਖ ਕੈਮਰਾ ਹੈ।

  iPhone 14 Pro (6.1-ਇੰਚ) ਅਤੇ iPhone 14 Pro Max (6.7-ਇੰਚ) ਵਿੱਚ ਸਟੇਨਲੈੱਸ ਸਟੀਲ ਅਤੇ ਟੈਕਸਟਚਰ ਮੈਟ ਗਲਾਸ ਡਿਜ਼ਾਈਨ ਹਨ। ਦੋਨਾਂ ਮਾਡਲਾਂ ਵਿੱਚ ਪ੍ਰੋ-ਮੋਸ਼ਨ ਦੇ ਨਾਲ ਇੱਕ ਨਵਾਂ ਸੁਪਰ ਰੈਟੀਨਾ ਐਕਸਡੀਆਰ ਡਿਸਪਲੇ ਸ਼ਾਮਿਲ ਹੈ। ਆਈਫੋਨ 14 ਸੀਰੀਜ਼ ਨਵੀਨਤਮ iOS 16 ਸਾਫਟਵੇਅਰ ਅਪਡੇਟ ਪ੍ਰਾਪਤ ਕਰੇਗੀ, ਅਤੇ ਉਪਭੋਗਤਾ ਐਪਲ ਫਿਟਨੈਸ+ ਮੈਂਬਰਸ਼ਿਪ ਪ੍ਰਾਪਤ ਕਰਨ ਦੇ ਯੋਗ ਹੋਣਗੇ, ਭਾਵੇਂ ਉਹਨਾਂ ਕੋਲ ਐਪਲ ਵਾਚ ਹੋਵੇ ਜਾਂ ਨਾ।

  ਇਨ੍ਹਾਂ ਦੋਵੇਂ ਫਲੈਗਸ਼ਿਪ ਡਿਵਾਈਸਾਂ 'ਚ ਨਵੀਂ ਗੋਲੀ-ਆਕਾਰ ਵਾਲੀ ਨੌਚ ਹੈ, ਜੋ ਨੋਟੀਫਿਕੇਸ਼ਨ ਦੇ ਮੁਤਾਬਕ ਆਕਾਰ ਬਦਲਦੀ ਹੈ। ਐਪਲ ਨੇ ਇਸਨੂੰ ਡਾਇਨਾਮਿਕ ਆਈਲੈਂਡ ਕਿਹਾ ਹੈ। ਵਰਤਮਾਨ ਵਿੱਚ, ਇੱਕ ਬਹੁਤ ਹੀ ਵਿਲੱਖਣ ਵਿਸ਼ੇਸ਼ਤਾ ਹੈ, ਜੋ ਕਿ ਅਜੇ ਤੱਕ ਕਿਸੇ ਵੀ ਸਮਾਰਟਫੋਨ 'ਤੇ ਨਹੀਂ ਦੇਖੀ ਗਈ।

  ਸਭ ਤੋਂ ਮਹਿੰਗੇ ਆਈਫੋਨਾਂ ਦੀ ਕੀਮਤ

  iPhone 14 Pro ਅਤੇ iPhone 14 Pro Max 128GB, 256GB, 512GB, ਅਤੇ 1TB ਸਟੋਰੇਜ ਦੇ ਨਾਲ ਆਉਂਦਾ ਹੈ। ਕੀਮਤ ਦੀ ਗੱਲ ਕਰੀਏ ਤਾਂ iPhone 14 Pro (128GB) ਮਾਡਲ ਦੀ ਕੀਮਤ 1,29,900 ਰੁਪਏ, iPhone 14 Pro (256 GB) ਦੀ ਕੀਮਤ 1,39,900 ਰੁਪਏ, iPhone 14 Pro (512 GB) ਸਟੋਰੇਜ ਦੀ ਕੀਮਤ 1,59,900 ਰੁਪਏ ਹੈ ਅਤੇ iPhone 14 Pro (1TB) ਮਾਡਲ ਦੀ ਕੀਮਤ 1,79,900 ਰੁਪਏ ਰੱਖੀ ਗਈ ਹੈ।

  ਇਸ ਤੋਂ ਇਲਾਵਾ iPhone 14 Pro Max (128GB) ਸਟੋਰੇਜ ਦੀ ਕੀਮਤ 1,39,900 ਰੁਪਏ ਰੱਖੀ ਗਈ ਹੈ। iPhone 14 Pro Max (256GB) ਦੀ ਕੀਮਤ 1,49,900 ਰੁਪਏ, iPhone 14 Pro Max (512GB) ਦੀ ਕੀਮਤ 1,69,900 ਰੁਪਏ ਅਤੇ iPhone 14 Pro Max (1TB) ਮਾਡਲ ਦੀ ਕੀਮਤ 1,89,900 ਰੁਪਏ ਰੱਖੀ ਗਈ ਹੈ।

  Published by:Krishan Sharma
  First published:

  Tags: Apple, Apple iPod, IPhone 14, Tech News, Technology