Home /News /lifestyle /

iPhone ਦੇ ਸ਼ੌਕੀਨ 14,000 ਰੁਪਏ ਵਿੱਚ ਖਰੀਦੋ iPhone 13 Pro Max, ਪੜ੍ਹੋ ਪੂਰੀ ਡਿਟੇਲ

iPhone ਦੇ ਸ਼ੌਕੀਨ 14,000 ਰੁਪਏ ਵਿੱਚ ਖਰੀਦੋ iPhone 13 Pro Max, ਪੜ੍ਹੋ ਪੂਰੀ ਡਿਟੇਲ

ਕੁੱਝ ਚੀਜ਼ਾਂ ਨੂੰ ਲੋਕ ਸਿਰਫ ਆਪਣੇ ਸ਼ੌਂਕ ਲਈ ਹੀ ਆਪਣੇ ਕੋਲ ਰੱਖਦੇ ਹਨ। ਅੱਜ ਦੇ ਯੁੱਗ ਵਿੱਚ ਸਮਾਰਟਫੋਨ ਸਾਡੀ ਸਭ ਤੋਂ ਵੱਡੀ ਲੋੜ ਹੈ। ਪਰ ਇਸ ਵਿੱਚ ਵੀ ਲੋਕਾਂ ਨੇ ਆਪਣੇ ਸ਼ੌਂਕ ਨੂੰ ਬਰਕਰਾਰ ਰੱਖਿਆ ਹੈ। ਬਹੁਤ ਸਾਰੀਆਂ ਕੰਪਨੀਆਂ ਦੇ ਸਮਾਰਟਫੋਨ ਹੋਣ ਦੇ ਬਾਵਜੂਦ ਲੋਕਾਂ ਵਿੱਚ Apple ਦੇ iPhone ਦਾ ਵੱਖਰਾ ਕਰੇਜ਼ ਹੈ।

ਹੋਰ ਪੜ੍ਹੋ ...
  • Share this:

ਕੁੱਝ ਚੀਜ਼ਾਂ ਨੂੰ ਲੋਕ ਸਿਰਫ ਆਪਣੇ ਸ਼ੌਂਕ ਲਈ ਹੀ ਆਪਣੇ ਕੋਲ ਰੱਖਦੇ ਹਨ। ਅੱਜ ਦੇ ਯੁੱਗ ਵਿੱਚ ਸਮਾਰਟਫੋਨ ਸਾਡੀ ਸਭ ਤੋਂ ਵੱਡੀ ਲੋੜ ਹੈ। ਪਰ ਇਸ ਵਿੱਚ ਵੀ ਲੋਕਾਂ ਨੇ ਆਪਣੇ ਸ਼ੌਂਕ ਨੂੰ ਬਰਕਰਾਰ ਰੱਖਿਆ ਹੈ। ਬਹੁਤ ਸਾਰੀਆਂ ਕੰਪਨੀਆਂ ਦੇ ਸਮਾਰਟਫੋਨ ਹੋਣ ਦੇ ਬਾਵਜੂਦ ਲੋਕਾਂ ਵਿੱਚ Apple ਦੇ iPhone ਦਾ ਵੱਖਰਾ ਕਰੇਜ਼ ਹੈ। ਪਰ ਸਾਰੇ ਇਸਨੂੰ ਇਸਦੀਆਂ ਮਹਿੰਗੀਆਂ ਕੀਮਤਾਂ ਕਰਕੇ ਨਹੀਂ ਖਰੀਦ ਸਕਦੇ।

ਜੇਕਰ ਤੁਸੀਂ ਵੀ iPhone ਰੱਖਣ ਦੇ ਸ਼ੌਕੀਨ ਹੋ ਤਾਂ ਅੱਜ ਅਸੀਂ ਤੁਹਾਨੂੰ ਸਸਤੇ ਵਿੱਚ iPhone ਖਰੀਦਣ ਬਾਰੇ ਦੱਸਾਂਗੇ। ਤੁਸੀਂ ਸਿਰਫ 14,000 ਰੁਪਏ ਵਿੱਚ iPhone 13 Pro Max ਨੂੰ ਖਰੀਦ ਸਕਦੇ ਹੋ।

ਕਿੱਥੇ ਮਿਲ ਰਿਹਾ ਹੈ ਸਸਤਾ iPhone 13 Pro Max:

ਜੇਕਰ ਤੁਸੀਂ ਸਸਤੇ ਵਿੱਚ ਇਸ iPhone ਨੂੰ ਖਰੀਦਣ ਬਾਰੇ ਲੱਭ ਰਹੇ ਹੋ ਤਾਂ ਤੁਸੀਂ ਇਸ ਲਈ Facebook Marketplace 'ਤੇ ਜਾ ਸਕਦੇ ਹੋ। ਇੱਥੇ ਇਸ iPhone ਨੂੰ 14,000 ਰੁਪਏ ਵਿੱਚ ਵੇਚਿਆ ਜਾ ਰਿਹਾ ਹੈ।

ਕਿਉਂ ਹੈ ਇੰਨਾ ਸਸਤਾ:

ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦੇਈਏ ਕਿ ਇਹ iPhone Original ਨਹੀਂ ਹਨ ਬਲਕਿ ਇਹਨਾਂ ਨੂੰ ਫਰਸਟ ਕਾਪੀ ਕਿਹਾ ਜਾਂਦਾ ਹੈ ਜਾਂ ਫਿਰ ਨਕਲੀ iPhone. ਵੈਸੇ ਤਾਂ ਦੇਖਣ ਨੂੰ 80% ਤੱਕ ਇਹ ਅਸਲੀ iPhone ਵਾਂਗ ਹੀ ਹੁੰਦੇ ਹਨ ਪਰ ਇਹਨਾਂ ਵਿੱਚ ਤੁਹਾਨੂੰ ਅਸਲੀ iPhone ਵਾਲੇ ਬਹੁਤ ਸਾਰੇ ਫ਼ੀਚਰ ਨਹੀਂ ਮਿਲਦੇ। ਇਹ iPhone ਲੋਕਲ ਵਿਕਰੇਤਾਵਾਂ ਵੱਲੋਂ ਵੇਚੇ ਜਾਂਦਾ ਹਨ।

ਸ਼ੋਅ ਆਫ ਲਈ ਆਉਂਦਾ ਹੈ ਕੰਮ:

ਦਰਅਸਲ ਵਿੱਚ ਦੇਖਣ 'ਤੇ ਕੋਈ ਨਹੀਂ ਕਹਿ ਸਕਦਾ ਕਿ ਇਹ iPhone ਅਸਲੀ ਹੈ ਜਾਂ ਨਕਲੀ। ਫੇਸਬੁੱਕ ਮਾਰਕਿਟਪਲੇਸ 'ਤੇ iPhone 13 Pro Max ਦੀ ਕੀਮਤ ਲਗਭਗ 14000 ਰੁਪਏ ਤੋਂ ਲੈ ਕੇ 20000 ਰੁਪਏ ਤੱਕ ਹੈ। ਲੋਕ ਇਹਨਾਂ ਨੂੰ ਸਟੇਟਸ ਸਿੰਬਲ ਦੇ ਤੌਰ 'ਤੇ ਵਰਤਦੇ ਹਨ। ਲੋਕ ਇਸਨੂੰ ਆਪਣੇ ਦੋਸਤਾਂ ਅੱਗੇ ਸ਼ੋਅ ਆਫ ਕਰਨ ਲਈ ਵਰਤਦੇ ਹਨ। ਇਹ ਫੋਨ ਦਿੱਖ 'ਚ ਆਈਫੋਨ ਨਾਲ ਮਿਲਦੇ-ਜੁਲਦੇ ਹਨ ਪਰ ਅਸਲ ਆਈਫੋਨ ਨਾਲ ਇਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਹੈ।

ਅਸਲ iPhone 13 Pro Max ਦੀ ਕੀਮਤ:

ਜੇਕਰ ਤੁਸੀਂ ਅਸਲੀ iPhone 13 Pro Max ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਇਸਦੀ ਅਸਲ ਕੀਮਤ 1,59,900 ਰੁਪਏ ਹੈ। ਇਸ ਪ੍ਰੀਮੀਅਮ ਡਿਵਾਈਸ ਵਿੱਚ Hexa Core ਪ੍ਰੋਸੈਸਰ ਮਿਲਦਾ ਹੈ। ਇਸ ਡਿਵਾਈਸ 'ਚ LiDAR ਸਕੈਨਰ, ਬੈਰੋਮੀਟਰ, ਐਕਸੀਲੇਰੋਮੀਟਰ, ਪ੍ਰਾਕਸੀਮਿਟੀ ਸੈਂਸਰ, ਐਂਬੀਐਂਟ ਲਾਈਟ ਸੈਂਸਰ ਸੈਂਸਰ ਵਰਗੇ ਫੀਚਰਸ ਮੌਜੂਦ ਹਨ। ਕਨੈਕਟੀਵਿਟੀ ਫੀਚਰਸ ਦੀ ਗੱਲ ਕਰੀਏ ਤਾਂ ਇਹ ਫੋਨ 5G, 4G, 3G, 2G ਨੂੰ ਸਪੋਰਟ ਕਰਦਾ ਹੈ। ਇਸ ਤੋਂ ਇਲਾਵਾ ਇਸ 'ਚ GPS, ਬਲੂਟੁੱਥ, ਵਾਈ-ਫਾਈ ਅਤੇ OTG ਵਰਗੇ ਫੀਚਰਸ ਵੀ ਹਨ।

Published by:Rupinder Kaur Sabherwal
First published:

Tags: IPhone 13 pro max, Tech News, Tech news update, Tech updates, Technology